ਸਰਬੰਗੀ- ਕੀਟ-ਵਿਗਿਆਨੀ, ਸਾਹਿਤਕਾਰ ਤੇ ਕਲਾਕਾਰ ਡਾ ਅਮਰਜੀਤ ਟਾਡਾ

On: 4 July, 2014

ਸਰਬੰਗੀ- ਕੀਟ-ਵਿਗਿਆਨੀ, ਸਾਹਿਤਕਾਰ ਤੇ ਕਲਾਕਾਰ ਡਾ ਅਮਰਜੀਤ ਟਾਡਾ

ਡਾ ਅਮਰਜੀਤ ਟਾਡਾ

ਡਾ ਅਮਰਜੀਤ ਟਾਡਾ  ਜੀਵ ਜੰਤੂਆ,ਕੀਟਾਣੂੰਆ ਅਤੇ ਕੀਟਨਾਸ਼ਕਾ ਦੇ ਖੋਜੀ ਵਿਗਿਆਨੀ ਵਿੱਚ ਸੁਹਜਾਤਮਕ ਪ੍ਰਵਿਰਤੀ ਹੋਣੀ ਅਤੇ ਸੂਖਮ ਕਲਾਵਾ ਦਾ ਸੁਮੇਲ ਹੋਣਾ ਇੱਕ ਵਿਲੱਖਣ ਜਹੀ ਗੱਲ ਲਗਦੀ ਹੈਇਹਨਾ ਦੋਹਾ ਵਿਧਾਵਾ ਦਾ ਆਪਸ ਵਿੱਚ ਕੋਈ ਸੁਮੇਲ ਨਹੀ ,ਦੋਵੇ ਇੱਕ ਦੂਜੇ ਤੋ ਵੱਖਰੇ ਹਨ ਜੀਵ ਵਿਗਿਆਨ ਜੀਵਾ ਬਾਰੇ ਜਾਣਕਾਰੀ ਤੇ ਸਾਹਿਤ ਬਿਲਕੁਲ ਹੀ ਸੁਹਜਾਤਕ ਤੇ ਕੋਮਲ ਵਿਧਾ ਹੈ ਅਤੇ ਪੇˆਟਿੰਗ ਉਸ ਤੋˆ ਵੀ ਸੂਖਮ ਹੁੰਦੀ ਹੈਜੀਵ ਵਿਗਿਆਨ ਵਿੱਚ ਖੋਜ ਕਰਨ ਤੋ ਬਾਅਦ ਪੋਸਟ ਪ੍ਰੈਜੂਏਸ਼ਨ ਕਰਕੇ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਡਾ ਅਮਰਜੀਤ ਸਿੰਘ ਟਾਡਾ ਨੇ ਆਪਣੇ ਕਿੱਤਾਕਾਰੀ ਦੇ ਖੇਤਰ ਦੇ ਨਾਲ ਹੀ ਆਪਣੀ ਕਲਾਤਮਿਕ ਪ੍ਰਤਿਭਾ ਤੇ ਪ੍ਰਵਿਰਤੀ ਨੂੰ ਪ੍ਰਫੁਲਤ ਹੀ ਨਹੀ ਕੀਤਾ ਸਗੋ ਸਾਹਿਤਕ ਕਲਾਤਮਿਕ ਅਤੇ ਪੇਟਿੰਗ ਦੇ ਖੇਤਰ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਕੇ ਨਵਾ ਕੀਰਤੀ ਮਾਨ ਸਥਾਪਤ ਕੀਤਾ ਹੈ ਵਪਾਰੀ ਵੀ ਉਹ ਉਤਮ ਦਰਜੇ ਦਾ ਹੈ ਨਕੋਦਰ ਨੇੜੇ ਢੇਰੀਆ ਪਿੰਡ ਵਿੱਚ ਇੱਕ ਆਮ ਸਾਧਾਰਨ ਪੇਡੂ ਪਰਿਵਾਰ ਵਿੱਚ ਜਨਮ ਲੈਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਜੀਵ ਵਿਗਿਆਨ ਦੇ ਵਿਸ਼ੇ ਵਿੱਚੋ ਐਮ ਐਸ ਸੀ ਦੀ ਡਿਗਰੀ 1976 ਵਿੱਚ ਪਾਸ ਕਰਕੇ ਆਪਣੀ ਵਿਲੱਖਣ ਪ੍ਰਤਿਭਾ ਦਾ ਸਬੂਤ ਦਿੱਤਾ ਸੀ ਏਥੇ ਹੀ ਬਸ ਨਹੀ 1983 ਵਿੱਚ ਜੀਵ ਵਿਗਿਆਨ ਵਿੱਚ ਹੀ ਪੀ ਐਚ ਡੀ ਕਰਕੇ ਆਪਣੇ ਪਿੰਡ ਅਤੇ ਇਲਾਕੇ ਦਾ ਨਾ ਰੌਸ਼ਨ ਕੀਤਾ ਹੈਇਸਤੋ ਬਾਅਦ ਆਪਜੀ ਨੂੰ ਯੂਨੀਵਰਸਿਟੀ ਵਿੱਚ ਹੀ ਖੋਜ ਅਤੇ ਪੜਾਈ ਕਰਾਉਣ ਦੀ ਜਿੰਮੇਵਾਰੀ ਦਿੱਤੀ ਗਈ ਤੇ ਆਪ ਏਥੇ ਇਹ ਜਿੰਮੇਵਾਰੀ 15 ਸਾਲ  ਬਾਖ਼ੂਬੀ ਨਾਲ ਨਿਭਾਉˆਦੇ ਰਹੇ ਤੇ ਫਿਰ ਕੁਝ ਸਪਨੇ ਸਿਰਜਕੇ ਆਸਟਰੇਲੀਆ ਪਰਵਾਸ ਕਰ ਗਏ ਆਪ ਆਪਣੇ ਸਕੂਲ ਤੋ ਲੈਕੇ ਯੂਨੀਵਰਸਿਟੀ ਤੱਕ ਹਰ ਇਮਤਿਹਾਨ ਵਿੱਚ ਫਸਟ ਹੀ ਆਉਦੇ ਰਹੇ ਕਿਉਕਿ ਆਪ ਵਿਲੱਖਣ ਪ੍ਰਤਿਭਾ ਦੇ ਮਾਲਕ ਸਨ ਆਪਨੂੰ ਸਕੂਲ ਸਮੇ ਵਿੱਚ ਹੀ ਕਵਿਤਾਵਾ ਲਿਖਣ ਦਾ ਚਸਕਾ ਲੱਗ ਗਿਆ ਸੀ,ਜਿਸਨੂੰ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜਦਿਆ ਬੂਰ ਪੈਣਾ ਸ਼ੁਰੂ ਹੋ ਗਿਆ ਜਿਸਦੇ ਸਿੱਟੇ ਵਜੋ ਆਪਨੂੰ ਯੂਨੀਵਰਸਿਟੀ ਵਿੱਚ ਹੀ ਯੰਗ ਰਾਈਟਰਜ ਐਸੋਸੀਏਸ਼ਨ ਦਾ ਸੰਪਾਦਕ ਬਣਾਇਆ ਗਿਆ ਆਪਦੀਆ ਕਵਿਤਾਵਾ ਸੁਣਨ ਲਈ ਵਿਦਿਆਰਥੀਆ ਦਾ ਜਮਘਟਾ ਆਪਦੇ ਆਲੇ ਦੁਆਲੇ ਹਮੇਸ਼ਾ ਜੁੜਿਆ ਰਹਿੰਦਾ ਸੀ ਆਸਟਰੇਲੀਆ ਵਿੱਚ ਪਰਵਾਸ ਤੋˆ ਬਾਅਦ ਆਪਨੇ ਉਥੇ ਸਿਡਨੀ ਵਿੱਚ ਟਾਡਾ ਪੈਸਟ ਕੰਟਰੋਲ ਨਾ ਦੀ ਕੰਪਨੀ ਬਣਾਈ ਅਤੇ ਨਾਲ ਹੀ ਰੀਅਲ ਅਸਟੇਟ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਇਸ ਦੌਰਾਨ ਉਹਨਾ ਆਪਣੇ ਕਵਿਤਾ ਲਿਖਣ ਦੇ ਸ਼ੌਕ ਨੂੰ ਜਾਰੀ ਰੱਖਿਆ ਅਤੇ ਹੁਣ ਤੱਕ ਆਪਨੇ ਕਵਿਤਾ ਦੀਆ ਪੰਜ ਪੁਸਤਕਾ ਹਵਾਵਾ ਦੇ ਰੁਖ,ਲਿਖਤੁਮ ਨੀਲੀ ਬੰਸਰੀ,ਕੋਰੇ ਕਾਗਜ਼ ਅਤੇਦੀਵਾ ਸਫਿ਼ਆ ਦਾ ਪ੍ਰਕਾਸ਼ਤ ਕਰਵਾਕੇ ਸਿੱਧ ਕਰ ਦਿੱਤਾ ਹੈ ਕਿ ਸੱਚੇ ਸੁਚੇ ਪੰਜਾਬੀ ਦੇ ਮੁਦਈ ਦਾ ਕਿਰਦਾਰ ਵਿਦੇਸ਼ਾ ਵਿੱਚ ਬੈਠਕੇ ਵੀ ਨਿਭਾਉਣ ਵਿੱਚ ਸਫਲ ਹੀ ਨਹੀ ਹੋਏ ਸਗੋ ਪੰਜਾਬ ਦੀ ਮਿੱਟੀ ਦੀ ਖੁਸ਼ਬੋ ਦਾ ਆਨੰਦ ਲੈਣ ਵਿੱਚ ਵੀ ਮੋਹਰੀ ਰਹੇ ਹਨਡਾ ਟਾਡਾ ਕਲੀਰੇ ਮੈਗਜੀਨ ਦੇ ਵੀ ਸੰਪਾਦਕ ਰਹੇ ਹਨਆਪ ਹਮੇਸ਼ਾ ਪੰਜਾਬੀਅਤ ਦੀ ਖ਼ੁਸ਼ਬੂ ਫੈਲਾਉੁਦੇ ਦਿਸਦੇ ਰਹਿੰਦੇ ਹਨ ਏਥੇ ਹੀ ਬਸ ਨਹੀ ੳਸਿ ਨੇ ਆਪਣੇ ਨਿੱਕੇ ਭਰਾ ਬਲਵੀਰ ਟਾਂਡਾ ਜੋ ਇੱਕ ਫਿਲਮ ਨਿਰਮਾਤਾ ਹਨ, ਨਾਲ ਮਿਲ ਕੇ, ਟਾਡਾ ਬਰਦਰਜ਼ ਦੇ ਬੈਨਰ ਹੇਠ ਪੰਜਾਬੀ ਫੀਚਰ ਫਿਲਮਾ, ਵੈਰੀ ,ਧੀ ਜੱਟ ਦੀ ਅਤੇ ਪਹਿਲਾ ਪਹਿਲਾ ਪਿਆਰ, ਦਾ ਲਾਅਨ ਪੰਜਾਬਇੱਕ ਹਿੰਦੀ ਫੀਚਰ ਫਿਲਮ ਸਮਗਲਰ ਵੀ ਬਣਾਈਆ ਹਨ, ਜੋ ਬੜੀਆ ਸਮਾਜਕ ਬੁਰਾਈਆ ਤੇ ਝਾਤ ਪਾਉਦੀਆ ਹਨ ਜਿਸਤੋ ਉਸਦੀ ਪੰਜਾਬੀ ਨੌਜਵਾਨਾ ਦੇ ਭਵਿਖ ਦੀ ਸੰਜੀਦਗੀ ਦਾ ਪਤਾ ਲਗਦਾ ਹੈ ਆਮ ਤੌਰ ਤੇ ਪਰਵਾਸੀ ਪੰਜਾਬੀ ਵਿਦੇਸ਼ਾ ਵਿੱਚ ਜਾ ਕੇ ਆਪਣੇ ਵਿਰਸੇ ਤੋ ਅਵੇਸਲੇ ਹੋ ਕੇ ਡਾਲਰ ਕਮਾਉਣ ਦੇ ਚੱਕਰਾ ਵਿੱਚ ਹੀ ਉਲਝ ਜਾਦੇ ਹਨਡਾ ਅਮਰਜੀਤ ਟਾਡਾ ਆਪਣੀ ਇੱਕ ਵੱਖਰੀ ਹੀ ਜਿੰਮੇਵਾਰੀ ਨਿਭਾਉਣ ਵਿੱਚ ਵੀ ਸਫਲ ਹੋਏ ਹਨ ਉਸਨੂੰ ਵਿਦੇਸ਼ਾ ਵਿੱਚ ਰਹਿ ਰਹੇ ਪੰਜਾਬੀ ਪਰਿਵਾਰਾ ਦੇ ਬੱਚਿਆ ਦੇ ਪੰਜਾਬ ਨਾਲ ਜੁੜੇ ਰਹਿਣ ਦੀ ਚਿੰਤਾ ਵੀ ਸਤਾ ਰਹੀ ਹੈ, ਇਸ ਕਰਕੇ ਉਹ ਉਹਨਾ ਬੱਚਿਆ ਨੂੰ ਆਪਣੇ ਵਿਰਸੇ ਨਾਲ ਜੋੜਕੇ ਰੱਖਣ ਲਈ ਭੰਗੜਾ, ਗਿੱਧਾ, ਪੰਜਾਬੀ ਡਰੈਸ ਦੇ ਮੁਕਾਬਲੇ ਅਤੇ ਸਭਿਆਚਾਰਕ ਤੇ ਧਾਰਮਿਕ ਪ੍ਰੋਗਰਾਮ ਆਸਟਰੇਲੀਆ ਵਿੱਚ ਆਯੋਜਤ ਕਰਾਉਦੇ ਰਹਿੰਦੇ ਹਨਪੰਜਾਬੀ ਉਦਮੀ ਹੁੰਦੇ ਹਨ, ਇਸ ਲਈ ਡਾ ਟਾਡਾ ਆਪਣੇ ਉਦਮੀ ਸੁਭਾਅ ਕਰਕੇ ਸਮਾਜ ਦੇ ਹਰ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ ਇਹਨਾਂ ਯਤਨਾਂ ਸਦਕੇ ਆਪ ਜੀ ਨੂੰ ਪਰਵਾਸੀ ਪੰਜਾਬੀਆ ਦੀ ਵੈਲਫੇਅਰ ਸੋਸਾਇਟੀ ਨੇ ਸਮਾਜ ਪ੍ਰਤੀ ਸੇਵਾਵਾ  ਮੁੱਖ ਰੱਖਦਿਆ 2010 ਵਿੱਚ ਹਿੰਦ ਰਤਨ ਅਵਾਰਡ,ਅਤੇ ਮੈਲਬਾਰਨ ਸਿੱਖ ਸੋਸਾਇਟੀ ਨੇ 2001 ਵਿੱਚ ਅੰਤਰਰਾਸ਼ਟਰੀ ਵਾਲੰਟੀਅਰ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ ਆਪ ਪੰਜਾਬੀ ਸਾਹਿਤ ਅਕਾਡਮੀ ਸਿਡਨੀ ਦੇ ਫਾਊਡਰ ਪ੍ਰੈਜੀਡੈਟ ਵੀ ਹਨ ਸਿਆਸਤ ਦੇ ਚਸਕੇ ਕਰਕੇ 2004 ਤੋ ਇੰਡੀਅਨ ਓਵਰਸੀਜ਼ ਕਾਗਰਸ ਆਸਟਰੇਲੀਆ ਦੇ ਸੰਸਥਾਪਕ ਪ੍ਰਧਾਨ ਵੀ ਹਨ ਸਮਾਜ ਸੇਵਾ ਦਾ ਬੀੜਾ ਵੀ ਚੁਕਿਆ ਹੋਇਆ ਹੈਕਵਿਤਾ ਲਿਖਣਾ ਅਤੇ ਕਵਿਤਾ ਮੁਕਾਬਲਿਆ ਵਿੱਚੋ ਹਮੇਸ਼ਾ ਪਹਿਲਾ ਇਨਾਮ ਪ੍ਰਾਪਤ ਕਰਨ ਦਾ ਸੇਹਰਾ ਵੀ ਆਪਨੂੰ ਹੀ ਜਾਦਾ ਰਿਹਾ ਹੈ ਅਸਲ ਵਿੱਚ ਡਾ ਟਾਡਾ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨਉਹ ਲਿਖਦੇ ਹਨ,“ਅੱਗ ਜਦੋ ਵੀ ਛਾਤੀ ਵਿੱਚ ਬਲਦੀ ਹੈ,ਪਰਬਤ ਵੀ ਉੱਚੇ ਨਹੀ ਲਗਦੇ ਇਸ ਕਵਿਤਾ ਦੀਆ ਪੰਕਤੀਆ ਸ਼ਪੱਸ਼ਟ ਤੌਰ ਤੇ ਦਰਸਾਉਦੀਆ ਹਨ ਕਿ ਨਿਸ਼ਾਨੇ ਤੇ ਪਹੁੰਚਣ ਲਈ ਉਹਨਾ ਨੂੰ ਪਹਾੜ ਵੀ ਰੋਕ ਨਹੀ ਸਕਦੇਡਾ ਟਾਡਾ ਦੀਆ ਕਵਿਤਾਵਾ ਦੇ ਵਿਸ਼ੇ ਸਮਾਜਕ, ਰੋਮਾਟਿਕ, ਸੁਹਜਾਤਮਕ, ਸਮਾਜਕ ਬੁਰਾਈਆ, ਦਾਜ, ਗੰਧਲਾ ਸਮਾਜਕ, ਆਰਥਕ  ਅਤੇ ਰਾਜਨੀਤਕ ਵਾਤਾਵਰਨ, ਹਵਾ, ਪਾਣੀ, ਮਿਲਾਵਟਖੋਰੀ, ਭਰਿਸ਼ਟਾਚਾਰ ਭਰੂਣ ਹੱਤਿਆ, ਨਸ਼ੇ, ਰਿਸ਼ਤਿਆ ਵਿੱਚ ਤਰੇੜਾ ਅਤੇ ਗ਼ਰੀਬੀ ਆਦਿ ਹਨ, ਉਹ ਇਹਨਾ ਵਿਸ਼ਿਆ ਤੇ ਖਰੀਆ ਖਰੀਆ ਸੁਣਾਕੇ ਚੋਟਾ ਲਗਾਉਦਾ ਹੈ ਧਾਰਮਿਕ ਸੰਕੀਰਨਤਾ ਵੀ ਉਸਦਾ ਖਾਸ ਵਿਸ਼ਾ ਹੈ ਪੰਜਾਬੀਆ ਤੇ ਹੋਏ ਨਰਸੰਹਾਰ ਨੇ ਵੀ ਉਸਨੂੰ ਟੁੰਬਿਆ ਹੈ ਬਲਿਊ ਸਟਾਰ ਅਪ੍ਰੇਸ਼ਨ, 1984 ਦਾ ਕਤਲੇਆਮ ਅਤੇ ਪੰਜਾਬ ਵਿੱਚ ਸਰਕਾਰੀ ਤੰਤਰ ਅਤੇ ਕਥਿਤ ਸਮਾਜ ਵਿਰੋਧੀ ਅਨਸਰਾ ਵਲੋ ਡੋਹਲੇ ਖੂਨ ਨੇ ਵੀ ਉਸਦੇ ਸਾਹਿਤਕ ਦਿਲ ਨੂੰ ਝੰਜੋੜਿਆ ਹੈ ਤੇ ਉਸ ਦੀਆ ਕਵਿਤਾਵਾ ਇਹਨਾ ਘਟਨਾਵਾ ਨਾਲ ਲਬਰੇਜ ਹਨਪੰਜਾਬ ਦੇ ਮਾੜੇ ਦਿਨਾ ਨੂੰ ਬੜੇ ਹੀ ਸੰਕੇਤਕ ਢੰਗ ਨਾਲ ਲਿਖਦੇ ਉਹ ਕਹਿੰਦੇ ਹਨ

ਰਾਤਾ ਲਈ ਜਗਾ ਤੂੰ ਦੀਵੇ ਮੈˆ ਸੁੰਨੇ ਸਜਾਉਨਾ ਬਨੇਰੇ

ਸੂਰਜ ਨੂੰ ਸ਼ਹਿਰੀ ਪਿੰਡੀ ਸੱਦਦਾਂ ਪੂੰਝਣ ਲਈ ਹਨੇਰੇ

ਏਸੇ ਤਰ੍ਹਾ ਲਹੂ ਲੁਹਾਣ ਹੋਏ ਪੰਜਾਬ ਦੇ ਸੰਤਾਪ ਦਾ ਜਿਕਰ ਕਰਦਾ ਉਹ ਲਿਖਦਾ ਹੈ ਤੂੰ ਗੁਡ ਤਿਆਰ ਕਰ, ਸਿੰਜ ਸਜਾ ਧਰਤ ਮੇਰੇ ਪੰਜਾਬ ਦੀ

ਮੈ ਚੁਣਕੇ ਕਿਸਮ ਬਹਾਰਚੋ ਲਿਔਨਾ ਸੋਹਣੇ ਗੁਲਾਬ ਦੀ

ਮੈ ਨਾ ਸਿੱਖ,ਨਾ ਹਿੰਦੂ,ਨਾ ਕੋਈ ਮੁਸਲਮਾਨ ਹਾ,

ਪਰ ਮੁੱਦਤਾ ਤੋ--

ਫਿਰ ਵੀ ਨਾ ਕਰ ਸਕਿਆ,ਡੁਲ੍ਹੇ ਲਹੂ ਦੀ ਪਛਾਣ

ਮਾਰ ਦਿੱਤੇ ਗਏ ਮੇਰੀ ਰਾਤ ਦੇ ਜੁਗਨੂੰ ਕੱਲ ਕਈ

ਗੁਨਾਹ ਸੀ ਕਿ

ਉਹ ਕੁੱਲੀਆ ਰੁਸ਼ਨਾਣ ਕਿਉ ਗਏ

ਡਾ ਟਾਡਾ ਦਾ ਸਾਹਿਤਕ ਦਿੱਲ ਸਮਾਜਕ ਬੁਰਾਈਆ ਵੇਖ ਕੇ ਵਲੂੰਧਰਿਆ ਜਾਦਾ ਹੈ ਤੇ ਉਹ ਕਹਿੰਦਾ ਹੈ ਕਿ-

 ਗਰੀਬ ਦੀ ਕੁੱਲੀ ਸਾੜ੍ਹੀ ਹੈ ਹੁਣ ਕੋਈ ਯਾਦਗਾਰ ਤਾ ਬਣਾ ਦਿਓ

ਦੋ ਤਿੰਨ ਉਹਦੇ ਸੁਪਨੇ ਲੈ ਕੇ ਉਹਦੀ ਲਾਸ਼ ਹੇਠ ਤਾ ਵਿਛਾ ਦਿਓ

 ਪੰਜਾਬ ਵਿੱਚ ਅੱਸੀਵਿਆ ਵਿੱਚ ਵਿਛੇ ਸੱਥਰਾ ਅਤੇ ਮਜਲੂਮਾ-ਮਾਸੂਮਾ, ਨੌਜਵਾਨਾ, ਇਸਤਰੀਆ, ਬੱਚਿਆ ਦੇ ਹੋਏ ਕਤਲੇਆਮ ਨੇ ਉਸਨੂੰ ਬਹੁਤ ਹੀ  ਕੁਰੇਦਿਆ ਹੈ ਤੇ ਉਸਦੀ ਕਲਮ ਵੀ ਲਹੂ ਦੇ ਅੱਥਰੂ ਕੇਰਦੀ ਲਿਖਦੀ ਹੈ-

ਕੀ ਕਰੇ ਕੋਈ ਦਲੀਲਾ ਨੂੰ ਤੇ ਬੇਗੁਨਾਹ ਅਪੀਲਾ ਨੂੰ

ਕਿਸੇ ਵੀ ਨਾ ਹੱਥ ਫੜਨਾਂ ਸਲੀਬ ਵੱਲ ਲੈ ਜਾਣਗੇ

ਇੱਕ ਚੰਦ ਤੇ ਮੁੱਠੀ ਭਰ ਸਿਤਾਰੇ ਲਿਆਇਆ ਹਾ

ਹਵਾ ਚੋ ਖੂਨ ਪੂੰਝੋ ਮੈ ਸਜਾਉਣਾ ਹੈ ਇਹਨਾ ਨੂੰ

ਓਦਣ ਦੀਆ ਮਾਵਾ ਨਹੀ ਸੁੱਤੀਆ

ਜਿਹਨਾ ਦੇ ਪੁੱਤ ਘਰੋ ਕਾਲਜ ਨੂੰ ਗਏ ਨਾ ਪਰਤੇ

ਕੀ ਦਿਆ ਦਿਲਾਸਾ ਉਹਨਾ ਨੂੰ

ਸਮਾਜਿਕ ਰਿਸ਼ਤਿਆ ਵਿੱਚ ਰਹੀ ਗਿਰਾਵਟ ਅਤੇ ਆਧੁਨਿਕਤਾ ਦੇ ਮਾੜੇ ਪ੍ਰਭਾਵਾ ਦਾ ਜਿਕਰ ਕਰਦੇ ਉਹ ਲਿਖਦੇ ਹਨ-

 ਬੰਦੇ ਘਰਾ ਵਿੱਚ ਬੱਚੇ ਮਾ ਬਾਪ ਏਨੇ ਨਜ਼ਦੀਕ ਹਨ,

ਚਿਰਾ ਬਾਅਦ ਲੱਗਿਆ ਕਰੂ ਪਤਾ ਕਿ ਬਾਪ ਨਹੀ ਰਿਹਾ-

ਹੋ ਚੱਲੇ ਹਨ ਘਰੀ ਮਾਵਾ ਨੂੰ ਵੰਡਣ ਜੋਗੇ ਹੁਣ ਪੁੱਤ

ਬਾਪ ਦੀ ਪੱਗ ਸੰਭਾਲੋ ਮੌਸਮ ਫਿਰਦੀ ਹੈ ਰੁੱਤ

ਧਰਮ ਦੀ ਆੜ ਵਿੱਚ ਆਪਣੇ ਆਪ ਨੂੰ ਪਵਿੱਤਰ ਤੇ ਧਾਰਮਿਕ ਅਖਵਾਉਣ ਵਾਲਿਆ ਦਾ ਪਰਦਾ ਫਾਸ਼ ਆਪਣੀ ਕਵਿਤਾ ਵਿੱਚ ਕਰਦਿਆ ਉਹ ਲਿਖਦੇ ਹਨ-

 ਸਪੀਕਰਾ ਤੇ ਵਾਰ ਵਾਰ ਬੁਲਵਾਉਦੇ ਨਾ ਨੂੰ ਜੋ

ਉਝ ਕਹਿੰਦੇ ਕਿ ਅਸੀ ਕੀਤਾ ਗੁਪਤ ਦਾਨ

ਸਮਾਜਕ ਤਾਣੇ ਬਾਣੇ ਵਿੱਚ ਆਈ ਗਿਰਾਵਟ ਬਾਰੇ ਲਿਖਦੇ ਹਨ-

ਆਪਣੇ ਘਰ ਦੇ ਮਸਲੇ ਨਾ ਸੁਲਝਦੇ

ਪਰ ਗੁਆਢੀਆ ਲਈ ਹਰ ਕੋਈ ਪ੍ਰੇਸ਼ਾਨ ਹੈ-

 ਡਾ ਅਮਰਜੀਤ ਸਿੰਘ ਟਾਡਾ ਵਿੱਚ ਇੱਕ ਹੋਰ ਬਹੁਤ ਹੀ ਅੱਛੀ ਖੂਬੀ ਹੈ ਕਿ ਉਹ ਬਹੁਤ ਹੀ ਵਧੀਆ ਪੇਟਰ ਕਲਾਕਾਰ ਹਨ ਉਹਨਾ ਬਹੁਤ ਸਾਰੇ ਸਿੱਖ ਗੁਰੂਆ, ਮਹਾਤਮਾਵਾ, ਧਾਰਮਿਕ ਵਿੱਅਕਤੀਆ, ਸਾਹਿਤਕਾਰਾ, ਲੇਖਕਾ, ਵਿਦਵਾਨਾ, ਸਿਆਸਤਦਾਨਾ ਆਦਿ ਦੀਆ ਪੇਟਿੰਗਜ ਬਣਾਈਆ ਹਨ ਪੇਟਿੰਗ ਇੱਕ ਬਹੁਤ ਹੀ ਸੂਖਮ ਕਲਾ ਹੈ ਇਸੇ ਕਰਕੇ ਉਹਨਾ ਨੂੰ ਸਰਬੰਗੀ  ਕਲਾਕਾਰ ਕਿਹਾ ਜਾ ਸਕਦਾ ਹੈ ਅਰਥਾਤ ਉਹ ਬਹੁਪੱਖੀ ਪ੍ਰਤਿਭਾ ਦੇ ਮਾਲਕ ਹਨਆਪ ਕਲੀਰੇ ਮੈਗਜੀਨ ਦੇ ਸੰਪਾਦਕ ਵੀ ਰਹੇ ਹਨਸਾਹਿਤਕ ਸਰਗਰਮੀਆ ਤਾ ਉਸਦਾ ਸ਼ੌਕ ਹੈ ਪੰਰਤੂ ਆਪਣੇ ਕਿੱਤੇ ਵਿੱਚ ਵੀ ਉਹਨਾ ਚੰਗਾ ਨਾਮਣਾ ਖੱਟਿਆ ਹੈਆਪਨੇ ਆਪਣੇ ਕਿੱਤੇ ਨਾਲ ਸੰਬੰਧਤ ਚਾਰ ਪੁਸਤਕਾ ਵੀ ਲਿਖੀਆ ਹਨ, ਉਹਨਾਂ ਦੇ ਨਾ ਹਨ – ‘ਕੀਟ-ਵਿਗਿਆਨ, ਚੂਹਿਆ ਤੇ ਕਾਬੂ,’ਟਰਮਾਈਟਜ਼ ਦੇ ਪ੍ਰਬੰਧ ਬਾਰੇ ਅਤੇ ਇੰਗਲੈਡ ਦੀ ਇਨਸਟੀ ਚਿਊਟ ਆਫ ਬਾਇਆਲੋਜੀ ਵਲੋ ਚਾਰਟਡ ਬਨਸਪਤੀ ਵਿਗਿਆਨਿਕ ਦੀ ਆਨਰੇਰੀ ਡਿਗਰੀ ਦਿੱਤੀ ਗਈ ਇਸਤੋ ਇਲਾਵਾ ਬਾਇਓਗਰਾਫੀਕਲ ਇਨਸਟੀਚਿਊਟ ਆਫ਼ ਰੇਲਿੰਗ ਮਾਣਤਾ ਦੇ ਕੇ ਦੁਨੀਆ ਦੇ ਪ੍ਰਸਿੱਧ 5000 ਵਿਗਿਆਨੀਆ ਵਿੱਚ ਸ਼ਾਮਲ ਕੀਤਾ ਗਿਆ ਇਸ ਤੋ ਸਪੱਸ਼ਟ ਹੈ ਕਿ ਡਾ ਟਾਡਾ ਸਮਾਜ ਅਤੇ ਸਮਾਜਕ ਸਰੋਕਾਰਾ ਨਾਲ ਗੜੂੰਦ ਸਰਬੰਗੀ ਸਾਹਿਤਕਾਰ ਹੈ