ਐਮ ਐਲ ਸਾਹਿਬ ਜੀ

On: 20 March, 2014

ਐਮ ਐਲ ਸਾਹਿਬ  ਜੀ  
ਪਿੰਡ  ਦੇ ਗੂਰੁਦੁਆਰੇ ਲੋਸਮਿੰਟ ਹੋਈ ਕੀ ਕੁਝ ਸਮਂੇ 'ਚ ਐਮ.ਐਲ. ਏ ਸਾਬ ਆਪਣੇ ਨਗਰ 'ਚ ਬਸ ਥੋੜੀ ਹੀਂ ਦੇਰ 'ਚ ਪੁਹੰਚ ਰਹੇ ਨੇ, ਇਸ ਲਈ ਬੀਬੀਆਂ, ਭੈਣਾਂ ਅਤੇ ਮੇਰੇ ਵੀਰਾਂ ਨੂੰ ਬੇਨਤੀ ਕੀਤੀ ਜਾਦੀ ਹੈ, ਕੀ ਉਹ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆਪਣੇ ਇਲਾਕੇ ਦੇ ਐਮ.ਐਲ.ਏ ਸਾਬ ਦੇ ਵਿਚਾਰ ਸੁਣਨ ।
ਤਾਸ਼ ਖੇਡ ਰਹੇ ਬੰਦੇ ਆਪਿਸ 'ਚ ਗੱਲਾਂ ਕਰ ਰਹੇ ਨੇ ।
'' ਨਾਂ ਇਸ ਦੇ ਵਿਚਾਰ ਸੁਣਨ ਨੂੰ ਅਸੀਂ ਵਿਹਲੇ ਆਂ ।"
ਫਿਰ ਦੂਜਾ ਬੋਲਿਆ ।
'' ਇੱਟ ਚੱਕੀ ਤੇ ਅੱਜ ਕੱਲ ਐਮ.ਐਲ.ਏ ਨਿਕਲਦਾ ਸੁਣੋ ਇਹਨਾਂ ਦੇ ਵਿਚਾਰ, ਵੋਟਾਂ ਲੈਣ  ਨੂੰ ਮੂੰਹ ਚੱਕ ਕੇ ਆ ਜਾਦੇ ਨੇ ਬਾਦ 'ਚ ਸਕਲ ਤੱਕ ਨੀਂ ਦਿਖਾਉਦੇ ।"
ਫਿਰ ਤੀਜਾ ਆਦਮੀ ਬੋਲਿਆ
'' ਉਹ ਨਾਰ ਸੀਓੁ ਤੂੰ ਚੱਲ  ਨਾਂ ਸੁਣੀ ।"
ਇਸ ਗੱਲ ਉੱਪਰ ਤਿੰਨੋਂ ਹੱਸ ਪਏ ।
'' ਉਹ ਦੇਖ ਆ ਗੇ ਆਪਣੇ ਇਲਾਕੇ ਦੇ ਹਰਮਨ ਪਿਆਰੇ ਐਮ.ਐਲ. ਏ ਸਾਬ । "

ਇਸ ਗੱਲ ਤੇ ਵੀ ਸਾਰੇ ਜੋਰ- ਜੋਰ ਦੀ ਹੱਸਣ ਲੱਗ ਪਏ ।
ਤਿੰਨੋਂ ਐਮ.ਐਲ.ਏ ਦੀ ਗੱਡੀ ਵੱਲ ਤੁਰ ਪਏ ਪਿੰਡ ਦੇ ਸਰਪੰਚ ਨੇ ਐਮ.ਐਲ. ਏ ਸਾਬ ਦੇ ਗੱਲ 'ਚ ਹਾਰ ਪਾਇਆ ਤੇ ਲੋਕਾਂ ਨੇ ਤਾੜਈਆਂ ਬਜਾਈਆਂ ।
ਪਿੰਡ ਦੀਆਂ ਕੁਝ ਤੀਵੀਆਂ ਐਮ.ਐਲ. ਏ ਦੇ ਪੈਰੀ ਹੱਥ ਲਾਉਣ ਲੱਗ ਪਈਆਂ ਇਹ ਦੇਖ ਕੇ ਤਾਸ਼ ਵਾਲਿਆਂ 'ਚੋਂ ਇੱਕ ਬੋਲਿਆ
'' ਪੈਰੀ ਹੱਥ ਤਾਂ ਸੋਰੀ ਦੀਆਂ ਇਵੇ ਲਗਾ ਰਹੀਆਂ ਨੇ ਜਿਵੇ ਰੱਬ ਤੋਂ ਉੱਤਰਿਆ ਹੋਵੇ ।"

ਫਿਰ ਦੂਜਾ ਬੋਲਿਆ
'' ਚੱਲ ਲਾ ਲੈਣ ਦੇ ਨਾਰ ਸੀਓ,  ਤੈਂ ਦੱਸ ਕੀ ਟੀਡੇ ਲੈਣੇ ਨੇ ।"

ਐਮ.ਐਲ. ਏ ਸਾਹਿਬ ਮੰਚ ਤੇ ਆਏ ਤੇ ਕਹਿਣ ਲੱਗੇ ।
'' ਮੇਰੀ ਭੈਣੋਂ ਤੇ ਵੱਡੇ ਵੀਰੋਂ ਸਭ ਨੂੰ ਪਹਿਲਾ ਮੇਰੀ ਸਤਸ੍ਰੀਅਕਾਲ ਤੇ ਦੂਜੇ ਨੰਬਰ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਗੱਲਾਂ ਤਾਂ ਤੁਹਾਡੇ ਨਾਲ ਬਹੁਤ ਕਰਨੀਆਂ ਚੰਹੁਦਾ ਪਰ  ਸਮੇਂ ਦੀ ਘਾਟ ਹੋਣ ਕਰਕੇ ਸਾਂਝਿਆ ਨੀਂ ਕਰ ਸਕਦਾ, ਮੈਂ ਹਮੇਸਾਂ ਹੀ ਮੇਰੇ ਵੱਡੇ ਬਜ਼ੁਰਗਾਂ ਜਿਨਾਂ ਨੂੰ ਮੈਂ ਆਪਣੇ ਪਿਤਾ ਵਾਂਗ ਸਮਝਦਾ,ਉਹਨਾਂ ਦੀ ਲਾਠੀ ਦਾ ਸਹਾਰਾ ਬਣਿਆ ਤੇ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਪੈਨਸਨ 'ਚ ੫ ਪ੍ਰਤੀਸਤ ਦਾ ਵਾਧਾ ਕਰਵਾਇਆ ।"

ਨੇਤਾ ਜੀ ਦੀ ਇਸ ਗੱਲ ਤੇ ਲੋਕਾਂ ਨੇ ਤਾੜ੍ਹਈਆਂ ਵਜਾਇਆਂ।
ਐਮ.ਐਲ. ਏ ਸਾਹਿਬ ਫਿਰ ਬੋਲੇ ।
'' ਬਸ ਵੀਰੋ ਬੱਸ ......... ਤਾੜਈਆਂ ਵਜਾ ਕੇ ਆਪਣੇ ਛੋਟੇ ਵੀਰ ਨੂੰ ਸਰਮਿੰਦਾ ਨਾਂ ਕਰੋ...... ਦੂਜੇ ਪਾਸੇ ਮੈਂ ਗੱਲ ਮੇਰੀਆਂ ਭੈਣਾਂ ਦੀ ਕਰਾਂ ਤਾਂ ਉਹਨਾਂ ਨੂੰ ਮੈਂ ਹੇਮਸ਼ਾ ਇਹੀ ਬੇਨਤੀ ਕੀਤੀ ਏ ਕੀ ਤੁਸੀਂ ਦਾਤੀ ਪੱਲੀ ਛੱਡ ਕੇ  ਜਿਹੜੀ ਨਰੇਗਾ ਸਕੀਮ ਚਲਾਈ ਹੋਈਆ, ਉਸ ਵਿੱਚ ਆ ਕੇ ਸਾਮਲ ਹਵੋ ਉਸ ਦੇ ਬਦਲੇ ਜੋ ਤੁਹਾਡਾ ਮਿਹਨਤ ਨਾਮਾਂ ਬਣਦਾ ਹੋਵੇਗਾ ਉਹ ਤਹਾਨੂੰ ਦਿੱਤਾ ਜਾਵੇਗਾ ।"
ਨੇਤਾ ਜੀ ਦੀ ਇਸ ਗੱਲ ਤੇ ਇੱਕਠ 'ਚ ਬੈਠੀ ਇੱਕ ਅੋਰਤ ਬੋਲੀ ।
'' ਨਾਂ ਭਾਈ ....... ਅਸੀਂ ਨੀਂ ਛੱਠਣੀ ਦਾਤੀ ਪੱਲੀ, ਨਾਂ ਜੇ ਅਸੀਂ ਇਹੀ ਛੱਡ ਤੀ ਤਾਂ ਸਾਡੀਆਂ ਤਾਂ ਮੈਸਾਂ ਭੁੱਖੀਆਂ ਮਰ ਜਾਣਗੀਆਂ ਮੋਈਆਂ ਨੇ ਆਥਣ ਨੂੰ ਦੁੱਧ ਨੀਂ ਦੇਣਾ, ਨਾਂ ਮੇਰਾ ਪੁੱਤ ਬਣ ਕੇ ਇਹ ਕੰਮ ਨਾ ਕਰ ।"
ਅੋਰਤ ਦੀ ਇਸ ਗੱਲ ਤੇ ਐਮ.ਐਲ. ਏ ਤੇ ਪਿੰਡ ਦੇ ਲੋਕ ਜੋਰ ਜੋਰ ਦੀ ਹੱਸਣ ਲੱਗ ਪਏ ।

ਐਮ.ਐਲ. ਏ ਸਾਹਿਬ ਬੋਲੇ
'' ਭੈਣੇ ਤੂੰ ਸਾਇਦ ਮੇਰੀ ਗੱਲ ਨੂੰ ਸਮਝ ਨੀਂ ਪਾਈ ।"

ਅੋਰਤ ਬੋਲੀ
'' ਨਾਂ ਵੇ ਵੀਰ ਨਾਂ ....... ਮੈਂ ਤਾਂ ਬਿਨਾਂ ਸਮਝ ਤੋਂ ਹੀਂ ਚੰਗੀ ਆਂ, ਨਾਂ ਭਾਈ ਤੇਰੇ ਪਿੱਛੇ ਲੱਗ ਕੇ ਮੈਂ ਆਪਣੀਆਂ ਭਲਾ ਮੈਸਾਂ ਭੱਖਿਆਂ ਮਾਰਨੀਆਂ ਨੇ। "

ਸਾਰੇ ਫਿਰ ਹੱਸਣ ਲੱਗ ਪਏ
ਐਮ.ਐਲ. ਏ ਸਾਹਿਬ ਬੋਲੇ
'' ਚੱਲੋ ਕੋਈ ਗੱਲ ਨੀਂ ਭੈਣੇ, ਸੋ ਅੰਤ 'ਚ ਇਹੀ ਗੱਲ ਕਹਿਣੀ ਚਾਹੁੰਦਾ ਹਾਂ,  ਕੀ ਵੱਡੇ ਵੀਰੋ ਤੇ ਭੈਣੋਂ ਮੇਰੀ ਹੱਥ ਬੰਨ ਕੇ ਬੇਨਤੀ ਹੈ, ਕੀ ਆਉਣ ਵਾਲੀ ੩੦ ਤਾਰੀਖ ਨੂੰ ਤੁਸੀਂ ਮੋਟਰਸਾਇਕਲ ਦੇ ਨਿਸ਼ਾਨ ਤੇ ਮੋਹਰ ਲਗਾਕੇ ਆਪਣੇ ਇਲਾਕੇ ਦੇ ਛੋਟੇ ਵੀਰ ਨੂੰ ਕਾਮਜਾਬ ਬਣਾਉਣਾ ਏ ।"
ਤਾਸ਼ ਵਾਲਿਆਂ 'ਚੋ ਇੱਕ ਨੇ ਪੁੱਿੱਛਆ ।
'' ਐਮ.ਐਲ.ਏ ਸਾਬ ਉਹ ਤਾਂ ਅਸੀਂ ਲਾ ਦਾਗੇ, ਪਰ ਸਾਨੂੰੰ ਇੱਕ ਗੱਲ ਦੱਸੋ ।"
ਐਮ.ਐਲ. ਏ ਸਾਹਿਬ ਬੋਲੇ
'' ਹਾਂ ਜੀ "
ਤਾਸ਼ ਵਾਲਾ ਆਦਮੀ
'' ਤੁਸੀਂ ਲੋਕ ਉੱਦੋ ਹੀਂ ਦਰਸਨ ਦਿੰਦੇ ਹੋ ਜੱਦੋਂ ਸਾਡੇ ਤੋਂ ਵੋਟਾਂ ਲੈਣਈਆਂ ਹੁੰਦੀਆਂ ਨੇ, ਤੇ ਜਦੋਂ ਜਿੱਤ ਜਾਦੇ ਹੋ ਫਿਰ ਆਪਦੀ ਸਕਲ ਤੱਕ ਨੀਂ ਦਿਖਾਉਦੇ , ਇਹ ਕਿਉ ਐਮ.ਐਲ. ਏ ਸਾਬ ?।"
ਸਾਰੇ ਹੱਸਣ ਲੱਗ ਪਏ ।
ਐਮ.ਐਲ. ਏ ਸਾਹਿਬ ਬੋਲੇ  
'' ਕੋਈ ਗੱਲ ਨੀਂ ਜੀ ਇਸ ਵਾਰ ਜੇ ਮੈਂ ਜਿੱਤ ਗਿਆ, ਤਾਂ ਤੁਹਾਡੀ ਇਹ ਨਾਰਾਜਗੀ ਵੀਂ ਦੂਰ ਕਰ ਦਵਾਗਾਂ , ਬਸ ਤੁਸੀਂ ਮੋਹਰ ਮੋਟਰਸਾਇਕਲ ਤੇ ਹੀਂ ਲਗਾਉਣੀ ਏ ਵੀਰੋ ।"
ਇੱਕਠ ਵਿੱਚ ਬੈਠੇ ਇੱਕ ਮੁੰਡੇ ਨੇ ਪੁੱਛਿਆ
'' ਐਮ.ਐਲ. ਏ ਸਾਬ ਜੀ .........ਕਿਹੜੇ ਮੋਟਰਸਾਇਕਲ ਤੇ ਮੋਹਰ ਲਾਉਣੀ ਏ ਪਲੈਟੀਨੇ ਤੇ ਡਿਸਕਵਰ ਤੇ ਜਾਂ ਫਿਰ ਹੀਰੋ ਹੋਡੇ ਤੇ ?।"

ਮੁੰਡੇ ਦੀ ਇਸ ਗੱਲ ਤੇ ਸਾਰੇ ਹੱਸ ਪਏ ।

ਐਮ.ਐਲ. ਏ ਸਾਹਿਬ ਬੋਲੇ  
'' ਬੇਟਾ ਤੇਰਾ ਜਿਸ ਤੇ ਦਿੱਲ ਕਰਦਾ ਲਗਾ ਦੀ , ਪਰ ਮੋਹਰ ਮੋਟਰਸਾਇਕਲ ਤੇ ਹੀਂ ਲਾਉਣੀ ਏ ਆਪਾ ਨੇ, ਤੇ ਮੈਂ ਫਿਰ ਹੱਥ ਬੰਨ ਕੇ ਸਭ ਨੂੰ ਇਹੀ ਬੇਨਤੀ ਕਰਦਾ ਹਾਂ ਕੀ ਇਸ ਵਾਰ ਵੀਂ ਪਹਿਲਾ ਦੀ ਤਰਾਂ ਇੱਕ ਮੋਕਾ ਜਰੂਰ ਦੇਣਾ ਤਾਂ ਕੀ ਮੈਂ ਤੁਹਾਡਾ ਸਵੇਕ ਬਣ ਕੇ ਤੁਹਾਡੀ ਸੇਵਾ ਕਰ ਸਕਾਂ  '' ਜੈ ਹਿੰਦ ।"
ਇਹ ਕਿਹ ਕੇ ਐਮ.ਐਲ. ਏ ਸਾਹਿਬ ਮੰਚ ਤੋਂ ਹੇਠਾ ਉੱਤਰ ਗਏ ।