ਬੱਚਿਆਂ ਦੀਆਂ ਅੱਖਾਂ ਦੀ ਦੇਖਭਾਲ

On: 20 November, 2012

ਛੋਟੇ ਬੱਚਿਆਂ ਦੀਆਂ ਅੱਖਾਂ ਬੜੀਆਂ ਹੀ ਨਾਜ਼ੁਕ ਹੁੰਦੀਆਂ ਹਨ। ਉਨ੍ਹਾਂ ਦੀਆਂ ਅੱਖਾਂ ਮੁਲਾਇਮ ਹੁੰਦੀਆਂ ਹਨ ਅਤੇ ਧੂੜ-ਮਿੱਟੀ, ਮੱਖੀ-ਮੱਛਰ ਆਦਿ ਦਾ ਇਨ੍ਹਾਂ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਕਈ ਵਾਰ ਚੇਚਕ ਵਰਗੀਆਂ ਬੀਮਾਰੀਆਂ ਕਾਰਨ ਹੋਈ ਸੋਜ ਕਾਰਨ ਬੱਚੇ ਅੰਨ੍ਹੇ ਹੋ ਜਾਂਦੇ ਹਨ । ਬੱਚਿਆਂ ਦੀਆਂ ਅੱਖਾਂ ਜਨਮ ਤੋਂ ਬਾਅਦ ਸਫਾਈ ਨਾ ਰੱਖਣ ਕਾਰਨ ਅਕਸਰ ਖਰਾਬ ਹੋ ਜਾਂਦੀਆਂ ਹਨ। ਇਸ ਲਈ ਬੱਚਿਆਂ ਦੀਆਂ ਅੱਖਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਇਸ ਦੇ ਲਈ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦਿਓ :
* ਬੱਚੇ ਦੇ ਜਨਮ ਤੋਂ ਬਾਅਦ ਉਸ ਦੀਆਂ ਅੱਖਾਂ ਵਿਚ ਬੋਰਿਕ ਜ਼ਿੰਕ ਡਰਾਪਸ ਦੇ ਘੋਲ ਦੀਆਂ ਕੁਝ ਬੂੰਦਾਂ ਪਾ ਦਿਓ।
* ਜਨਮ ਤੋਂ ਬਾਅਦ ਚੇਚਕ ਦਾ ਟੀਕਾ ਜ਼ਰੂਰ ਲਗਵਾਓ।
* ਮੱਖੀਆਂ-ਮੱਛਰਾਂ ਦਾ ਧਿਆਨ ਰੱਖੋ। ਇਨ੍ਹਾਂ ਦੇ ਬੈਠਣ ਨਾਲ ਅੱਖਾਂ ਵਿਚ ਸੋਜ ਹੋ ਸਕਦੀ ਹੈ।
* ਘਰ ਦਾ ਵਿਹੜਾ ਅਤੇ ਕਮਰਾ ਆਦਿ ਸਾਫ ਰੱਖੋ ਤਾਂ ਜੋ ਮੱਖੀ-ਮੱਛਰ ਨਾ ਆਵੇ।
* ਬੱਚੇ ਨੂੰ ਰੋਜ਼ਾਨਾ ਮਲ-ਮਲ ਕੇ ਇਸ਼ਨਾਨ ਕਰਵਾਓ, ਹੱਥ-ਮੂੰਹ ਸਾਫ ਰੱਖੋ।
* ਬੱਚੇ ਦੇ ਕੱਪੜੇ ਸਾਫ ਰੱਖੋ ਅਤੇ ਵੱਖ ਧੋਵੋ।
* ਬੱਚੇ ਨੂੰ ਸ਼ੁੱਧ, ਤਾਜ਼ਾ, ਵਧੀਆ ਖਾਣਾ ਦਿਓ।
* ਬੱਚੇ ਦੇ ਨਹਾਉਣ ਦਾ ਟੱਬ, ਸਾਬਣ, ਮੱਗ, ਤੌਲੀਆ ਆਦਿ ਸਾਫ ਤੇ ਅਲੱਗ ਰੱਖੋ।
* ਬੱਚੇ ਦੀਆਂ ਅੱਖਾਂ ਸਾਫ ਮਲਮਲ ਦੇ ਕੱਪੜੇ ਨਾਲ ਸਾਫ ਕਰੋ।