ਹੈਪੀ ਕੈਨੇਡਾ ਡੇ -ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

On: 2 July, 2017

ਹੈਪੀ ਕੈਨੇਡਾ ਡੇ 

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

satwinder_7@hotmail.com

ਧਰਤੀ ਕੈਨੇਡਾ ਦੀ ਨੂੰ ਵੀ ਮਾਂ ਕਹਿੰਦੇ ਹਾਂ।

ਹਰ 1 ਜੁਲਾਈ ਨੂੰ ਕੈਨੇਡਾ ਡੇ ਮਨਾਉਂਦੇ ਹਾਂ।

ਸਭ ਲੋਕਾਂ ਨੂੰ ਹੈਪੀ ਕੈਨੇਡਾ ਡੇ ਕਹਿੰਦੇ ਹਾਂ। 

ਇਸ ਧਰਤੀ ਮਾਂ ਦੇ ਰਹਿਮ ਤੇ ਜਿਉਂਦੇ ਹਾਂ।

ਕੈਨੇਡਾ ਦੀ ਧਰਤੀ ਮਾਂ ਦਾ ਦਿੱਤਾ ਖਾਂਦੇ ਹਾਂ।

ਕੈਨੇਡਾ ਧਰਤੀ ਮਾਂ ਨੂੰ ਸੀਸ ਝੁਕਾਉਂਦੇ ਹਾਂ।

ਨਿੱਤ ਮਿੱਟੀ ਚੁੱਕ-ਚੁੱਕ ਮੱਥੇ ਲਗਾਉਂਦੇ ਹਾਂ।

ਕਰਕੇ ਕਿਰਤ ਮਿਹਨਤ ਦੀ ਰੋਟੀ ਖਾਂਦੇ ਹਾਂ।

ਅਸੀਂ ਤਾਂ ਕੈਨੇਡਾ ਨੂੰ ਪੰਜਾਬ ਵਾਂਗ ਚਾਹੁੰਦੇ ਹਾਂ।

ਸਤਵਿੰਦਰ ਹੁਣ ਤਾਂ ਕੈਨੇਡੀਅਨ ਕਹਾਉਂਦੇ ਹਾਂ।

ਸੱਤੀ ਸੁਖ ਦੀ ਨੀਂਦ ਸ਼ਾਂਤੀ ਨਾਲ ਜਿਉਂਦੇ ਹਾਂ।

ਤਾਂਹੀਂ ਇਸੇ ਵਿੱਚ ਰੱਬ ਦਾ ਸ਼ੂਕਰ ਮਨਾਉਂਦੇ ਹਾਂ।

ਹਰ ਇੱਕ ਬੰਦੇ ਨਾਲ ਹੈਲੋ, ਹਾਏ ਬੁਲਾਉਂਦੇ ਹਾਂ।

ਅਸੀਂ ਵਿਦੇਸ਼ਾਂ ਨੂੰ ਆਪਣਾ ਮਾਣ ਵਧਾਉਂਦੇ ਹਾਂ।

 

ਨਣਦੇ ਵੀਰਾ ਤੇਰਾ, ਰੋਜ਼ ਬੜੇ ਮੂਡ ਚੇਂਜ ਕਰਦਾ

- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ

satwnnder_7@hotmail.ਕੋਮ

ਨਣਦੇ ਨੀਂ, ਤੇਰਾ ਵੀਰਾਂ ਸਾਨੂੰ ਬੜਾ ਪਸੰਦ ਆ। 

ਲੱਗਦਾ ਹੈ ਤਵੀਤ, ਉਹ ਤਾਂ ਮੇਰੇ ਹੀ ਗੱਲੇ ਦਾ।

ਮੇਰੀ ਜਿੰਦ ਜਾਨ, ਮੇਰੇ ਸਹਾਗੁਣ ਦਾ ਸਿੰਗਾਰ ਆ। 

ਰੱਬ ਰੱਖੇ ਇਤਫ਼ਾਕ, ਘਰ ਪਿਆਰ ਨਾਲ ਬੰਨਦਾ। 

ਨਣਦੇ ਵੀਰਾ ਤੇਰਾ, ਰੋਜ਼ ਬੜੇ ਮੂਡ ਚੇਂਜ ਕਰਦਾ। 

ਸਾਡੇ ਨਾਲ ਕਦੇ ਉਹ, ਖਿੜ ਖਿੜ ਬੜਾ ਹੱਸਦਾ।

ਆਪ ਹੱਸਦਾ ਦੁਹਰਾ ਹੋਵੇ, ਮੈਨੂੰ ਲੋਟ ਪੋਟ ਕਰਦਾ। 

ਖ਼ੁਸ਼ੀ ਵਿੱਚ ਮੇਰੀਆਂ, ਸਿਫ਼ਤਾਂ ਕਰਦਾ ਨਹੀਂ ਥੱਕਦਾ।

ਜਦੋਂ ਘੂਰੀ ਵੱਟ ਤੱਕਦਾ, ਮੇਰਾ ਸਾਹ ਜਾਂਦਾ ਸੁੱਕਦਾ। 

ਜਾਨ ਸੂਲੀ ਉੱਤੇ ਟੰਗਦਾ, ਅੱਖਾਂ ਵਿਚੋਂ ਹੂੰਝੂ ਕੱਢਦਾ।

ਕਦੇ ਝਿੜਕਾਂ ਦੇ ਕੇ, ਮੇਰੇ ਸਾਰੇ ਵਲ਼ ਵਿੰਗ ਕੱਢਦਾ। 

ਫਿਰ ਉਂਗਲ਼ ਨਾਲ ਚੱਕ ਹੂੰਝੂ, ਮੇਰੇ ਮੂਹਰੇ ਕਰਦਾ। 

ਕਹੇ," ਸੋਹਣੇ ਨੈਣਾਂ ਵਿੱਚੋਂ ,ਮੋਤੀਆ ਨੂੰ ਨਹੀ ਕੇਰੀਦਾ। "

ਮੇਰੇ ਮੂਹਰੇ ਲੱਗ ਉਹ ,ਮੇਰੇ ਪੇਕਿਆਂ ਨੂੰ ਜਦੋਂ ਤੁਰਦਾ। 

ਮਾਲਕ ਮੇਰਾ ਬੜਾ ਪਿਆਰਾ, ਰੱਬ ਵਰਗਾ ਲੱਗਦਾ।

ਜਾਨ ਕੱਢਦਾ, ਸਤਵਿੰਦਰ ਨੂੰ ਮਾਲਕੋ ਜਦ ਆਖਦਾ। 

ਮੂਹਰੇ ਲਿਆ ਸੂਟ ਰੱਖਦਾ, ਕਹੇ," ਪਾ ਮੂਹਰੇ ਖੜਜਾ।"

ਕਮਾਈ ਹੱਥ ਧਰਦਾ, ਮੇਰੇ ਕੋਲੋਂ ਹਿਸਾਬ ਨਾ ਮੰਗਦਾ।

ਬੱਚੇ ਸੱਤੀ ਹਵਾਲੇ ਕਰ, ਮੌਜ ਮਸਤੀ ਆਪ ਹੈ ਕਰਦਾ।

ਦਾਲ ਰੋਟੀ ਦਾ, ਕਦੇ ਉਹ ਭੋਰਾ ਫ਼ਿਕਰ ਨਹੀਂ ਕਰਦਾ। 

ਸੱਸ ਮਾਂ ਜੀ ਪੁੱਤਰ ਤੇਰਾ, ਜਾਨੋਂ ਪਿਆਰਾ ਬੜਾ ਲੱਗਦਾ।

ਸੂਰਤ ਤੋਂ ਵੱਧ ਕੰਮ ਪਿਆਰੇ ਲੱਗਦੇ ਨੇ
- ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਜੀਵਨ ਸਾਥੀ ਸੂਰਤਾਂ ਦੇਖ ਕੇ ਲੱਭਦੇ ਨੇ। 
ਜਿੰਨਾ ਦੇ ਸੋਹਣੇ ਮੁਖੜੇ ਬਹੁਤੇ ਫਬਦੇ ਨੇ।
ਸੋਹਣੀਆਂ ਸੂਰਤਾਂ ਚਿਹਰੇ ਲਾਲ ਦਗਦੇ ਨੇ।
ਉਹੀ ਸਾਡੇ ਮਹਿਬੂਬ ਸੋਹਣੇ ਲੱਗਦੇ ਨੇ।
ਮਹਿਬੂਬ ਦੇ ਦਿਲਾਂ ਦੇ ਭੇਤ ਨਾਂ ਲੱਗਦੇ ਨੇ।
ਮਨ ਮਹਿਬੂਬ ਸੋਹਣੇ ਨੂੰ ਪਿਆਰ ਕਰਦੇ ਨੇ। 
ਸੋਹਣੇ ਮਹਿਬੂਬ ਬਣ ਦਿਲਾਂ ਨੂੰ ਠਗਦੇ ਨੇ। 
ਚਲਾਕ ਹੀ ਸਾਨੂੰ ਸਬ ਤੋਂ ਪਿਆਰੇ ਲੱਗਦੇ ਨੇ।
ਤਾਂ ਹੀ ਤਾਂ ਮਜਨੂੰ ਬਣਾ ਸਤਵਿੰਦਰ ਨੂੰ ਰੱਖਦੇ ਨੇ।
ਸੱਤੀ ਜਾਣ ਬੁੱਝ ਕੇ ਮਚਲੇ ਤੇਰੇ ਅੱਗੇ ਬਣਦੇ ਨੇ,
ਸਬ ਤੇਰੇ ਦਿਲ ਦੀਆਂ ਚਲਾਕੀਆਂ ਨੂੰ ਬੁੱਝਦੇ ਨੇ।
ਆਪਣਾ ਬਣਾਂ ਤੈਨੂੰ ਤੱਤੀਆਂ ਠੰਢੀਆਂ ਝੱਲਦੇ ਨੇ।
ਸਤਵਿੰਦਰ ਸੂਰਤ ਤੋਂ ਵੱਧ ਕੰਮ ਪਿਆਰੇ ਲੱਗਦੇ ਨੇ।
ਨਿਕੰਮੇ ਸੋਹਣੀ ਸੂਰਤ ਵਾਲੇ ਸੱਜਣ ਮਨੋਂ ਲੱਥ ਦੇ ਨੇ।

 

 

ਘਰ ਪਰਿਵਾਰ

ਸਤਵਿੰਦਰ ਕੌਰ ਸੱਤੀ( ਕੈਲਗਰੀ) ਕੈਨੇਡਾ

satwinder_7@hotmail.com

ਪੁਰੇ ਟੱਬਰ ਦੀ ਜੁੰਮੇਵਾਰੀ ਮੇਰੇ ਸਿਰ ਉੱਤੇ ਪਈ। 

ਆਟਾ ਗੁੰਨ੍ਹਦੀ ਨੂੰ, ਪਤੀ ਭਗਵਾਨ ਦੀ ਆਵਾਜ਼ ਪਈ।

ਦੱਸ ਤੂੰ ਜੁਰਾਬਾਂ ਤੇ ਟਾਈ ਮੇਰੀ, ਕਿਥੇ ਧਰ ਗਈ। 

ਲੱਭੇ ਨਾਂ ਤੋਲੀਆਂ, ਪੈਂਟ, ਤੇ ਸ਼ਰਟ ਪ੍ਰਿਸ ਕਰਨੋਂ ਪਈ। 

ਉੱਠੀ ਨਹੀਂ ਗੱਡੋ ਰੌਣਾ, ਤਾਂ ਮੇਰੀ ਅਜੇ ਸੁੱਤੀ ਹੀ ਪਈ। 

ਇਹਦੇ ਸਕੂਲ ਦੀ ਚਿਤਾ ਵੀ, ਮੇਰੇ ਕਲੀ ਉੱਤੇ ਪਈ।

ਟੱਬਰ ਸਾਰੇ ਨੇ ਮਿਲ ਕੇ, ਸਤਵਿੰਦਰ ਝੱਲੀ ਕਰ ਲਈ।

ਸਤਵਿੰਦਰ ਦਾ ਕਿਸੇ ਨੂੰ ਕੋਈ ਫ਼ਿਕਰ ਹੋਈ ਨਹੀਂ। 

ਸਗੋਂ ਆਪਣੀ ਦਾਲ ਰੋਟੀ ਖਾਣ ਦਾ ਸਮਾਂ ਹੀ ਨਹੀਂ।

ਛੱਡ ਰੋਟੀ ਨੂੰ ਫੱਕਾ ਬਦਾਮਾਂ ਵਾਲੀ ਪੰਜੀਰੀ ਦਾ ਸਹੀ।

 

 ਮਰਨ ਤੋਂ ਰੱਬਾ ਲੋਕ ਰਹਿੰਦੇ ਭੱਜਦੇ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

ਦੋਸਤਾਂ ਤੇ ਰੱਬ ਦਾ ਸ਼ੁਕਰੀਆ ਕਰਦੇ। ਜਿੰਨਾ ਦੀ ਦੁਆ ਨਾਲ ਅਸੀਂ ਬੱਚਗੇ।

ਤੁਹਾਡੀ ਦੁਆ ਨਾਲ ਮੌਤ ਕੋਲੋਂ ਬੱਚਗੇ। ਮੌਤ ਦਾ ਨਜ਼ਾਰਾ ਦੇਖ ਕੇ ਅਸੀਂ ਹੱਸਦੇ।

ਆਪ ਦੀ ਮੌਤ ਨੂੰ ਕੋਲ ਦੇਖ ਸਾਰੇ ਡਰਦੇ। ਘਰ ਛੱਡ ਕੇ ਦੇਖੇ ਜਾਨਾਂ ਲੈ ਕੈ ਭੱਜਦੇ।

ਆਪਦੀ ਜਾਨ ਨੂੰ ਸੀ ਲੁਕਾਉਂਦੇ ਫਿਰਦੇ। ਪਿਆਰ ਰਿਸ਼ਤੇ ਨਾਤੇ, ਬੱਚੇ ਸੀ ਭੁੱਲੋਗੇ।

ਜਾਨ ਬਚਾਉਣ ਨੂੰ ਸੀ ਧੰਨ-ਮੋਹ ਭੁੱਲੋਗੇ। ਲੋਕੀ ਜਾਨ ਲੈ ਕੇ ਪਾਣੀ ਵਿਚੋਂ ਭੱਜਗੇ।

ਲੋਕੀ ਹੜ੍ਹ ਵਿੱਚ ਰੁੜ੍ਨੋ ਸਾਰੇ ਬੱਚਗੇ। ਪਾਣੀ ਦੇਵਤਾ ਵੀ ਲੋਕਾਂ 'ਤੇ ਤਰਸ ਕਰਗੇ।

ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਦੁਆ ਕਰਦੇ। ਫ਼ੌਜ ਵਾਲੇ ਆ ਮੋਢਾ ਲਾ ਖੜ੍ਹੋਗੇ।

ਕਹਿੰਦੇ ਸੱਤੀ ਮਰਨ ਨਹੀਂ ਦਿੰਦੇ ਰੱਬ ਬਣਗੇ। ਕਈ ਆਪ ਦੀ ਜਾਨ ਨਾਲ ਖੇਡਗੇ।

ਪੁਲਿਸ ਵਾਲੇ ਸਬ ਤੋਂ ਅੱਗੇ ਖੜਗੇ। ਸਤਵਿੰਦਰ ਬਾਂਹ ਫੜਨ ਨੂੰ ਪਿੱਛੇ ਨਾਂ ਹਟਦੇ।

ਮਰਨ ਤੋਂ ਰੱਬਾ ਲੋਕ ਰਹਿੰਦੇ ਭੱਜਦੇ। ਜਿਉਂਦੇ ਰਹਿਣ ਪੂਰੇ ਸਬ ਦੇ ਜ਼ੋਰ ਲੱਗਗੇ।

ਤਾਂ ਹੀ ਰੱਬ ਜੀ ਮੌਤ ਦਾ ਪਰਦਾ ਰੱਖਦੇ। ਜੰਮਣ ਮਰਨ ਦਾ ਦਿਨ ਨਹੀਂ ਦੱਸਦੇ।

ਭਾਵੇਂ ਸਾਰੇ ਪਾਸੇ ਪ੍ਰਭੂ ਤੇਰੇ ਹੁਕਮ ਚੱਲਦੇ। ਸੱਤੀ ਨੂੰ ਸੱਚੀ ਚੁੱਪ ਕਰਕੇ ਚੱਕਦੇ।

 

ਰਹੀਂ ਤੂੰ ਬੱਚ ਕੇ ਸਮਾਗਮਾਂ ਤੇ ਜਾਣ ਵਾਲੀਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

satwinder_7@hotmail.com

ਸਾਧ ਆਗ ਨੰਗੀਆਂ ਲੱਤਾਂ ਵਾਲੇ। ਰਹੀਂ ਤੂੰ ਬੱਚ ਕੇ ਸਮਾਗਮਾਂ ਤੇ ਜਾਣ ਵਾਲੀਏ।

ਇਹ ਕਾਮ ਕ੍ਰੋਧ ਤੋਂ ਬਚਣ ਵਾਲੇ। ਬਣ ਕਾਮਨ ਛੜਿਆਂ ਦੇ ਨਾਂ ਮੂਹਰੇ ਜਾਈਏ।

ਸਾਧ ਭੌਰੇ ਨੇ ਮਹਿਕਾਂ ਲੈਣ ਵਾਲੇ। ਬਣ ਤਿਤਲੀਆਂ ਨਾਂ ਸਾਧਾਂ ਨੂੰ ਭਰਮਾਈਏ।

ਉਪਦੇਸ਼ ਦਿੰਦੇ ਬਣੋ ਗ੍ਰਹਿਸਤੀ ਵਾਲੇ। ਕਰ ਸ਼ਾਦੀ ਜਲ-ਪ੍ਰਸ਼ਾਦੇ ਦਾ ਪ੍ਰਬੰਧ ਕਰੀਏ।

ਸਾਧ ਕੁਆਰੀਆਂ ਦੇ ਬਲਾਤਕਾਰ ਵਾਲੇ। ਬੋਲਣ ਪ੍ਰੇਮ ਕਰ ਕੇ ਪ੍ਰਭੂ ਨੂੰ ਪਾ ਲਈਏ।

ਸਾਧ ਵਿਹਲੇ ਰੋਟੀਆਂ ਨੇ ਖਾਣ ਵਾਲੇ। ਕਹਿਣ ਦਸਾਂ ਨੋਂਹਾਂ ਦੀ ਸਾਰੇ ਕਿਰਤ ਕਰੀਏ।

ਮਾਲਕ ਮਾਇਆ ਦੀਆਂ ਗੋਲਕਾਂ ਵਾਲੇ। ਕਹਿੰਦੇ ਮਾਇਆ ਨਾਗਣ ਤੋਂ ਦੂਰ ਰਹੀਏ।

ਸੱਤੀ ਸੱਤ ਛੱਡ ਕੇ ਨੇ ਖ਼ੂਨ ਪੀਣ ਵਾਲੇ। ਇੰਨਾ ਜੋਕਾਂ ਤੋਂ ਜਾਨ, ਮਾਲ ਬੱਚਾ ਲਈਏ

ਸਤਵਿੰਦਰ ਸਾਧ ਗਾਣੇ ਗਾਉਣ ਵਾਲੇ। ਸੰਗਤ ਜੀ ਗੁਰੂ ਗ੍ਰੰਥ ਸਾਹਿਬ ਆਪ ਪੜ੍ਹੀਏ।

ਜ਼ਨਾਨੀ ਦੇਖ ਅੱਖਾਂ ਤੱਤੀਆਂ ਕਰਨ ਵਾਲੇ। ਜ਼ਨਾਨੀਆਂ ਕਾਲੇ ਕਾਂਵਾਂ ਤੋਂ ਬੱਚਾ ਲਈਏ।

ਸਾਧ ਮਗਰ ਤੀਵੀਆਂ ਭਜਾਉਣ ਵਾਲੇ। ਇੱਜ਼ਤ ਆਪਣੀ ਸਾਰੇ ਆਪੇ ਸੰਭਾਲ ਲਈਏ।

ਇਹ ਨਾਂ ਆਪਣਾ ਵਿਆਹ ਕਰਾਉਣ ਵਾਲੇ। ਕੰਜਰ ਛੜਿਆਂ ਤੋਂ ਲੁੱਕ ਛਿਪ ਕੇ ਰਹੀਏ।

ਪਾਪਾ ਕੋ ਜੀਆ ਐਸੇ ਪੁਕਾਰੇ

- ਸਤਵਿੰਦਰ ਕੌਰ ਸੱਤੀ (ਕੈਲਗਰੀ) -

satwinder_7@hotmail.com

ਪਾਪਾ ਹਮਾਰੇ ਸਬ ਸੇ ਪਿਆਰੇ।

ਹਮ ਪਾਪਾ ਕੀ ਆਂਖੋਂ ਕੇ ਤਾਰੇ।

ਪਾਪਾ ਕੋ ਜੀਆ ਐਸੇ ਪੁਕਾਰੇ।

ਜੈਸਾ ਛੋਟਾ ਬੱਚਾ ਮਾਂ ਕੋ ਪੁਕਾਰੇ।

ਬਾਪ ਕੇ ਬਾਪ ਕੋ ਦਾਦਾ ਕਹਿਤੇ ਹੈ।

ਉਸ ਕੋ ਹਮ ਭਗਵਾਨ ਕਹਿਤੇ ਹੈ।

ਜਬ ਦਾਦਾ ਹਮੇ ਗੋਦ ਮੇ ਲੇਤੇ ਹੈ।

ਬੋ ਵੀ ਹਮਾਰੇ ਸਾਥ ਬੱਚਾ ਬਨਤੇ ਹੈ।

ਬਾਪ ਹਮਾਰੇ ਤ੍ਰਹ ਨਿਕਾਲ ਦੇਤੇ ਹੈ।

ਪਾਪਾ ਕੀ ਆਂਖੇ ਖੂਬ ਡਰਾਤੀ ਹੈ।

ਜਬ ਮਾਂ ਕਹਤੀ ਪਾਪਾ ਆਤੇ ਹੈ।

ਸੱਤੀ ਰਜ਼ਾਈ ਮੇ ਛੁਪ ਜਾਤੀ ਹੈ।

 

ਆਪੇ ਤੁਸੀਂ ਦੱਸੋ ਬਾਬਲ ਦਿਨ ਕਾਹਦਾ?

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ

satwinder_7@hotmail.com

ਹੈਪੀ ਫਾਦਰ ਡੇ ਉਹੀ ਕਹਾਉਂਦਾ? 

ਜਿਹਦੇ ਕੋਈ ਧੀਮ ਬਾਲ ਬੱਚਾ ਹੁੰਦਾ।

ਬਾਬਲ ਜਨਮ ਦਾਤਾ ਕਹਾਉਂਦਾ। 

ਜਨਮ ਦਾਤਾ ਸਕਾ ਪਿਉ ਹੁੰਦਾ।

ਬਾਪ ਧੀ, ਪੁੱਤ ਦੋਨਾਂ ਦਾ ਹੁੰਦਾ।

ਧੀ ਦਾ ਪਿਉ, ਰਾਜਾ ਦਾਨਾ ਹੁੰਦਾ। 

ਬਾਬਲ ਤੂੰ  ਕਿਉਂ ਧੀਆਂ ਮਾਰਦਾ?

ਪਿਉ ਧੀ ਦਾ ਹੀ ਮੋਹ ਭੁੱਲ ਗਿਆ। 

ਡੈਡੀ ਤੂੰ ਆਪ ਗਲ਼ਾ ਧੀ ਦਾ ਘੁੱਟਦਾ। 

ਮਾਂ ਮੇਰੀ ਦੀ ਕੁੱਖ ਨੂੰ ਤੂੰ ਬਾਂਝ ਕਰਦਾ। 

ਧੀਆਂ ਮਾਰਨ ਵਾਲਾ ਜਮਦੂਤ ਬਣਦਾ। 

ਅੱਜ ਦਾ ਡੈਡੀ ਤੂੰ ਵੀ ਮਾਡਰਨ ਬਣਦਾ। 

ਡੈਡੀ ਮਾਡਰਨ ਮੰਮੀ ਦੇ ਪਿੱਛੇ ਲੱਗਦਾ। 

ਦੱਸ ਤੂੰ ਕੀ ਫ਼ਾਇਦਾ ਤੇਰੀ ਚੌਦਰ ਦਾ? 

ਜੇ ਧੀ ਦੀ ਇੱਜ਼ਤ ਨਹੀਂ ਬੱਚਾ ਸਕਦਾ। 

ਦਾਜ ਮੰਗਣਿਆ ਦਾ ਨਹੀਂ ਮੂੰਹ ਤੋੜਦਾ। 

ਲਾਲਚੀ ਲਾੜੇ ਦੀ ਖ਼ਾਲੀ ਡੋਲੀ ਮੋੜਦਾ। 

ਬਾਬਲ ਤੇ ਧੀ ਦਾ ਤੂੰ ਧਰਮ ਭੁੱਲ ਗਿਆ। 

ਬਾਬਲ ਤੂੰ, ਨਸ਼ਿਆਂ ਦੇ ਵੀ ਬੱਸ ਹੋ ਗਿਆ। 

ਡੈਡੀ ਧੀ ਦਾ, ਕੰਨਿਆ ਦਾਨ ਵੀ ਭੁੱਲ ਗਿਆ। 

ਕੰਨਿਆ ਦਾਨ ਸਮੇਂ ਤੂੰ ਨਸ਼ੇ ਪੀ ਸੌਂ ਗਿਆ।

ਕੰਨਿਆ ਦਾਨ ਸਭ ਦਾਨਾ ਤੋਂ ਵੱਡਾ ਦਾਨ ਆ। 

ਦੱਸ ਕੰਨਿਆ ਦਾ ਡੈਡੀ ਜੀ ਕੀ ਕਸੂਰ ਆ? 

ਜੇ ਅੱਜ ਦਾ ਜ਼ਮਾਨਾ ਬਹੁਤ ਹੀ ਗੰਦਲਾਂ ਗਿਆ। 

ਸਤਵਿੰਦਰ ਧੀਆਂ ਦੀ ਇੱਜ਼ਤ ਨੂੰ ਖੱਤਰਾਂ ਹੋ ਗਿਆ। 

ਸੱਤੀ ਦੂਜੇ ਦੀ ਧੀ ਦੀ, ਨਾਂ ਇੱਜ਼ਤ ਸਾਂਝੀ ਆ।

 

ਜੋ ਧੀ ਜੰਮਣ 'ਤੇ ਸ਼ਰਮਾਉਂਦੇ ਨੇ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਕਿੰਨੇ ਕੁ ਮਰਦ ਧੀ ਦੇ ਬਾਪ ਕਹਾਉਣਾਂ ਚਹੁੰਦੇ ਨੇ।
ਕਿੰਨੇ ਕੁ ਬਾਪ ਧੀ ਨੂੰ ਕੁੱਖਾਂ ਵਿੱਚ ਮਰਾਉਂਦੇ ਨੇ।
ਕਿਹੜੇ ਸਤਵਿੰਦਰ ਜੋ ਧੀ ਜੰਮਣ 'ਤੇ ਸ਼ਰਮਾਉਂਦੇ ਨੇ।
ਸੱਤੀ 1 ਧੀ ਜੰਮ ਕੇ ਪੁੱਤ ਤੋਂ ਵੱਧ ਫ਼ਕਰ ਕਰਦੇ ਨੇ।

 

ਪਾਪਾ ਸੱਤ ਧੀਆਂ ਦੇ ਬਾਪ ਕਹਾਉਂਦੇ ਨੇ

- ਸਤਵਿੰਦਰ ਕੌਰ ਸੱਤੀ (ਕੈਲਗਰੀ) -

satwinder_7@hotmail.ਕੋਮ

ਜਿਹੜੇ ਛੱਡ ਜਾਂਦੇ ਨੇ। ਉਹੀ ਯਾਦ ਵੱਧ ਆਉਂਦੇ ਨੇ।

ਮਾਪੇ ਬੱਚਿਆਂ ਦੇ ਦਿਲ ਵਿੱਚ ਸਦਾ ਰਹਿੰਦੇ ਜਿਉਂਦੇ ਨੇ।