ਪਿਆਜ ਦਾ ਅਚਾਰ

On: 20 November, 2012

ਸਮੱਗਰੀ—
ਛੋਟੇ ਪਿਆਜ—1 ਕਿਲੋ
ਸਰੋਂ ਦਾ ਪਾਊਡਰ—10 ਚਿਮਚੇ
ਲਾਲ ਮਿਰਚ ਪਾਊਡਰ—3 ਚਿਮਚੇ
ਹਲਦੀ ਪਾਊਡਰ—2 ਚਿਮਚੇ
2 ਨਿੰਬੂਆਂ ਦਾ ਰਸ
ਅੰਬਚੂਰ—4 ਚਿਮਚੇ
5-6 ਚਿਮਚੇ ਨਮਕ
1 ਕੱਪ ਤੇਲ
ਕਾਲਾ ਨਮਕ—1 ਚਿਮਚਾ
ਵਿਧੀ—
ਸਭ ਤੋਂ ਪਹਿਲਾਂ ਪਿਆਜਾਂ ਨੂੰ ਛਿੱਲ ਲਓ, ਫਿਰ ਹਰੇਕ ਪਿਆਜ ਦੇ ਚਾਰ ਟੁਕੜੇ ਕਰ ਲਓ। ਇਨ੍ਹਾਂ ਸਾਰਿਆਂ ਨੂੰ ਨਮਕ ਅਤੇ ਨਿੰਬੂ ਦੇ ਰਸ 'ਚ ਚੰਗੀ ਤਰ੍ਹਾਂ ਮਿਲਾ ਕੇ ਕਰੀਬ 4 ਘੰਟਿਆਂ ਲਈ ਰੱਖ ਦਿਓ। ਉਸ ਤੋਂ ਬਾਅਦ ਇਕ ਸਾਫ ਕੱਚ ਦਾ ਜਾਰ ਲਓ। ਉਸ 'ਚ ਤੇਲ, ਅੰਬਚੂਰ, ਲਾਲ ਮਿਰਚ ਪਾਊਡਰ, ਪਿਆਜ, ਬਾਕੀ ਮਸਾਲੇ, ਨਿੰਬੂ ਦਾ ਰਸ ਅਤੇ ਬਾਕੀ ਬਚਿਆ ਹੋਇਆ ਤੇਲ ਉੱਪਰ ਪਾਓ। ਫਿਰ ਨਮਕ ਪਾਓ ਅਤੇ ਜਾਰ ਨੂੰ ਬੰਦ ਕਰ ਦਿਓ। ਇਸ ਜਾਰ ਨੂੰ 12 ਦਿਨਾਂ ਤੱਕ ਰੱਖ ਦਿਓ ਅਤੇ ਜਦੋਂ ਪਿਆਜ ਗਲ ਜਾਣ ਤਾਂ ਇਸਨੂੰ ਸਰਵ ਕਰੋ