2014 ਕੌਮਾਂਤਰੀ ਪਧਰ 'ਤੇ ਸਿਰ ਚੜ ਕੇ ਬੋਲ ਰਿਹਾ ਹੈ ਇਸਲਾਮੀ ਦਹਿਸ਼ਤਵਾਦ--ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿਲ

On: 3 January, 2015

2014 ਕੌਮਾਂਤਰੀ ਪਧਰ 'ਤੇ ਸਿਰ ਚੜ ਕੇ ਬੋਲ ਰਿਹਾ ਹੈ ਇਸਲਾਮੀ ਦਹਿਸ਼ਤਵਾਦ--ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿਲ

ਇਸ ਵੇਰ ਕ੍ਰਿਸਮਸ ਦੇ ਇਤਿਹਾਸਕ ਦਿਹਾੜੇ 'ਤੇ ਈਸਾਈ ਧਰਮ ਦੇ ਮੁਖੀ, ਪੋਪ ਫਰਾਂਸਿਸ ਨੇ ਆਪਣੇ ਰਵਾਇਤੀ ਕ੍ਰਿਸਮਸ ਸੁਨੇਹੇ ਵੇਲੇ ਸੰਸਾਰ ਭਰ ਵਿਚ ਵਾਪਰ ਰਹੇ ਅਤੇ ਦਿਨੋਂਦਿਨ ਵਧ ਰਹੇ ਇਸਲਾਮੀ ਦਹਿਸ਼ਤਵਾਦ ਅਤੇ ਅਤਵਾਦ ਕਾਰਨ ਹੋਈਆਂ ਮਾਰੂ ਅਤੇ ਅਫਸੋਸਨਾਕ ਘਟਨਾਵਾਂ 'ਤੇ ਚਿੰਤਾ ਪ੍ਰਗਟ ਕੀਤੀ ਹੈ, ਜਿਥੇ ਇਸ ਈਸਾਈ ਮੁਖੀ ਨੇ ਮਧ ਪੂਰਬੀ ਦੇਸ਼ਾਂ, ਈਰਾਕ, ਸੀਰੀਆ ਦੇ ਨਾਲਨਾਲ ਅਫਰੀਕੀ ਦੇਸ਼ਾਂ ਵਿਚ ਅਤਵਾਦੀ ਘਟਨਾਵਾਂ ਨੂੰ ਰੋਕਣ ਲਈ ਸੁਮਤ ਬਖਸ਼ੇ ਜਾਣ ਲਈ ਕਿਹਾ ਹੈ, ਉੱਥੇ ਉਸ ਨੇ ''ਰਬ'' ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਵਿਚ ਬੀਤੇ ਦਿਨੇ ਪਿਸ਼ਾਵਰ ਵਿਖੇ ਪਾਕਿਸਤਾਨੀ ਤਾਲਿਬਾਨ ਹਥੋਂ ਮਾਰੇ ਗਏ ਬੇਗੁਨਾਹੇ ਵਿਦਿਆਰਥੀਆਂ ਦੇ ਪਰਿਵਾਰਾਂ ਵਿਚ ਸ਼ਾਂਤੀ ਬਖਸ਼ੇ। ਪੋਪ ਫਰਾਂਸਿਸ ਵਲੋਂ ਸੇਂਟ ਪੀਟਰ ਚੌਕ ਵਿਚ ਕ੍ਰਿਸਮਸ ਵਾਲੇ ਦਿਨ ਵੈਟੀਕਨ ਵਿਖੇ ਲਖਾਂ ਈਸਾਈਆਂ ਅਤੇ ਗੈਰਈਸਾਈ ਸੈਲਾਨੀਆਂ ਨੂੰ ਸੰਬੋਧਨ ਕਰਨ ਵੇਲੇ ਕਿਸੇ ਜਥੇਬੰਦੀ ਦਾ ਨਾਉਂ ਲਏ ਬਗੈਰ ਕਈ ਅਤਵਾਦੀ ਅਤੇ ਦਹਿਸ਼ਤਵਾਦੀ ਘਟਨਾਵਾਂ ਦਾ ਵਰਨਣ ਕੀਤਾ ਗਿਆ ਹੈ, ਜਿਨਾਂ ਦਾ ਸਬੰਧ ਇਸਲਾਮੀ ਦੇਸ਼ਾਂ ਵਿਚ ਇਸਲਾਮੀ ਜਥੇਬੰਦੀਆਂ ਦੇ ਹੀ ਇੰਤਹਾਅਪਸੰਦ ਇਸਲਾਮੀ ਆਗੂਆਂ ਜਾਂ ਟੋਲਿਆਂ ਨਾਲ ਹੈ।
    25 ਦਸੰਬਰ ਤੋਂ ਬਾਅਦ ਸੰਸਾਰ ਦੇ ਲਗਭਗ ਸਾਰੇ ਲੋਕਰਾਜੀ ਦੇਸ਼ਾਂ ਦੇ ਮੁਖੀਆਂ ਵਲੋਂ ਵੀ ਆਪਣੇਆਪਣੇ ਦੇਸ਼ਾਂ ਵਿਚ ਪਿਸ਼ਾਵਰ ਵਿਖੇ 16 ਦਸੰਬਰ ਨੂੰ ਵਾਪਰੀ ਘਟਨਾ ਕਾਰਨ, ਆਪਣੇ ਦੇਸ਼ਾਂ ਵਿਚ ਵੀ ਇਸਲਾਮੀ ਅਤਵਾਦੀ ਘਟਨਾ ਦੀ ਸੰਭਾਵਨਾ ਨੂੰ ਰਦ ਨਹੀਂ ਕੀਤਾ ਜਾ ਰਿਹਾ। ਇਨਾਂ ਦੇਸ਼ਾਂ ਦੇ ਮੁਖੀਆਂ ਵਿਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਭਾਰਤੀ ਲੋਕਰਾਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹਨ। ਭਾਰਤ ਦੇ 26 ਜਨਵਰੀ ਨੂੰ ਹੋ ਰਹੇ ਗਣਤੰਤਰ ਦਿਵਸ ਵੇਲੇ ਇਸ ਵੇਰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਮੁਖ ਮਹਿਮਾਨ ਹੋਣਗੇ, ਜਿਸ ਨੂੰ ਮੁਖ ਰਖ ਕੇ ਸੰਸਾਰ ਦੀਆਂ ਖੁਫ਼ੀਆ ਏਜੰਸੀਆਂ ਨੇ ਭਾਰਤ ਵਿਚ ਕਰੜੇ ਸੁਰਖਿਆ ਪ੍ਰਬੰਧ ਕਰਨ ਦੀ ਚਰਚਾ ਹੁਣ ਤੋਂ ਸ਼ੁਰੂ ਕੀਤੀ ਹੋਈ ਹੈ, ਜੋ 26 ਜਨਵਰੀ ਤਕ ਵਧਦੀ ਹੀ ਜਾਵੇਗੀ।

     ਇਸ ਵੇਲੇ ਇਸਲਾਮੀ ਦਹਿਸ਼ਤਵਾਦ ਅਤੇ ਅਤਵਾਦ ਕੌਮਾਂਤਰੀ ਪਧਰ 'ਤੇ ਸਿਰ ਚੜ ਕੇ ਬੋਲ ਰਿਹਾ ਹੈ। ਆਓ, ਵਿਸਥਾਰ ਨਾਲ ਕਾਬਲ ਪਾਠਕਾਂ ਦੇ ਸਾਹਮਣੇ ਇਸ ਨੂੰ ਰਖੀਏ ਤਾਂ ਜੋ ਸੰਯੁਕਤ ਰਾਸ਼ਟਰ ਅਤੇ ਇਸ ਦੇ ਮੈਂਬਰਦੇਸ਼ਾਂ ਦੇ ਰਾਜਨੀਤਿਕ ਆਗੂ ਕਥਿਤ ਜਾਂ ਅਖੌਤੀ ਲੋਕਰਾਜ ਦੇ ਮਖੌਟੇ ਹੇਠ ਆਪਣੀ ਤਾਨਾਸ਼ਾਹੀ ਬਦਨੀਤੀ ਰਾਹੀਂ ਥਾਂਥਾਂ ਖੂਨੀ ਹੋਲੀ ਖੇਡਣ ਤੋਂ ਗੁਰੇਜ਼ ਕਰਨ। ਗਲ ਅਸੀਂ ਗਣਤੰਤਰ ਦਿਵਸ ਉੱਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਖ ਮਹਿਮਾਨ ਬਰਾਕ ਓਬਾਮਾ ਦੇ ਅਮਰੀਕਾ ਦੇਸ਼ ਤੋਂ ਹੀ ਕਰਾਂਗੇ, ਜਿਸ ਦੇ ਦੋ ਪਿਓਪੁਤ ਜਾਰਜ ਬੁਸ਼ (ਪਹਿਲਾ) ਅਤੇ ਜਾਰਜ ਬੁਸ਼ (ਦੂਜਾ) ਵਲੋਂ ਇਰਾਕ ਦੀ ਤਬਾਹੀ ਅਤੇ ਇਰਾਕ ਵਾਂਗ ਹੋਰ ਦੇਸ਼ਾਂ ਵਿਚ ਬੀਜੇ ਕੰਡੇ ਰਾਸ਼ਟਰਪਤੀ ਓਬਾਮਾ ਨੂੰ ਹੀ ਨਹੀਂ ਚੁਗਣੇ ਪੈ ਰਹੇ, ਸਗੋਂ ਅਮਰੀਕੀ ਦੂਤਵਾਸਾਂ ਦੇ ਕਰਮਚਾਰੀਆਂ ਅਤੇ ਨਾਗਰਿਕ ਸੈਲਾਨੀਆਂ ਨੂੰ ਸਮੇਂਸਮੇਂ ਇਸਲਾਮੀ ਛੋਕਰਿਆਂ ਹਥੋਂ ਆਪਣੀ ਬਲੀ ਦੇ ਕੇ ਚੁਗਣੇ ਪੈਂਦੇ ਹਨ।
ਅਮਰੀਕਾ ਅਤੇ ਇਸਲਾਮੀ ਦਹਿਸ਼ਤਵਾਦ : ਬੇਸ਼ਕ ਅਮਰੀਕਾ ਪਿਛਲੇ 42 ਵਰਿਆਂ ਤੋਂ ''ਨੇਸ਼ਨ ਆਫ਼ ਇਸਲਾਮ'' (ਇਸਲਾਮੀ ਕੌਮ) ਨਾਉਂ ਦੀ ਜਥੇਬੰਦੀ ਦੇ ਮੈਂਬਰਾਂ ਵਲੋਂ ਕੀਤੀਆਂ ਘਟਨਾਵਾਂ ਅਤੇ ਇਕੜਦੁਕੜ ਹਿੰਸਕ ਘਟਨਾਵਾਂ ਰਾਹੀਂ 1972 ਤੋਂ ਪ੍ਰਭਾਵਿਤ ਹੁੰਦਾ ਆ ਰਿਹਾ ਹੈ, ਪਰ 11 ਸਤੰਬਰ 2001 ਨੂੰ ਸਵਾਰੀਆਂ ਸਮੇਤ ਅਗਵਾ ਕੀਤੇ 4 ਹਵਾਈ ਜਹਾਜ਼ਾਂ ਰਾਹੀਂ ਨਿਊਯਾਰਕ, ਵਾਸ਼ਿੰਗਟਨ ਅਤੇ ਸ਼ੈਂਕਸਵਿਲ ਵਿਖੇ ਕੀਤੀਆਂ ਦਹਿਸ਼ਤਵਾਦੀ ਅਤੇ ਭਿਆਨਕ ਹਵਾਈ ਘਟਨਾਵਾਂ ਨੇ ਸੰਸਾਰ ਭਰ ਦੇ ਅਮਨ ਪਸੰਦ ਲੋਕਾਂ ਨੂੰ ਝੰਜੋੜ ਕੇ ਰਖ ਦਿਤਾ ਸੀ। ਇਨਾਂ ਘਟਨਾਵਾਂ ਵਿਚ 2976 ਅਮਰੀਕੀ ਨਿਵਾਸੀ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋਏ ਸਨ। ਅਮਰੀਕਾ ਵਿਚ 1972 ਤੋਂ ਲੈ ਕੇ 8 ਸਤੰਬਰ 2014 ਤਕ 70 ਤੋਂ ਵਧ ਅਤਵਾਦੀ ਅਤੇ ਇਸਲਾਮੀ ਦਹਿਸ਼ਤਵਾਦੀ ਘਟਨਾਵਾਂ ਵਾਪਰੀਆਂ ਹਨ, ਜਿਨਾਂ ਵਿਚ 3060 ਤੋਂ ਵਧ ਵਿਅਕਤੀ ਮਾਰੇ ਗਏ ਹਨ ਅਤੇ 1700 ਜ਼ਖਮੀ ਹੋਏ ਹਨ। ਇਨਾਂ ਸਥਾਨਕ ਅਮਰੀਕੀ ਘਟਨਾਵਾਂ ਦੇ ਨਾਲਨਾਲ ਅਮਰੀਕੀ ਦੂਤਵਾਸਾਂ ਵਿਚ ਲਿਬੀਆ ਦੇ ਬੈਨਗਾਜੀ ਵਿਖੇ 11 ਸਤੰਬਰ 2012 ਨੂੰ ਅਤੇ ਤਨਜ਼ਾਨੀਆ ਵਿਚ ਦਾਰਾਸਲਾਮ ਵਿਖੇ ਤੇ ਕੀਨੀਆ ਵਿਚ ਨੈਰੋਬੀ ਵਿਖੇ ਲਗਭਗ 250 ਅਮਰੀਕੀ ਕਰਮਚਾਰੀ ਅਤੇ ਅਫਰੀਕੀ ਨਾਗਰਿਕ ਮਾਰੇ ਗਏ ਸਨ ਅਤੇ 1000 ਤੋਂ ਵਧ ਲੋਕ ਜ਼ਖਮੀ ਹੋਏ ਸਨ। ਇਹ ਬੰਬਾਰੀ ਘਟਨਾਵਾਂ ਕੀਨੀਆ ਅਤੇ ਤਨਜ਼ਾਨੀਆ ਵਿਚ 7 ਅਗਸਤ 1998 ਨੂੰ ਵਾਪਰੀਆਂ ਸਨ। ਫਿਰ 2013 ਵਿਚ ਤੁਰਕੀ ਸਥਿਤ ਅਮਰੀਕੀ ਦੂਤਵਾਸ ਉੱਤੇ ਅੰਕਾਰਾ ਵਿਖੇ ਆਤਮਘਾਤੀ ਬੰਬਾਰੀ ਹਮਲਾ ਕੀਤਾ ਗਿਆ, ਜਿਥੇ ਸੁਰਖਿਆ ਗਾਰਡ ਮਾਰਿਆ ਗਿਆ ਅਤੇ ਤਿੰਨ ਵਿਅਕਤੀ ਜ਼ਖਮੀ ਹੋਏ।

     ਬਰਤਾਨੀਆ ਅਤੇ ਇਸਲਾਮੀ ਦਹਿਸ਼ਤਵਾਦ : ਬੇਸ਼ਕ ਬਰਤਾਨੀਆ ਆਇਰਲੈਂਡ ਦੀ ਵਖਵਾਦੀ ਸੋਚ ਵਾਲੀ ''ਆਇਰਸ਼ ਰਿਪਬਲਿਕ ਆਰਮੀ'' ਦੇ ਮੈਂਬਰਾਂ ਵਲੋਂ ਕੀਤੀਆਂ ਦਹਿਸ਼ਤਵਾਦੀ, ਵਖਵਾਦੀ ਅਤੇ ਅਤਵਾਦੀ ਹਿੰਸਕ ਵਾਰਦਾਤਾਂ ਰਾਹੀਂ ਕਈ ਦਹਾਕਿਆਂ ਤੋਂ ਪ੍ਰਭਾਵਿਤ ਚਲਿਆ ਆ ਰਿਹਾ ਹੈ, ਪਰ ਇਸਲਾਮੀ ਦਹਿਸ਼ਤਵਾਦੀ ਘਟਨਾਵਾਂ ਤੋਂ ਇਸ ਦੀਆਂ ਖੁਫੀਆ ਏਜੰਸੀਆਂ ਅਤੇ ਸੁਰਖਿਆ ਦਲ ਪੂਰੇ ਚੁਕੰਨੇ ਹਨ। ਬੀਤੇ ਦਿਨੀਂ ਆਸਟਰੇਲੀਆ ਵਿਚ ਸਿਡਨੀ ਅਤੇ ਪਾਕਿਸਤਾਨ ਵਿਚ ਪਿਸ਼ਾਵਰ ਦੀਆਂ ਦਹਿਸ਼ਤਵਾਦੀ ਘਟਨਾਵਾਂ ਨੂੰ ਮੁਖ ਰਖ ਕੇ ਇਥੋਂ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਅਤੇ ਗ੍ਰਹਿ ਮੰਤਰੀ, ਟਰੀਸਾ ਮੇਅ ਵਲੋਂ ਸੁਰਖਿਆ ਪ੍ਰਬੰਧਾਂ ਦਾ ਪਧਰ ਵਧਾ ਦਿਤਾ ਹੈ। ਇਸ ਦੇਸ਼ ਵਿਚ ਇਸਲਾਮੀ ਛੋਕਰਿਆਂ ਵਲੋਂ ਭਾਵੇਂ ਇਕੜਦੁਕੜ ਹਿੰਸਕ ਵਾਰਦਾਤ ਵੀ ਕੀਤੀ ਜਾਂਦੀ ਰਹੀ ਹੈ, ਪਰ ਇਸਲਾਮੀ ਦਹਿਸ਼ਤਵਾਦ ਦੀਆਂ ਪ੍ਰਮੁਖ ਅਤੇ ਇਤਿਹਾਸਕ ਘਟਨਾਵਾਂ 7 ਜੁਲਾਈ 2005 ਨੂੰ ਵਾਪਰੀਆਂ, ਜਦੋਂ ਇਕ ਤੋਂ ਵਧ ਥਾਵਾਂ ਉੱਤੇ ਲੰਡਨ ਵਿਚ 4 ਆਤਮਘਾਤੀ ਹਮਲਾਵਰਾਂ ਨੇ ਬੰਬ ਧਮਾਕੇ ਕਰ ਕੇ ਦਹਿਸ਼ਤ ਫੈਲਾ ਦਿਤੀ, ਜਿਸ ਦੇ ਨਤੀਜੇ ਵਜੋਂ 53 ਵਿਅਕਤੀ ਮਾਰੇ ਗਏ ਅਤੇ 700 ਜ਼ਖਮੀ ਹੋਏ।

ਭਾਰਤ ਅਤੇ ਇਸਲਾਮੀ ਦਹਿਸ਼ਤਵਾਦ : ਭਾਰਤ ਆਪਣੀ ਸੁਤੰਤਰਤਾ ਦੇ ਦੌਰ ਵਿਚ ਇਕਲੇ ਇਸਲਾਮੀ ਅਤਵਾਦ ਅਤੇ ਦਹਿਸ਼ਤਵਾਦ ਤੋਂ ਹੀ ਪ੍ਰਭਾਵਿਤ ਨਹੀਂ ਹੁੰਦਾ ਆ ਰਿਹਾ ਹੈ, ਇਹ ਵਖਵਾਦੀ ਅਤੇ ਸਰਕਾਰੀ ਦਹਿਸ਼ਤਵਾਦ ਤੋਂ ਵੀ ਪ੍ਰਭਾਵਿਤ ਹੁੰਦਾ ਆ ਰਿਹਾ ਹੈ। ਅਜ ਵੀ ਇਹ ਬੰਗਲੂਰੁ ਦੀ ਤਾਜ਼ਾ ਘਟਨਾ ਵਾਂਗ ਧੁਰ ਪੁਰਬ ਵਿਚ, ਧੁਰ ਪਛਮ ਵਿਚ ਅਤੇ ਧੁਰ ਉੱਤਰ ਵਿਚ ਵੀ ਵਖੋਵਖਰੀਆਂ ਦਹਿਸ਼ਤਵਾਦੀ ਘਟਨਾਵਾਂ ਨਾਲ ਨਿਪਟ ਰਿਹਾ ਹੈ। ਸੰਸਾਰ ਵਿਚ ਕੌਮਾਂਤਰੀ ਪਧਰ 'ਤੇ ਅਤਵਾਦ ਅਤੇ ਦਹਿਸ਼ਤਵਾਦ ਤੋਂ ਸਭ ਤੋਂ ਵਧ ਪ੍ਰਭਾਵਿਤ 10 ਦੇਸ਼ਾਂ ਵਿਚੋਂ ਭਾਰਤ ਦਾ ਪਾਕਿਸਤਾਨ, ਅਫਗਾਨਿਸਤਾਨ ਅਤੇ ਇਰਾਕ ਤੋਂ ਬਾਅਦ ਚੌਥਾ ਨੰਬਰ ਆਉਂਦਾ ਹੈ। ਭਾਰਤ ਵਿਚ ਸਭ ਤੋਂ ਵਡੀ ਇਸਲਾਮੀ ਦਹਿਸ਼ਤਵਾਦ ਦੀ 12 ਮਾਰਚ 1993 ਨੂੰ ਮੁੰਬਈ ਵਿਖੇ ਵਾਪਰੀ ਅਫਸੋਸਨਾਕ ਘਟਨਾ ਵਿਚ 13 ਬੰਬ ਧਮਾਕੇ ਕੀਤੇ ਗਏ, ਜਿਨਾਂ ਵਿਚ 257 ਭਾਰਤੀ ਮਾਰੇ ਗਏ ਅਤੇ 700 ਤੋਂ ਵਧ ਲੋਕ ਜ਼ਖਮੀ ਹੋਏ। ਇਨਾਂ 1993 ਦੀਆਂ ਘਟਨਾਵਾਂ ਤੋਂ ਬਾਅਦ ਪਿਛਲੇ 20 ਵਰਿ•ਆਂ ਦੌਰਾਨ ਅਤਵਾਦੀ ਅਤੇ ਕਸ਼ਮੀਰੀ ਦਹਿਸ਼ਤਵਾਦੀ ਘਟਨਾਵਾਂ ਵਿਚ ਘਟੋਘਟ 1300 ਭਾਰਤੀ ਮਾਰੇ ਗਏ ਹਨ।

ਇਥੇ ਵਰਣਨਯੋਗ ਹੈ ਕਿ 21 ਸਾਲ ਬੀਤ ਜਾਣ ਬਾਅਦ ਵੀ ਭਾਰਤ ਦੇ ਹਾਕਮ 1993 ਦੀਆਂ ਦਹਿਸ਼ਤਵਾਦੀ ਘਟਨਾਵਾਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਅਜ ਤਕ ਕਟਹਿੜੇ ਵਿਚ ਨਹੀਂ ਖੜਾ ਕਰ ਸਕੇ। ਇਨਾਂ ਕਥਿਤ ਦੋਸ਼ੀਆਂ ਵਿਚ ਦਾਊਦ ਇਬਰਾਹੀਮ ਦਾ ਨਾਉਂ ਵੀ ਬੋਲਦਾ ਹੈ।

    ਉਕਤ ਘਟਨਾਵਾਂ ਤੋਂ ਬਾਅਦ 13 ਦਸੰਬਰ 2001 ਨੂੰ ਜੈਸ਼ਏਮੁਹੰਮਦ ਅਤੇ ਲਸ਼ਕਰਏਤੋਇਬਾ ਦੇ ਆਗੂਆਂ ਵਲੋਂ ਭਾਰਤੀ ਪਾਰਲੀਮੈਂਟ ਦੇ ਮੈਂਬਰਾਂ ਨੂੰ ਮਾਰਨ ਲਈ ਆਤਮਘਾਤੀ ਹਮਲਾ ਕੀਤਾ ਗਿਆ, ਜਿਸ ਵੇਲੇ 7 ਵਿਅਕਤੀ ਮਾਰੇ ਗਏ ਅਤੇ ਲਗਭਗ ਇਕ ਦਰਜਨ ਭਾਰਤੀ ਜ਼ਖਮੀ ਹੋਏ।  29 ਅਕਤੂਬਰ 2005 ਨੂੰ ਦਿਲੀ ਦੇ ਬਾਜ਼ਾਰਾਂ ਅਤੇ ਬਸ ਵਿਚਲੇ ਬੰਬ ਧਮਾਕਿਆਂ ਵਿਚ ਘਟੋਘਟ 60 ਭਾਰਤੀ ਮਾਰੇ ਗਏ ਅਤੇ ਲਗਭਗ 200 ਜ਼ਖਮੀ ਕੀਤੇ ਗਏ।  ਫਿਰ 11 ਜੁਲਾਈ 2006 ਨੂੰ ਮੁੰਬਈ ਦੀਆਂ ਰੇਲ ਗਡੀਆਂ ਵਿਚ 11 ਮਿੰਟ ਦੇ ਅੰਦਰਅੰਦਰ 7 ਬੰਬ ਧਮਾਕੇ ਕੀਤੇ ਗਏ, ਜਿਨਾਂ ਦੇ ਨਤੀਜੇ ਵਜੋਂ 209 ਭਾਰਤੀ ਮਰੇ ਅਤੇ 700 ਜ਼ਖਮੀ ਹੋਏ। ਫਿਰ 2008 ਵਿਚ ਜੁਲਾਈ, ਸਤੰਬਰ ਅਤੇ ਨਵੰਬਰ ਵਿਚ ਕ੍ਰਮਵਾਰ ਅਹਿਮਦਾਬਾਦ, ਦਿਲੀ ਅਤੇ ਮੁੰਬਈ ਵਿਚ ਬੰਬ ਧਮਾਕੇ ਕੀਤੇ ਗਏ।  26 ਨਵੰਬਰ ਵਾਲੀਆਂ ਘਟਨਾਵਾਂ ਤੋਂ ਬਾਅਦ ਇਕ ਪਾਕਿਸਤਾਨੀ ਅਤਵਾਦੀ ਅਜਮਲ ਕਾਸਬ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਭਾਰਤ ਸਰਕਾਰ ਨੇ ਇਨਾਂ ਬੰਬ ਧਮਾਕਿਆਂ ਲਈ ਪਾਕਿਸਤਾਨ ਦੀ ਲਸ਼ਕਰਏਤੋਇਬਾ ਜਥੇਬੰਦੀ ਨੂੰ ਦੋਸ਼ੀ ਠਹਿਰਾਇਆ।

ਪਾਕਿਸਤਾਨ ਵਿਚ ਦਹਿਸ਼ਤਵਾਦੀ ਘਟਨਾਵਾਂ : ਜਿਥੇ ਸੰਸਾਰ ਭਰ ਵਿਚ 21 ਸਦੀ ਦੇ ਸ਼ੁਰੂ ਤੋਂ ਲੈ ਕੇ 2014 ਦੇ ਅਖੀਰ ਤਕ ਇਸਲਾਮੀ ਅਤਵਾਦੀ ਅਤੇ ਦਹਿਸ਼ਤਵਾਦੀ ਘਟਨਾਵਾਂ ਵਿਚ 5 ਗੁਣਾਂ ਵਾਧਾ ਹੋਇਆ ਹੈ, ਉੱਥੇ ਇਕਲੇ ਪਾਕਿਸਤਾਨ ਵਿਚ ਪਿਛਲੇ 10 ਸਾਲਾਂ ਦੌਰਾਨ 30 ਗੁਣਾਂ ਵਾਧਾ ਹੋਇਆ ਲਗਦਾ ਹੈ।  2003 ਵਿਚ ਦਹਿਸ਼ਤਵਾਦੀ ਘਟਨਾਵਾਂ ਵਿਚ ਕੁਲ 189 ਵਿਅਕਤੀ ਮਰੇ, ਪਰ 2014 ਵਿਚ 5362 ਪਾਕਿਸਤਾਨੀ ਮਾਰੇ ਗਏ ਹਨ। ਭਾਰਤ ਦੇ ਗੁਆਂਢੀ ਇਸ ਅਖੌਤੀ ਲੋਕਰਾਜ ਵਿਚ 2003 ਤੋਂ ਦਸੰਬਰ 2014 ਤਕ ਲਗਭਗ 55900 ਵਿਅਕਤੀ ਦਹਿਸ਼ਤਵਾਦੀ ਘਟਨਾਵਾਂ ਵਿਚ ਮਾਰੇ ਗਏ ਹਨ, ਜਿਨਾਂ ਵਿਚੋਂ ਲਗਭਗ 19920 ਬੇਗੁਨਾਹੇ ਸ਼ਹਿਰੀ ਜਾਂ ਪੇਂਡੂ ਨਾਗਰਿਕ, 6025 ਸੁਰਖਿਆ ਦਲ ਕਰਮਚਾਰੀ ਅਤੇ ਲਗਭਗ 30,000 ਕਥਿਤ ਦਹਿਸ਼ਤਵਾਦੀ, ਇਨਕਲਾਬੀ, ਖਾੜਕੂ ਜਾਂ ਹੋਰ ਇੰਤਹਾਅਪਸੰਦ ਪਾਕਿਸਤਾਨੀ ਸ਼ਾਮਿਲ ਹਨ।

ਵਰਨਣਯੋਗ ਹੈ ਕਿ ਜਿਥੇ ਇਕ ਦਹਿਸ਼ਤਵਾਦੀ ਘਟਨਾ ਵਿਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁਟੋ ਨੂੰ 2007 ਵਿਚ ਮਾਰਿਆ ਗਿਆ ਸੀ, ਉਸੇ ਹੀ ਥਾਂ 'ਤੇ 1951 ਵਿਚ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਨੂੰ ਕਤਲ ਕੀਤਾ ਗਿਆ ਸੀ।

ਬੀਤੇ ਦਿਨੀਂ 16 ਦਸੰਬਰ ਨੂੰ ਪਿਸ਼ਾਵਰ ਦੇ ਇਕ ਸਕੂਲ ਉੱਤੇ ਹੋਈ ਜਾਂ ਕੀਤੀ ਗਈ ਭਿਆਨਕ ਅਤੇ ਅਫਸੋਸਨਾਕ ਘਟਨਾ ਨੇ ਇਹ ਸਿਧ ਕਰ ਦਿਤਾ ਹੈ ਕਿ ਪਾਕਿਸਤਾਨ ਦੇ ਅਖੌਤੀ ਲੋਕਰਾਜ ਵਿਚ ਉੱਥੋਂ ਦੇ ਨਾਗਰਿਕ ਆਪਣੇ ਪ੍ਰਧਾਨ ਮੰਤਰੀਆਂ ਵਾਂਗ ਹੁਣ ਆਪਣੇ ਹੀ ਬਚਿਆਂ ਨੂੰ ਵੀ ਮਾਰਨ ਲਗ ਪਏ ਹਨ। ਇਸ ਦਹਿਸ਼ਤਵਾਦੀ ਮਾਰੂ ਘਟਨਾ ਵਿਚ 132 ਸਕੂਲੀ ਬਚਿਆਂ ਸਮੇਤ 140 ਪਾਕਿਸਤਾਨੀ ਮਾਰੇ ਦਸੇ ਗਏ ਹਨ।..........ਤੌਬਾ !

      2014 ਵਿਚ ਅਤਵਾਦ ਅਤੇ ਦਹਿਸ਼ਤਵਾਦ : ਇਸ ਵਰੇ ਸੰਸਾਰ ਦੇ ਦਰਜਨਾਂ ਦਹਿਸ਼ਤਵਾਦੀ ਘਟਨਾਵਾਂ ਤੋਂ ਪ੍ਰਭਾਵਿਤ ਮੁਖ 10 ਦੇਸ਼ ਪਾਕਿਸਤਾਨ, ਇਰਾਕ, ਅਫਗਾਨਿਸਤਾਨ, ਭਾਰਤ, ਨਾਈਜੀਰੀਆ, ਥਾਈਲੈਂਡ, ਯਮਨ, ਸੁਮਾਲੀਆ, ਫਿਲਪੀਨ ਅਤੇ ਸੀਰੀਆ ਹਨ। ਇਨਾਂ ਦੇ ਨਾਲਨਾਲ ਚੀਨ, ਰੂਸ, ਮਿਸਰ, ਲੀਬੀਆ, ਤੁਰਕੀ, ਆਸਟਰੇਲੀਆ, ਕੈਨੇਡਾ, ਸਪੇਨ, ਕੀਨੀਆ, ਜਾਰਡਨ, ਇਜ਼ਰਾਈਲ ਅਤੇ ਅਨੇਕ ਹੋਰ ਮਧ ਪੂਰਬੀ, ਅਫਰੀਕੀ, ਏਸ਼ੀਆਈ ਅਤੇ ਯੂਰਪੀ ਦੇਸ਼ ਦਹਿਸ਼ਤਵਾਦੀ, ਅਤਵਾਦੀ ਅਤੇ ਵਖਵਾਦੀ ਘਟਨਾਵਾਂ ਅਤੇ ਆਤਮਘਾਤੀ ਬੰਬਾਰੀ ਤੇ ਬੰਦੂਕਧਾਰੀ ਵਾਰਦਾਤਾਂ ਨਾਲ ਪ੍ਰਭਾਵਿਤ ਅਤੇ ਪੀੜਤ ਹੋ ਰਹੇ ਹਨ।
       ਬੰਬ ਧਮਾਕੇ ਜਾਂ ਖੂਨ ਖਰਾਬੇ ਕਰਨ ਵਾਲੀਆਂ ਇਸਲਾਮੀ ਜਥੇਬੰਦੀਆਂ ਵਿਚ ਅਲ ਕਾਇਦਾ, ਤਾਲਿਬਾਨ, ਇਸਲਾਮਿਕ ਸਟੇਟ, ਮੁਸਲਿਮ ਬਰਦਰਹੂਡ, ਲਸ਼ਕਰਏਤੋਇਬਾ, ਜੈਸ਼ਏਮੁਹੰਮਦ, ਬੋਕੋ ਹਰਾਮ ਆਦਿ ਦੀ ਚਰਚਾ ਇਸ ਵੇਲੇ ਕੌਮਾਂਤਰੀ ਪਧਰ 'ਤੇ ਹੋ ਰਹੀ ਹੈ। ਖਬਰਦਾਰ !!

ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿਲ
ਟੈਲੀਫੋਨ 07903190838

Section: