ਇਕ ਲੋਕ ਕਥਾ

On: 29 July, 2014

ਇਕ ਲੋਕ ਕਥਾ

   ਮੁੱਲਾ ਨਸਰੂਦੀਨ, ਆਪਣੇ ਗੱਧੇ ਨੂੰ ਬੜਾ ਪਿਆਰ ਕਰਦਾ ਸੀ, ਉਸਤੋਂ ਕੰਮ ਵੀ ਪੂਰਾ ਲੈ਼ਦਾ ਸੀ ਤੇ ਉਸਦੀ ਸੇਵਾ ਵੀ ਪੂਰੀ ਕਰਦਾ ਸੀ। ਟਾਇਮ ਤੇ ਪੱਠੇ, ਪਾਣੀ ਤੇ ਖਰਕਰਾ ਕਰਦਾ ਸੀ। ਪਰ ਹਰ ਗਰਮੀਆਂ ਵਿਚ ਉਹ ਲਿੱਸਾ ਤੇ ਸੁਸਤ ਹੋ ਜਾਂਦਾ ਸੀ। ਕਿਸੇ ਸਿਆਣੇ ਦਸਿਆ ਕਿ ਇਸਨੂੰ ਅਗਰ ਕਾਲਾ ਲੂਣ ਦਿੱਤਾ ਜਾਵੇ ਤਾਂ ਇਸਦੀ ਗਰਮੀ ਮਰ ਜਾਵੇਗੀ ਤੇ ਗੱਧਾ ਨੌ ਬਰ ਨੌ ਰਹੇਗਾ,

     ਗੱਧੇ ਨੂੰ ਲੂਣ ਖੁਆਣਾ ਇਕ ਵਡਾ ਕਾਰਜ ਸੀ। ਗੱਧੇ ਨੇ ਮੂਹਰੇ ਰੱਖੇ ਲੂਣ ਨੂੰ ਚੱਟਣ ਤੋਂ ਸਿਰ ਫੇਰ ਲਿਆ।

ਮੁੱਲੇ ਨੇ ਬੜੇ ਪਿਆਰ ਨਾਲ ਉਸਦਾ ਮੂੰਹ ਖੋਲ੍ਹ ਕਿ ਵਿਚ ਲੂਣ ਪਾ ਦਿੱਤਾ, ਗੱਧੇ ਨੇ, ਇਕ ਛਿੱਕ ਵਿਚ ਨਸਰੂਦੀਨ ਨੂੰ ਲੂਣੋ ਲੂਣ ਕਰ ਦਿੱਤਾ।

     ਨਸਰੂਦੀਨ ਬੜਾ ਪ੍ਰੇਸ਼ਾਨ ਸੀ, ਕਿਸੇ ਦੱਸਿਆ ਕਿ ਗੱਧੇ ਨੂੰ ਕੰਨਾਂ ਤੋਂ ਘੁੱਟ ਕੇ ਫੜ ਲੇ ਤੇ ਨਾਲ਼ ਨਾਲ ਮੂੰਹ ਖੋਲ ਕਿ ਲੂਣ ਦੇ ਦੇ। ਨਸਰੂਦੀਨ ਨੇ ਇਸੇ ਤਰਾਂ ਕੀਤਾ।

    ਗੱਧਾ ਤਾਂ ਠੀਕ ਹੋ ਗਿਆ, ਪਰ ਉਹ ਨਸਰੂਦੀਨ ਨੂੰ ਜਦੋਂ ਵੇਖੇ ਉੱਚੀ ਉੰਚੀ ਹੌਕਣ ਲੱਗ ਪਿਆ ਕਰੇ ਤੇ ਦਾਅ ਲਗਦੇ ਹੀ ਦੁਲੱਤੀ ਮਾਰ ਦਿਆ ਕਰੇ। ਬਸ ਗੱਲ ਏਨੀ ਸੀ ਕਿ ਨਸਰੂਦੀਨ ਨੂੰ ਉਹ ਭਾਸ਼ਾ ਨਹੀ਼ ਸੀ ਆਉਂਦੀ ਜਿਸ ਨਾਲ ਉਹ ਗੱਧੇ ਨੂੰ ਸਮਝਾ ਸਕੇ ਕਿ, ਲੂਣ ਉਹਦੇ ਲਈ ਗੁਣਕਾਰੀ ਹੇ, ਤੇ ਗੱਧੇ ਨੂੰ ਬਸ ਇਹੋ ਗੱਲ ਯਾਦ ਸੀ ਕਿ ਇਹਨੇ ਮੇਰੇ ਕੰਨ ਕਿਉ਼ ਪੁੱਟੇ। 

 

Section: