ਪੰਜਾਬੀ ਫਿਲਮ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ ਫਿਲਮ- ਸਟੂਪਿਡ(7)

On: 15 January, 2013

ਵੀਹਵੀਂ ਸਦੀ ਦੇ ਅਤਿੰਮ ਦਹਾਕਿਆ ਦੋਰਾਨ ਸੁਚਨਾ ਤੇ ਸੰਚਾਰ ਦੇ ਖੇਤਰ ਵਿਚ ਆਈ ਵਿਸ਼ਵ ਕ੍ਰਾਂਤੀ ਨੇ ਮਨੁੱਖ ਦੇ ਸਮਾਜਿਕ ਤੇ ਸਭਿਆਚਾਰਕ ਜੀਵਨ ਵਿਚ ਵਿਆਪਕ ਦਖਲ ਅੰਦਾਜੀ ਕਰਕੇ ਉਸ ਦੀ ਜੀਵਨ ਜਾਂਚ ਹੀ ਬਦਲ ਦਿੱਤੀ ਹੈ।ਆਜੋਕੇ ਸਮੇਂ ਵਿਚ ਸਮਾਜ, ਸਮਾਜਿਕਤਾ ਤੇ ਸਮਾਜਿਕ ਰਿਸ਼ਤਿਆਂ ਨੇ ਬਿਲਕੁਲ ਨਵੇਂ ਅਰਥ ਗ੍ਰਹਿਣ ਕਰ ਲਏ ਹਨ ਤਾਂ ਮਾਪੇ ਤੇ ਔਲਾਦ ਰੂਪੀ ਦੋ ਪੀੜ•ੀਆਂ ਦੇ ਰਿਸਤਿਆਂ ਵਿਚ ਵੀ ਵੱਡੀਆਂ ਤਬਦੀਲੀਆਂ ਆ ਰਹੀਆ ਹਨ।ਨਿਰਮਾਤਾ ਡਾ: ਜੈ ਰਾਮ ਕੱਕੜ (ਮੋਗਾ), ਸੰਦੀਪ ਕੱਕੜ ਤੇ ਪੰਜਾਬੀ ਰੰਗਮੰਚ ਨੂੰ ਨਵੀਂ ਦਿਸ਼ਾ ਦੇਣ ਵਾਲੇ ਨਿਰਦੇਸ਼ਕ ਪਾਲੀ ਭੁਪਿੰਦਰ ਦੀ  ਫਰਵਰੀ-2੦13 ਨੂੰ ਰਲੀਜ਼ ਹੋਣ ਵਾਲੀ ਫਿਲਮ ਸਟੁਪਿਡ-ਸੈਵਨ ਪੀੜ•ੀ ਅੰਤਰ ਵਿਸ਼ੇ ਨੂੰ ਆਪਣੇ ਹੀ ਮੌਲਿਕ ਤੇ ਨਿਵੇਕਲੇ ਢੰਗ ਨਾਲ ਪੇਸ਼ ਕਰਕੇ ਬਹੁਤ ਸਾਰੀਆ ਨਵੀਆਂ ਮਨੋ-ਵਿਗਿਆਨਕ ਸਥਾਪਨਾਵਾਂ ਕਾਇਮ ਕਰਦੀ ਹੈ। ਪੀੜ•ੀ ਅੰਤਰ ਦੀ ਗੱਲ ਤੁਰਨ 'ਤੇ ਪਹਿਲੀ ਨਜ਼ਰ ਵਿਚ ਮਾਂ- ਬਾਪ ਤੋ ਮਾਨਸਿਕ ਤੇ ਸਮਾਜਿਕ ਤੌਰ ਤੇ ਦੂਰ ਹੁੰਦੀ ਜਾ ਰਹੀ ਨਵੀਂ ਪੀੜ•ੀ ਹੀ ਵੱਧ ਦੋਸ਼ੀ ਵਿਖਾਈ ਦੇਂਦੀ ਹੈ।ਇਹ ਫਿਲਮ ਇਸ ਧਾਰਨਾਂ ਤੋਂ ਥੋੜਾਂ ਹੱਟ ਕੇ ਔਲਾਦ ਰੂਪੀ ਦੂਜੀ ਪੀੜ•ੀ ਨੂੰ ਵੀ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਵੀ ਪ੍ਰਦਾਨ ਕਰਦੀ ਹੈ । ਫਿਲਮ ਇਸ ਮਨੋਵਿਗਿਆਨਕ ਤੱਥ ਨੂੰ ਵਿਸ਼ੇਸ਼ ਤੌਰ ਤੇ ਉਭਾਰਦੀ ਹੈ ਕਿ ਮਾਪਿਆ ਤੇ ਅਧਿਆਪਕਾਂ ਦੀ ਪਰੰਪਰਾਗਤ ਸੋਚ ਵੀ ਕਈ ਵਾਰ ਜੁਆਨ ਹੋ ਰਹੇ ਧੀਆਂ- ਪੁੱਤਰਾਂ ਦੀਆਂ ਮਾਨਸਿਕ, ਭੌਤਿਕ ਤੇ ਸਮਾਜਿਕ ਲੋੜਾਂ ਦੀ ਅਣਦੇਖੀ ਕਰ ਕੇ ਉਹਨਾਂ ਨਾਲ ਅਨਿਆਂ ਕਰ ਜਾਂਦੀ ਹੈ । ਫਿਲਮ ਦੇ ਟੀਨ ਏਜ਼ਰ ਪਾਤਰ ਸਾਹਿਬ, ਤਨਵੀਰ, ਉਦਿਤ, ਪੈਰੀ ਇਸ਼ਮੀਤ,ਦਿਵਿਆ ਤੇ ਸੈਵੀ ਆਦਿ ਉਸ ਜਵਾਨ ਹੋ ਰਹੀ ਪੀੜ•ੀ ਦੀ ਪ੍ਰਤੀਨਿਧੱਤਾ ਕਰਦੇ ਹਨ ਜਿਹੜੀ ਪਿਤਾ ਪੁਰਖੀ ਲੀਹਾਂ ਤੇ ਤੁਰਣ ਦੀ ਬਜਾਇ ਆਪਣਾ ਭਵਿੱਖ ਆਪ ਚੁਨਣ ਦਾ ਇਰਾਦਾ ਰੱਖਦੀ ਹੈ । ਫਿਲਮ ਮਾਂ ਬਾਪ ਨੂੰ ਨਿਮਰ ਸ਼ਬਦਾਂ ਵਿੱਚ ਸਮਝੌਤੀ ਦੇਂਦੀ ਹੈ ਕਿ ਜੇ ਉਹ ਆਪਣੇ ਬੱਚਿਆਂ ਦੀ ਸ਼ਖਸ਼ੀਅਤ ਦਾ ਪੂਰਾ ਵਿਕਾਸ ਚਾਹੁੰਦੇ ਹਨ ਤਾਂ ਉਹਨਾਂ ਅੰਦਰਲੀਆ ਰਚਨਾਤਮਕ ਰੁਚੀਆਂ ਨੂੰ ਉਤਸ਼ਾਹਿਤ ਕਰਨ । ਫਿਲਮ ਚਿਤਾਵਨੀ ਦੇਂਦੀ ਹੈ ਕਿ ਜੇ ਮਾਪੇ ਬੱਚਿਆਂ ਦੇ ਮਿੱਤਰ ਬਨਣ ਦੀ ਬਜ਼ਾਇ ਤਾਨਾਸ਼ਾਹੀ ਰੱਵਈਆ ਅਪਣਾਉਣਗੇ ਤਾਂ ਉਹਨਾਂ ਦੀ ਔਲਾਦ ਵੀ ਪ੍ਰਤੀਕ੍ਰਿਆ ਵਾਦੀ ਸੋਚ ਅਪਣਾ ਕੇ ਬਗਾਵਤੀ ਰਾਹਾਂ ਤੇ ਪੈ ਸਕਦੀ ਹੈ।ਫਿਲਮ ਦੀ ਕਹਾਣੀ ਅਨੁਸਾਰ ਨਵੀ ਜਨਰੇਸ਼ਨ   ਆਪਣੇ ਅੰਦਰਲੀਆਂ ਰਚਨਾਤਮਕ ਰੁੱਚੀਆਂ ਅਨੁਸਾਰ ਆਪਣੇ ਭਵਿੱਖ ਦਾ ਕਾਰਜ਼ ਖੇਤਰ ਚੁਨਣ ਦੀ ਸੋਚ ਰੱਖਦੀ ਹੈ  ਪਰ ਉਹਨਾਂ ਮਾਪਿਆ ਦੀ ਪਰੰਪਰਾਵਾਦੀ  ਤੇ ਪਦਾਰਥਕ ਤਰਜੀਹਾਂ ਵਾਲੀ ਸੋਚ ਉਹਨਾਂ ਨੂੰ ਹਰ ਹਾਲ ਵਿਚ ਡਾਕਟਰ ਜਾਂ ਇੰਜਨੀਅਰ ਬਣਿਆਂ ਵੇਖਣਾ ਚਾਹੁੰਦੀ ਹੈ ।ਦੋਹੇਂ ਪੀੜ•ੀਆਂ ਕਈ ਤਿੱਖੇ ਟਕਰਾਵਾਂ ਤੇ ਤਣਾਵਾਂ ਵਿਚੋਂ  ਲੰਗਦੀਆ ਹਨ । ਅੰਤ ਮਾਪਿਆਂ ਤੇ ਅਧਿਆਪਕਾਂ ਦੀ ਨਜ਼ਰ ਵਿਚ ਸਟੁਪਿਡ ਸਮਝੀ ਜਾਂਦੀ ਦੂਜੀ ਪੀੜ•ੀ ਆਪਣੀ ਮਿਹਨਤ ਤੇ ਲਗਨ ਨਾਲ ਉਹ ਮੰਜਿਲ ਪਾ ਲੈਂਦੀ ਹੈ ਜਿਸ ਤੇ ਉਹਨਾਂ ਦੇ ਮਾਪੇ ਵੀ ਮਾਣ ਮਹਿਸੂਸ ਕਰਦੇ ਹਨ। ਫਿਲਮ ਵਿਚ ਪਿੱਤਾ ਦੀ ਭੂਮਿਕਾ ਵਿਚ ਆਏ  ਆਪਣੇ ਸਮੇਂ ਦੇ ਸੁਪਰ ਹਿੱਟ ਹੀਰੋ ਗੁਗੂ ਗਿੱਲ ਨੇ ਆਪਣੀ ਪਰੰਪਰਾਗਤ ਡਾਇਲਾਗ ਉਚਾਰਣ  ਸ਼ੈਲੀ ਨੂੰ ਤਿਆਗ ਕੇ ਆਪਣੀ ਅਦਾਕਾਰੀ ਦੀ ਨਵੀਂ ਦਿੱਖ ਸਥਾਪਿਤ  ਕੀਤੀ ਹੈ । ਦਾਦੇ ਦੇ ਰੋਲ ਵਿਚ ਆਏ ਪ੍ਰਸਿੱਧ ਕਮੇਡੀ ਕਲਾਕਾਰ ਜਸਵਿੰਦਰ ਭੱਲਾ ਨੇ ਫਿਲਮ ਰਾਹੀਂ ਇਹ ਗੱਲ ਸਾਬਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਰੱਖੀ ਕਿ ਉਹ ਕੇਵਲ ਕਮੇਡੀ ਕਰਨ ਲਈ ਹੀ ਨਹੀ ਜਨਮੇ ਸਗੋਂ ਲੋੜ ਪੈਣ ਤੇ ਭਾਵੁਕ ਤੇ ਜਜਬਾਤੀ ਕਿਸਮ ਦੇ ਰੋਲ ਵੀ ਉਸੇ ਸ਼ਿੱਦਤ ਨਾਲ ਕਰ ਸਕਦੇ ਹਨ ਜਿਸ ਸ਼ਿੱਦਤ ਨਾਲ ਕਮੇਡੀ ਕਰਦੇ ਹਨ । ਫਿਲਮ ਵਿੱਚ ਉਹ ਦਰਸ਼ਕਾਂ ਨੂੰ ਜੀ ਭਰ ਕੇ ਹਸਾਉਂਦੇ ਹਨ ਤੇ ਫਿਲਮ ਦੀ ਕਹਾਣੀ ਦੀ ਮੰਗ ਅਨੁਸਾਰ ਆਪ ਗੰਭੀਰ ਹੋ ਕੇ ਦਰਸ਼ਕਾਂ ਨੂੰ ਵੀ ਗੰਭੀਰ ਕਰਨ ਦਾ ਕਾਰਜ ਵੀ ਕਰਦੇ ਹਨ । ਪਹਿਲੀ ਵਾਰ ਵ ਡੇ ਪਰਦੇ ਤੇ ਆ ਰਿਹਾ ਉਹਨਾ ਦਾ ਸਪੁੱਤਰ ਪੁਖਰਾਜ ਭੱਲਾ ਨੇ ਵੀ ਇਹ ਸਿੱਧ ਕਰ ਦਿੱਤਾ ਹੈ ਕਿ ਕਮੇਡੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਉਹ ਆਪਣੇ ਪਿਤਾ ਦੀ ਪੈੜ ਵਿੱਚ ਪੈੜ ਰੱਖਣ ਲੱਗ ਪਿਆ ਹੈ ।   ਇਸਤਰੀ ਪਾਤਰਾਂ ਵਿੱਚੋ ਬਾਲੀਵੁੱਡ ਐਕਟਰਸ ਜੰਨਤਪ੍ਰੀਤ ਕੌਰ ,  ਰਜ਼ੀਆ ਸੁਖਬੀਰ, ਮੈਡਮ ਰਮਨੀਕ , ਰਜਨੀ ਗੁਜਰਾਲ, ਗੁਨੀਤ ਕੌਰ , ਜਸਮੀਤ ਕੌਰ ਅਤੇ ਅਰੁਜਨਾ ਭੱਲਾ ਦੀ ਅਦਕਾਰੀ ਦਰਸ਼ਕਾਂ ਦੇ ਮਨਾ ਤੇ ਡੂੰਘਾ ਪ੍ਰਭਾਵ ਛੱਡਣ ਵਾਲੀ ਹੈ । 17 ਹਾਲੀਵੁਡ ਦੀਆ ਫਿਲਮਾਂ ਵਿੱਚ ਕੰਮ ਕਰ ਚੁੱਕੇ ਕਨੇਡਾ ਤੋਂ ਉਚੇਚੇ ਤੌਰ ਤੇ ਆਏ ਕਲਾਕਾਰ ਬੀ.ਕੇ. ਰੱਖੜਾ ਦਾ ਰੋਲ ਦਰਸ਼ਕਾਂ ਨੂੰ ਭੁਲਾਇਆਂ ਵੀ ਨਹੀ ਭੁੱਲਣ ਵਾਲਾ । ਮੁਖ ਰੋਲ ਵਿੱਚ ਆਏ ਮਿਲਿੰਦ ਗਾਬਾ ਨੇ ਫਿਲਮ ਰਾਹੀ ਪ੍ਰਮਾਣ ਦਿੱਤਾ ਹੈ ਕਿ ਉਹ ਭੱਵਿਖ ਦਾ ਵੱਡਾ ਕਲਾਕਾਰ ਬਨਣ ਦੀ ਯੋਗਤਾ ਰੱਖਦਾ ਹੈ । ਪ੍ਰਸਿੱਧ ਟੀ.ਵੀ ਕਲਾਕਾਰ ਲੱਖਾ ਲਹਿਰੀ ਅਤੇ ਅਰੁਜਨਾ ਭੱਲਾ ਦੇ ਨਾਲ ਨਾਲ ਕਰਨ ਸੰਧਾਵਾਲੀਆ, ਸੈਬੀ ਸੋਢੀ ਤੇ ਸੁਖਮਨ ਬਰਾੜ, ਨਰੇਸ਼ ਕੱਕੜ ਨੇ ਵੀ ਆਪਣੇ ਰੋਲ ਨਾਲ ਪੂਰਾ ਇਨਸਾਫ ਕੀਤਾ ਹੈ । ਇਸ ਫਿਲਮ ਦੀ ਕਹਾਣੀ ਅਤੇ ਸੰਵਾਦ ਨਿਰਦੇਸ਼ਕ ਪਾਲੀ ਭੁਪਿੰਦਰ ਵੱਲੋਂ ਹੀ ਲਿਖੇ ਗਏ ਹਨ।   ਫਿਲਮ ਦਾ ਸੰਗੀਤ ਬਾਲੀਵੁੱਡ ਦੇ ਸੰਗੀਤਕਾਰ ਜੀਤੂ ਗਾਬਾ ਵੱਲੋਂ ਤਿਆਰ ਕੀਤਾ ਗਿਆ । ਫਿਲਮ ਵਿੱਚ ਆਪਣੀ ਹੀ ਅਦਾਕਾਰੀ ਨਾਲ ਪ੍ਰਸਿੱਧ ਗਾਇਕ ਅਸ਼ੋਕ ਮਸਤੀ ਵੱਲੋਂ ਫਿਲਮਾਇਆ ਗਿਆ ਗੀਤ ਦਰਸ਼ਕਾਂ ਦੀ ਜ਼ੁਬਾਨ ਤੇ ਸਹਿਜੇ ਹੀ ਚੜ• ਜਾਣ ਵਾਲਾ ਹੈ । ਫਿਲਮ ਨਿਰਮਾਤਾ ਡਾ. ਜੈ ਰਾਮ ਕੱਕੜ , ਆਨਰੇਰੀ ਮੁੱਖ ਸਲਾਹਕਾਰ ਨਰੇਸ਼ ਕੱਕੜ ਅਤੇ ਨਿਰਦੇਸ਼ਕ ਪਾਲੀ ਭੁਪਿੰਦਰ ਦਾ ਇਸ ਫਿਲਮ ਬਾਰੇ ਕਹਿਣਾ ਹੈ ਕਿ ਉਹਨਾਂ ਇਸ ਫਿਲਮ ਦਾ ਨਿਰਮਾਣ ਕੇਵਲ ਆਰਥਿਕ ਹਿੱਤਾਂ ਲਈ ਨਹੀ ਕੀਤਾ ਸਗੋਂ ਉਹ ਇਸ ਰਾਹੀਂ ਸਮਾਜ ਨੂੰ ਇੱਕ ਸਾਰਥਕ ਸੁਨੇਹਾ ਵੀ ਦੇਣਾ ਚਾਹੁੰਦੇ ਹਨ । ਉਹਨਾਂ ਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ ਅਜਿਹੀਆਂ ਉਦੇਸ਼ ਅਤੇ ਮਨੋਰੰਜਨ ਭਰਪੂਰ ਪਰਿਵਾਰਕ ਫਿਲਮਾਂ ਬਣਾਉਂਦੇ ਰਹਿਣਗੇ ।
  ਨਿਰੰਜਣ ਬੋਹਾ
 ਕੱਕੜ ਕਾਟੇਜ, ਮਾਡਲ ਟਾਊਨ
 ਬੋਹਾ(ਮਾਨਸਾ)ਮੁ:89682-827੦੦