ਪਾਓਭਾਜੀ ਮਸਾਲਾ

On: 20 November, 2012

ਸਮੱਗਰੀ—
ਸਾਬਤ ਧਨੀਆ—2 ਵੱਡੇ ਚਿਮਚੇ
ਲਾਲ ਮਿਰਚ—1 ਵੱਡਾ ਚਿਮਚਾ
ਅੰਬਚੂਰ—1 ਵੱਡਾ ਚਿਮਚਾ
ਜੀਰਾ—2 ਵੱਡੇ ਚਿਮਚੇ
ਸੌਂਫ—1 ਵੱਡਾ ਚਿਮਚਾ
ਕਾਲਾ ਨਮਕ—1 ਵੱਡਾ ਚਿਮਚਾ
ਵੱਡੀ ਇਲਾਇਚੀ—5 ਗ੍ਰਾਮ
ਦਾਲਚੀਨੀ—2-3 ਟੁਕੜੇ
ਲੌਂਗ—1 ਵੱਡਾ ਚਿਮਚਾ
ਸੁੰਢ ਪੀਸੀ—1 ਵੱਡਾ ਚਿਮਚਾ
ਕਾਲੀ ਮਿਰਚ—1 ਵੱਡਾ ਚਿਮਚਾ
ਹੀਂਗ—1 ਚੌਥਾਈ ਛੋਟਾ ਚਿਮਚਾ
ਵਿਧੀ—
ਸਾਰੇ ਸਾਬਤ ਮਸਾਲਿਆਂ ਨੂੰ 2-3 ਮਿੰਟ ਹਲਕੇ ਸੇਕ 'ਤੇ ਸੁਕਾ ਕੇ ਭੁੰਨ ਲਓ। ਜਦੋਂ ਇਨ੍ਹਾਂ 'ਚੋਂ ਖੁਸ਼ਬੂ ਆਉਣ ਲੱਗੇ ਤਾਂ ਇਨ੍ਹਾਂ ਨੂੰ ਅੱਗ ਤੋਂ ਉਤਾਰ ਕੇ ਠੰਢਾ ਕਰ ਲਓ। ਫਿਰ ਇਸ 'ਚ ਬਚੀ ਹੋਈ ਸਮੱਗਰੀ (ਕਾਲਾ ਨਮਕ, ਸਾਦਾ ਨਮਕ, ਲਾਲ ਮਿਰਚ, ਹੀਂਗ, ਸੁੰਢ) ਮਿਲਾ ਕੇ ਬਰੀਕ ਪੀਸ ਲਓ। ਪਾਓਭਾਜੀ ਮਸਾਲਾ ਤਿਆਰ ਹੈ।