ਹਾਸ-ਵਿਅੰਗ ਕੇ ਦੋ ਤੇਰੀਆ6 ਦੋ ਮੇਰੀਆ

On: 22 February, 2012

ਕਾਕਾ ਬੇਬੇ ਓਦਰ ਲੱਭਿਓ ਜਿੱਧਰੋਂ ਪਾਣੀ ਆ ਰਿਹਾ ਹੋਵੇ -ਡਾ ਅਮਰਜੀਤ ਟਾਂਡਾ
-ਅਮਲੀਆ ਚੱਲ ਪਹਿਲਾਂ ਤੂੰਹੀ ਦੱਸ ਕਿ ਜੇ ਕਿਤੇ ਰੁੜ੍ਹੀ ਜਾਂਦੀ ਬੁੜ੍ਹੀ ਲੱਬਣੀ ਪੈ ਜਾਏ ਤਾਂ ਕਿੱਦਰ ਲੱਬੇਂਗਾ-
-ਲੈ ਕਰ ਲਓ ਗੱਲ-ਡਾਕਟ ਸਾਬ ਜੀ ਇਹ ਬੀ ਕੋਈ ਔਖੀ ਗੱਲ ਹੋਈ-ਅਖੇ ਜੇ ਕਿਤੇ ਰੁੜ੍ਹੀ ਜਾਂਦੀ ਬੁੜ੍ਹੀ ਲੱਬਣੀ ਪੈ ਜਾਏ ਤਾਂ ਕਿੱਦਰ ਲੱਬੇਂਗਾ? ਕੋਈ ਹੋਰ ਬੁਜਾਰਤ ਪਾਓ? ਇਹ ਬੀ ਕੋਈ ਔਖੀ ਬੁਜਾਰਤ ਹੈ ਜੀ-
-ਇਹੀ ਤਾਂ ਕੰਜਰਾ ਸੱਭ ਨਾਲੋਂ ਔਖੀ ਬੁਝਾਰਤ ਹੈ ਜੋ ਅੱਜ ਤੱਕ ਨਈ ਕੋਈ ਸੁਲਝਾ ਸਕਿਆ-ਇਥੋਂ ਤੱਕ ਕਿ ਪੀਰ ਪਗੰਬਰ ਵੀ ਹੰਭ ਗਏ ਨੇ-ਜੁਆਬ ਲੱਬਦੇ 2-
-ਜੀ ਇਹ ਕੇੜੀ ਗੱਲ ਹੋਈ-
-ਚੰਗਾ ਦੱਸ ਫਿਰ ਏਦਾ ਹੱਲ ਤੇ ਤੈਨੂੰ ਇਨਾਮ ਦੇਈਏ-
-ਅਨਾਮ ਦੱਸੋ ਜੀ ਪੈਲਾਂ ਕੀਅ ਹੈ-
- ਇਨਾਮ ਚ ਤੇਰਾ ਕਿਤੇ ਟਾਂਕਾ ਬੀੜਾ ਜਾਣੀ ਵਿਆਹ ਕਰਵਾ ਦਿਆਂਗੇ-
-ਹੱਛਾ ਜੀ! ਫਿਰ ਮੈਂ ਦੱਸਦਾਂ ਕਿ ਓਸ ਬੁੜ੍ਹੀ ਨੂੰ ਓਦਰ ਲੱਬਿਓ ਜਿੱਦਰ ਨੂੰ ਵਹਿਣ ਜਾਂਦਾ ਹੋਵੇ ਬਸ ਸਮਜੋ ਜਨਾਨੀ ਲੱਬ ਗਈ-
-ਅਖੇ ਜਨਾਨੀ ਜਾਂ ਬੁੜ੍ਹੀ ਲੱਭਗੀ-ਓਏ ਕਦੇ ਦੇਖਿਆ ਆ ਕਿ ਇਹ ਇੰਜ ਹੁੰਦਾ ਹੋਵੇ-
ਹਰ ਘਰ ਚ ਹੋਰ ਸਿਆਪਾ ਕੀ ਰੈਂਦਾ ਆ ਇਹੀ ਤਾਂ ਤੈਨੂੰ ਪਤਾ ਨਈ ਫ਼ਹਰ ਘਰ ਚ ਨਿੱਤ ਸਿੰਝ ਕੰਜਰਾ ਏਸੇ ਗੱਲ ਤੋਂ ਹੀ ਪੈਂਦੀ ਹੈ-ਜੇ ਬੰਦਾ ਕੂੇ ਕਿ ਸਹੇ ਦੀਆਂ ਲੱਤਾਂ ਚਾਰ ਹੁੰਦੀਆਂ ਨੇ ਤਾਂ ਜਨਾਨੀ ਕਹੂ-ਤੈਨੂੰ ਸਵਾਅ ਪਤਾ ਆ-2 ਹੁੰਦੀਆਂ ਨੇ ਜੇ ਕਹੋ, ਕਿ ਅੱਜ ਸ਼ਾਮ ਨੂੰ ਬੈਂਗਣ ਬਣਾ ਲਈਂ ਤਾਂ ਕਹੂ,ਮੈਥੋਂ ਨਈ ਇਹ ਸਿਆਪਾ ਹੋਣਾ,ਜੇ ਕਹੋ ਚੱਲੋ ਕਿਤੇ ਫਿਰ ਤੁਰ ਔਂਦੇ ਆਂ ਤਾਂ ਕਹੂ ਕੀ ਗੱਲ ਘਰ ਨਈ ਚੈਨ ਨਾਲ ਬੈਠਿਆ ਜਾਂਦਾ-ਬੌਤਾ ਚਾਅ ਆ ਫਿਰਨ ਤੁਰਨ ਦਾ ਤਾਂ ਬਾਰ ਘਾਹ ਨੂੰ ਅੱਗ ਨਈ ਲਗਦੀ-ਜੇ ਕਹੋ ਚੱਲੋ ਕਿਸੇ ਦੇ ਘਰ ਜਾ ਔਨੇ ਆਂ ਤਾਂ ਕਹੂ ਕੀ ਗੱਲ ਹੈ ਓਸ ਕੰਜਰੀ ਦੀ ਚਾਅ ਜਾਦਾ ਸਬਾਦ ਲਗਦੀ ਆ-
-ਤਾਂਹੀ ਜੀ ਸਾਡੇ ਗਬਾਂਡ ਚ ਨਿੱਤ ਖੜਕਾ ਦੜਕਾ ਜੇਹਾ ਹੁੰਦਾ ਰੈਂਦਾ ਹੈ-
-ਇਹ ਤਾਂ ਬੰਦੇ ਨੂੰ ਕੰਮ ਕਾਜ ਚਲਾਉਣ ਲਈ ਕਈ ਕੁਜ ਕਰਨਾ ਪੈਂਦਾ ਹੈ-ਜੀ ਹਜੂਰੀਏ ਨਈ ਦੇਖੇ-ਬੰਦੇ ਜੋ ਦਫਤਰ ਚ ਅਵਸਰ ਹੁੰਦੇ ਨੇ ਘਰ ਬਚਾਰੇ ਭਿੱਜੀ ਬਿੱਲੀ ਵਾਂਗ ਫਿਰਦੇ ਨੇ-ਜੇ ਹਾਲ ਚਾਲ ਵੀ ਪੁੱਛੋ ਤਾਂ ਕੈਣਗੇ ਕੀ ਗੱਲ ਤੁਸੀਂ ਨਈ ਵਿਆਏ ਹੋਏ-ਤੁਹਾਨੂੰ ਨਈ ਪਤਾ ਕਿ ਵਿਆਇਆ ਦਾ ਕੀ ਹਾਲ ਹੁੰਦਾ ਹੈ-
-ਅੱਛਾ ਫਿਰ ਇਹ ਤਾਂ ਦੱਸੋ ਕਿ ਫਿਰ ਜੇ ਕਿਤੇ ਰੁੜ੍ਹੀ ਜਾਂਦੀ ਬੁੜ੍ਹੀ ਲੱਬਣੀ ਪੈ ਜਾਏ ਤਾਂ ਕਿੱਦਰ ਲੱਬੋਂਗੇ?
-ਯਾਰ ਤੇਰੇ ਅਜੇ ਕੁਝ ਸਮਝ ਚ ਨਈ ਪਿਆ-ਅੱਬਲ ਤਾਂ ਜਨਾਨੀ ਨੂੰ ਬੰਦਾ ਨਈ ਕੁਜ ਕਰ ਸਕਿਆ ਤਾਂ ਜਲ ਦੇਬਤਾ ਕੀ ਕਰ ਲਊ-ਭਲਾ ਪੁਰਸ਼ ਤਾਂ ਲੱਬਣ ਹੀ ਨਾ ਜਾਊ ਕਹੂ ਚੰਗਾ ਹੋਇਆ ਕਿ ਖੈੜਾ ਛੁਟਿਆ-ਮਨ ਲਓ ਪਤੰਦਰਾ ਜੇ ਕਿਤੇ ਇਹੋ ਜੇਹੀ ਆਫ਼ਤ ਆ ਵੀ ਜਾਵੇ-ਤਾਂ ਓਦਰ ਵੱਲ ਲੱਭਿਓ ਜਿੱਧਰੋਂ ਪਾਣੀ ਆ ਰਿਹਾ ਹੋਵੇ-
 
- ਓਦਰ ਵੱਲ ਲੱਭਿਓ ਜਿੱਧਰੋਂ ਪਾਣੀ ਆ ਰਿਹਾ ਹੋਵੇ-ਕਮਾਲ ਦੀ ਗੱਲ ਹੈ ਜੀ-ਇਹ ਕਿਮੇਂ ਹੋ ਜਾਊ-
-ਮਾਂ ਦਿਆ ਦੀਨਿਆ, ਜੇ ਕਿਤੇ ਤੈਂ ਵਿਆਹ ਵਾਲੀ ਘੋੜੀ ਝੂਟੀ ਹੁੰਦੀ ਨਾ ਤਾਂ ਇਹ ਨਾ ਪੁੱਛਦਾ ਫ਼ਹਾਅ ਬੈਠੇ ਨੇ ਸਾਰੇ ਤੇ ਪੁੱਛ ਲਾ ਹਰੇਕ ਕੋਲੋਂ ਇਹਨਾਂ ਦੇ ਤਜਰਬੇ-ਕਿ ਏਹੋ ਜੇਹੇ ਹਲਾਤਾਂ ਚ ਬੁੜ੍ਹੀ ਕਿੱਧਰੋਂ ਲੱਭੂ? ਭੋਲੇ ਬਾਦਸ਼ਾਹ ਜੀ ਇਹ ਹੋਇਆ ਹੈ-ਪਰਸੋਂ ਬਾਹਰਲਿਆਂ ਦੀ ਬੁੜੀ ਓਦਰੋਂ ਹੀ ਲੱਭੀ ਜਿੱਧਰੋਂ ਪਾਣੀ ਦਾ ਵਹਿਣ ਸੀ-ਬਥੇਰਾ ਬੁੜ੍ਹੇ ਨੇ ਵੀ ਰੌਲਾ ਪਾਇਆ ਕਿ ਐਮੇਂ ਦੂਸਰੇ ਪਾਸੇ ਨਾ ਟੈਮ ਖਰਾਬ ਕਰਿਓ-ਜੇ ਉਹ ਲੱਬੀ ਤਾਂ ਓਦਰੋਂ ਲੱਬਿਓ ਜਿੱਦਰੋਂ ਪਾਣੀ ਆਉਂਦਾ ਹੋਵੇ-ਪਤੰਦਰਾ ਸੱਚ ਹੋਈ ਵੀ ਏਦਾਂ ਹੀ ਫ਼ਲੋਕ ਦੂਸਰੇ ਪਾਸੇ ਫਿਰਦੇ ਰਹੇ ਤੇ ਬੁੜੀ ਦੂਸਰੇ ਪਾਸੇ ਨੁੱਕਰ ਤੇ ਜਾ ਕੇ ਟਾਲ੍ਹੀ ਤੇ ਬੈਠੀ ਬੁੜੇ ਨੂੰ ਗਾਲ੍ਹਾਂ ਕੱਡੀ ਜਾਵੇ ਅਖੇ ਆਹ ਤੈਨੂੰ ਭੰਨਾਂ ਹੁਣ-ਦੇਅ ਮੈਨੂੰ ਧੱਕਾ ਇਕ ਬਾਰ ਫੇਰ-ਤੇ ਬੁੜਾ ਬਚਾਰਾ ਖੜਾ ਕੰਬੇ ਕਿ ਇਹਨੇ ਘਰ ਜਾ ਕੇ ਫਿਰ ਖਾਤਰ ਕਰਨੀ ਆ ਮੇਰੀ-ਸੋ ਏਸ ਲਈ ਬੁੜਾ ਕਈ ਦਿਨ ਘਰ ਹੀ ਨਾ ਬੜਿਆ-ਏਦਾਂ ਹੀ ਇੱਕ ਵਾਰ ਜਗਰਾਵੀਂ ਬੁੜੀ ਨੂੰ ਨਹਿਰ ਚੋਂ ਲੱਬ 2 ਲੋਕ ਥੱਕ ਗਏ ਫ਼ਤੀਸਰੇ ਦਿਨ ਜਾ ਕੇ ਇੱਕ ਪਿੰਡ ਵਾਲਿਆਂ ਦੇਖਿਆ ਕਿ ਓਹ ਦੂਸਰੇ ਪਾਸਿਓਂ ਬੁੜੇ ਦਾ ਸਿਆਪਾ ਕਰਦੀ ਆਬੇ-ਹੱਥ ਚ ਸੋਟਾ-ਅਖੇ ਹੁਣ ਸਬਕ ਦਿੰਨੀ ਆਂ ਘਰ ਚੱਲ ਕੇ ਏਸ ਧਗੜੇ ਨੂਂੰ ਫ਼ਕੰਜਰਾ ਕੈਂਦੇ ਨੇ ਬੁੜਾ ਘਰੋਂ ਹੀ ਨਿਕਲ ਤੀਰਥਾਂ ਤੇ ਚਲਾ ਗਿਆ ਹੈ-ਤੂੰ ਕੀ ਸਮਝੇਂ ਅਮਲੀਆ ਫ਼ਇਹਨਾਂ ਦੇਬੀਆਂ ਕੋਲੋਂ ਤਾਂ ਬੰਦਾ ਭਲਾ ਹੀ ਮੰਗੇ ਤੇ ਜੀ 2 ਕਰਕੇ ਟੈਮ ਕੱਟੇ-
 
-ਜੀ ਮੈਂ ਨਈ ਜੇ ਮੰਨਦਾ-ਇਹ ਹੋ ਹੀ ਨਈ ਸਕਦਾ-ਏਨਾ ਜੋਰ ਕਿੱਥੋਂ ਆਊ-
-ਕੰਜਰਾ-ਜਨਾਨੀ ਚ ਜੋਰ ਤਾਂ ਸਾਰਿਆਂ ਨਾਲੋਂ ਜਾਣੀ ਹਾਥੀ ਸਾਨ੍ਹ ਨਾਲੋਂ ਬੀ ਜਾਦਾ ਹੁੰਦਾ ਹੈ-ਬੰਦਾ ਭਾਂਵੇਂ ਭਲਵਾਨ ਵੀ ਕਿਉਂ ਨਾ ਹੋਵੇ-ਔਰਤ ਅੱਗੇ ਤਾਂ ਵੱਡੇ 2 ਨਮਸਕਾਰਾਂ ਕਰਦੇ ਦੇਖੇ ਨੇ-ਕਦੇ ਦੇਖ ਲਈਂ ਪਹਿਲਾਂ ਤਾਂ ਘਰੋਂ ਕੱਠੇ ਕਦੇ ਤੁਰਦੇ ਨਈ ਦੋਨੋਂ ਫ਼ਜੇ ਕਿਤੇ ਤੁਰ ਪੈਣ-ਨਿਕਲਦੇ 2 ਹੀ ਲੜ੍ਹ ਪੈਣਗੇ ਅਖੇ ਤੂੰ ਨਈ ਮੈਨੂੰ ਚੰਗਾ ਸਮਜਦੀ-ਉਹ ਕਹੂ ਤੂੰ ਨਈ ਮੈਨੂੰ ਬਸਣ ਦਿੰਦਾ ਨਿੱਤ ਕੋਈ ਨਾ ਕੋਈ ਸਿੜੀ ਸਿਆਪਾ ਪਾਈ ਰੱਖਦਾਂ ਏਂ-ਜਾਂ ਰਾਤੀਂ ਤੈਂ ਪੈਹਲਾਂ ਮੇਰੇ ਮਾਰੀ ਸੀ ਚਪੇੜ, ਉਹ ਕਹੂ ਨਈ ਤੂੰ ਮਾਰੀ ਸੀ ਲੱਤ-ਜਾਂ ਫਿਰ ਡਾਕਟਰ ਦੇ ਬੈਠੇ ਹੀ ਲੜ੍ਹੀ ਜਾਣਗੇ ਜਾਂ ਫਿਰ ਸਬਜੀ ਲੈਂਦੇ ਹੀ ਲੜੀ ਜਾਣਗੇ-ਕਈ ਬਾਰ ਜਨਾਨੀਆਂ ਕੈਣਗੀਆਂ ਕਿ ਔਹ ਤੇਰਾ ਪਤੰਦਰ ਦੇਖਦਾ 2 ਲੰਘ ਗਿਆ ਹੈ, ਓਹਨੇ ਕਿਤੇ ਨਾ ਕਿਤੇ ਲਿਖ ਦੇਣਾ ਹੈ ਤੂੰ ਕੇੜਾ ਸੁਣਦਾਂ ਏਂ -ਘਰ ਥੋੜਾ ਹੁੰਦਾ ਆ ਟੈਮ ਲੜਨ ਭਿੜਨ ਲਈ ਲੋਕਾਂ ਸਾਮਣੇ ਤਾਂ ਚੁੱਪ ਰਿਹਾ ਕਰ-  
 
 

Section: