ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)-- ਮਲਕੀਅਤ "ਸੁਹਲ"

On: 26 March, 2017

                      ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)-- ਮਲਕੀਅਤ "ਸੁਹਲ"                 
            ਵਲੋਂ ਸਨਮਾਨ ਸਮਾਰੋਹ ਤੇ ਕਵੀ ਦਰਬਾਰ
      ਮਹਿਰਮ ਸਾਹਿਤ ਸਭਾ ਵਲੋਂ ਮਾਰਚ ਮਹੀਨੇ ਦੀ ਇਕਤ੍ਰਤਾ ਕਰਕੇ ਵਿਸ਼ੇਸ਼ ਸਾਹਿਤਕ
      ਪ੍ਰੋਗਰਾਮ  ਡਾ: ਮਲਕੀਅਤ ਸਿੰਘ "ਸੁਹਲ", ਰਵੇਲ ਸਿੰਘ ਇਟਲੀ ਅਤੇ ਦਰਬਾਰਾ                
      ਸਿੰਘ ਭੱਟੀ ਦੀ ਪ੍ਰਧਾਨਗੀ ਹੇਠ  ਕੀਤਾ ਗਿਆ। ਸਭਾ ਵਲੋਂ ਦੋ ਸਾਹਿਤਕਾਰ, ਜਿਨ੍ਹਾਂ
      ਵਿਚ  ਸ੍ਰ ਮਲਹਾਰ ਸਿੰਘ (ਬਾਬਾ) ਜਰਮਨੀ (ਪੱਤ੍ਰਕਾਰ ਮੀਡੀਆ ਪੰਜਾਬ ਤੇ ਲੇਖਕ)
      ਦੂਸਰੇ ਨੌਜਵਾਨ ਸਾਹਿਤਕਾਰ ਰਣਬੀਰ ਬਡਵਾਲ ਤਲਵਾੜਾ ਨੂੰ ਵਿਸ਼ੇਸ਼ ਸਨਮਾਨ ਦੇ ਕੇ
      ਨਿਵਾਜਿਆ ਗਿਆ।
          ਮਲਕੀਅਤ "ਸੁਹਲ" ਅਤੇ  ਸੀਤਲ ਗੁਨੋਪੁਰੀ   ਵਲੋਂ ਮਾਂ ਬੋਲੀ  ਨੂੰ ਨਵੀਂ ਬਣੀ
       ਸਰਕਾਰ ਦੇ ਸੌਂਹ ਚੁੱਕ ਸਮਾਗਮ ਵਿਚ ਕੁਝ ਮੈਂਬਰਾਂ ਨੇ ਅੰਗਰੇਜ਼ੀ ਵਿਚ ਸੌਂਹ ਚੁਣ ਤੇ
      ਦੁੱਖ ਪਰਗਟ ਕਰਦਿਆਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ
      ਪੰਜਾਬੀ ਬੋਲੀ ਨੂੰ ਲਾਗੂ ਕਰਨ ਬਾਰੇ ਕਿਸੇ ਨੇ ਵੀ ਜ਼ਿਕਰ ਨਹੀਂ ਕੀਤਾ।ਖੁਲ੍ਹੇ ਵਿਚਾਰਾਂ ਵਿਚ
      ਸਰਕਾਰ ਦੀ ਨਿੰਦਾ ਕੀਤੀ ਗਈ। ਅਗਲਾ ਦੌਰ ਕਵੀ ਦਰਬਾਰ ਨਾਲ ਸ਼ੁਰੂ ਹੋਇਆ।ਕਵੀ
      ਦਰਬਾਰ ਦਾ ਸੰਚਾਲਨ, ਸਕੱਤਰ ਆਰ ਬੀ ਸੋਹਲ ਨੇ ਦਰਬਾਰਾ ਸਿੰਘ ਭੱਟੀ ਤੋਂ ਸ਼ੁਰੂ ਕੀਤਾ,
                  'ਘੁੱਗੀ ਲਗਦੀ ਬੜੀ ਪਿਆਰੀ, ਬਾਲ ਕਵਿਤਾ ਸੁਣਾਈ।
      ਆਰ ਬੀ ਸੋਹਲ ਦੀ ਗ਼ਜ਼ਲ ਦਾ ਸ਼ਿਅਰ ਬੜਾ ਪਿਆਰਾ ਲਗਾ-
                 'ਅਨੋਖਾ ਹੁਨਰ ਮਿੱਟੀ ਨੂੰ ਸਿਖਾਇਆ ਹੈ ਮੁਹੱਬਤ ਨੇ
                  ਸੁਆਂਤੀ ਬੂੰਦ ਨੂੰ  ਮੋਤੀ ਬਣਾਇਆ ਹੈ ਮੁੱਹਬਤ ਨੇ '
       ਬਾਬਾ ਬੀਰਾ ਜੀ ਨੇ ਬਹੁਤ ਪਿਆਰੀ ਰਚਨਾ ਵਧੀਆ ਅੰਦਾਜ਼ ਵਿਚ ਸੁਣਾਈ-
                'ਸਾਡੇ ਚਿਹਰੇ ਤੇ ਰੌਣਕਾਂ ਆਈਆਂ, ਸੱਜਣਾ ਦਾ  ਮੁੱਖ ਵੇਖ ਕੇ'
        ਮਲਕੀਅਤ "ਸੁਹਲ" ਦੀ ਗ਼ਜ਼ਲ  ਦਾ ਸ਼ਿਅਰ ਵੇਖੋ-
                           ਖਾਨਾ  ਜੰਗੀ  ਜੰਗ  ਬੁਰੀ  ਹੈ।
                           ਘਰ 'ਚ ਭੁੱਜਦੀ ਭੰਗ ਬੁਰੀ ਹੈ।
                           "ਸੁਹਲ" ਸੱਪਾਂ ਨਾਲ ਨਾ ਖੇਡੋ
                           ਜ਼ਹਿਰੀ ਸੱਪ ਦੀ ਡੰਗ ਬੁਰੀ ਹੈ।
         ਜਗਜੀਤ ਕੰਗ  ਨੇ ਤਾਂ ਤਰੰਨਮ ਵਿਚ ਗੀਤ ਸੁਣਾ ਕੇ ਕਮਾਲ ਹੀ ਕਰ ਦਿਤੀ-  
                            ਸਭ ਨਾਲੋਂ ਸੋਹਣਾ ਹੈ,
                            ਸਾਡਾ ਸ਼ਹਿਰ ਗੁਰਦਾਸਪੁਰ।
          ਪਰਵਾਸੀ ਸ਼ਾਇਰ ਤੇ ਮੀਡੀਆ ਪੰਜਾਬ(ਜਰਮਨੀ) ਦੀਆਂ ਕਵਿਤਾਵਾਂ ਵਿਚ ਜਾਨ ਸੀ-
                     ਨੱਨ੍ਹੇ-ਮੁੱਨੇ ਬੱਚੇ,ਬੁੱਢੇ, ਰੂਪ ਰੱਬ ਦਾ।
                     ਦੋਵਾਂ ਵਿਚੋਂ ਦੇਖੋ, ਰੱਬ ਸਾਫ ਲੱਭਦਾ।
                              ਅਤੇ
                   ਮੈਂ ਹੋ ਕੇ ਮਜ਼ਬੂਰ, ਬੈਠਾ ਵਤਨਾਂ  ਤੋਂ ਦੂਰ।
                   ਏਥੇ ਦੁਨੀਆਂ ਬਥੇਰੀ,ਕੌਡੀ ਦੇ ਨਾ ਮੁੱਲ ਦੀ,
                   ਮੈਨੂੰ ਆਪਣੇ ਪੰਜਾਬ ਦੀ ਨਾ ਯਾਦ ਭੁੱਲਦੀ।
          ਗੁਰਬਚਨ ਸਿੰਘ ਬਾਜਵਾ ਦਾ ਗੀਤ, ਦੇਸ਼ ਦੇ ਫੌਜੀ ਜਵਾਨਾ ਲਈ ਇਸ ਤਰਾਂ ਹੈ-
                      ਦੇਸ਼ ਮੇਰੇ ਦੇ  ਵੀਰ  ਜਵਾਨੋ, ਮੇਰੇ  ਦੇਸ਼  ਦਿਉ  ਭਗਵਾਨੋ,
                      ਤੁਹਾਡੀ ਹਿੰਮਤ ਭਰੀ ਕੁਰਬਾਨੀ ਦਾ ਇਕ ਗੀਤ ਸੁਣਾਵਾਂ ਮੈਂ।
          ਤਲਵਾੜਾ ਦੇ ਨੌਜਵਾਨ ਸ਼ਾਇਰ ਦੀਆਂ ਕਹੀਆਂ ਰਚਨਾਵਾਂ ਸੱਚ-ਮੁਚ ਧੁਰ ਅੰਦਰੋਂ ਉੱਤਰੀਆਂ
          ਹੋਈਆਂ  ਲਗਦੀਆਂ ਹਨ। ਇਨ੍ਹਾਂ ਦੇ ਪਿਤਾ ਜੀ ਵੀ  ਕਾਬਲੇ-ਤਾਰੀਫ਼  ਸਮਾਜਵਾਦੀ ਕਵੀ
          ਹਨ, ਜਿਹਨਾਂ ਦੀ ਗੁੱੜ੍ਹਤੀ ਰਣਬੀਰ ਬਡਵਾਲ ਨੂੰ ਸਹੀ ਅਰਥਾਂ ਵਿਚ ਮਿਲੀ ਹੈ। ਇਨ੍ਹਾਂ ਦੀ
          ਰਚਨਾ ਦੀ ਵੰਨਗੀ ਇਸ ਤਰਾਂ ਹੈ-
                         ਅਸੀਂ ਸਿੰਬਲਾਂ  ਦੇ ਰੁੱਖ, ਕਦੇ ਦਈਏ  ਨਾ ਦੁੱਖ।
                         ਅਸੀਂ ਲਹਿਰਾਂ ਦੇ ਸਹਾਰੇ,ਕਦੇ ਲਗੇ ਨਾ ਕਿਨਾਰੇ।
                                    ਇਕ ਗੀਤ ਦਾ ਮੁੱਖੜਾ-
                        ' ਮੈਂ ਸੱਜਣਾ ਤੇਰਾ ਨਾਂ ਰੱਖਿਆ ਏ,ਅਣ-ਲਿਖੀਆਂ ਕਵਿਤਾਵਾਂ'
           ਸ੍ਰ ਰਵੇਲ ਸਿੰਘ ਇੱਟਲੀ ਜੀ ਦੀ ਕਲਮ ਬੜੇ ਸੂਖਮ ਸ਼ਬਦਾਂ ਦੀ ਮਾਲਾ ਪਰੋਂਦੀ ਹੈ।ਇਹਨਾਂ
           ਦੀਆਂ ਕਈ ਪ੍ਰਕਾਸ਼ਿਤ ਪੁਸਤਕਾਂ ਵਿਚੋਂ ਪਿਛਲੇ ਸਾਲ 'ਸ਼ਬਦਾਂ ਦੇ ਹਾਰ' ਰੀਲੀਜ਼ ਹੋ ਚੁਕੀ
           ਹੈ ਅਤੇ ਅੱਗੇ ਸਫ਼ਰ ਚਾਲੂ ਹੈ-
              ' ਮੌਤ ਤੋਂ ਪਹਿਲਾਂ ਕਿਆਮਤ, ਕਰ ਰਹੀ ਯੂਰਪ ਦੀ ਸੈਰ ,ਆਦਮੀ ਵਾਗੂੰ ਮਸ਼ੀਨ।
            ਕੈਪਟਨ ਜਸਵੰਤ ਸਿੰਘ ਰਿਆੜ ਜੀ ਦੀਆਂ ਕਵਿਤਾਵਾਂ ਦੀ ਰੰਗੀਨਤਾ ਇਸ ਪਰਕਾਰ ਹੈ-
                         'ਹੁਣ ਚੜ੍ਹਿਆ ਮੋਦੀ ਘੱਤ ਵਹੀਰ,
                          ਜੋ ਬਦਲੂ  ਭਾਰਤ ਦੀ ਤਸਵੀਰ।
            ਸੀਤਲ ਗੁਨੋਪੁਰੀ ਜੀ ਗ਼ਜ਼ਲ ਦੇ ਵਧੀਆ ਸ਼ਾਇਰ ਹੋਣ ਦੇ ਨਾਲ-ਨਾਲ ਮਾਂ ਬੋਲੀ ਪੰਜਾਬੀ ਦੀ
            ਹੋ ਰਹੀ ਅਨਦੇਖੀ ਤੋਂ ਪ੍ਰਭਾਵਤ ਹਨ ਅਤੇ ਮਾਂ ਬੋਲੀ ਦੀ ਲਹਿਰ ਵਿਚ ਗਰਿਫਤਾਰੀ ਵੀ ਦੇ
            ਚੁਕੇ ਹਨ। ਇਨ੍ਹਾਂ ਦੀ ਗ਼ਜ਼ਲ ਦਾ ਸ਼ਿਅਰ-
                 'ਸੰਸਥਾ ਦਾ ਗੱਠਜੋੜ ਤੇ ਚਰਚਾ,ਪੰਜਾਬੀ ਮਾਂ ਬੋਲੀ ਦੀਆਂ ਮੁਸੀਬਤਾਂ
                  ਦਾਨਸ਼ਮੰਦਾਂ  ਦੀ ਬਸਤੀ ਵਿਚ, ਚੀਕ - ਚਿਹਾੜਾ  ਠੀਕ ਨਹੀਂ'
             ਸਭਾ ਦੇ ਸਲਾਹਕਾਰ ਜਤਿੰਦਰ ਸਿੰਘ ਟਿੱਕਾ ਜੀ ਨੇ ਮਾਤ ਭਾਸਾ ਬਾਰੇ ਆਪਣੇ ਵਿਚਾਰਾਂ ਦੀ
             ਸਾਂਝ ਪਉਂਦੇ ਹੋਏ ਮਲਕੀਅਤ "ਸੁਹਲ" ਦਾ ਲਿਖਿਆ ਗੀਤ ਤੇ  ਸੂਫ਼ੀ ਗਾਇਕ
             ਸੁਭਾਸ਼ ਸੂਫ਼ੀ ਦੀ ਆਵਾਜ਼ ਵਿਚ ਸੁਣ ਕੇ ਬਹੁਤ ਭਾਵੁਕ ਹੋਏ।
             ਸੁਭਾਸ਼ ਸੂਫ਼ੀ ਦੀ ਬੁਲੰਦ ਆਵਾਜ਼ ਵਿਚ ਰੀਕਾਰਡ ਹੋਇਆ ਇਹ ਗੀਤ ਸੂਫ਼ੀ ਜੀ ਦੀ ਆ
             ਰਹੀ ਕੈਸਿਟ ਵਿਚੋਂ ਇਸ ਤਰਾਂ ਹੈ-
                            'ਮੇਲ ਦੇ ਵੇ ਰੱਬਾ ਸਾਨੂੰ ਇਕ ਵਾਰੀ ਮੇਲ ਦੇ।
                              ਬੰਦ ਹੁੰਦੇ ਜਾਂਦੇ ਡੱਬੇ, ਜ਼ਿੰਦਗ਼ੀ ਦੀ ਰੇਲ ਦੇ।
             ਪੰਜਾਬੀ ਗਾਇਕ ਪ੍ਰੀਤ ਰਾਣਾ ਨੇ ਵੀ ਮਲਕੀਅਤ "ਸੁਹਲ" ਦਾ ਲਿਖਿਆ ਗੀਤ ਸੁਣਾ ਕੇ
             ਸਭ ਨੂੰ ਪੁਰਾਤਨ ਸਮੇਂ ਦੀਆਂ ਚਿੱਠੀਆਂ ਦੀ ਯਾਦ ਦਿਵਾਈ। ਗੀਤ ਦੇ ਬੋਲ-
                       'ਉੱਡ ਉੱਡ ਵੇ ਕਾਲਿਆ ਕਾਵਾਂ,ਤੈਨੂੰ ਘਿਉ ਦੀ ਚੂਰੀ ਪਾਵਾਂ।
                         ਮੇਰਾ ਹਾਲ ਢੋਲ ਨੂੰ ਦਸੀਂ, ਉਹਦਾ ਲੈ ਆਵੀਂ ਸਿਰਨਾਵਾਂ।
             ਵਿਜੇ ਬੱਧਣ ਦਾ ਆਪਣਾ ਲਿਖਿਆ ਤੇ ਗਾਇਆ ਧਾਰਮਿਕ ਗੀਤ –
                         'ਅਸੀਂ ਗੁਰੁ ਵਾਲੇ ਹੋਏ,ਸਾਡੇ ਧੰਨ ਭਾਗ ਹੋਏ।
                          ਸਾਡੇ ਦਿਲਾਂ ਵਿਚ ਗੁਰੁ  ਨਾਭਾ ਦਾਸ ਵਸਦਾ।
             ਨਵਾਂ ਪੁੰਗਰਦਾ ਗਾਇਕ ਤੇ ਗੀਤਕਾਰ  'ਸ਼ਮਸ਼ੇਰ ਸ਼ੇਰਾ ਬਾਜਵਾ' ਨੇ ਕਈ ਗੀਤਾਂ ਨਾਲ
             ਰੰਗ ਬੰਨ੍ਹਿਆਂ। ਇਕ ਗਤਿ ਦੇ ਬੋਲ –
                          ਰੰਗ ਕਰਤਾਰ ਦੇ ਜੀ ਰੰਗ ਕਰਤਾਰ ਦੇ।
                          ਭੋਲੇ-ਭਾਲੇ ਬੰਦੇ ਨੂੰ  ਸਾਰੇ ਪਏ ਚਾਰਦੇ।
            ਅਖੀਰ ਵਿਚ ਸਭਾ ਦੇ ਪਰਧਾਨ ਮਲਕੀਅਤ "ਸੁਹਲ" ਨੇ ਆਏ ਹੋਏ ਸੱਜਣ,ਤੀਰਥ ਸਿੰਘ
            ਹਰਭਜਨ ਚੰਦ ਸਕੂਨੀਆਂ, ਹੈਪੀ ਨਵਾਂ ਸ਼ਾਲ੍ਹਾ, ਮਨਦੀਪ ਸਿੰਘ, ਲਖਵਿੰਦਰ ਸੈਣੀ  ਅਤੇ
            ਸਾਹਿਤਕਾਰਾਂ ਲੇਖਕਾਂ ਤੇ ਗੀਤਕਾਰਾਂ ਦਾ ਧਨਵਾਦ ਕਰਦਿਆਂ ਮਾਂ ਬੋਲੀ ਦੀ ਚੜ੍ਹਦੀ ਕਲਾ ਵਿਚ
            ਰਖਣ ਬਾਰੇ ਪ੍ਰੇਰਤ ਕੀਤਾ।