ਕੋਲਡ ਕ੍ਰੀਮ ਦੇ 7 ਫਾਇਦੇ

On: 20 November, 2012

ਸਰਦੀਆਂ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ ਅਤੇ ਇਸ ਦਾ ਅਸਰ ਚਿਹਰੇ 'ਤੇ ਦਿਖਾਈ ਦੇਣਾ ਵੀ ਸ਼ੁਰੂ ਹੋ ਜਾਂਦਾ ਹੈ। ਜਿੱਥੇ ਗਰਮੀਆਂ ਵਿਚ ਤੁਹਾਡੀ ਚਮੜੀ ਨਰਮ ਅਤੇ ਚਮਕਦਾਰ ਬਣੀ ਰਹਿੰਦੀ ਹੈ, ਉੱਥੇ ਸਰਦੀਆਂ ਵਿਚ ਚਮੜੀ 'ਤੇ ਝੁਰੜੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਰਦੀਆਂ ਵਿਚ ਕਈ ਔਰਤਾਂ ਕੋਲਡ ਕ੍ਰੀਮ ਦਾ ਸਹਾਰਾ ਲੈਂਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੋਲਡ ਕ੍ਰੀਮ ਦੇ ਕਿੰਨੇ ਫਾਇਦੇ ਹੁੰਦੇ ਹਨ। ਆਓ ਮਿਲ ਕੇ ਜਾਣਦੇ ਹਾਂ ਕੋਲਡ ਕ੍ਰੀਮ ਨੂੰ ਇਸਤੇਮਾਲ ਕਰਨ ਦੇ ਕੀ ਫਾਇਦੇ ਹਨ।
ਕੋਲਡ ਕ੍ਰੀਮ ਇਸਤੇਮਾਲ ਕਰਨ ਦੇ ਫਾਇਦੇ—
1. ਨਾਈਟ ਫੇਸ ਮਾਸਕ—ਦਿਨ ਵਿਚ ਕੋਲਡ ਕ੍ਰੀਮ ਲਗਾਉਣ ਨਾਲ ਚਿਹਰਾ ਬਿਲਕੁਲ ਆਇਲੀ ਹੋ ਜਾਂਦਾ ਹੈ, ਜਿਸ ਕਾਰਨ ਚਿਹਰੇ 'ਤੇ ਧੂੜ-ਮਿੱਟੀ ਚਿਪਕ ਜਾਂਦੀ ਹੈ। ਜੇਕਰ ਰਾਤ ਨੂੰ ਕੋਲਡ ਕ੍ਰੀਮ ਲਗਾ ਕੇ ਸੋਇਆ ਜਾਵੇ ਤਾਂ ਇਸ ਦਾ ਅਸਰ ਪੂਰੀ ਰਾਤ ਰਹਿੰਦਾ ਹੈ ਅਤੇ ਚਿਹਰਾ ਦੂਜੇ ਦਿਨ ਵੀ ਕੋਮਲ ਬਣਿਆ ਰਹਿੰਦਾ ਹੈ।
2. ਲਿਪ ਬਾਮ—ਸਰਦੀਆਂ ਵਿਚ ਬੁੱਲ੍ਹ ਫਟ ਜਾਣ ਦੀ ਸਮੱਸਿਆ ਮੁੱਖ ਹੁੰਦੀ ਹੈ। ਇਸ ਨੂੰ ਠੀਕ ਕਰਨ ਲਈ ਬੁਲ੍ਹਾਂ 'ਤੇ ਕੋਲਡ ਕ੍ਰੀਮ ਦੀ ਮੋਟੀ ਪਰਤ ਲਗਾਉਣੀ ਚਾਹੀਦੀ ਹੈ।
3. ਕੋਹਣੀਆਂ ਅਤੇ ਗਿੱਟਿਆਂ ਨੂੰ ਮੁਲਾਇਮ ਬਣਾਉਣ ਲਈ— ਸਰਦੀਆਂ ਵਿਚ ਕੋਹਣੀਆਂ ਅਤੇ ਗਿੱਟਿਆਂ ਦੀ ਚਮੜੀ ਵੀ ਫੱਟ ਜਾਂਦੀ ਹੈ। ਜੇ ਸਮੇਂ ਰਹਿੰਦੇ ਇਨ੍ਹਾਂ ਦੀ ਦੇਖਭਾਲ ਨਾ ਕੀਤੀ ਜਾਵੇ ਤਾਂ ਇਨ੍ਹਾਂ 'ਤੇ ਹਮੇਸ਼ਾ ਲਈਆ ਝੁਰੜੀਆਂ ਪੈ ਸਕਦੀਆਂ ਹਨ। ਇਸ ਲਈ ਕੋਹਣੀਆਂ ਅਤੇ ਗਿੱਟਿਆਂ 'ਤੇ ਵੀ ਕੋਲਡ ਕ੍ਰੀਮ ਲਗਾਉਣੀ ਚਾਹੀਦੀ ਹੈ।
4. ਮੇਕਅੱਪ ਰਿਮੂਵਰ—ਜੇ ਤੁਸੀਂ ਚਾਹੋ ਤਾਂ ਕਦੇ-ਕਦਾਈ ਮੇਕਅੱਪ ਸਾਫ ਕਰਨ ਲਈ ਵੀ ਕੋਲਡ ਕ੍ਰੀਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰ ਇਸ ਨੂੰ ਆਪਣੀ ਆਦਤ ਬਣਾਉਣ ਤੋਂ ਬਚਣਾ ਚਾਹੀਦਾ ਹੈ।
5. ਸ਼ੇਵਿੰਗ ਕ੍ਰੀਮ— ਪੁਰਸ਼ ਵੀ ਸ਼ੇਵਿੰਗ ਕਰਦੇ ਸਮੇਂ ਕੋਲਡ ਕਰੀਮ ਦੀ ਵਰਤੋਂ ਕਰ ਸਕਦੇ ਹਨ।
6. ਫਟੀਆਂ ਅੱਡੀਆਂ ਦੇ ਲਈ— ਜੇ ਅੱਡੀਆਂ 'ਤੇ ਹਲਕੀਆਂ ਤਰੇੜ੍ਹਾਂ ਆਈਆ ਹੋਣ ਤਾਂ ਕੋਲਡ ਕ੍ਰੀਮ ਦੀ ਵਰਤੋਂ ਕਰ ਕੇ ਇਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਜੇਕਰ ਇਨ੍ਹਾਂ ਦੀ ਸਮੱਸਿਆ ਜ਼ਿਆਦਾ ਹੋਵੇ ਤਾਂ ਕ੍ਰੈਕ ਕ੍ਰੀਮ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ।
7. ਵੈਕਸਿੰਗ ਦੇ ਦਰਦ ਨੂੰ ਠੀਕ ਕਰਨ ਲਈ—ਸਰਦੀਆਂ ਵਿਚ ਵੈਕਸਿੰਗ ਕਰਾਉਣ ਦਾ ਵਧੇਰੇ ਹੁੰਦਾ ਹੈ। ਇਸ ਦਰਦ ਤੋਂ ਤੁਰੰਤ ਰਾਹਤ ਪਾਉਣ ਲਈ ਕੋਲਡ ਕ੍ਰੀਮ ਲਗਾਉਣੀ ਚਾਹੀਦੀ ਹੈ।