ਔਰਤਾਂ ਉਮਰ ਪੱਖੋਂ ਵੀ ਪੁਰਸ਼ਾਂ ਤੋਂ ਅੱਗੇ -ਡਾ-ਅਮਰਜੀਤ ਟਾਂਡਾ

On: 14 March, 2016

 

   ਔਰਤਾਂ-ਪੁਰਸ਼ਾਂ ਨਾਲੋਂ 5 ਤੋਂ 10 ਸਾਲ ਵੱਧ ਉਮਰ ਭੋਗਦੀਆਂ ਹਨ। ਸਰੀਰਕ ਪੱਖੋਂ ਔਰਤਾਂ ਵਿਚ ਘੱਟ ਚਰਬੀ, ਘੱਟ ਵਾਰ ਦਿਲ ਧੜਕਦਾ ਹੈ, ਲੀਵਰ ਦੀ ਸਮਰਥਾ ਘੱਟ ਹੁੰਦੀ ਹੈ। ਅੰਕੜਿਆਂ ਤੋ ਂਸਿੱਧ ਹੋ ਚੁੱਕਾ ਹੈ ਕਿ 100 ਸਾਲ ਤੋਂ ਵੱਧ ਉਮਰ ਵਾਲਿਆਂ ਵਿਚ ਹਰ 10 ਪਿਛੇ 9 ਔਰਤਾਂ ਹੁੰਦੀਆਂ ਹਨ। ਵਿਸ਼ਵ ਵਿੱਚ ਸਭ ਤੋਂ ਲੰਮੀ ਉਮਰ ਭੋਗਣ ਵਾਲੀ ਜਪਾਨ ਦੀ ਔਰਤ ਜੈਲੀ ਸੀ,ਜਿਸ ਨੇ 122 ਸਾਲ 164 ਦਿਨ ਉਮਰ ਭੋਗੀ, ਕੱਲੀ ਹੀ ਖਾਂਦੀ ਐਸ਼ ਕਰਦੀ ਰਹੀ। ਜਦੋਂ ਕਿ ਵਿਸ਼ਵ ਵਿੱਚ ਸਭ ਤੋਂ ਲੰਮੀ ਉਮਰ ਭੋਗਣ ਵਾਲਾ ਜਪਾਨੀ ਪੁਰਸ਼ ਭਨਾਰੂ ਜਿਹੜਾ 116 ਸਾਲ ਅਤੇ 54 ਦਿਨ ਜੀਵਤ ਰਿਹਾ-ਓਹਦੀ ਘਰਵਾਲੀ ਨਾਲ ਨਹੀਂ ਹੋਣੀ ਤਾਂ ਬਚ ਗਿਆ ਹੋਣਾ।
        ਔਰਤ ਆਪਣੀਆਂ ਭਾਵਨਾਵਾਂ ਛੁਪਾ ਕੇ ਨਹੀਂ ਰਖਦੀਆਂ, ਔਰਤਾਂ ਦੇ ਦਿਮਾਗ ਦਾ ਸੰਚਾਰ ਰਚਾਉਣ ਵਾਲਾ ਭਾਗ ਵੱਡਾ ਹੁੰਦਾ ਹੈ। ਦਿਲ ਖੋਲ੍ਹ ਕੇ ਗੱਲਾਂ ਕਰਨ ਵਿਚ ਔਰਤਾਂ ਹੋਰ ਔਰਤਾਂ ਨਾਲ ਸੌਖ ਮਹਿਸੂਸ ਕਰਦੀਆਂ ਹਨ-ਕਦੇ ਚੁੱਪ ਨਹੀਂ ਬਹਿੰਦੀਆਂ ਦੇਖੀਆਂ-ਚੁਗਲੀ ਤੇ ਚੁਗਲੀ। ਰੋ ਵੀ ਪੈਂਦੀਆਂ ਹਨ ਜ਼ਿਆਦਾ ਭਾਵਨਾਤਮਕ ਹੋਣ ਵੇਲੇ। ਦਿਮਾਗ ਉੱਤੇ ਤਨਾਵ ਦਾ ਅਸਰ ਘੱਟ ਪੈਂਦਾ ਹੈ ਏਦਾਂ। ਇਹ ਗੁਣ ਪੁਰਸ਼ਾਂ ਵਿਚ ਨਹੀਂ ਹੁੰਦਾ। ਬੰਦੇ ਆਪਣੀਆਂ ਭਾਵਨਾਵਾਂ ਨੂੰ ਛੁਪਾ ਕੇ ਰੱਖਦੇ ਹਨ। ਗੱਲਾਂ ਸਾਂਝੀਆਂ ਕਰਨ ਤੋਂ ਕਤਰਾਉਂਦੇ ਹਨ ਅਤੇ ਦੁਖੀ ਰਹਿੰਦੇ ਹਨ।                    
      ਔਰਤਾਂ ਤਾ ਬਹੁਤੀਆਂ ਨੌਕਰੀ ਕਰਦੀਆਂ ਨਹੀਂ ਜਿਹੜੀਆਂ ਸੇਵਾਮੁਕਤ ਹੁੰਦੀਆਂ ਉਹ ਵੀ ਘਰ ਦੇ ਕੰਮਾਂ, ਪੋਤੇ, ਪੋਤੀਆਂ ਦੀ ਦੇਖਭਾਲ ਵਿਚ ਮਗਨ ਹੋ ਜਾਂਦੀਆਂ ਹਨ। ਔਰਤਾਂ ਦੇ ਸੈਲਾਂ ਦੀ ਲੈਅ ਵਿਚ ਕੋਈ ਅੰਤਰ ਨਹੀਂ ਆਉਂਦਾ। 60 ਸਾਲ ਦੇ ਲਗਭਗ ਪੁਰਸ਼ ਸੇਵਾ ਮੁਕਤ ਹੋ ਜਾਂਦੇ ਹਨ। ਸੇਵਾ ਮੁਕਤੀ ਤੋਂ ਪਹਿਲੇ ਦੋ ਸਾਲ ਮਰਨ ਦਰ ਜ਼ਿਆਦਾ ਹੁੰਦੀ ਹੈ। ਜੇ ਪੁਰਸ਼ ਸੇਵਾ ਮੁਕਤੀ ਤੋਂ ਬਾਅਦ ਕੰਮ ਕਾਜ ਵਿਚ ਮਗਨ ਰਹੇ ,ਸਰੀਰ ਵਿਚ ਕੋਈ ਵਿਗਾੜ ਨਹੀਂ ਪੈਂਦਾ, ਜੇ ਅਰਾਮ ਦਾ ਜੀਵਨ ਭੋਗਣ ਨੂੰ ਪਹਿਲ ਦੇਵੇ ਤਦ ਅੰਤ ਨੇੜੇ ਆ ਜਾਂਦਾ ਹੈ। ਸਰੀਰ ਦੀ ਲੈਅ ਮਰ ਜਾਂਦੀ ਹੈ। ਧਾਰਮਿਕ ਪ੍ਰਵਿਰਤੀ ਕਾਰਨ ਵੀ ਜ਼ਿਆਦਾ ਸੰਤੁਸ਼ਟ ਰਹਿੰਦੀਆਂ ਹਨ।ਫੌਜ, ਪੁਲਿਸ ਜੋਖਮ ਕਿਤੇ ਸਿੱਧੇ ਅਸਿੱਧੇ ਰੂਪ ਵਿਚ ਵਿਗਾੜ ਪੈਦਾ ਕਰਦੇ ਰਹਿੰਦੇ ਹਨ।
      ਅੋਰਤਾਂ ਦੇ ਕਰੋਮੋਜੋਨ ਦੀ ਜੋੜੀ ਸਿਹਤ ਲਈ ਲਾਭਦਾਇਕ ਹੁੰਦੀ
ਹੈ। ਔਰਤਾਂ ਵਿਚ ਐਕਸ ਐਕਸ ਕਰੋਮੋਜੋਨ ਹੁੰਦੇ ਹਨ, ਜਦੋਂ ਕਿ ਪੁਰਸ਼ਾਂ ਵਿਚ ਐਕਸ ਵਾਈ
ਕਰੋਮੋਜੋਨ ਹੁੰਦੇ ਹਨ। ਨਸ਼ਿਆਂ ਦਾ ਸੇਵਨ ਉਮਰ ਉਤੇ ਮਾਰੂ ਪ੍ਰਭਾਵ ਪਾਉਂਦਾ ਹੈ। ਔਰਤਾਂ-ਪੁਰਸ਼ਾਂ ਦੇ ਮੁਕਾਬਲੇ ਬਹੁਤ ਘੱਟ ਨਸ਼ੇ ਕਰਦੀਆਂ ਹਨ। ਪੁਰਸ਼ਾਂ ਮੁਕਾਬਲੇ ਔਰਤਾਂ ਦਾ ਮੈਟਾਬੋਲਿਕ ਰੇਟ ਘੱਟ ਹੁੰਦਾ ਹੈ ਅਤੇ ਪੁਰਸ਼ਾਂ ਵਿਚ ਵੱਧ ਹੋਣ ਕਰਕੇ ਅੰਤ ਨੇੜੇ ਆ ਜਾਂਦਾ ਹੈ। ਔਰਤਾਂ ਵਿਚ ਮਹਾਂਵਾਰੀ ਆਉਣ ਕਾਰਨ ਖੂਨ ਦੀ ਕਮੀ ਰਹਿੰਦੀ ਹੈ,ਜਿਸ ਕਾਰਨ ਖੂਨ ਵਿਚ ਘੱਟ ਲੋਹਾ ਹੁੰਦਾ ਹੈ। ਸਰੀਰ ਅੰਦਰ ਮਾਰੂ ਫਰੀ ਰੋਡੀਰਜ ਘਟ ਉਤਪੰਨ ਹੁੰਦੇ ਹਨ ਅਤੇ ਸਰੀਰ ਵਿਚ ਘਟ ਵਿਗਾੜ ਪੈਦਾ ਹੁੰਦਾ ਹੈ। ਔਰਤਾਂ ਦੀ ਉਮਰ, ਸਿਹਤ ਸੈਕਸ ਹਾਰਮੋਨ ਉੱਤੇ ਨਿਰਭਰ ਕਰਦੀ ਹੈ।
  ਇਕ ਪੁੱਤਰ ਨੂੰ ਜਨਮ ਦੇਣ 'ਤੇ ਔਰਤਾਂ ਦਾ ਜੀਵਨਕਾਲ 7 ਫ਼ੀ ਸਦੀ ਘਟ ਜਾਂਦਾ ਹੈ। ਇਕ ਬੇਟੇ ਨੂੰ ਜਨਮ ਦੇਣ ਨਾਲ ਉਸ ਦੀ ਮਾਂ ਦੀ ਉਮਰ ਸੱਤ ਹਫ਼ਤਾ ਛੋਟੀ ਹੋ ਜਾਂਦੀ ਹੈ, ਜਦੋਂ ਕਿ ਬੇਟੀਆਂ ਨੂੰ ਜਨਮ ਦੇਣ 'ਤੇ ਮਾਂ ਦੀ ਉਮਰ ਲੰਮੀ ਹੋ ਜਾਂਦੀ ਹੈ। ਬੱਚਿਆਂ ਦੇ ਜਨਮ ਅਤੇ ਲਿੰਗ ਦਾ ਸਬੰਧ ਸਿਰਫ਼ ਉੁਨ੍ਹਾਂ ਦੀਆਂ ਮਾਵਾਂ ਦੀ ਉਮਰ ਨਾਲ ਹੈ, ਨਾ ਕਿ ਉਨ੍ਹਾਂ ਦੇ ਪਿਤਾ ਦੀ ਉਮਰ ਨਾਲ। ਕਾਰਨ ਇਹ ਹੋ ਸਕਦਾ ਹੈ ਕਿ ਲੜਕਿਆਂ ਦਾ ਵਜ਼ਨ ਜਨਮ ਦੇ ਸਮੇਂ ਲੜਕੀਆਂ ਨਾਲੋਂ ਥੋੜ੍ਹਾ ਜ਼ਿਆਦਾ ਹੁੰਦਾ ਹੈ, ਜਦੋਂ ਕਿ ਕੁਝ ਵਿਗਿਆਨੀ ਮੰਨਦੇ ਹਨ ਕਿ ਔਰਤਾਂ ਨੂੰ ਲੜਕਿਆਂ ਨੂੰ ਜ਼ਿਆਦਾ ਦੁੱਧ ਪਿਲਾਉਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਉਮਰ 'ਤੇ ਪ੍ਰਭਾਵ ਪੈਂਦਾ ਹੈ।
       ਔਰਤਾਂ ਨੂੰ ਦਿਲ ਦੇ ਰੋਗ, ਵੱਧ ਬਲੱਡ ਪ੍ਰੈਸ਼ਰ 60 ਤੋਂ 70 ਸਾਲ ਵਿਚ ਹੁੰਦੇ ਹਨ, ਜਦੋਂ ਕਿ ਪੁਰਸ਼ਾਂ ਨੂੰ ਇਹ ਰੋਗ 50-60 ਸਾਲ ਵਿਚ ਘੇਰ ਲੈਂਦਾ ਹੈ। ਔਰਤਾਂ ਆਪਣੇ ਬੱਚਿਆਂ ਦੀ ਦੇਖਭਾਲ, ਜ਼ੋਖਮ ਭਰੇ ਕੰਮ ਕਰਨ ਨਾਲ ਯੋਗ ਅਤੇ ਸ਼ਕਤੀਸ਼ਾਲੀ ਬਣਦੀਆਂ ਹਨ। ਵਿਸ਼ਵ ਵਿੱਚ ਔਰਤਾਂ ਲੰਮੀ ਉਮਰ ਪੱਖੋਂ ਪੁਰਸ਼ਾਂ ਤੋਂ ਅੱਗੇ ਹਨ, ਕਿਉਂਕਿ ਝਿੜਕਾਂ ਤੋਂ ਬਿਨਾ ਜਦ ਬੰਦਿਆਂ ਨੂੰ ਕੁਝ ਖਾਣ ਨੂੰ ਦੇਣਾ ਹੀ ਨਹੀਂ ਤਾਂ ਮਰਨਾ ਹੀ ਹੈ ਉਹਨਾਂ ਨੇ। ਘਰ ਚ ਬੁੱਢੇ ਦੀ ਨਾ ਪੁੱਛ ਗਿੱਛ, ਦਵਾ ਦਾਰੂ ਵੀ ਘੱਟ-ਅਗਲਾ ਕਹਿੰਦਾ ਏਦੂੰ ਮੌਤ ਹੀ ਚੰਗੀ ਹੈ ਤੇ ਟੁਰ ਜਾਂਦਾ ਹੈ। ਚੰਗੀ ਗੱਲ ਤਾਂ ਇਹ ਹੈ ਕਿ ਆਪ ਹੀ ਬਿਜ਼ੀ ਰਹੋ-ਜਿੰਦਗੀ ਚ ਅਨੰਦ ਮਾਣੋ ਸੈਰ ਕਰੋ- ਦੋਸਤਾਂ ਜਾਂ ਕਲੱਬਾਂ ਚ ਖੇਡੋ ਤਾਂ ਮੌਤ ਨੇੜੇ ਨਹੀਂ ਆਵੇਗੀ ਕਦੇ। ਕਦੇ ਵੀ ਰੀਟਾਇਰ ਨਾ ਹੋਵੋ-ਅੰਤ ਤੱਕ ਚੱਲਦੇ ਚੱਲੋ।