ਪੰਛੀਆਂ ਦਾ ਮਾਡਲ ਟਾਊਨ-–ਜਨਮੇਜਾ ਸਿੰਘ ਜੌਹਲ

On: 30 May, 2014

ਪੰਛੀਆਂ ਦਾ ਮਾਡਲ ਟਾਊਨ
ਪੰਜਾਬ ਵਿਚ ਅਜਕਲ ਪੰਛੀਆਂ ਦੀ ਭਾਰੀ ਗਿਣਤੀ ਹੋ ਚੁੱਕੀ ਹੈ, ਖਾਸ ਕਰਕੇ 'ਬਗਲੇ', ਇਹ ਕਈ ਕਿਸਮ ਦੇ ਹਨ, ਕੇਸਰੀ ਰੰਗ ਦੀ ਧੋਣ ਵਾਲੇ ਬੜੇ ਸੋਹਣੇ ਲੱਗਦੇ ਹਨ। ਇਹਨਾਂ ਦੀ ਗਿਣਤੀ ਲੱਖਾਂ ਵਿਚ ਹੋ ਗਈ ਹੈ, ਖਾਸ ਕਰਕੇ ਜਿਥੇ ਝੋਨਾ ਲੱਗਦਾ ਹੈ ਜਾਂ ਜਿਥੇ ਸੇਂਜੂ ਜ਼ਮੀਨ ਹੋਵੇ। ਇਹਨਾ ਦਾ ਮੁੱਖ ਭੋਜਨ ਕਿਸਾਨ ਦੇ ਮਿੱਤਰ ਡੱਡੂ ਹਨ। ਇਸੇ ਕਰਕੇ ਇਸ ਪੰਛੀ ਨੂੰ ਨੁਕਸਾਨ ਦੇਣ ਵਾਲੇ ਵਰਗ ਵਿਚ ਰਖਿਆ ਜਾਂਦਾ ਹੈ, ਸਾਰਾ ਸਾਲ ਖੁਰਾਕ ਨਾ ਮਿਲਣ ਕਰਕੇ, ਇਹ ਪੰਛੀ ਪਿੰਡਾਂ ਦੀਆਂ ਹੱਡਾ ਰੋੜੀਆਂ ਤੇ ਵੀ ਕਬਜ਼ਾ ਕਰੀ ਬੈਠੇ ਹਨ। ਇੰਝ ਇਹ ਉਥੇ ਪੈਦਾ
ਹੋਣ ਵਾਲੇ ਹਾਨੀਕਾਰਕ ਕੀਟਾਣੂ ਖੇਤਾਂ ਵਿਰ ਫੈਲਾਅ ਰਹੇ ਹਨ।
   ਆਉਣ ਵਾਲੇ ਸਮੇਂ ਵਿਚ ਇਹ ਭਿਆਨਕ ਖਤਰੇ ਦੇ ਸੂਚਕ ਹਨ। ਕੁਦਰਤ ਦੇ ਨੇਮ ਵਿਚ ਹਰ ਪ੍ਰਾਣੀ ਦਾ ਆਪਣਾ ਸਥਾਨ ਹੈ, ਪਰ ਜਦੋਂ ਇਹ ਕਿਸੇ ਹੋਰ ਪਾ੍ਰਜਾਤੀ ਲਈ ਖਤਰਾ ਬਣ ਜਾਵੇ ਤਾਂ, ਕਿਸੇ ਕੰਟਰੋਲ ਦੀ ਜ਼ਰੂਰਤ ਹੈ। ਉਮੀਦ ਹੈ ਸਬੰਧਤ ਵਿਭਾਗ ਇਸ ਸਮੱਸਿਆ ਨੂੰ ਹੁਣੇ ਹੀ ਸਾਂਭ ਲੈਣਗੇ। ਅੱਜਕੱਲ ਇਹ ਪੰਛੀ  ਕਿੱਕਰਾਂ ਤੇ ਦਰਜਨਾਂ ਆਲਹਣੇ ਪਾਕੇ ਬੱਚੇ ਕੱਢ ਰਿਹੇ ਹਨ, ਜੋ ਇਹਨਾਂ ਦੀਆਂ ਤੇਜ਼ਾਬੀ ਬਿੱਠਾਂ ਨਾਲ 2–3 ਸਾਲ ਵਿਚ ਗਲੱਣੀਆਂ ਸ਼ੁਰੂ ਹੋ ਜਾਂਦੀਆਂ ਹਨ।