ਆਉਂਦਾ ਰਹਾਂਗਾ-- ਮਲਕੀਅਤ "ਸੁਹਲ

On: 11 September, 2017

ਆਉਂਦਾ  ਰਹਾਂਗਾ-- ਮਲਕੀਅਤ "ਸੁਹਲ    
         ਦਰ ਤੇਰਾ  ਸਦਾ ਹੀ  ਖੱਟ -ਖਟਾਉਂਦਾ ਰਗਾਂਗਾ ।
         ਝੋਲੀ 'ਚ ਖੈਰ ਪਿਆਰ ਦੀ , ਪਵਾਉਂਦਾ ਰਹਾਂਗਾ।

         ਦਿਲ ਤੋਂ ਨਾ  ਦੁਰ ਹੋਵੀਂ  ਐ! ਮੇਰੇ ਪਿਆਰਿਆ,
         ਪਿਆਰ ਦੇ ਦੀਵੇ  ਤੇਰੇ ਦਰ, ਜਗਾਉਂਦਾ ਰਹਾਂਗਾ।

          ਮੈਨੂੰ; ਈਗੋ, ਹੰਕਾਰੀ  ਜਾਂ  ਭਿੱਖਾਰੀ  ਸਮਝ  ਲੈ,
          ਇਹ  ਸ਼ਬਦਾਂ ਨੂੰ, ਮੰਨ 'ਚ  ਵਸਾਉਂਦਾ ਰਹਾਂਗਾ।

          ਵਿਦਿਆਰਥੀ ਹਾਂ ਸਦਾ,ਵਿਦਿਆਰਥੀ ਹੀ ਰਹਾਂਗਾ,
          ਗੀਤ ਤੇਰੇ  ਸਦਾ, ਗੁਣ –ਗੁਣਾਉਂਦਾ  ਰਹਾਂਗਾ।

          ਲਿਖਿਆਂ  ਗੁਨਾਹਾਂ  ਨੂੰ  ਵੀ, ਵਿਦਵਾਨ  ਮੇਟ ਦਿੰਦੇ,
          ਕੋਈ  ਸ਼ਬਦ  ਨਵੇਂ ਤੇਰੇ  ਤੋਂ, ਲਿਖਾਉਂਦਾ  ਰਹਾਂਗਾ।

          ਇਹ ਦਿਲ  ਵਢ੍ਹਾ ਕਰ  ਯਾਰਾ! ਜਿਗਰਾ  ਸੰਭਾਲ ਕੇ,
          ਮੈਂ   ਭੁੱਲ – ਚੁਕ   ਤੈਥੋਂ , ਬਖ਼ਸ਼ਾਉਂਦਾ   ਰਹਾਂਗਾ।

          ਨਜ਼ਰਾਂ 'ਚ  ਫਰਕ  "ਸੁਹਲ" , ਰਖਿਆ  ਕਦੇ ਨਾ
              ਤੂੰ ਰੁੱਸ  ਭਾਵੇਂ, ਲੱਖ਼ ਵਾਰੀ, ਮੈਂ! ਮਨਾਉਂਦਾ ਰਹਾਂਗਾ।
              ਮਲਕੀਅਤ "ਸੁਹਲ     ੧੩-੫-੨੦੧੭