ਬੱਚੇ--ਮਲਕੀਅਤ "ਸੁਹਲ"

On: 18 May, 2017

ਬੱਚੇ


ਮਲਕੀਅਤ "ਸੁਹਲ"
ਬੱਚੇ  ਹੁੰਦੇ  ਸਭ  ਨੂੰ  ਪਿਆਰੇ।
ਕੁਦਰਤ  ਦੇ  ਜੋ  ਦੇਣ  ਨਜ਼ਾਰੇ।

ਫ਼ੁੱਲਾਂ ਜਿਹੀ  ਖ਼ਸ਼ਬੂ  ਇਨ੍ਹਾਂ ਦੀ।
ਦਿਲ 'ਚ ਵਸਦੀ ਰੂਹ ਇਨ੍ਹਾਂ ਦੀ।
ਫ਼ੁੱਲ  ਕਹੋ   ਜਾਂ  ਕਹੋ  ਗ਼ੁਬਾਰੇ,
ਬੱਚੇ ਲੱਗਣ  ਸਭ  ਨੂੰ  ਪਿਆਰੇ।

ਪਾਉਂਦੇ  ਨੇ   ਬਾਤਾਂ   ਅਨਭੋਲ।
ਕਰਦੇ  ਨੇ  ਇਹ  ਕਈ  ਕਲੋਲ।
ਸਾਰੇ  ਜੱਗ  ਦੇ   ਚੰਨ  ਸਿਤਾਰੇ,
ਬੱਚੇ ਲੱਗਣ  ਸਭ  ਨੂੰ  ਪਿਆਰੇ।

ਵਿਹੜੇ ਵਿਚ  ਜਦੋਂ ਇਹ ਘੁੰਮਣ।
ਦਾਦਾ - ਦਾਦੀ  ਰੱਜ ਕੇ  ਚੁੰਮਣ।
ਕਿਸੇ ਨੂੰ ਲਗਦੇ ਨਹੀਂ ਇਹ ਖਾਰੇ,
ਬੱਚੇ  ਲੱਗਣ  ਸਭ  ਨੂੰ  ਪਿਆਰੇ।

ਪਾਉਂਦੇ  ਨਵੀਂ- ਨਵੀਂ  ਬੁਝਾਰਤ।
ਕਰਦੇ  ਮਿੱਠੀ   ਜਿਹੀ  ਸ਼ਰਾਰਤ।
ਮਾਤ  ਪਿਤਾ  ਦੇ  ਰਾਜ  ਦੁਲਾਰੇ,
ਬੱਚੇ  ਲੱਗਣ  ਸਭ  ਨੂੰ  ਪਿਆਰੇ।
ਬੱਚੇ  ਪਾਵਣ  ਵਿਦਿਆ  ਉੱਚੀ।
ਨੀਅਤ ਇਨ੍ਹਾਂ ਦੀ  ਸੱਚੀ-ਸੁੱਚੀ।
ਇਹ ਮਿੱਠੇ-ਮਿੱਠੇ  ਭਰਨ ਹੁੰਗਾਰੇ,
ਬੱਚੇ  ਹੁੰਦੇ   ਸਭ  ਨੂੰ  ਪਿਆਰੇ।
ਕੁਦਰਤ  ਦੇ   ਜੋ  ਦੇਣ  ਨਜ਼ਾਰੇ।