ਹਾਸਾ ਵੀ ਝੂਠਾ ਹੋ ਜਾਂਦਾ--ਹਰਮਿੰਦਰ ਸਿੰਘ 'ਭੱਟ'

On: 9 October, 2015

ਹਾਸਾ ਵੀ ਝੂਠਾ ਹੋ ਜਾਂਦਾ--ਹਰਮਿੰਦਰ ਸਿੰਘ 'ਭੱਟ'

ਹੱਸ ਲੋ ਚਾਹੇ ਅਜ ਵੇਖ ਕੇ ਸਾਨੂੰ,
ਕਦੇ ਹਾਸਾ ਵੀ ਝੂਠਾ ਹੋ ਜਾਂਦਾ।
ਅੱਜ ਭਾਵੇ ਹੋਰਾਂ ਪਾਸੇ ਹੋ
ਕਦੇਂ ਹਰ ਪਾਸਾ ਵੀ ਝੂਠਾ ਹੋ ਜਾਂਦਾ ।
ਅੱਜ ਖੇਡੇ ਹੋ ਇੱਕ ਖੇਡ ਤੁਸੀਂ
ਦਿਲਾਂ ਨੂੰ ਬਣਾ ਕੇ ਖੇਡ ਦੋਸਤੋਂ
ਸਦਾ ਰਹਿੰਦਾ ਨੀ ਚਾਅ ਖੇਡਣ ਦਾ
ਇਹ ਤਮਾਸਾ ਵੀ ਝੂਠਾ ਹੋ ਜਾਂਦਾ।
ਅੱਜ ਤੇਰੇ ਤੇ ਏ ਮਾਨ ਜਵਾਨੀ ਦਾ,
ਢਲ ਜਾਣਾ ਏ ਇੱਕ ਨੀ ਇੱਕ ਦਿਨ ਇਹ
ਪਾਣੀ ਵਿੱਚ ਘੁੱਲ ਕੇ ਤਾਂ,
ਹਰ ਪਤਾਸਾ ਵੀ ਝੂਠਾ ਹੋ ਜਾਂਦਾ
ਭੱਟ ਤੇ ਕਰ ਗਏ ਰਾਜ ਤੁਸੀਂ
ਤੁਹਾਡੀ ਇਹ ਖੁਸਕਿਸਮਤੀ ਸੀ
ਜਦੋਂ ਹੁੰਦੀ ਆਪੋ-ਬੀਤੀ ਤੇ,
ਹਰ ਦਿਲਾਸਾ ਵੀ ਝੂਠਾ ਹੋ ਜਾਂਦਾ।
ਹਰ ਦਿਲਾਸਾ ਵੀ ਝੂਠਾ ਹੋ ਜਾਂਦਾ।