ਕੁੱਝ ਹਾਇਕੂ - ਲੇਖਕ : ਜਨਮੇਜਾ ਸਿੰਘ ਜੌਹਲ

On: 24 March, 2013

ਕੁੱਝ ਹਾਇਕੂ - ਲੇਖਕ : ਜਨਮੇਜਾ ਸਿੰਘ ਜੌਹਲ

ਰੱਬ ਨੂੰ ਪਾਵੋ
ਐਵੇ ਨਾ ਕੁਰਲਾਵੋ
ਆਪੇ ਬੁਲਾਵੇ
-
ਕੁੱਤੇ ਭੌਂਕਣ
ਚੋਰਾਂ ਨੇ ਲਾਈ ਸੰਨ
ਚਾਕਰ ਸੁੱਤੇ
-
ਮਲਾਲਾ ਬੋਲੀ
ਦਹਿਸਤੀ ਕੰਬਣ
ਮੱਛੀ ਤੜਫੇ
-
ਪੱਤਾ ਨਾ ਹਿੱਲੇ
ਸਿੱਖਰ ਦੁਪਹਿਰਾ
ਖੁਰਪਾ ਚੱਲੇ
-
ਹੱਥ ਨਾ ਆਵੇ
ਰੰਗ ਜੋ ਅਸਮਾਨੀ
ਨਕੰਮਾ ਬੰਦਾ
-
ਦੀਵੇ-ਚਾਨਣ
ਨਾ ਰੋਸਨ ਕਰਿਆ
ਕੰਧਾਂ ਓਹਲੇ
-
ਹਵਾ ਰੁਮਕੇ
ਦੇਖ ਨਹੀਂ ਸਕਦੇ
ਏ.ਸੀ. ਕਮਰੇ
-
ਕੈਂਚੀ ਸੈਂਕਲ
ਹੁਣ ਨਹੀਂ ਚੱਲਦਾ
ਵਧੀ ਉਮਰ
-
ਇਕੋ ਫਰੇਮ
ਹਰ ਬੰਦਾ ਬੰਨਿਆ
ਛੋਟੀਆਂ ਸੋਚਾਂ
ਹਾਇਕੂ  ਫੁੱਲ
ਬੰਦਾ ਅੱਕਲੋਂ ਗੁੱਲ
ਠੋਕਦਾ ਟੁੱਲ
-
ਸੁਪਨੇ ਵਿੱਚ
ਸੁਪਨਾ ਇੱਕ ਵੇਖਾਂ
ਕਿੱਧਰ ਜਾਵਾਂ
-
ਜੰਮੇ ਹਾਇਕੁ
ਪਾਵੇ ਰੋਜ ਪੁਆੜੇ
ਭਿੜੇ ਲੇਖਕ
-
ਕੁੱਤੇ ਵੀ ਫੇਲ
ਸਾਇਕਲ ਨਕਾਰਾ
ਹੱਸਣ ਬੱਚੇ
-
ਧੀਦੋ ਆਇਆ
ਨੈੱਟ ਗਰਮਾਇਆ
ਖੁਸੀਆਂ ਵੰਡੇ
-
ਰਾਂਝਾ ਬੋਲਿਆ
ਇਹ ਨਹੀਂ ਤਾਂ ਹੋਰ
ਖੱਚਰ ਤੋਰ
-
ਮੀਂਹ ਆਇਆ
ਚਿੱਠੀ ਭਿੱਜੜ ਹੋਈ
ਸੁਨੇਹਾ ਚੁੱਪ
-
ਭਿੱਜਿਆ ਖਤ
ਮਨੋ ਜੋੜ ਕੇ ਪੜ੍ਹੇ
ਘੁੱਲੇ ਅੱਖਰ
-
ਫੁੱਲ ਖਿੜਿਆ
ਟਾਹਣੀ ਝੁੱਕ ਗਈ
ਖੁਸਬੂ ਅੱਗੇ
ਅੱਕ ਦੇ ਫੁੱਲ
ਨਹੀਂ ਕੌੜੇ ਲੱਗਦੇ
ਬੱਕਰੀਆਂ ਨੂੰ
-
ਕਾਰਜ ਪੂਰਾ
ਸੌਖਾ ਜਿਹਾ ਲੱਗਦਾ
ਮੁਰਝਾਉਣਾ
-
ਵਿਦੇਸੀ ਪੁੱਤ
ਸਵੇਰਿਆਂ ਦੇ ਸੁੱਤੇ
ਰਾਤੀਂ ਜਾਗਣ
-
ਆਪਣਾ ਸੱਚ
ਧੁਰ ਅੰਦਰ ਤੀਕ
ਕੂੜ ਕੰਬਾਵੇ
-
ਕੁੱਤੇ ਝਾਕਣ
ਓ ਲੰਗਰ ਸੁੱਟਦਾ
ਖੁਸੀ ’ਚ ਖੀਵੇ
-
ਅਮਲੀ ਰੋਵੇ
ਡੱਬੀ ਖੜਕੇ ਖਾਲੀ
ਜਾਗੂ ਤੜਕੇ
-
ਘੜੀ ਦੀ ਟਿੱਕ
ਨੀਂਦਰ ਕਿੰਝ ਆਵੇ
ਕੰਮ ’ਤੇ ਜਾਣਾ
-
ਕੰਮਪੂਟਰ
ਨਾ ਹੱਸੇ ਨਾ ਰੋਆਵੇ
ਚੱਲਦਾ ਜਾਵੇ
-
ਵਿਦੇਸੀਂ ਬੈਠਾ
ਰੂੜੀਆਂ ਨੂੰ ਤਰਸੇ
ਪੋਂਡ ਕਮਾਵੇ
ਪੱਗ ਬੰਨਣੀ
ਸਿੱਖਣ ਦੀ ਕੀ ਲੋੜ
ਆਪੇ ਲੁਹਾਈ
-
ਗੁਸਲ ਬੈਠੇ
ਅਖਬਾਰਾਂ ਪੜ੍ਹੀਆਂ
ਪਾਣੀ ਛਡਿਆ
-
ਅੰਦਰ ਬੈਠਾ
ਅਬਦਾਲੀ ਆਪਣੇ
ਲੁੱਟਦਾ ਜਾਵੇ
-
ਹੱਕ ਮੰਗੀਏ
ਹਰ ਯੁੱਗ ਨੇ ਦਿੱਤੇ
ਪੁਲਸੀ ਡੰਡੇ
-
ਗੀਤ ਨਾ ਗਾਵੀਂ
ਚਿੜੀਏ ਪਿਆਰੀਏ
ਕਾਂ ਨੇ ਸੁਣਦੇ
-
ਹਾਇਕੂ ਕੀ ਹੈ
ਛਿਣ ਦੀ ਹੀ ਗੱਲ ਹੈ
ਮਨ ਦਾ ਖੂਹ
-
ਕਿਰਤੀ ਭੁੱਖਾ
ਹੜਤਾਲ ਲਮਕੀ
ਕਲਰਕਾਂ ਦੀ
-
ਮੂੰਹ ਹਨ੍ਹੇਰੇ
ਕੁੱਤੇ ਪਏ ਭੌਂਕਣ
ਚੋਰ ਫੜਿਆ
-
ਹਾਇਕੂ ਆਇਆ
ਗੱਭਣ ਹੋਈ ਸੋਚ
ਜਨਮੇ ਤਾਰੇ

 

Section: