ਮਾਹਵਾਰੀ ਦੇ ਕਾਰਨ ਨਹੀਂ ਵੱਧਦਾ ਕੱਦ

On: 20 October, 2012

ਔਰਤਾਂ ਵਿਚ ਅਹਿਮ ਧਾਰਨਾ ਹੈ ਕਿ ਮਾਹਵਾਰੀ ਤੋਂ ਬਾਅਦ ਉਨ੍ਹਾਂ ਦਾ ਭਾਰ ਤੇਜ਼ੀ ਨਾਲ ਵਧੇਗਾ ਪਰ ਅਸਲ ਵਿਚ ਅਜਿਹਾ ਨਹੀਂ ਹੁੰਦਾ। ਭਾਰ ਵਧਣ ਦਾ ਕਾਰਨ ਪੇਟ ਦੇ ਹੇਠਲੇ ਹਿੱਸੇ ਵਿਚ ਚਰਬੀ ਦਾ ਜਮ੍ਹਾ ਹੋ ਜਾਣਾ ਹੈ। ਬੋਰਡ ਆਫ ਇੰਟਰਨੈਸ਼ਨਲ ਮੀਨੋਪੋਜ਼ ਸੁਸਾਇਟੀ ਦੀ ਮੈਂਬਰ ਅਤੇ ਇੰਡੀਅਨ ਮੀਨੋਪੋਜ਼ ਸੁਸਾਇਟੀ ਦੀ ਸਾਬਕਾ ਮੁਖੀ ਡਾ. ਦੂਰੂ ਸ਼ਾਹ ਨੇ ਇਹ ਜਾਣਕਾਰੀ ਦਿੱਤੀ ਹੈ। ਇੰਡੀਅਨ ਮੀਨੋਪੋਜ਼ ਸੁਸਾਇਟੀ ਦੀ ਮੁਖੀ ਡਾ. ਮੀਤਾ ਸਿੰਘ ਨੇ ਕਿਹਾ, ''ਭਾਰਤ ਵਿਚ ਮੋਟਾਪੇ ਦੇ ਮੁੱਖ ਕਾਰਨ ਆਧੁਨਿਕ ਜੀਵਨ ਢੰਗ, ਅਸੰਜਮੀ ਖਾਣ-ਪੀਣ ਅਤੇ ਸਰੀਰਕ ਮੁਸ਼ੱਕਤ ਦੀ ਕਮੀ ਹੈ। ਮਾਹਵਾਰੀ ਦਾ ਸੰਬੰਧ ਕਿਸੇ ਤਰ੍ਹਾਂ ਵੀ ਮੋਟਾਪੇ ਨਾਲ ਨਹੀਂ ਹੈ ਪਰ ਔਰਤਾਂ ਵਿਚ ਐਸਟ੍ਰੋਜਨ ਹਰਮੋਨ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਸਰੀਰ ਦੇ ਅਕਾਰ ਵਿਚ ਥੋੜ੍ਹੀ-ਬਹੁਤ ਤਬਦੀਲੀ ਹੁੰਦੀ ਹੈ। ਜੇ ਭਾਰ ਜ਼ਿਆਦਾ ਹੋ ਜਾਵੇ ਤਾਂ ਇਹ ਖਤਰੇ ਦਾ ਸੰਕੇਤ ਹੈ ਕਿਉਂਕਿ ਭਾਰ ਵਧਣ ਨਾਲ ਦਿਲ ਸੰਬੰਧੀ ਬੀਮਾਰੀ ਦਾ ਖਤਰਾ ਵੱਧ ਜਾਂਦਾ ਹੈ। ਵੈਸੇ ਵੀ ਮਾਹਵਾਰੀ ਤੋਂ ਬਾਅਦ ਦਿਲ ਸੰਬੰਧੀ ਬੀਮਾਰੀ ਔਰਤਾਂ ਦੀ ਮੌਤ ਦਾ ਵੱਡਾ ਕਾਰਨ ਹੁੰਦੀ ਹੈ।''