ਖਾਲਿਸਤਾਨੀ ਅਤਿਵਾਦ ਪ੍ਰਤੀ ਜੋ ਕੈਨੇਡਾ ਸਰਕਾਰ ਦਾ ਸਟੈਂਡ ਹੈ ਉਸ ਬਾਰੇ ਭਾਰਤ ਸਰਕਾਰ ਚੰਗੀ ਤਰ੍ਹਾਂ ਜਾਣੂ ਹੈ- ਹਾਰਪਰ

On: 8 November, 2012

ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਖਾਲਸੇ ਦੀ ਜਨਮ ਭੂਮੀ ਵਿੱਚ ਵਿਰਾਸਤ –ਏ-ਖਾਲਸਾ ਦੇ ਦਰਸ਼ਨ ਕਰਨ ਵਾਲੇ ਦੁਨੀਆ ਦੇ ਪਹਿਲੇ ਪ੍ਰਧਾਨ ਮੰਤਰੀ ਹਨ । ਉਹਨਾ ਨੇ ਤਖਤ ਕੇਸਗੜ੍ਹ ਸਾਹਿਬ ਵਿਖੇ ਆਪਣੀ ਪਤਨੀ ਸਮੇਤ ਮੱਥਾ ਟੇਕਿਆ ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾ ਕਿਹਾ ਕਿ ਖਾਲਿਸਤਾਨੀ ਅਤਿਵਾਦੀ ਦੇ ਮੁੱਦੇ ਬਾਰੇ ਕੈਨੇਡਾ ਸਰਕਾਰ ਦਾ ਜੋ ਸਟੈਂਡ ਹੈ ਇਸ ਬਾਰੇ ਭਾਰਤ ਸਰਕਾਰ ਬਾਖੂਬੀ ਜਾਣਦੀ ਹੈ ।ਕੈਨੇਡੀਅਨ ਪ੍ਰਧਾਨ ਮੰਤਰੀ ਦੇ ਉਹਨਾ ਦੀ ਪਤਨੀ ਲੌਰੀਨ ਹਾਰਪਰ ਤੋਂ ਇਲਾਵਾ ਪੰਜਾਬੀ ਮੂਲ ਦੇ ਦੋ ਮੰਤਰੀ ਟਿਪ ਉਪਲ ਅਤੇ ਬੱਲ ਗੋਸਲ ਵੀ ਸਮੇਤ ਕਾਫੀ ਸਿਰਕੱਢ ਸ਼ਖਸੀਅਤਾਂ ਸ਼ਾਮਿਲ ਸਨ । ਤਖ਼ਤ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੇ ਮਿਸਟਰ ਹਾਰਪਰ ਅਤੇ ਉਹਨਾ ਦੀ ਪਤਨੀ , ਮੰਤਰੀ ਟਿਮ ਉਪਲ ਨੂੰ ਸਿਰੋਪਾਓ ਭੇਂਟ ਕੀਤਾ ।

Section: