ਤੈਨੂੰ ਮਿਲਿਆ ਬਗੈਰ ਵੀ ਨਹੀਂ ਸਰਦਾ--ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ

On: 29 July, 2017

ਵੇ ਤੂੰ ਮੈਨੁੰ ਪਿਆਰਾ ਬੜਾ ਲਗਦਾ। ਵੇ ਤੂੰ ਮੈਨੂੰ ਸੋਹਣਾਂ ਬੜਾ ਹੀ ਲਗਦਾ।

ਤੈਨੂੰ ਦੇਖ-ਦੇਖ ਜੀਅ ਮੇਰਾ ਲਗਦਾ। ਤੂੰ ਨਾ ਦਿਸੇ ਦਿਲ ਤੈਨੂੰ ਹੀ ਲੱਭਦਾ।

ਤੈਨੂੰ ਮਿਲਣੇ ਨੂੰ ਮਨ ਬੜਾ ਲੋਚਦਾ। ਵੇ ਆਪੇ ਹੀ ਕੋਈ ਸਕੀਮ ਸੋ ਚਲਾ।

ਮੈਨੂੰ ਨਹੀਉਂ ਕੋਈ ਹੱਲ ਲੱਭਦਾ। ਤੈਨੂੰ ਮਿਲਿਆ ਬਗੈਰ ਵੀ ਨਹੀਂ ਸਰਦਾ।

ਜੇ ਲੋਕਾਂ ਤੋਂ ਬਹੁਤਾ ਤੈਨੂੰ ਡਰ ਲੱਗਦਾ। ਰਾਤ ਦਾ ਕਿਉਂ ਨੀ ਸਹਾਰਾ ਲੱਭਦਾ?

ਲੋਕਾਂ ਦੀ ਹਰ ਗੱਲ ਨੂੰ ਤੂੰ ਸੁਣਦਾ। ਮੇਰੇ ਬਾਰੀ ਟਾਲ ਮਟੋਲ ਤੂੰ ਕਰਦਾ।

ਸੱਚੀ ਦੱਸ ਕੀਹਨੂੰ ਪਿਆਰ ਕਰਦਾ? ਮੇਰੇ ਕੋਲੋਂ ਜਾਂ ਲੋਕਾਂ ਕੋਲੋਂ ਤੂੰ ਡਰਦਾ।

ਸੱਤੀ ਦਾ ਮਨ ਗੱਦ-ਗੱਦ ਕਰਦਾ। ਜਦੋਂ ਤੇਰਾ ਭੋਲ਼ਾ ਜਿਹਾ ਮੂੰਹ ਦਿਸਦਾ।

ਦੇਖ ਸਤਵਿੰਦਰ ਦਿਲ ਲੱਗਦਾ। ਤੇਰੇ ਵਰਗਾ ਨਾਂ ਕੋਈ ਹੋਰ ਮੈਨੂੰ ਦਿਸਦਾ।

ਤੂੰ ਸਾਨੂੰ ਆਪਣਾ ਜਿਹਾ ਉਹੀ ਲੱਗਦਾ। ਤੇਰੇ ਕੋਲ ਹੀ ਮੇਰਾ ਜੀਅ ਲੱਗਦਾ।