ਸ਼ਾਦੀ ਦੁਨੀਆ ਲਈ ਕੀਤੀ ਹੈ : ਕਰੀਨਾ ਕਪੂਰ

On: 20 November, 2012

ਬੇਬੋ ਨੂੰ ਜਦੋਂ ਸ਼੍ਰੀਮਤੀ ਕਰੀਨਾ ਕਪੂਰ ਖਾਨ ਦੇ ਨਾਮ ਨਾਲ ਪੁਕਾਰਿਆ ਗਿਆ ਤਾਂ ਉਸਦੇ ਚਿਹਰੇ 'ਤੇ ਲਾਲੀ ਫੈਲ ਗਈ ਅਤੇ ਉਹ ਹੱਸ ਪਈ। ਵਿਆਹ ਤੋਂ ਬਾਅਦ ਪਹਿਲੀ ਵਾਰ ਸਿਟੀ ਬਿਊਟੀਫੁੱਲ ਆਈ ਕਰੀਨਾ ਪਹਿਲਾਂ ਨਾਲੋਂ ਵੀ ਖੂਬਸੂਰਤ ਨਜ਼ਰ ਆਈ। ਉਸ ਨੇ ਆਪਣੀਆਂ ਨਿੱਜੀ ਅਤੇ ਪ੍ਰੋਫੈਸ਼ਨਲ ਗੱਲਾਂ ਖੁੱਲ੍ਹ ਕੇ ਕੀਤੀਆਂ।ਹੋਟਲ ਜੇ. ਡਬਲਊ. ਮੈਰੀਆਟ ਵਿਚ ਲਿਮਕਾ ਦੀ ਪ੍ਰਮੋਸ਼ਨ ਕਰਨ ਆਈ ਕਰੀਨਾ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਮਿਲਣਾ ਬਹੁਤ ਚੰਗਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੀ ਅਦਾਕਾਰਾ ਹੈ ਜਿਸ ਨੇ ਕਦੇ ਵੀ ਖੁਦ ਦੇ ਸੈਫ ਨਾਲ ਸੰਬੰਧਾਂ ਨੂੰ ਛੁਪਾਇਆ ਨਹੀਂ। ਉਹ ਪਿਛਲੇ ਪੰਜ ਸਾਲਾਂ ਤੋਂ ਇਕੱਠੇ ਸਨ ਅਤੇ ਹੁਣ ਵਿਆਹ ਕਰਕੇ ਹੋਰ ਖੁਸ਼ ਹਨ।30 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਆਮਿਰ ਖਾਨ ਦੀ ਫਿਲਮ ਤਲਾਸ਼ ਬਾਰੇ ਕਰੀਨਾ ਦਾ ਕਹਿਣਾ ਹੈ ਕਿ ਫਿਲਮ 'ਚ ਆਮਿਰ ਨੇ ਉਸ ਨੂੰ ਬਹੁਤ ਵਧੀਆ ਰੋਲ ਦਿੱਤਾ ਹੈ। ਉਸ ਮੁਤਾਬਕ ਆਮਿਰ ਦਾ ਫਿਲਮ ਪ੍ਰਮੋਸ਼ਨ ਦਾ ਵੱਖਰਾ ਹੀ ਅੰਦਾਜ਼ ਹੈ। ਉਹ ਮਾਲ ਆਦਿ ਵਿਚ ਫਿਲਮ ਦੀ ਪ੍ਰਮੋਸ਼ਨ ਨਹੀਂ ਕਰਦੇ।