ਅਮਰ ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ (ਬੱਬਰ) ਅਤੇ ਸ਼ਹੀਦ ਬੀਬੀ ਕਿਰਨਦੀਪ ਕੌਰ ਬੱਬਰ ਦੀ ਬਰਸੀ ਤੇ ਵਿਸ਼ੇਸ਼

On: 13 March, 2012

ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਦਾ ਜਨਮ ਭਾਈ ਅਮਰੀਕ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ਼ਰਨਜੀਤ ਕੌਰ ਦੀ ਕੁੱਖੋਂ 2 ਅਕਤੂਬਰ 1965 ਨੂੰ ਢਿਲਵਾਂ (ਕਪੂਰਥਲਾ) ਵਿਖੇ ਹੋਇਆ । ਮੁੱਢਲੀ ਵਿਦਿਆ ਆਪ ਨੇ ਪਿੰਡ ਗੰਡਮਾ ਮੇਹਟ ਅਤੇ ਅਠੌਲੀ ਵਿਖੇ ਪ੍ਰਾਪਤ ਕੀਤੀ । ਉਚੇਰੀ ਵਿਦਿਆ ਲਈ ਆਪ ਨੇ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਦਾਖਲਾ ਲੈ ਲਿਆ । ਉਸ ਸਮੇਂ ਸਿੱਖ ਕੌਮ ਤੇ ਜ਼ੁਲਮ ਦੀ ਹਨ੍ਹੇਰੀ ਦਾ ਝੱਖੜ ਕਾਫੀ ਜ਼ੋਰ ਫੜ੍ਹ ਚੁੱਕਿਆ ਸੀ । ਆਪ ਜੀ ਦੇ ਵੱਡੇ ਭਰਾ ਹਰਮਿੰਦਰਜੀਤ ਸਿੰਘ ਪਿੰਕੀ ਵੀ ਇਸ ਹਨ੍ਹੇਰੀ ਦਾ ਸ਼ਿਕਾਰ ਹੋ ਚੁੱਕਿਆ ਸੀ । ਪੁਲਿਸ ਦੇ ਬੇਤਹਾਸ਼ਾ ਤਸ਼ੱਦਦ ਨੇ ਉਸ ਦਾ ਸਰੀਰ ਨਿਕਾਰਾ ਕਰ ਦਿੱਤਾ ਸੀ । ਰੋਜ਼ਨਵਾਂ ਸਿੱਖਾਂ ਤੇ ਵਾਪਰ ਰਹੀਆਂ ਪੁਲਿਸ ਜ਼ਿਆਦਤੀਆਂ ਦਾ ਆਪ ਦੇ ਮਨ ਉਤੇ ਬਹੁਤ ਡੂੰਘਾ ਅਸਰ ਘਰ ਕਰ ਗਿਆ । ਉਸ ਸਮੇਂ ਅਕਾਲੀ ਦਲ ਵਲੋਂ ਧਰਮਯੁੱਧ ਮੋਰਚਾ ਲਗਾਇਆ ਹੋਇਆ ਸੀ ਜਿਸ ਅੰਦਰ ਹਰ ਰੋਜ ਸਿੱਖ ਜਥੇ ਗ੍ਰਿਫਤਾਰੀਆਂ ਦੇ ਰਹੇ ਸਨ । ਭਾਈ ਰਮਿੰਦਰਜੀਤ ਸਿੰਘ ਟੈਣੀ ਨੇ ਵੀ ਸੰਤਾ ਸਿੰਘ ਭੋਰ ਦੀ ਅਗਵਾਈ ਵਾਲੇ ਜਥੇ ਵਿੱਚ ਪਹਿਲੀ ਵਾਰੀ ਗ੍ਰਿਫਤਾਰੀ ਦਿੱਤੀ । ਬਸ ਫਿਰ ਕੀ ਸੀ ਉਸਨੇ ਆਪਣਾ ਹਰ ਕਦਮ ਸਿੱਖ ਕੌਮ ਦੇ ਉਜਲੇ ਭਵਿੱਖ ਤੇ ਆਪਣੀ ਅਜ਼ਾਦੀ ਲਈ ਸਮਰਪਿਤ ਕਰ ਦਿੱਤਾ ।
 
ਦੁਨੀਆਂ ਤੇ ਕਰੋੜਾਂ ਹੀ ਇਨਸਾਨ ਜਨਮ ਲੈਂਦੇ ਹਨ ਅਤੇ ਆਪਣੀ ਆਯੂ ਭੋਗਕੇ ਇਸ ਸੰਸਾਰ ਤੋਂ ਕੂਚ ਕਰ ਜਾਂਦੇ ਹਨ ਪਰ ਕੁੱਝ ਵਿਰਲੇ ਇਨਸਾਨ ਹੁੰਦੇ ਹਨ ਜੋ ਆਪਣੀ ਕੌਮ, ਧਰਮ ਅਤੇ ਅਣਖ ਲਈ ਜ਼ਾਮ - ਏ - ਸ਼ਹਾਦਤ ਪੀ ਕੇ ਕੁੱਝ ਵੱਖਰਾ ਕਰ ਗੁਜਰਦੇ ਹਨ । ਜੋ ਕਿ ਆਉਣ ਵਾਲੀਆਂ ਪੀੜੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ ਜਿਸ ਨੂੰ ਅਧਾਰ ਬਣਾਕੇ ਨਵੀਂ ਪੀੜ੍ਹੀ ਅੰਦਰ ਕੁੱਝ ਕਰ ਗੁਜ਼ਰਨ ਦਾ ਜ਼ਜਬਾ ਪੈਦਾ ਹੋ ਜਾਂਦਾ ਹੈ । ਇਹੋ ਜਿਹਾ ਹੀ ਕੁੱਝ ਕਰ ਗਏ ਨੇ ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਕਿਰਨਦੀਪ ਕੌਰ ਬੱਬਰ ।
 
ਭਾਈ ਸਾਹਿਬ ਦੀ ਜ਼ਿੰਦਗੀ ਦੀਆਂ ਕੁੱਝ ਘਟਨਾਵਾਂ ਆਪ ਜੀ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ । ਆਪਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਬੜੇ ਸੰਘਰਸ਼ਮਈ ਸਫਰ ਵਿੱਚ ਬਤੀਤ ਕੀਤੀ । ਕਾਲਜ ਵਿੱਚ ਪੜ੍ਹਦਿਆਂ ਸ਼ਹੀਦ ਭਾਈ ਪ੍ਰਮਜੀਤ ਸਿੰਘ ਗੰਡਾਸਾ ਨਾਲ ਆਪ ਦੀ ਗਹਿਰੀ ਦੋਸਤੀ ਸੀ ਜੋ ਕਿ ਸ਼ਹਾਦਤ ਤੱਕ ਤੋੜ ਨਿਭੀ । ਕਾਲਜ ਦੇ ਹੋਸਟਲ ਵਿੱਚੋਂ ਹੀ ਆਪਨੂੰ ਨਜਾਇਜ਼ ਹਿਰਾਸਤ ਵਿੱਚ ਚੁੱਕ ਕੇ ਪੁਲਿਸ ਵਲੋਂ ਆਪ ਉਤੇ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ । ਅਖੀਰ ਆਪ ਆਪਣੀ ਸੁੱਖ ਅਰਾਮ ਦੀ ਜ਼ਿੰਦਗੀ ਤਿਆਗਕੇ 1983 ਤੋਂ ਸਿੱਧੇ ਅਜ਼ਾਦੀ ਦੇ ਸੰਘਰਸ਼ ਵਿੱਚ ਕੁੱਦ ਪਏ । ਸਾਕਾ ਨੀਲਾ ਤਾਰਾ ਤੋਂ ਬਾਅਦ 1984 ਦੇ ਅਖੀਰ ਵਿੱਚ ਆਪਨੂੰ ਡੇਰਾ ਬਾਬਾ ਨਾਨਕ ਤੋਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ । ਲਗਭਗ 2 ਮਹੀਨੇ ਨਜਾਇਜ ਹਿਰਾਸਤ ਵਿੱਚ ਰੱਖਕੇ ਆਪ ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ । ਅਖੀਰ ਆਪ ਤੇ ਕਾਫੀ ਝੂਠੇ ਕੇਸ ਪਾ ਕੇ ਆਪ ਜੀ ਨੂੰ ਨਾਭੇ ਦੀ ਸਕਿਊਰਟੀ ਜੇਲ੍ਹ ਅੰਦਰ ਬੰਦ ਕਰ ਦਿੱਤਾ । ਜਿੱਥੇ ਕਿ ਆਪ ਜੀ ਦੇ ਕੁੱਝ ਸਾਥੀ ਭਾਈ ਗੁਰਮਿੰਦਰ ਸਿੰਘ (ਨਵਾਂ ਪਿੰਡ), ਚੂਹੜ ਸਿੰਘ ਅਤੇ ਪ੍ਰਤਾਪ ਸਿੰਘ ਪਹਿਲਾਂ ਹੀ ਨਜ਼ਰਬੰਦ ਸਨ । 1987 ਵਿੱਚ ਆਪ ਜ਼ਮਾਨਤ ਤੇ ਘਰ ਆ ਗਏ । ਆਪ ਜੀ ਦੇ ਪਿਤਾ ਮਾਸਟਰ ਅਮਰੀਕ ਸਿੰਘ ਜੀ ਵਲੋਂ 1988 ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਖੋਲ੍ਹਕੇ ਆਪ ਨੂੰ ਵੀ ਉਸ ਵਿੱਚ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ । ਇਨ੍ਹਾਂ ਦਿਨਾਂ ਅੰਦਰ ਹੀ ਪੁਲਿਸ ਦੁਆਰਾ ਸਿੰਘਾਂ ਦੇ ਪ੍ਰਵਾਰਾਂ ਨੂੰ ਖਤਮ ਕਰਨ ਲਈ ਇੰਡੀਅਨ ਲਾਈਨਜ਼ ਨਾਮ ਦੀ ਕੈਟ ਜਥੇਬੰਦੀ ਦਾ ਗਠਨ ਕੀਤਾ ਗਿਆ । ਇਨ੍ਹਾਂ ਕੈਟਾਂ ਨੇ ਭਈ ਮਨਵੀਰ ਸਿੰਘ ਚਹੇੜੂ ਦੇ ਪਿਤਾ ਮਹਿੰਦਰ ਸਿੰਘ ਨੂੰ ਸ਼ਹੀਦ ਕਰ ਦਿੱਤਾ । ਕਪੂਰਥਲਾ ਦੇ ਅਕਾਲੀ ਨੇਤਾ ਸਾਬਕਾ ਮੰਤਰੀ ਸ੍ਰ: ਆਤਮਾ ਸਿੰਘ ਨੂੰ ਗੋਲੀਆਂ ਮਾਰੀਆਂ ਅਤੇ ਮਾਨ ਗਰੁੱਪ ਦੇ ਨੇਤਾ ਮੇਜ਼ਰ ਬਲਦੇਵ ਸਿੰਘ ਘੁੰਮਣ ਦੇ ਗੋਲੀਆਂ ਮਾਰੀਆਂ ਕਿਉਂਕਿ ਮੇਜ਼ਰ ਘੁੰਮਣ ਦੇ ਘਰੋਂ ਭਾਈ ਮਨਵੀਰ ਸਿੰਘ ਨੂੰ ਫੜ੍ਹਿਆ ਸੀ । ਭਾਈ ਟੈਣੀ ਨੇ ਆਪਣੇ ਪਿਤਾ ਜੀ ਨਾਲ ਰਲਕੇ ਮੇਜ਼ਰ ਘੁੰਮਣ ਨਮਿੱਤ ਪਾਠ ਦਾ ਭੋਗ ਗੁਰੂ ਘਰ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਪਾਉਣ ਦਾ ਫੈਸਲਾ ਕੀਤਾ ।
 
ਪਰ ਸ਼ਹਿਰ ਦੇ ਪੁਲਿਸ ਮੁਖੀ ਨੇ ਆਪਦੇ ਪਿਤਾ ਮਾਸਟਰ ਅਮਰੀਕ ਸਿੰਘ ਨੂੰ ਮਾਹੌਲ ਖਰਾਬ ਹੋਣ ਦੀ ਚਿਤਾਵਨੀ ਦਿੰਦਿਆਂ ਭੋਗ ਇੱਥੇ ਨਾ ਪਾਉਣ ਦੀ ਹਦਾਇਤ ਕੀਤੀ ਪਰ ਆਪਨੇ ਪੁਲਿਸ ਮੁੱਖੀ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਭੋਗ ਮਾਡਲ ਟਾਊਨ ਵਿਖੇ ਹੀ ਪਵਾਇਆ । ਆਪ ਦੇ ਪਿਤਾ ਮਾਸਟਰ ਅਮਰੀਕ ਸਿੰਘ ਮਾਨ ਅਕਾਲੀ ਦਲ ਦੇ ਸਰਕਲ ਪ੍ਰਧਾਨ   ਸਨ । ਇੰਡੀਅਨ ਲਾਈਨਜ਼ ਦੇ ਕੈਟਾਂ ਵਲੋਂ ਆਪ ਦੇ ਪਿਤਾ ਤੇ ਵੀ ਗੋਲੀਆਂ ਮਾਰੀਆਂ ਗਈਆਂ ਪਰ ਮਾਸਟਰ ਅਮਰੀਕ ਸਿੰਘ ਨੇ ਬੜੇ ਦਲੇਰਾਨਾ ਢੰਗ ਨਾਲ ਸਿਰੀ ਸਾਹਿਬ ਨਾਲ ਹੀ ਉਨ੍ਹਾਂ ਦਾ ਮੁਕਾਬਲਾ ਕੀਤਾ ਅਤੇ ਕੈਟਾਂ ਨੂੰ ਆਪਣੀ ਜਾਨ ਬਚਾ ਕੇ ਹੀ ਭੱਜਣਾ ਪਿਆ । ਛੇਤੀ ਹੀ ਭਾਈ ਰਮਿੰਦਰਜੀਤ ਸਿੰਘ ਟੈਣੀ ਨੇ ਇਨ੍ਹਾਂ ਕੈਟਾਂ ਦੀ ਪਹਿਚਾਣ ਕਰ ਲਈ ਅਤੇ ਕੁੱਝ ਹੀ ਦਿਨਾਂ ਵਿੱਚ ਪਾਰਟੀ ਦੇ ਡਿਪਟੀ ਚੀਫ ਬਿੱਟੂ ਸਬਜ਼ੀ ਵਾਲੇ ਨੂੰ ਸੋਧਾ ਲੲ ਦਿੱਤਾ । ਆਪ ਦੀ ਸ਼ਨਾਖਤ ਹੋ ਜਾਣ ਕਾਰਣ ਆਪ ਰੂਪੋਸ਼ ਹੋ   ਗਏ । ਹੁਣ ਆਪ ਨੇ ਆਪਣੇ ਨਿਸ਼ਾਨੇ ਤੇ ਅੱਗੇ ਵੱਧਣ ਨਾਲ ਕੌਮ ਦੇ ਗਦਾਰਾਂ ਨੂੰ ਸੋਧਾ ਲਾਉਣਾ ਵੀ ਮੁੱਖ ਸਮਝਿਆ ਗਿਆ । ਆਪ ਦੀ ਪਨਾਹ ਦੇ ਕੇਸ ਵਿੱਚ ਫਗਵਾੜਾ ਦੇ ਉਘੇ ਟਰਾਂਸਪੋਰਟ (ਵੱਢ ਖਾਣਾ) ਦੇ ਲੜਕੇ ਕਾਲੂ ਨੂੰ ਪੁਲਿਸ ਨੇ ਬਹੁਤ ਤਸੀਹੇ ਦਿੱਤੇ । ਆਪਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਆਪਣੇ ਤੁਰੰਤ ਪਿੰਡ ਮੌਲੀ ਵਿਖੇ ਨਾਕੇ ਤੇ ਤਾਇਨਾਤ ਥਾਣੇਦਾਰ ਅਵਤਾਰ ਸਿੰਹੁ ਨੂੰ ਜਾ ਸੋਧਾ ਲਾਇਆ ।
 
ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਵਲੋਂ ਆਪ ਨੂੰ ਜਲੰਧਰ ਜਿਲ੍ਹੇ ਦਾ ਏਰੀਆ ਕਮਾਂਡਰ ਥਾਪ ਦਿੱਤਾ ਗਿਆ । ਆਪ ਨੇ ਇਹ ਸੇਵਾ ਪੂਰੀ ਤਨਦੇਹੀ ਨਾਲ ਨਿਭਾਈ । ਜਲੰਧਰ ਦੇ ਭ. ਖ. ਭੁਲਰ ੰ. ਫ. ਨੇ ਭਾਈ ਬਲਵੀਰ ਸਿੰਘ ਵਕੀਲ ਅਤੇ ਅਜੀਤ ਪਾਲ ਸਿੰਘ ਨੂੰ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ । ਸਿੰਘਾਂ ਨੇ ਉਸਨੂੰ ਕੀਤੇ ਦੀ ਸਜ੍ਹਾ ਦਿੰਦਿਆਂ ਜਾ ਸੋਧਾ ਲਾਇਆ । ਇਸ ਕੇਸ ਦੀ ਆੜ ਹੇਠ ਪੁਲਿਸ ਨੇ ਭਾਈ ਗੁਰਮਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਦੇ ਘਰ ਰੇਡ ਕਰ ਦਿੱਤਾ ਜਿਸ ਕਰਕੇ ਹੁਣ ਉਨ੍ਹਾਂ ਨੂੰ ਵੀ ਰੁਪੋਸ਼ ਹੋਣਾ ਪਿਆ । 20.11.1990 ਨੂੰ ਆਪ ਫਲੌਰ ਪੰਪ ਤੇ ਤੇਲ ਪਵਾਉਣ ਲੱਗੇ ਸਨ ਤਾਂ ਪੁਲਿਸ ਨਾਲ ਮੁੱਠਭੇੜ ਹੋ ਗਈ, ਜਿਸ ਵਿੱਚ ਭਾਈ ਗੁਰਮਿੰਦਰ ਸਿੰਘ ਜੀ ਸ਼ਹੀਦ ਹੋ ਗਏ ਆਪਣੇ ਸਾਥੀਆਂ ਸਮੇਤ ਤੁਰੰਤ ਬਦਲਾ ਲੈਂਦੇ ਹੋਏ ਤਿੰਨ ਸਿਪਾਹੀਆਂ ਸਮੇਤ ਥਾਣੇਦਾਰ ਨੂੰ ਜਾ ਸੋਧਾ ਲਾਇਆ । ਹੁਣ ਆਪ ਨੇ ਰੋਪੜ ਜਿਲ੍ਹੇ ਅੰਦਰ ਭਾਈ ਬਲਦੇਵ ਸਿੰਘ ਹਵਾਰਾ, ਭਾਈ ਦਿਦਾਰ ਸਿੰਘ ਦਾਰੀ, ਭਾਈ ਹਰਮੀਤ ਸਿੰਘ ਭਾਓਵਾਲ ਮੇਜ਼ਰ ਖਾਨ ਪਿੰਡ ਰੁੰਗੀਆਂ ਨਾਲ ਮਿਲਕੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ । ਪੁਲਿਸ ਵਲੋਂ ਵੀ ਆਪਦੇ ਪ੍ਰਵਾਰ ਨੂੰ ਜ਼ਿਆਦਾ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ । ਆਪ ਦੇ ਪਿਤਾ ਨੂੰ  ਝੂਠੇ ਕਤਲ ਦੇ ਕੇਸ ਵਿੱਚ ਪਟਿਆਲੇ ਜੇਲ੍ਹ ਭੇਜ ਦਿੱਤਾ । ਆਪ ਦੇ ਛੋਟੇ ਭਾਰਾ ਕੰਵਲ ਚਰਨਜੀਤ ਸਿੰਘ ਨੂੰ ਝੂਠੇ ਕੇਸ ਪਾ ਕੇ ਜਲੰਧਰ ਜੇਲ੍ਹ ਅੰਦਰ ਨਜ਼ਰਬੰਦ ਕਰ ਦਿੱਤਾ । ਬਿਰਧ ਮਾਤਾ ਨੂੰ ਵੀ ਵੱਖ - ਵੱਖ ਥਾਣਿਆਂ ਵਿੱਚ ਰੱਖਕੇ ਤਸ਼ੱਦਦ ਢਾਉਂਦੇ ਰਹੇ । 28 ਜਨਵਰੀ 1991 ਨੂੰ ਕਿਸੇ ਮੁਖਬਰ ਦੀ ਸੂਹ ਤੇ ਆਪ ਨੂੰ ਆਪਦੇ ਦੋ ਸਾਥੀਆਂ ਭਾਈ ਨਿਰਮਲ ਸਿੰਘ ਗੀਗੇ ਮਾਜਰਾ ਅਤੇ ਹਰਪਾਲ ਸਿੰਘ ਸਮੇਤ ਗ੍ਰਿਫਤਾਰ ਕਰ ਲਿਆ । ਪੁਲਿਸ ਤਸ਼ੱਦਦ ਨਾ ਸਹਾਰਦੇ ਹੋਏ ਆਪ ਦੇ ਦੋਨੋਂ ਸਾਥੀ ਜ਼ਾਮ - ਏ - ਸ਼ਹਾਦਤ ਪੀ ਗਏ । ਆਪ ਉਤੇ ਏਨਾਂ ਜ਼ਿਆਦਾ ਤਸ਼ੱਦਦ ਕੀਤਾ ਕਿ ਲਘਭਗ ਸਰੀਰ ਨਿਕਾਰਾ ਕਰ ਦਿੱਤਾ । ਆਪ ਦੇ ਨਹੂੰ ਖਿੱਚ ਦਿੱਤੇ ਗਏ । ਗਰਮ ਸ਼ਲਾਖਾਂ ਨਾਲ ਪਿੰਡਾ ਸਾੜਿਆ ਗਿਆ ਅਤੇ ਕਰੰਟ ਲਗਾਏ ਗਏ ਪਰ ਪੁਲਿਸ ਆਪ ਕੋਲੋਂ ਕਿਸੇ ਸਿੰਘ ਬਾਰੇ ਕੋਈ ਜਾਣਕਾਰੀ ਨਾ ਲੈ ਸਕੀ । ਫਿਰ ਪਹਿਲੇ ਸੋਚੀ ਸਕੀਮ ਤਹਿਤ ਆਪ ਨੇ ਪਿੰਡ ਸਲਾਰਪੁਰ (ਫਗਵਾੜਾ) ਵਿਖੇ ਸ੍ਰ: ਮਲਕੀਅਤ ਸਿੰਘ ਦੇ ਘਰ ਰੇਡ ਪਵਾ ਦਿੱਤੀ ਜਿੱਥੋਂ ਦੋ 303 ਬੋਰ ਦੀਆਂ ਰਾਇਫਲਾਂ ਬਰਾਮਦ ਹੋਈਆਂ । ਬੱਸ ਫਿਰ ਕੀ ਸੀ ਸਾਰੇ ਪਤਾ ਲੱਗ ਗਿਆ ਕਿ ਭਾਈ ਸਾਹਿਬ ਹਾਲੇ ਪੁਲਿਸ ਕੋਲ ਹੀ ਜੀਵਤ ਹਨ । ਆਪਦੇ ਸਾਥੀ ਸਿੰਘਾਂ ਨੇ ਆਪ ਦੀ ਰਿਹਾਈ ਲਈ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਰਿਸ਼ਤੇਦਾਰ ਪ੍ਰੋਫੈਸਰ ਨੂੰ ਲੁਧਿਆਣਾ ਐਗਰੀ ਕਲਚਰ ਯੁਨੀਵਰਸਿਟੀ ਤੋਂ ਅਗਵਾ ਕਰ ਲਿਆ ਅਤੇ ਸ੍ਰਕਾਰ ਅੱਗੇ ਆਪ ਦੀ ਰਿਹਾਈ ਦੀ ਮੰਗ ਰੱਖ ਦਿੱਤੀ । ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ । ਚੰਡੀਗੜ੍ਹ ਪੁਲਿਸ ਨੂੰ ਤੁਰੰਤ ਮੰਨਣਾ ਪਿਆ ਕਿ ਭਾਈ ਸਾਹਿਬ ਉਨ੍ਹਾਂ ਦੇ ਕੋਲ ਹਨ ਅਤੇ ਤੁਰੰਤ ਆਪ ਦੇ ਪਿਤਾ ਮਾਸਟਰ ਅਮਰੀਕ ਸਿੰਘ ਨੂੰ ਮਿਲਣ ਦੀ ਇਜ਼ਾਜਤ ਦੇ ਦਿੱਤੀ । ਆਪ ਨੂੰ ਪੁਲਿਸ ਨੇ ਇਤਨਾ ਜ਼ਿਆਦਾ ਟੌਰਚਰ ਕੀਤਾ ਸੀ ਕਿ ਆਪ ਦੇ ਪਿਤਾ ਤੋਂ ਹਾਲਤ ਵਰਨਣ ਕਰਨੀ ਅਖੀ ਲੱਗ ਰਹੀ ਸੀ । ਪੁਲਿਸ ਨੂੰ ਆਪ ਦੀ ਗ੍ਰਿਫਤਾਰੀ ਪਾਉਣੀ ਪਈ ਅਤੇ ਆਪ ਨੂੰ ਚੰਡੀਗੜ੍ਹ ਬੁੜ੍ਹੈਲ ਜੇਲ ਅੰਦਰ ਭੇਜ ਦਿੱਤਾ ਗਿਆ । ਜੇਲ੍ਹ ਵਾਲਿਆਂ ਨੂੰ ਆਪ ਦੇ ਇਲਾਜ ਲਈ ਪੀ. ਜੀ. ਆਈ. (ਫਘੀ) ਚੰਡੀਗੜ੍ਹ ਲਿਆਉਣਾ ਪੈਂਦਾ ਸੀ । ਬੱਸ ਫਿਰ ਕੀ ਸੀ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਭ. ਠ. ਢ. ਦੇ ਸਿੰਘਾਂ ਨੇ ਮੀਟਿੰਗ ਸੱਦਕੇ ਆਪ ਨੂੰ ਡਰਾਉਣ ਦੀ ਯੋਜਨਾ ਬਣਾਈ । 26 ਫਰਵਰੀ 1991 ਨੂੰ ਆਖਿਰ ਗੁਰੂ ਦੇ ਸਿੰਘਾਂ ਨੇ ਸੂਰਮਗਤੀ ਦੀ ਮਿਸਾਲ ਕਾਇਮ ਕਰਦਿਆਂ ਉਹ ਦਲੇਰਾਨਾ ਐਕਸ਼ਨ ਕੀਤਾ ਜਿਸ ਨਾਲ ਪੰਜਾਬ ਪੁਲਿਸ ਦੀਆਂ ਜੜ੍ਹਾਂ ਹਿੱਲ ਗਈਆਂ । ਸਿੰਘ ਆਪਣੇ ਸਾਥੀ ਭਾਈ ਰਮਿੰਦਰਜੀਤ ਸਿੰਘ ਟੈਣੀ ਨੂੰ ਪੁਲਿਸ ਹਿਰਾਸਤ ਵਿੱਚੋਂ ਲੈ ਕੇ ਫਰਾਰ ਹੋ ਗਏ । ਇਸ ਐਕਸ਼ਨ ਵਿੱਚ ਪੁਲਿਸ ਦਾ ਇੱਕ ਇੰਸਪੈਕਟਰ ਮਾਰਿਆ ਗਿਆ ਅਤੇ ਕੁੱਝ ਮੁਲਾਜਮ ਜ਼ਖਮੀ ਹੋ ਗਏ । ਭਾਈ ਸਾਹਿਬ ਦੇ ਇਸ ਤਰ੍ਹਾਂ ਫਰਾਰ ਹੋਣ ਤੇ ਗਦਾਰਾਂ ਅਤੇ ਪੰਥ ਦੋਖੀਆਂ ਦੇ ਪਾਪ ਕੰਬਣ ਲੱਗ ਪਏ । ਆਪ ਆਪਣੇ ਸਰੀਰ ਦੀ ਪ੍ਰਵਾਹ ਕੀਤੇ ਬਿਨਾਂ ਫਿਰ ਤੋਂ ਪੰਥ ਦੀ ਸੇਵਾ ਵਿੱਚ ਜੁੱਟ ਗਏ । ਸ੍ਰਕਾਰ ਨੇ ਆਪਦੇ ਸਿਰ ਦਾ ਮੁੱਲ 20 ਲੱਖ ਰੁਪਏ ਰੱਖ ਦਿੱਤਾ । ਇਸ ਸੰਘਰਸ਼ਮਈ ਜ਼ਿੰਦਗੀ ਦੌਰਾਨ ਹੀ ਆਪ ਦਾ ਅਨੰਦ ਕਾਰਜ ਰੋਪੜ ਜਿਲ੍ਹੇ ਦੀ ਬੀਬੀ ਕਿਰਨਦੀਪ ਕੌਰ ਨਾਲ ਹੋਇਆ ਜੋ ਕਿ ਖੁੱਦ ਵੀ ਸਿੱਖ ਸੰਘਰਸ਼ ਨੂੰ ਸਮਰਪਿਤ ਸਨ । ਬੀਬੀ ਕਿਰਨਦੀਪ ਕੌਰ ਨੇ ਵੀ ਕਈ ਐਕਸ਼ਨਾਂ ਵਿੱਚ ਆਪ ਦਾ ਸਾਥ ਦਿੱਤਾ ।
ਆਪ ਦੇ ਪਿਤਾ ਸ੍ਰ: ਅਮਰੀਕ ਸਿੰਘ ਨੂੰ ਂ. ਸ਼. ਅ. ਲਾ ਕੇ ਸੰਗਰੂਰ ਜੇਲ੍ਹ ਅੰਦਰ ਬੰਦ ਕਰ ਦਿੱਤਾ । ਇਸੇ ਸਮੇਂ ਦੌਰਾਨ ਆਪ ਜੀ ਦੇ ਵੱਡੇ ਵੀਰ ਹਰਮਿੰਦਰਜੀਤ ਸਿੰਘ ਪਿੰਕੀ ਅਕਾਲ ਚਲਾਣਾ ਕਰ ਗਏ । ਇਨ੍ਹਾਂ ਦੁਨਿਆਵੀ ਸਦਮਿਆਂ ਦਾ ਆਪ ਜੀ ਦੇ ਸੰਘਰਸ਼ਮਈ ਜੀਵਨ ਤੇ ਕੋਈ ਅਸਰ ਨਾ ਹੋਇਆ । ਆਪ ਸੂਰਮਗਤੀ ਨਾਲ ਮੈਦਾਨਿ ਜੰਗ ਵਿੱਚ ਝੂਜਦੇ ਰਹੇ । ਆਖਿਰ 5 ਮਾਰਚ 1993 ਦਾ ਉਹ ਮਨਹੂਸ ਦਿਨ ਆ ਗਿਆ, ਜਦੋਂ ਭਾਈ ਰਮਿੰਦਰਜੀਤ ਸਿੰਘ ਟੈਣੀ ਅਤੇ ਆਪ ਦੀ ਸਿੰਘਣੀ ਬੱਸ ਰਾਹੀਂ ਪਟਿਆਲਾ ਤੋਂ ਲੁਧਿਆਣਾ ਵੱਲ ਆ ਰਹੇ ਸਨ ਤਾਂ ਕਿਸੇ ਪੰਥ ਦੋਖੀ ਮੁਖਬਰ ਨੇ ਪੁਲਿਸ ਕੋਲ ਆਪ ਦੀ ਮੁਖਬਰੀ ਕਰ ਦਿੱਤੀ । ਪੁਲਿਸ ਪਟਿਆਲੇ ਤੋਂ ਹੀ ਉਸ ਬੱਸ ਵਿੱਚ ਸਿਵਲ ਵਰਦੀ ਵਿੱਚ ਸਫਰ ਕਰ ਰਹੀ ਸੀ । ਖੰਨੇ ਸ਼ਹਿਰ ਦੇ ਬਾਹਰ ਪੁਲਿਸ ਨੇ ਸੜਕ ਤੇ ਰੋਕ ਲਗਾ ਕੇ ਬੱਸ ਨੂੰ ਰੋਕ ਲਿਆ ਅਤੇ ਸੈਂਕੜੇ ਪੁਲਸੀਆਂ ਨੇ ਬੱਸ ਨੂੰ ਘੇਰੇ ਵਿੱਚ ਲੈ ਲਿਆ । ਬੱਸ ਵਿੱਚ ਬੈਠੇ ਇੱਕ ਪੁਲਿਸ ਵਾਲੇ ਨੇ ਭਾਈ ਸਾਹਿਬ ਦੇ ਭੁਲੇਖੇ ਇੱਕ ਖੁੱਲ੍ਹੇ ਦਾਹੜੇ ਵਾਲੇ ਹੋਰ ਸਿੰਘ ਨੂੰ ਹੀ ਗੋਲੀ ਮਾਰ ਦਿੱਤੀ । ਗੋਲੀ ਚੱਲਣ ਤੇ ਭਾਈ ਸਾਹਿਬ ਤੇ ਉਨ੍ਹਾਂ ਦੀ ਪਤਨੀ ਬੀਬੀ ਕਿਰਨਦੀਪ ਕੌਰ ਬੱਬਰ ਨੇ ਤੁਰੰਤ ਦੋ - ਤਿੰਨ ਪੁਲਿਸ ਵਾਲਿਆਂ ਨੂੰ ਸੋਧਾ ਲਾ   ਦਿੱਤਾ । ਬਾਹਰੋਂ ਪੁਲਿਸ ਵਾਲਿਆਂ ਨੇ ਲ਼. ੰ. ਘ. ਦੁਆਰਾ ਬੱਸ ਉਤੇ ਫਾਈਰਿੰਗ ਕਰ ਦਿੱਤੀ । ਆਪ ਜੀ ਪਾਸ ਉਦੋਂ ਸਿਰਫ ਦੋ ਹੀ ਰਿਵਾਲਵਰ ਸਨ । ਫਿਰ ਵੀ ਆਪ ਦੋਨਾਂ ਨੇ ਗੁਰੂ ਤੇ ਭਰੋਸਾ ਰੱਖਕੇ ਡਟਕੇ ਮੁਕਾਬਲਾ ਕਰਦੇ ਹੋਏ ਇੱਕ ਨਵਾਂ ਇਤਿਹਾਸ ਸਿਰਜਿਆ । ਹਾਲਾਂਕਿ ਆਪ ਦੀ ਪਤਨੀ ਨੂੰ ਕੁੱਝ ਹੀ ਦਿਨਾਂ ਅੰਦਰ ਬੱਚਾ ਪੈਦਾ ਹੋਣ ਵਾਲਾ ਸੀ । ਇਸ ਨਾਜੁੱਕ ਹਾਲਤ ਅੰਦਰ ਵੀ ਪੁਲਿਸ ਦੇ ਇਨ੍ਹਾਂ ਨੂੰ ਜਿਊਂਦਾ ਫੜ੍ਹਣ ਦੇ ਮਨਸੂਬੇ ਫੇਲ੍ਹ ਹੋ ਗਏ ਅਤੇ ਦੋਵੇਂ ਸੂਰਮਿਆਂ ਦੀ ਤਰ੍ਹਾਂ ਜੂਝਦੇ ਹੋਏ ਜਾਮ - ਏ - ਸ਼ਹਾਦਤ ਪ੍ਰਾਪਤ ਕਰਕੇ ਦਸ਼ਮੇਸ਼ ਪਿਤਾ ਦੇ ਚਰਨਾਂ ਵਿੱਚ ਜਾ ਬਿਰਾਜੇ । ਕੌਮ ਨੂੰ ਹਮੇਸ਼ਾਂ ਇਨ੍ਹਾਂ ਦੀ ਸ਼ਹਾਦਤ ਤੇ ਮਾਣ ਰਹੇਗਾ । ਲੋੜ ਹੈ ਇਨ੍ਹਾਂ ਦੀ ਸ਼ਹਾਦਤ ਤੋਂ ਚਾਨਣ ਮੁਨਾਰਾ ਬਣਨ ਦੀ ਅਤੇ ਆਪਣੇ ਬੱਚਿਆਂ ਨੂੰ ਇਸ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣ ਦੀ ।
ਜਾਰੀ ਕਰਤਾ
ਹਰਵਿੰਦਰ ਸਿੰਘ ਭਤੇੜੀ ਬੱਬਰ
ਬੇਲਜੀਯਮ
 

Section: