ਸੰਪਾਦਕ, ਲ਼ੇਖਕ ਤੇ ਪਾਠਕਾਂ ਦਾ ਰਿਸ਼ਤਾਂ-ਸਤਵਿੰਦਰ ਕੌਰ ਸੱਤੀ (ਕੈਲਗਰੀ)

On: 12 January, 2012

ਇਹ ਸਭ ਸਾਨੂੰ ਅਖ਼ਬਾਰਾਂ, ਟੈਲੀਵੀਜ਼ਨ, ਰੇਡੀਉ ਦੀਆਂ ਖ਼ਬਰਾਂ ਇੰਟਰਨੈਂਟ ਵਿਚੋਂ ਦੇਖਣ ਪੜ੍ਹਨ ਨੂੰ ਲੱਭਦਾ ਹੈ। ਮੀਡੀਏ ਨੇ ਦੁਨੀਆਂ ਛੋਟੀ ਕਰ ਦਿੱਤੀ ਹੈ। ਪਰਿਵਾਰ ਵਾਂਗ ਹੀ ਅਸੀਂ ਪੂਰੀ ਦੁਨੀਆਂ ਦੀ ਜਾਣਕਾਰੀ ਰੱਖ ਸਕਦੇ ਹਾਂ। ਅਗਰ ਸਾਨੂੰ ਇੰਨਾਂ ਨੂੰ ਪ੍ਰਫੁਲਤ ਕਰਨ ਦਾ ਖਿਆਲ ਹੈ। ਬਿਜ਼ਨਸ ਦੀ ਐਡ ਜਰੂਰ ਦੇ ਦਿਆ ਕਰੋ। ਇਸ ਨਾਲ ਤੁਹਾਨੂੰ ਵੀ ਬਿਜ਼ਨਸ ਚਲਾਉਣ ਦਾ ਫੈਇਦਾ ਹੋ ਸਕਦਾ ਹੈ। ਲੋਕ ਜਾਨਣ ਲੱਗ ਜਾਂਦੇ ਹਨ। ਮੀਡੀਏ ਨੂੰ ਵੀ ਮਦਦ ਮਿਲ ਸਕਦੀ ਹੈ। ਮੇਰੇ ਵਰਗਿਆਂ ਦੀਆਂ ਲਿਖਤਾਂ ਵੀ ਛੱਪਦੀਆਂ ਰਹਿ ਸਕਦੀਆਂ ਹਨ। ਅਖ਼ਬਾਰਾਂ, ਟੈਲੀਵੀਜ਼ਨ, ਰੇਡੀਉ ਦੀਆਂ ਖ਼ਬਰਾਂ ਇੰਟਰਨੈਂਟ ਸਭ ਦੀ ਰੱਬ ਵਾਂਗ ਸਾਡੇ ਉਪਰ ਮੇਹਰ ਹੈ। ਸਾਡਾ ਫਿ਼ਕਰ ਕਰਦੇ ਹਨ। ਇਸੇ ਲਈ ਸਾਡੀ ਬੇਹਤਰੀ ਲਈ ਸਭ ਸਾਡੇ ਅੱਗੇ ਰੱਖਦੇ ਹਨ। ਸੰਪਾਦਕ ਜੀ, ਆਪ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ। ਆਪ ਦਾ ਪੇਪਰ ਪੰਜਾਬੀਆਂ ਦਾ ਹਰਮਨ ਪਿਆਰਾ ਪੇਪਰ ਹੈ। ਤੁਹਾਡਾ ਇਹ ਸਾਰਾ ਪੇਪਰ ਹੀ ਬਹੁਤ ਵਧੀਆਂ ਹੁੰਦਾ ਹੈ। ਹਰ ਰੋਜ਼ ਕੁੱਝ ਨਾਂ ਕੁੱਝ ਪੜ੍ਹੀਦਾ ਹੈ। ਤੁਸੀਂ ਆਰਟੀਕਲ ਛਾਪਦੇ ਵੀ ਹੋਂ। ਈ ਮੇਲ ਕਰਕੇ ਦੱਸਦੇ ਵੀ ਹੋਂ। ਆਰਟੀਕਲ ਲੱਗ ਗਿਆ ਹੈ। ਸੱਚੀ ਮੁੱਚੀ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ। ਸੰਪਾਦਕ, ਲ਼ੇਖਕ ਤੇ ਪਾਠਕਾਂ ਦਾ ਰਿਸ਼ਤਾਂ ਜਾਗਰਤ ਰਿਸ਼ਤਾਂ ਹੈ। ਕਿਸੇ ਲਾਲਚ ਤੋਂ ਉਚੇ ਉਠ ਕੇ ਮਨੁੱਖਤਾਂ ਦੀ ਸੇਵਾ ਦਾ ਰਿਸ਼ਤਾਂ ਹੈ। ਜਦੋਂ ਵੀ ਤੁਸੀਂ ਲੇਖ਼ਕ ਵੱਲ ਥੋੜਾਂ ਜਿਹਾ ਧਿਆਨ ਦੇ ਕੇ ਈ-ਮੇਲ ਵਿੱਚ ਕੁੱਝ ਲਿਖਦੇ ਹੋਂ। ਫੋਨ ਕਰਦੇ ਹੋ।  ਸ਼ਾਬਾਸ਼ੇ ਦੇ ਕੇ ਉਤਸ਼ਾਹਤ ਕਰਦੇ ਹੋਂ। ਸਾਨੂੰ ਬਹੁਤ ਮਾਣ ਹੁੰਦਾ ਹੈ। ਦੀਵੇ ਦੇ ਤੇਲ ਦਾ ਕੰਮ ਹੋ ਜਾਂਦਾਂ ਹੈ। ਸੰਪਾਦਕ ਤੇ ਲ਼ੇਖਕ ਜੋਂ ਕੰਮ ਕਰਦੇ ਹਨ। ਦੀਵੇ ਦੀ ਰੋਸ਼ਨੀ ਵਾਲਾਂ ਹੀ ਕੰਮ ਕਰਦੇ ਹਨ। ਸ਼ਬਦਾਂ ਵੀਚਾਰਾਂ ਦੀ ਰੋਸ਼ਨੀ ਨਾਲ ਜਾਗਰਤ ਕਰਦੇ ਹਨ। ਸੰਪਾਦਕ ਪਾਠਕ ਪੜ੍ਹ ਸੁਣ ਕੇ ਹੌਸਲਾਂ ਵੀ ਦਿੰਦੇ ਹਨ। ਸੰਪਾਦਕ ਪਾਠਕ ਜੋਂ ਵੀ ਸੁਝਾਂਅ ਦਿੰਦੇ ਹਨ। ਸਿਰ ਮੱਥੇ ਕਬੂਲ ਕਰਦੀ ਹਾਂ। ਮੈਂ ਹਰ ਈ-ਮੇਲ ਦਾ ਜੁਆਬ ਵੀ ਦਿੰਦੀ ਹਾਂ। ਸੰਪਾਦਕ, ਪਾਠਕ ਤੇ ਲ਼ੇਖਕ ਦਾ ਰਿਸ਼ਤਾਂ ਕਿਸੇ ਬੰਧਨ ਵਿੱਚ ਨਹੀ ਬੱਝਦਾ। ਦੁਨੀਆਂ ਲਈ ਚਿੰਤਤ ਹੈ। ਦੁਨੀਆਂ ਵਿੱਚ ਕੀ ਹੋਇਆਂ ਹੈ? ਕੀ ਹੋਣ ਵਾਲਾਂ ਹੈ? ਇਹੀ ਸੋਚ ਸੋਚ ਕੇ ਦੋਂਨੇ, ਲਿਖ ਛਾਪ ਕੇ ਤੁਹਾਡੇ ਪਾਠਕਾਂ ਦੇ ਅੱਗੇ ਰੱਖੀ ਜਾਂਦੇ ਹਨ। ਇੱਕ ਬਾਹਰੋਂ ਘਟਨਾਵਾਂ ਦੇਖ ਕੇ ਲਿੱਖਦਾ ਹੈ। ਦੂਜਾਂ ਉਨ੍ਹਾਂ ਵਿਚਾਰਾਂ ਨੂੰ, ਉਹੀ ਲੋਕਾਂ ਅੱਗੇ ਰੱਖ ਦਿੰਦਾਂ ਹੈ। ਬਹੁਤੀ ਵਾਰ ਅਸੀਂ ਆਪਣੀਆਂ ਹੀ ਗਲ਼ਤੀਆਂ ਤੋਂ ਸਿੱਖਦੇ ਹਾਂ। ਜਿਹੜੀ ਗੱਲ ਸਾਡੀ ਆਪਣੀ ਲੱਗੇ, ਉਹੀ ਚੰਗ੍ਹੀ ਲੱਗਦੀ ਹੈ। ਬਾਕੀ ਭੁਲਾਂ ਤਾਂ ਹਰ ਇਨਸਾਨ ਤੋਂ ਹੁੰਦੀਆ ਹਨ। ਸੰਪਾਦਕ ਪਾਠਕ ਰੱਬ ਵਰਗੇ ਹੁੰਦੇ ਹਨ। ਗਲ਼ਤੀਆਂ ਹੁੰਦੀਆਂ ਹੀ ਹਨ। ਮੁਆਫ਼ ਕਰੀ ਚੱਲਿਆਂ ਕਰੋਂ। ਮੁਆਫ਼ ਵੀ ਰੱਬ ਹੀ ਕਰ ਸਕਦਾ ਹੈ। ਤੁਸੀਂ ਹੀ ਮੇਰੇ ਰੱਬ ਹੋਂ। ਰੱਬ ਹਰ ਬੰਦੇ ਵਿੱਚ ਹੈ। ਧਰਮਾਂ ਪਿੱਛੇ ਇੱਕ ਦੂਜੇ ਦਾ ਖੂਨ ਲੜਾਈਆਂ ਨਾਂ ਕਰੀਏ। ਜੇ ਕੋਈ ਧਰਮ, ਧਰਮਿਕ ਆਗੂ ਲੜਾਈ, ਬੰਦੇ ਮਾਰਨੇ ਸਿੱਖਾਉੁਂਦਾ ਹੈ। ਮੈਂ ਉਸ ਨੂੰ ਧਰਮ, ਧਰਮੀ ਨਹੀਂ ਕਹਿੰਦੀ। ਕੋਈ ਧਰਮ ਉਥਲ ਪੁਥਲ ਨਹੀਂ ਸਿੱਖਾਂਉਂਦਾ। ਬੰਦਿਆਂ ਵਿਚੋਂ ਰੱਬ ਦੇਖੀਂਏਂ। ਸਾਨੂੰ ਸੱਭ ਨੂੰ ਗਲ਼ਤ ਠੀਕ ਦਾ ਪਤਾਂ ਹੁੰਦਾ ਹੈ। ਪਰ ਸਾਡੇ ਕੋਲ ਹਿੰਮਤ ਨਹੀਂ ਹੁੰਦੀ। ਉਸ ਨਾਲ ਟੱਕਰ ਲੈਣ ਦੀ। ਸੰਪਾਦਕ ਤੇ ਲ਼ੇਖਕ ਸਾਨੂੰ ਸ਼ਕਤੀ ਦਿੰਦੇ ਹਨ। ਚਾਨਣ ਕਰਦੇ ਹਨ। ਅੰਧ ਵਿਸ਼ਵਾਸ਼ ਵਿਚੋਂ ਕੱਢਦੇ ਹਨ। ਹਰ ਵਾਹ ਲਾਉਂਦੇ ਹਨ। ਫੇਰ ਵੀ ਅਸੀਂ ਇੱਕ ਦੂਜੇ ਦੀ ਰੀਸੇ ਟੂਣੇ, ਭੂਤਾਂ ਸਾਧਾਂ ਦੇ ਜਾਲ ਵਿੱਚ ਫਸਦੇ ਹਾਂ। ਜਿਸ ਨੂੰ ਭੁੱਖ ਲੱਗੀ ਹੈ। ਉਸ ਨੇ ਟੂਣਾ ਵੀ ਖਾ ਲੈਣਾਂ ਹੈ। ਮੈਂ ਤਾਂ ਕੋਈ ਇਸ ਨਾਲ ਮਰਦਾ ਨਹੀਂ ਦੇਖਿਆਂ। ਨਾਂ ਕਦੇ ਭੂਤ ਦੇਖਿਆਂ ਹੈ। ਸਾਧ ਜਰੂਰ ਦੇਖਿਆਂ ਹੈ। ਸਾਧ ਦਾ ਭੂਤ ਜਨਾਨੀ ਤੋਂ ਲਾਹੁਉਣਾ ਬਹੁਤ ਔਖਾਂ ਹੈ। ਰੋਜ਼ ਮੀਡੀਆਂ ਪੇਪਰਾਂ ਰੇਡੀਓ ਤੇ ਦੱਸਦਾ ਹੈ। ਗ੍ਰੰਥੀ ਸਾਧ ਵਿਆਹੀ, ਕੁਆਰੀ ਕੁੜੀ ਕੱਢ ਕੇ ਲੈ ਗਿਆ। ਪੁਲੀਸ ਨੇ ਫੜ ਕੇ ਛਿੱਤਰ ਪਰੇਡ ਕਰਇਆ। ਲੋਕਾਂ ਨੇ ਅੱਜ ਤੱਕ ਇਹੋਂ ਜਿਹਾ ਸਾਧ ਕੁੱਟਿਆ ਨਹੀ ਹੈ। ਪਾਪ ਲੱਗੇਗਾਂ। ਜਿਹੜੇ ਸਾਧ ਲੁੱਚੇ ਹਨ। ਕੁੱਟਣ ਦਾ ਕੰਮ ਸ਼ੁਰੂ ਕਰੋਂ। ਆਪਣੀ ਜੇਬਾਂ ਵਿਚੋਂ ਖਾਂ ਕੇ ਧੀਆਂ ਭੈਣਾਂ ਨਾਲ ਮੌਜ਼ ਕਰਦੇ ਹਨ। ਇਕ ਹੋਰ ਸਰੀਫ਼ ਬੰਦੇ ਨੇ ਦੋਂ ਦਾੜੀਆਂ ਵਾਲੇ ਪੁੱਤਾਂ ਦੀ ਮਾਂ ਨੂੰ ਹੁਣੇ ਹੀ, ਤਲਾਕ ਦੇ ਦਿੱਤਾ। ਕੀ ਕਰਦਾ ਵਿਚਾਰਾ,ਘਰਵਾਲਾਂ, ਔਰਤ ਉਸ ਦੀ ਸੇਵਾ ਦੀ ਕਰਦੀ ਹੈ। ਸਾਧਾਂ ਨੂੰ ਪੂਜਦੀ ਫਿਰਦੀ ਹੈ। ਜਿਵੇ ਗਾਉਣ ਵਾਲਾਂ ਕਹਿੰਦਾ ਹੈ,' ਕੱਚੀ ਕੁੜੀ ਕੈਲ ਵਰਗੀ ਪੱਟਣੀ ਜੁਗਤ ਬਣਾ ਕੇ।' ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵਧੀਆਂ ਨੰਘੇਗਾ।' ਇਹੋਂ ਜਿਹੀਆਂ ਬਾਣਿਆਂ ਵਾਲੀਆਂ ਨਾਲ ਸਾਧਾਂ ਨੇ ਅੱਖਾਂ ਮਲਾਂ ਕੇ ਕੁੜੀਆਂ ਕੀਲੀਆਂ ਹੋਈਆਂ ਹਨ। ਉਹ ਤਾਂ ਉਥੇ ਉਨਾਂ ਕੋਲ ਸਿਰਾਣੇ ਆਂਏਂ ਬੈਠੀਆਂ ਹਨ। ਜਿਵੇਂ ਅੰਡਿਆਂ ਤੇ ਮੁਰਗੀ ਬੈਠੀਆਂ ਹੁੰਦੀਆਂ ਹੈ। ਸਵੇਰੇ 1:30 ਤੋਂ ਰਾਤ ਦੇ 9 ਵਜੇ ਤੱਕ ਭੋਰਾਂ ਨਹੀ ਹਿਲਦੀਆਂ। ਬੱਸ ਪ੍ਰਸ਼ਾਦੇ ਛੱਕ ਕੇ ਫਿਰ ਕੰਮਰੇ ਵਿੱਚ ਵੱੜ ਜਾਂਦੇ ਹਨ। ਹੋਰਾਂ ਨੂੰ ਕੀ ਪੱਤਾਂ ਸਾਧ ਕੰਮਰੇ ਵਿੱਚ ਕੀ ਕਰਦਾ ਹੈ? ਉਹ ਤਾਂ ਬਾਹਰੋਂ ਹੀ ਗੋਲਕ ਵਿੱਚ ਪੈਸੇ ਪਾ ਕੇ ਮੁੜ ਜਾਂਦੇ ਹਨ। ਜੁਆਕ ਭਾਂਵੇਂ ਅਈਸਕਰੀਮ ਖ੍ਰੀਦਣ ਲਈ ਰੋਂਈਂ ਜਾਵੇ। ਜੰਨਤਾਂ ਨੇ ਵਾਧੂ ਪੈਸੇ ਇਥੇ ਹੀ ਗੋਲਕਾਂ ਵਿੱਚ ਪਾਉਣੇ ਹਨ। ਵਹਿਲੇ ਸਾਧ ਤੇ ਕਮੇਟੀਆਂ ਵਾਲੇ ਨਹੀਂ ਤਾਂ ਭੁੱਖੇ ਮਰ ਜਾਣਗੇ। ਗੁਰਦੁਆਰੇ ਬੱਣੇ ਡੇਰੇ ਬੰਦ ਹੋ ਜਾਣਗੇ। ਤਾਂਹੀਂ ਅਮੀਰ ਜੁੰਮੇਵਾਰ ਬੰਦੇ ਇਨ੍ਹਾਂ ਧਰਮੀਆਂ ਦਾ ਖਿਆਲ ਰੱਖਦੇ ਹਨ। ਜਾਣਦੇ ਹੋਏ ਕਿ ਰੱਬ ਹਰ ਇੱਕ ਦੇ ਸਰੀਰ ਵਿੱਚ ਹੈ। ਇੱਟਾਂ ਦੇ ਬਣੇ ਡੇਰੇ ਗੁਰਦੁਆਰੇ ਸਾਹਿਬ ਵਿੱਚ ਨਹੀ ਹੈ। ਕਿੰਨ੍ਹੀ ਵਾਰੀ ਉਥੇ ਗਏ ਹਾਂ। ਕੀ ਗੁਰਦੁਆਰੇ ਸਾਹਿਬ ਵਿਚੋਂ ਰੱਬ ਮਿਲਿਆ ਹੈ? ਲੱਭੀ ਚੱਲੋਂ ਬਾਹਰ, ਉਹ ਅੰਦਰ ਬੈਠਾਂ ਤਮਾਸ਼ਾਂ ਦੇਖ ਰਿਹਾ ਹੈ। ਆਮ ਬੰਦਾ ਵੀ ਇਹੀ ਸਾਧ ਵਾਲੀ ਜੁਗਤ ਮੋੜਾਂ ਤੇ, ਕਾਲਜ, ਸਕੂਲਾਂ ਵਿੱਚ ਕੁੜੀਆਂ ਕੀਲਣ ਦੀ ਕਰਦਾ ਹੈ। ਤਾਂਹੀ ਪਾਲ਼ੀਂ ਪੋਸੀ ਧੀ ਭੈਣ ਨੂੰ ਘਰੋਂ ਭਜਾਂ ਕੇ ਲੈ ਜਾਂਦਾ ਹੈ। ਜਿਹੜੀ ਮਾਂਪਿਆਂ ਦੀ ਅੱਖ ਵਿੱਚ ਪਾਈ ਨਹੀਂ ਰੱੜਕਦੀ ਸੀ। ਉਹੀਂ ਕੁੜੀ ਮਾਂਪਿਆਂ ਮੂਹਰੇ ਡੱਟ ਜਾਂਦੀ ਹੈ। ਇਸੇ ਤਰ੍ਹਾਂ ਸਾਧ ਨੇ ਬੀਬੀਆਂ ਨੂੰ ਇਸ਼ਕ ਦਾ ਜਾਦੂ ਲੜਾਂ ਦਿੱਤਾ। ਪ੍ਰਬੰਧਕਾਂ ਨੂੰ ਇੱਕ ਸਾਧ ਮੱਚਲੇ ਨੇ ਦੱਸਿਆਂ ਇਹ ਕੁੜੀਆਂ ਮੈਨੂੰ ਛੇੜਦੀਆਂ ਹਨ। ਪਰ ਇਹ ਸਾਧ ਜੱਗੋਂ ਤੇਰਵੀਂ ਗੱਲ ਕਰ ਰਿਹਾ ਸੀ। ਕਮੇਟੀ ਦੇ ਮੈਂਬਰ, ਪ੍ਰਧਾਂਨ ਵੀ ਬੜੇ ਪ੍ਰੇਸ਼ਾਨ ਸਨ। ਇੱਕ ਵਿਚਾਰਾ ਸਾਧ, ਦੂਜਾਂ ਜਨਾਨੀਆਂ ਛੇੜਨ, ਫਿਲਮੀ ਹਿਰੋਂ ਤੋਂ ਵੱਧ, ਇਸ ਗੱਲ ਕਰਕੇ, ਸਾਧ ਚੜ੍ਹਦੀ ਕੱਲਾ ਵਿੱਚ ਜਾ ਰਿਹਾ ਸੀ। ਹੋਰ ਬੀਬੀਆਂ ਉਪਮਾਂ ਸੁਣ ਕੇ ਸਾਧ ਦੇ ਨਾਲ ਲੱਗਦੀਆਂ ਜਾ ਰਹੀਆਂ ਸਨ। ਸਾਧ ਮੱਚਲਾਂ ਹੋਇਆ ਅੰਦਰ ਹੀ ਅੰਦਰ ਹੱਸ ਰਿਹਾ ਸੀ। ਨਾਲੇ ਬੀਬੀਆਂ ਤੋਂ ਹਰ ਤਰ੍ਹਾਂ ਦੀ ਸੇਵਾ ਕਰਾ ਰਿਹਾ ਸੀ। ਕਮੇਟੀ ਦੇ ਮੈਂਬਰ, ਪ੍ਰਧਾਂਨ ਤੇ ਬੀਬੀਆਂ ਸਭ ਨੂੰ ਗੱਧੀ ਗੇੜ ਪਾਈ ਜਾ ਰਿਹਾ ਸੀ। ਗੱਧੀ ਗੇੜ ਕੀ ਹੁੰਦਾ? ਇੱਕ ਵਾਰ ਗੱਧੀ ਦੇ ਗੋਹੇ ਵਾਲੀ ਥਾਂ ਤੇ ਮੱਕੀ ਦਾ ਦਾਣਾ ਲੱਗਿਆ ਸੀ। ਚੂਹੀ ਨੇ ਖਾ ਕੇ ਸੋਚਿਆ,' ਜੇ ਹੋਰ ਅੱਗੇ ਜਾਵਾਂ ਤਾਂ ਹੋਰ ਖਾਵਾਂ। ਉਹ ਚੂਹੀ ਹੋਰ ਅੱਗੇ ਗਈ ਤਾਂ ਫਸ ਗਈ। ਬਾਹਰ ਆਉਣ ਦਾ ਰਸਤਾ ਨਾ ਲੱਬੇ। ਮੱਸਾ ਕਿਤੇ ਅੰਦਰ ਗੇੜੇ ਦਿੰਦੀ ਨੂੰ ਗੱਧੀ ਨੇ ਉਹੀ ਰਸਤੇ ਬਾਹਰ ਕੱਢਿਆ। ਕਮੇਟੀ ਦੇ ਮੈਂਬਰ, ਪ੍ਰਧਾਂਨ ਤੇ ਬੀਬੀਆਂ ਇਹ ਸਾਰੇ ਆਪਸ ਵਿੱਚ ਜੁੱਤੀਓ ਜੁੱਤੀ ਹੋਈ ਜਾਂਦੇ ਸੀ। ਕਮੇਟੀ ਦੇ ਮੈਂਬਰ, ਪ੍ਰਧਾਂਨ ਸਾਧ ਵਿਚਾਰੇ ਨੂੰ ਬੀਬੀਆ ਤੋਂ ਬੱਚਾਉਣ ਦੀਆਂ ਰੋਜ਼ ਯੁਗਤਾਂ ਸਕੀਮਾਂ ਲੱਭਦੇ ਸਨ। ਹਾਰ ਕੇ ਬੀਬੀਆਂ ਮੁਹਰੇ ਹੱਥ ਬੰਨਣ ਲੱਗੇ। ਦੇਵੀਓ ਸਾਡੇ ਸਾਧ ਦੇਵਤੇ ਨੂੰ ਬੱਖ਼ਸ਼ ਦੇਵੋ। ਬੀਬੀਆਂ ਬੱਖਸ਼ਣ ਤਾਂ ਜੇ ਸਾਧ ਇਸ ਮੋਜ਼ ਵਿਚੋਂ ਬਾਹਰ ਆਉਣਾ ਚਾਹੇ। ਹਾਰ ਕੇ,  ਕਮੇਟੀ ਦੇ ਮੈਂਬਰ, ਪ੍ਰਧਾਂਨ ਵੀ ਸਾਧ ਵਾਲੀਆਂ ਮੌਜ਼ਾਂ ਵਿੱਚ ਵੱਧ ਚੜ੍ਹ ਕੇ ਹਿਸਾ ਲੈਂਦੇ ਹਨ। ਸਿਆਣੇ ਬੰਦੇ ਮਰਦ ਦੱਸਣ, ਕੀ ਇਹ ਕੌਤਕ ਕਦੇ ਉਨ੍ਹਾਂ ਨਾਲ ਵੀ ਜੁਵਾਨੀ ਵਿੱਚ ਹੋਇਆ ਹੋਵੇ? ਕੋਈ ਜੁਵਾਨ ਕੁੜੀ ਨੇ ਅੱਖਾਂ ਮਾਰੀਆਂ ਹੋਣ। ਕੁੜੀ ਨੇ ਰਸਤਾਂ ਘੇਰਿਆਂ ਹੋਵੇ। ਅਣਜਾਣ ਮਰਦ ਨੂੰ ਜੱਫੀ ਵਿੱਚ ਲੈ ਲਇਆਂ ਹੋਵੇ। ਰਾਹੇ ਜਾਂਦੇ ਨੂੰ ਢਾਅ ਲਿਆ ਹੋਵੇ। ਸਹਿਮਤੀ ਤੋਂ ਵਗੈਰ ਬਲਾਤਕਾਰ ਕਰ ਦਿੱਤਾ ਹੋਵੇ। ਬਲਾਤਕਾਰ ਮਰਦ ਦਾ ਨਹੀਂ ਹੋ ਸਕਦਾ। ਇਹ ਸਿਆਣੀਆਂ ਬੇਬੇ ਮਾਈਆਂ ਦੱਸ ਦੇਣ। ਕਦੇ ਘਰ ਵਾਲ਼ਾਂ ਰੁਸਿਆ ਹੋਵੇ। ਕੀ ਕਦੇ ਮਰਜ਼ੀ ਪੁਗਾਂ ਸਕੀਆਂ ਹੋ? ਪੂਰੀ ਜਿੰਦਗੀ ਵਿੱਚ ਕਦੇ ਪਤੀ ਦੇਵਤਾਂ ਜੀ ਨਾਲ ਧੱਕਾ ਕਰ ਸਕੀਆਂ ਹੋ? ਇਹੋਂ ਜਿਹਾ ਕਾਰਨਾਮਾਂ ਤਾਂ ਮਰਦ ਹੀ ਕਰ ਸਕਦਾ ਹੈ। ਔਰਤ ਤਾਂ ਕੰਮਜ਼ੋਰ ਹੈ। ਔਰਤ ਐਸੀਂ ਮੱਲ ਕਿਵੇਂ ਮਾਰ ਸਕਦੀ ਹੈ?
ਸਤਵਿੰਦਰ ਕੌਰ ਸੱਤੀ