ਕੀ ਔਰਤ-ਮਰਦ ਫਸੀ ਮਾਰ ਖਾਂਦੇ ਹਨ?

On: 14 December, 2012

ਔਰਤ-ਮਰਦ ਦਾ ਰਿਸ਼ਤਾ ਪੱਕਾ ਵੀ ਹੈ। ਨਾਜ਼ਕ ਵੀ ਹੈ। ਔਰਤ-ਮਰਦ ਦਾ ਇੱਕ ਦੂਜੇ ਬਗੈਰ ਸਰਦਾ ਵੀ ਨਹੀਂ ਹੈ। ਜੋ ਪੋਚੇ ਮਾਰਦੇ ਹਨ। ਔਰਤ-ਮਰਦ ਦਾ ਇੱਕ-ਦੂਜੇ ਤੋਂ ਬਗੈਰ ਸਰੀਂ ਜਾਂਦਾ ਹੈ। ਝੂਠ ਬੋਲਦੇ ਹਨ। ਔਰਤ-ਮਰਦ ਨੂੰ ਰੱਬ ਨੇ ਇੱਕ-ਦੂਜੇ ਲਈ ਬੱਣਾਇਆ। ਔਰਤ-ਮਰਦ ਕੋਲ ਇੱਕ ਦੂਜੇ ਦੀ ਜਗਾ ਬੱਣਾਈ ਹੈ। ਔਰਤ-ਮਰਦ ਇੱਕ-ਦੂਜੇ ਤੋਂ ਬਗੈਰ ਅਧੂਰੇ ਹਨ। ਦੋਂਨੇ ਮਿਲ ਕੇ ਪੂਰੇ ਹੁੰਦੇ ਹਨ। ਜਦੋਂ ਦੋਂਨੇ ਔਰਤ-ਮਰਦ ਮਿਲੇ ਹੁੰਦੇ ਹਨ। ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਤੂੰਹੀਂ ਤੂੰ -ਤੂੰਹੀਂ ਤੂੰ, ਕਰਦੇ ਹਨ। ਤੂੰ ਸੁੰਦਰ, ਪਿਆਰਾ, ਸੋਹਣਾਂ, ਮੋਹਣਾਂ, ਦਿਲਦਾਹ, ਮੇਰੀ ਜਾਨ ਅਲਾਪਦੇ ਹਨ। ਕਿਉਂਕਿ ਉਦੋਂ, ਦੋਂਨਾਂ ਵਿੱਚਕਾਰ, ਹੋਰ ਕੋਈ ਚੀਜ਼ ਨਹੀਂ ਹੁੰਦੀ। ਦੁਨੀਆਂ ਦੀਆਂ ਸਬ ਹੱਦਾ ਟੱਪੇ ਹੁੰਦੇ ਹਨ। ਦਾਲ-ਰੋਟੀ, ਸੰਸਾਰ ਦਾ ਕੋਈ ਝੰਜਟ ਨਹੀਂ ਹੁੰਦਾ। ਇਸੇ ਲਈ ਵਿਆਹ ਦੇ ਝੰਜਟ, ਤੋਂ ਪਹਿਲਾਂ ਵਾਲੇ ਪਿਆਰ ਵਿੱਚ ਪਿਆਰ ਹੀ ਹੁੰਦਾ। ਝੱਗੜਾ ਨਹੀਂ ਹੁੰਦਾ। ਵਿਆਹੇ ਜੋੜਿਆਂ ਵਿੱਚ, ਇੱਕ-ਦੂਜੇ ਤੋਂ ਛੁੱਟ ਕੇ, ਦੁਨੀਆਂ ਦੇ ਸਿਆਪੇ ਸ਼ੁਰੂ ਹੋ ਜਾਂਦੇ ਹਨ। ਔਰਤ-ਮਰਦ ਨੂੰ, ਇੱਕ ਦੂਜੇ ਤੋਂ ਹੀ ਡਰ ਲੱਗਣ ਲੱਗ ਜਾਂਦਾ ਹੈ। ਸ਼ੈਤਾਨ ਦੇ ਸਾਰੇ, ਲੱਛਣ ਆ ਜਾਂਦੇ ਹਨ। ਔਰਤ-ਮਰਦ ਭੂਤ, ਜਿੰਨਾਂ ਵਾਂਗ ਲੜਦੇ ਹਨ।

ਸੇਬੂ ਅੱਜ ਫਿਰ ਦਾਰੂ ਨਾਲ ਰੱਜਿਆ ਫਿਰਦਾ ਸੀ। ਠੇਕੇ ਤੋਂ ਇੱਕ ਹੋਰ ਬੋਤਲ ਚੱਕ ਲਈ ਸੀ। ਹੁਣ ਯਾਰਾਂ ਦੇ ਕਹਿੱਣ ਉਤੇ ਵੀ, ਕਾਰ ਵਿੱਚ ਨਹੀਂ ਬੈਠ ਰਿਹਾ ਸੀ। ਉਸ ਦੇ ਨਾਲ ਦੇ ਸਾਥੀ ਤਾਂ ਆਪ ਤੁਰਨ ਜੋਗੇ ਨਹੀਂ ਸਨ। ਕਾਰ ਦਾ ਡਰਾਇਵਰ ਬੀਰੀ ਵੀ, ਚੱਕਵੇ ਪੈਰੀ ਹੋ ਗਿਆ ਸੀ। ਸਬ ਟੀਟੀ ਹੋ ਗਏ ਸਨ। ਬਿਰੀ ਨੇ ਸੇਬੂ ਨੂੰ ਕਿਹਾ, " ਯਾਰ ਕਾਰ ਵਿੱਚ ਚੱਲ ਕੇ, ਬੈਠ ਜਾ। ਉਥੇ ਜਾ ਕੇ, ਕਾਰ ਵਿੱਚ ਪਿਗ ਲਾ ਲਵੀਂ " ਸੇਬੂ ਨੇ ਕਿਹਾ, " ਗੱਲ ਸੁਣ ਮੇਰੀ, ਮੈਂ ਬੋਤਲ ਚੱਕੀ ਆ, ਪੀਣ ਲਈ। ਬਗੈਰ ਪਿਗ ਲਾਏ ਮੈਂ ਨਹੀਂ ਤੁਰਦਾ। " ਤੇਜੀ ਕਾਰ ਵਿੱਚੋਂ ਨਿੱਕਲ ਕੇ, ਆ ਗਿਆ। ਉਸ ਨੂੰ ਘਰ ਜਾਂਣ ਦੀ ਤੇਜੀ ਸੀ। ਉਸ ਦੀ ਘਰ ਵਾਲੀ ਦਾ, ਬਾਰ-ਬਾਰ ਫੋਨ ਆਈ ਜਾਂਦਾ ਸੀ। ਸੇਬੂ ਠੇਕੇ ਮੂਹਰੇ ਸ਼ਰਾਬੀ ਹੋਇਆ, ਹਿਲ ਨਹੀਂ ਰਿਹਾ ਸੀ। ਤੇਜੀ ਨੇ ਕਿਹਾ, " ਸੇਬੂ ਤੂੰ ਸਾਨੂੰ ਰੋਜ਼, ਇਸੇ ਤਰਾ ਖ਼ਰਾਬ ਕਰਦਾ ਹੈ। ਮਿੰਨਤ ਕਰਾ ਲੈ, ਤੂੰ ਹੁਣ ਕਾਰ ਵਿੱਚ ਬੈਠ, ਆਪਾਂ ਘਰ ਚੱਲੀਏ। ਰਾਤ ਦੇ 12 ਵੱਜ ਗਏ ਹਨ। ਤੂੰ ਮੇਰੇ ਘਰੋਂ ਜੁੱਤੀਆ ਪੁਆਏਗਾ। " ਸੇਬੂ ਨੇ ਕਿਹਾ, " ਸਾਲੇ ਜ਼ਨਾਨੀ ਤੋਂ ਡਰਦੇ, ਮੋਕ ਮਾਰੀ ਜਾਂਦੇ ਹਨ। ਜ਼ੋਰੂ ਦੇ ਗੁਲਾਮ, ਮੈਂ ਕਾਰ ਵਿੱਚ ਚਲਾ ਜਾਵਾਂਗਾ। ਨਸ਼ਾ ਤਾ ਹੋ ਲੈਣ ਦਿਉ। ਜੇ ਇਹ ਬੋਤਲ ਪੀ ਕੇ ਨਸ਼ਾ ਨਾਂ ਹੋਇਆ। ਹੋਰ ਚੱਕਣੀ ਪੈਣੀ ਹੈ। ਠਹਿਰ ਮੈਂ ਬੋਤਲ ਨੂੰ ਹੀ ਮੂੰਹ ਲਾ ਕੇ ਡੀਕ ਜਾਂਦਾ ਹਾਂ। ਜੇ ਬੋਤਲ ਘਰੇ ਲੈ ਗਿਆ। ਉਸ ਕੁੱਤੀ ਜ਼ਨਾਨੀ ਨੇ ਚੱਕ ਲੈਣੀ ਹੈ। ਅਜੇ ਗੱਲ ਨਹੀਂ ਬੱਣੀ। ਮੈਨੂੰ ਦੋ ਮਿੰਟ ਦਿਉ। ਘਰ ਜਾ ਕੇ, ਭੈਣ ਦਿਆ ਯਾਰਾ, ਤੂੰ ਕਸੀਦਾ ਕੱਢਣਾਂ। " ਤੇਜੀ ਜਾ ਕੇ ਕਾਰ ਵਿੱਚ ਬੈਠ ਗਿਆ। ਬੀਰੀ ਦਾ ਮੱਥਾ ਘੁੰਮੀ ਜਾਂਦਾ ਸੀ। ਉਸ ਦਾ ਨਸ਼ਾ ਉਤਰਦਾ ਜਾ ਰਿਹਾ ਸੀ। ਉਹ ਬਾਰ-ਬਾਰ, ਮੂੰਹ ਨੂੰ ਬੋਤਲ ਲਾ ਕੇ, ਪਾਣੀ ਪੀ ਜਾਂਦਾ ਸੀ। ਸੇਬੂ ਤੋਂ ਬਗੈਰ ਸਬ ਨੇ ਪੀਜ਼ਾ ਖਾ ਲਿਆ ਸੀ। ਹੁਣ ਰਾਜੂ ਕਾਰ ਵਿੱਚੋਂ ਮਸਾ ਨਿੱਕਲਿਆ ਸੀ। ਉਹ ਕਾਰ ਨੂੰ ਹੱਥ ਪਾ ਕੇ, ਮਸਾ ਸੇਬੂ ਕੋਲ ਪਹੁੰਚਿਆ ਸੀ। ਰਾਜੂ ਨੇ ਸੇਬੂ ਵੱਲ ਹੱਥ ਕਰਕੇ ਕਿਹਾ, " ਮੇਰਾ ਵੀ ਸਿਰ ਦੁੱਖਣ ਲੱਗ ਗਿਆ। ਮੈਨੂੰ ਇੱਕ ਪਿਗ ਲੁਆ ਦੇ। ਤੂੰ ਇੱਕ ਲੀਟਰ ਉਤੇ ਮਰੀ ਜਾਂਦਾ ਹੇ। ਲਿਆ ਇਸ ਨੂੰ ਮੁੱਕਾ ਦੇਈਏ। ਘਰ ਮੇਰੀ ਬਾਰ ਵਿੱਚ ਬਥੇਰੀ, ਕਿਸਮ ਦੀ ਦਾਰੂ ਪਈ ਹੈ। ਚੱਲ ਸਾਡੇ ਘਰ ਬੈਠਦੇ ਹਾਂ। " ਰਾਜੂ ਨੇ ਥੱਕੇ ਨਾਲ ਬੋਤਲ ਫੜ੍ਹ ਕੇ, ਮੂੰਹ ਨੂੰ ਲਾ ਲਈ। ਇੱਕੋ ਡੀਕ ਵਿੱਚ ਪੀ ਗਿਆ। ਖਾਲੀ ਬੋਤਲ ਵਗਾਹ ਮਾਰੀ। ਸੇਬੂ ਤੇਜੀ ਦੇ ਪਿੱਛੇ ਮਗਰ ਹੀ ਤੁਰ ਪਿਆ।

ਬੀਰੀ ਨੇ ਕਾਰ ਰਾਜੂ ਦੇ ਦਰਾਂ ਮੂਹਰੇ ਖੜ੍ਹਾ ਦਿੱਤੀ। ਸਾਰੇ ਰਾਜੂ ਦੇ ਘਰ ਅੰਦਰ ਚਲੇ ਗਏ। ਜਾ ਕੇ, ਥੱਲੇ ਬੇਸਮਿੰਟ ਵਿੱਚ ਸ਼ਰਾਬ ਦੀ ਬਾਰ ਵਿੱਚ ਬੈਠ ਗਏ। ਇਹ ਤਾਂ ਹਰ ਤੀਜੇ ਦਿਨ ਇਥੇ ਆ ਕੇ ਬੈਠਦੇ ਸਨ। ਤੇਜੀ ਨੇ ਊਚੀ ਕਰਕੇ, ਗਾਂਣੇ ਲਗਾ ਦਿੱਤੇ। ਗਾਂਣਾਂ ਬੱਜਣ ਲੱਗ ਗਿਆ, " ਸੌਹੁਰੇ ਦੀ ਲਾਲ ਮਰੂਤੀ ਨੇ, ਚੱਕਾ ਜਾਂਮ ਕਰਾਤਾ। " ਰਾਜੂ ਨੇ ਸਾਰਿਆਂ ਨੂੰ ਕਿਹਾ, " ਯਾਰ ਆਪੋ ਆਪਣੀ ਬਰਾਂਡ ਪਾ ਕੇ, ਮਾਰੋਂ ਪਿਗ ਅੰਦਰ। ਸੰਗੀਂ ਕਿਉਂ ਜਾਦੇ ਹੋ? ਕੀ ਸੌਹਰੀ ਮੁਕਲਾਵੇ ਆਂਏ ਹੋ? ਬੀਰੀ, ਸੇਬੂ, ਰਾਜੂ ਨੇ ਦੂਜਾ ਪਿਗ ਪਾ ਲਿਆ ਸੀ। ਪਿਗ ਹੱਥਾਂ ਵਿੱਚ ਫੜ੍ਹ ਕੇ, ਲੜ-ਖੜਾਉਂਦੇ ਹੋਏ, ਝੂਲ ਰਹੇ ਸਨ। ਘਰ ਦੇ ਥੱਲੇ ਖੂਬ ਖੁੜਦੁਮ ਪੈ ਰਿਹਾ ਸੀ। ਇੰਨੇ ਨੂੰ ਰਾਜੂ ਦੀ ਘਰਵਾਲੀ, ਰਾਣੀ ਕੰਮ ਤੋਂ ਪਹਿਲਾਂ ਹੀ ਆ ਗਈ। ਕੰਮ ਉਤੇ ਉਸ ਨੂੰ ਉਲਟੀਆ ਲੱਗ ਗਈਆਂ ਸਨ। ਉਹ ਘਰ ਦੇ ਅੰਦਰ ਆਉਂਦੀ ਹੀ, ਉਨਾਂ ਕੋਲ ਆ ਧੱਮਕੀ। ਰਾਣੀ ਨੇ ਕਿਹਾ, " ਰਾਤ ਦੇ ਦੋ ਵੱਜੇ ਹਨ। ਤੁਸੀਂ ਫਿਰ ਇਥੇ ਮੇਲਾ ਲਾਇਆ ਹੈ। ਇਹ ਮੇਰਾ ਘਰ ਹੈ। ਧਰਮਸਾਲਾ ਨਹੀਂ ਹੈ। " ਰਾਜੂ ਨੇ ਕਿਹਾ, " ਤੁੰ ਉਪਰ ਚੱਲ। ਮੇਰੇ ਨਾਲ ਸਵੇਰੇ ਗੱਲ ਕਰੀਂ। ਮੇਰੇ ਦੋਸਤਾਂ ਨੂੰ, ਤੂੰ ਕੁੱਝ ਨਹੀਂ ਕਹਿ ਸਕਦੀ। ਇਹ ਮੇਰੇ ਪੱਕੇ ਯਾਰ ਬੇਲੀ ਹਨ। ਮੈਨੂੰ ਜਾਨ ਤੋਂ ਵੱਧ ਪਿਆਰੇ ਹਨ। ਇਥੋ ਤੁੰ ਦਫ਼ਾ ਹੋ ਜਾ। " ਰਾਣੀ ਨੇ ਕਿਹਾ, " ਇਹ ਕਤੀੜ ਹਰ ਰੋਜ਼ ਮੇਰੇ ਘਰੇ ਵੜਦੀ ਹੈ। ਕਿਵੇਂ ਪਹਿਲਾਂ ਪਾਉਣ ਲੱਗੇ ਹਨ? " ਰਾਜੂ ਨੇ ਫਿਰ ਕਿਹਾ, " ਮੇਰੇ ਯਾਰਾ ਨੂੰ, ਜੇ ਤੂੰ ਇੱਕ ਹੋਰ ਲਫ਼ਜ਼ ਗੱਲਤ ਕਿਹਾ। ਮੇਰੇ ਤੋਂ ਬੂਰਾ ਕੋਈ ਨਹੀਂ ਹੈ। " ਰਾਣੀ ਨੇ ਮੁੰਡਿਆ ਵੱਲ ਝਾਕ ਕੇ ਕਿਹਾ, " ਕੀ ਤੁਸੀਂ ਅਜੇ ਜਾਂਣਾ ਨਹੀਂ ਹੈ? ਕੀ ਮੇਰੇ ਤੋਂ ਤੋਸਾ ਲੈ ਕੇ ਜਾਂਣਾ ਹੈ? ਇਥੇ ਬੈਠੇ ਸਾਡਾ, ਤੀਮੀ-ਆਦਮੀ ਦਾ ਤਮਾਸ਼ਾ ਦੇਖ ਰਹੇ ਹੋ। " ਰਾਜੂ ਹੁਣ ਬਰਦਾਸਤ ਤੋਂ ਬਾਹਰ ਹੋ ਗਿਆ ਸੀ। ਉਸ ਨੇ ਹੱਥ ਵਿੱਚ ਫੜੀ ਹੋਈ ਬੋਤਲ, ਰਾਣੋ ਦੇ ਸਿਰ ਵਿੱਚ ਮਾਰੀ। ਸੱਟ ਲੱਗਦੇ ਹੀ, ਖੂਨ ਫੁਹਾਰੇ ਵਾਂਗ ਵਹਿ ਤੁਰਿਆ। ਰਾਣੋਂ ਚਿਕਾ ਮਾਰਨ ਲੱਗ ਗਈ। ਉਸ ਦਾ ਮੁੰਡਾ, ਕਨੇਡੀਅਨ ਜੰਮਪਲ ਭੱਜ ਕੇ ਥੱਲੇ ਆ ਗਿਆ। ਉਸ ਨੇ ਕਿਹਾ, " ਡੈਡੀ ਇਹ ਕੀ ਕੀਤਾ? ਲੜਨਾਂ ਰੋਜ਼ ਦਾ ਕੰਮ ਬੱਣ ਗਿਆ। " ਉਸ ਨੇ 911 ਘੁੰਮਾ ਦਿੱਤਾ। ਕਿਹਾ, " ਮੇਰੀ ਮੰਮ ਦੇ ਖੂਨ ਨਿੱਕਲ ਰਿਹਾ ਹੈ। ਲੱਗਦਾ ਹੈ, ਡੈਡੀ ਨੇ ਮਾਰਿਆ। ਉਸ ਦੇ ਦੋਸਤ ਵੀ ਵਿੱਚੇ ਹਨ। ਸਬ ਸ਼ਰਾਬੀ ਹਨ। ਸਾਨੂੰ ਖ਼ੱਤਰਾ ਹੈ। ਇਹ ਸਾਨੂੰ ਮਾਰ ਦੇਣਗੇ। " ਦੋ ਮਿੰਟ ਵਿੱਚ ਚਾਰ ਪੁਲੀਸ ਦੀਆਂ ਕਾਰਾਂ, ਐਬੂਲੈਂਸ, ਦੋ ਅੱਗ ਬੋਝਣ ਵਾਲੀਆਂ ਗੱਡੀਆਂ ਵਾਲੇ ਆ ਗਏ। ਘਰ ਨੂੰ ਘੇਰ ਲਿਆ। ਘਰ ਦਾ ਆਲਾ-ਦੁਆਲਾ ਹਰੀਆਂ, ਲਾਲ, ਪੀਲੀਆਂ, ਬੱਤੀਆਂ ਨਾਲ ਦਿਵਾਲੀ ਵਾਂਗ ਚੱਮਕ ਉਠਿਆ। ਤਿੰਨੇ ਸ਼ਰਾਬੀ ਅਜੇ ਜੁੱਤੀਆਂ ਹੀ ਪਾ ਰਹੇ ਸਨ। ਗੱਡੀਆਂ ਵਿੱਚੋਂ ਨਿੱਕਲ ਕੇ, ਕਰਮਚਾਰੀ ਵਾਹੋ-ਦਾਹੀ ਭੱਜੇ ਆ ਰਹੇ ਸਨ। ਪੁਲੀਸ ਦੇ 6 ਨੌਜੁਵਾਨ ਔਫ਼ੀਸਰ, 2 ਔਰਤਾਂ ਔਫ਼ੀਸਰ, ਦੱਗੜ-ਦੱਗੜ ਕਰਦੇ ,ਅੰਦਰ ਆ ਗਏ। ਇੱਕ ਔਰਤ ਔਫ਼ੀਸਰ ਨੇ ਕਿਹਾ, " ਤੁਸੀਂ ਕੌਣ ਹੋ? ਇਹ ਜੁੱਤੀਆਂ ਪਾ ਕੇ, ਕਿਧਰ, ਭੱਜਣ ਕਿਉਂ ਲੱਗੇ ਹੋ? " ਤੇਜ਼ੀ ਨੇ ਕਿਹਾ, " ਅਸੀਂ ਰਾਜੂ ਦੇ ਦੋਸਤ ਹਾਂ। ਡੀਨਰ ਕਰਨ ਆਏ ਸੀ। " ਪੁਲੀਸ ਨੌਜੁਵਾਨ ਔਫ਼ੀਸਰ ਨੇ ਕਿਹਾ, " ਇਹ ਕੈਸੇ ਦੋਸਤ ਹੋ? ਘਰ ਵਿੱਚ ਖੂਨ ਨਦੀਂ ਵਾਂਗ ਡੁਲਿਆ ਫਿਰਦਾ ਹੈ। ਤੁਸੀਂ ਐਸੀਂ ਹਾਲਤ ਵਿੱਚ ਕਿਧਰ ਜਾ ਰਹੇ ਹੋ? " ਰਾਜੂ ਸੋਫ਼ੇ ਉਤੇ ਬੇਹੋਸ਼ ਜਿਹਾ ਹੋ ਕੇ ਡਿੱਗ ਪਿਆ ਸੀ। ਰਾਣੋ ਵੀ ਬੇਹੋਸ਼ ਹੋ ਗਈ ਸੀ। ਪੁਲੀਸ ਨੌਜੁਵਾਨ ਔਫ਼ੀਸਰ ਨੇ ਕਿਹਾ, " ਹਰੀ ਅੱਪ, ਛੇਤੀ ਦੱਸੋ, ਕੌਣ ਦੱਸੇਗਾ? ਇਥੇ ਕੀ ਹੋਇਆ ਹੈ? " ਤਿੰਨੇ ਸ਼ਰਾਬੀ ਕੰਧ ਦਾ ਸਹਾਰਾ ਲਈ ਖੜ੍ਹੇ ਸਨ। ਰਾਣੋ ਦਾ ਮੁੰਡਾ 13 ਸਾਲਾਂ ਦਾ ਸੀ। ਉਸ ਨੇ ਕਿਹਾ, " ਇਹ ਸਬ ਸਾਡੇ ਘਰ ਹਰ ਰੋਜ਼ ਆਉਂਦੇ ਹਨ। ਮੇਰੀ ਮਾਂ ਨੂੰ ਬਹੁਤ ਸਤਾਉਂਦੇ ਹਨ। ਮੇਰੀ ਮਾਂ ਹਰ ਰੋਜ਼ ਕਹਿੰਦੀ ਹੈ, " ਮੇਰੇ ਘਰ ਨਾਂ ਆਵੋ। ਮੈਨੂੰ ਦੁੱਖੀ ਨਾਂ ਕਰੋ। ਮੈਨੂੰ ਸਿਟਰਿਸ ਦਿੰਦੇ ਹੋ। ਤੁਹਾਨੂੰ ਦੇਖ ਕੇ ਸਿਰ ਦੁੱਖਦਾ ਹੈ। ਹਰ ਰੋਜ਼, ਮੇਰੇ ਘਰ ਵੱੜ ਜਾਂਦੇ ਹੋ। ਮੈਨੂੰ ਤੰਗ ਕਰਦੇ ਹੋ। " ਪਰ ਇਹ ਡੱਰਗੀ ਬੰਦੇ ਸਾਡੇ ਘਰ ਆ ਕੇ, ਬਹੁਤ ਖੱਪ ਕਰਦੇ ਹਨ। ਮੇਰੀ ਮਾਂ ਨੂੰ ਬਹੁਤ ਤੰਗ ਕਰਦੇ ਹਨ। ਦੇ ਆਰ ਅਬਿਊਸਇੰਗ ਅੱਸ। " ਮੁੰਡਾ ਰਿਪੋਰਟ ਲਿਖਾ ਕੇ ,ਹੱਟਿਆ ਹੀ ਸੀ। ਪੁਲੀਸ ਔਫ਼ੀਸਰਾਂ ਨੇ, ਚਾਰੇ ਮੂਧੇ ਪਾ ਲਏ, ਚਾਰਾਂ ਦੇ ਪਿੱਛੇ ਹੱਥ ਕਰਾ ਲਏ। ਹੱਥ ਕੜ੍ਹੀਆਂ ਠੋਕ ਦਿੱਤੀਆਂ। ਚਾਰ ਜਾਂਣੇ, ਪੁਲੀਸ ਔਫ਼ੀਸਰ, ਚਾਰਾਂ ਨੂੰ, ਬਾਂਹ ਦੀ ਜੋਟੀ ਪਾ ਕੇ, ਪਿੱਛਲ ਖੋੜੀ ਖਿੱਚਦੇ ਹੋਏ, ਘਰ ਤੋਂ ਬਾਹਰ ਲੈ ਗਏ। ਲਿਜਾ ਕੇ, ਪੁਲੀਸ ਕਾਰਾਂ ਵਿੱਚ ਸਿੱਟ ਲਏ। ਪੁਲੀਸ ਔਫ਼ੀਸਰ ਨੇ ਕਿਹਾ, " ਇਹ ਗੱਲ ਹੈ। ਔਰਤ ਨੂੰ ਤੰਗ ਕਰਦੇ ਹੋ। ਹੋਰ ਕੀ-ਕੀ ਕਰਦੇ ਹੋ? ਅਦਾਲਤ ਵਿੱਚ ਇੱਕ ਔਰਤ ਨੂੰ ਤੰਗ ਕਰਨ ਦਾ ਮਜ਼ਾ ਦਿਖਾ ਦੇਵੇਗਾ। " ਰਾਣੋਂ ਨੂੰ ਐਬੂਲੈਂਸ ਦੇ ਕਰਮ ਚਾਰੀਆਂ ਨੇ ਸੰਭਾਲ ਲਿਆ ਸੀ। ਚੱਕ ਕੇ ਹਸਪਤਾਲ ਲੈ ਗਏ ਸਨ। ਰਾਣੋਂ ਦੇ ਮੁੰਡੇ ਨੇ ਚੈਪਸ ਦਾ ਬੈਗ ਖੋਲ ਲਿਆ ਸੀ। ਨਾਲ ਕੋਕ ਦਾ ਕੈਨ ਚੱਕ ਲਿਆ ਸੀ। ਜਾ ਕੇ ਕੰਪਿਊਟਰ ਦੇ ਸਿਰਹਾਂਣੇ ਬੈਠ ਗਿਆ ਸੀ। ਨਾਲ ਟੀਵੀ ਲਗਾ ਲਿਆ ਸੀ। ਘਰ ਖਾਲ਼ੀ ਹੋ ਗਿਆ ਸੀ।