ਰੋਹਤਕ ਜੇਲ ਵਿੱਚ ਬਲਾਤਕਾਰੀ ਸਾਧ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?

On: 11 September, 2017

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ ਬਲਾਤਕਾਰੀ ਸਾਧ ਰਾਮ ਰਹੀਮ ਨੂੰ 28 ਅਗਸਤ 20 ਸਾਲਾ ਕੈਦ ਹੋਣ ਨਾਲ ਕੈਦੀ ਨੰਬਰ 8647 ਮਿਲ ਗਿਆ ਹੈ। ਕੈਦੀ ਸਵਦੇਸ਼ ਕਿਰਾੜ 29 ਅਗਸਤ 2017 ਨੂੰ ਜੇਲ ਵਿਚੋਂ ਰਿਆਹ ਹੋਇਆ। ਉਸ ਨੇ ਸਾਧ ਦਾ ਹਾਲ ਦੱਸਿਆ। ਸਾਧ ਦੇ ਆਉਣ ਤੋਂ ਇੱਕ ਦਿਨ ਪਹਿਲਾਂ 24 ਅਗਸਤ ਅਪਰੋਲ ਸਿਲ ਜੇਲ ਦੇ 12 ਕਮਰਿਆਂ ਵਿਚੋਂ ਇੱਕ ਨੂੰ ਖ਼ਾਲੀ ਕੀਤਾ ਗਿਆ। ਉਸ ਅਪਰੋਲ ਸਿਲ ਕਮਰੇ ਦੇ ਕੈਦੀ ਹਟਾ ਕੇ ਇਕੱਠੇ ਦੋ ਤੋਂ ਤਿੰਨ ਕਰ ਦਿੱਤੇ ਸਨ। 24 ਅਗਸਤ ਨੂੰ ਹੀ ਰੋਹਤਕ ਜੇਲ ਦੇ ਬਾਹਰ ਤੇ ਅੰਦਰ ਤੱਕ ਫ਼ੌਜ, ਕਮਾਂਡੋ ਲੱਗਾ ਦਿੱਤੀ ਗਈ। ਰੋਹਤਕ ਜੇਲ ਵਿੱਚ 24 ਅਗਸਤ ਨੂੰ ਬਲਾਤਕਾਰੀ ਸਾਧ ਰਾਮ ਰਹੀਮ ਹੈਲੀਕਾਪਟਰ ਰਾਹੀ ਲਿਆਂਦਾ ਗਿਆ। ਇਸ ਦਾ ਕੈਦੀ ਨੰਬਰ 1997 ਸੀ। ਉਹ ਨਿਰਾਸ਼ ਦਿਸ ਰਿਹਾ ਸੀ। ਗਰਦਨ ਝੁਕੀ ਸੀ। ਅਪਰੋਲ ਸਿਲ ਨਾ ਦੇ ਕਮਰੇ ਵਿੱਚ ਉਸ ਨੂੰ ਇਕੱਲੇ ਰੱਖਿਆ ਗਿਆ। ਉਸ ਨੇ ਕੈਦੀਆਂ ਵਾਲੇ ਕੱਪੜੇ ਨਹੀਂ ਪਾਏ। ਜੇਲ ਵਿੱਚ ਆਪਣੇ ਹੀ ਕੱਪੜੇ ਪਾਉਂਦਾ ਹੈ। ਉਹ ਬੜ-ਬੜਾ ਰਿਹਾ ਸੀ, “ ਹਾਏ ਰੱਬਾ ਤੂੰ ਮੇਰੇ ਨਾਲ ਕੀ ਕੀਤਾ ਹੈ? ਮੈਂ ਕੀ ਗ਼ਲਤ ਕੀਤਾ ਹੈ? ਮੇਰਾ ਕੋਈ ਕਸੂਰ ਨਹੀਂ ਹੈ। “ ਉਹ ਰੋਂਦਾ ਰਿਹਾ। ਉਹ ਆਮ ਕੈਦੀ ਦੀ ਤਰਾਂ ਰੱਖਿਆ ਗਿਆ। ਉਸ ਨੇ ਪਹਿਲੇ ਦਿਨ ਖਾਣਾ ਨਹੀਂ ਖਾਂਦਾ। ਉਹ ਸਾਰੀ ਰਾਤ ਸੁੱਤਾ ਨਹੀਂ। ਕੁੱਝ ਸਮੇਂ ਲਈ ਹੋਰ ਕੈਦੀਆਂ ਵਾਂਗ ਬਾਹਰ ਖੁੱਲ੍ਹਾ ਹੀ ਘੁੰਮਣ ਲਈ ਛੱਡਿਆ ਗਿਆ। ਸ਼ਾਮ ਨੂੰ 18:30 ਤੇ ਫਿਰ ਤੋਂ ਸੀਖਾਂ ਅੰਦਰ ਕਮਰੇ ਵਿੱਚ ਨਜ਼ਰ ਬੰਦ ਕਰ ਦਿੱਤਾ ਜਾਂਦਾ ਹੈ। ਤਾਂ ਉਹ ਮਿਨਤਾ ਕਰਨ ਲੱਗਾ ਕਿ ਮੈਂ ਬਾਹਰ ਖੁੱਲ੍ਹਾ ਹੀ ਘੁੰਮਣਾ ਹੈ। ਕਮਰੇ ਵਿੱਚ ਨਹੀਂ ਵੜਨਾ। ਜੇਲ ਤੋ ਜੇਲ ਹੈ। ਬੋਤਲ ਦਾ ਪਾਣੀ ਪੀਣ ਵਾਲੇ ਨੂੰ ਪੈਸੇ ਦੇਣੇ ਪੈਣੇ ਹਨ। ਲੈਟਰੀਨ ਕਮਰੇ ਦੇ ਅੰਦਰ ਹੀ ਹੈ। ਫ਼ਰਸ਼ ਤੇ ਭੁੰਜੇ ਸੋਣਾ ਪੈਂਦਾ ਹੈ। ਜੇਲ ਵਿੱਚ ਦੋ ਕਾਲੇ ਕੰਬਲ, ਚਟਾਈ ਦਿੱਤੇ ਗਏ ਹਨ। ਸਿਰਹਾਣਾ ਨਹੀਂ ਦਿੱਤਾ ਗਿਆ। ਇੱਕ ਚਾਹ ਦਾ ਕੱਪ, ਪਾਈਆਂ ਦੁੱਧ, ਗਿਣਤੀ ਦੀਆਂ ਰੋਟੀਆਂ ਮਿਲਦੀਆਂ ਹਨ। ਬਲਾਤਕਾਰੀ ਸਾਧ ਰਾਮ ਰਹੀਮ ਸਾਧ ਰਾਮ ਰਹੀਮ ਜੇਲ ਦੀ ਰੋਟੀ ਦਿੱਤੀ ਗਈ। ਜ਼ਿਆਦਾਤਰ ਕੈਦੀ ਕਾਤਲ, ਲੜਾਈ ਝਗੜੇ ਕਰਕੇ ਜਾਂਦੇ ਹਨ। ਬਲਾਤਕਾਰ ਕਰਨ ਵਾਲੇ ਨੂੰ ਕੈਦੀ ਵੀ ਘਿਰੋਣੀਆਂ ਨਜ਼ਰਾਂ ਨਾਲ ਦੇਖਦੇ ਹਨ। ਬਲਾਤਕਾਰੀ ਸਾਧ ਰਾਮ ਰਹੀਮ ਕਮਰੇ ਵਿੱਚ ਇਕੱਲਿਆ ਕਮਰੇ ਵਿੱਚ ਤਾਂ ਰੱਖਿਆ ਗਿਆ। ਬਈ ਹੋਰ ਕੈਦੀ ਹਮਲਾ ਨਾ ਕਰਨ। ਬਲਾਤਕਾਰੀ ਹੋਣ ਕਰਕੇ ਸਾਧ ਰਾਮ ਰਹੀਮ ਕੈਦੀ ਬਹੁਤ ਗੁੱਸੇ ਵਿੱਚ ਸਨ। ਇਸ ਲਈ ਉਸ ਨੂੰ ਅਲੱਗ ਹੀ ਰੱਖਿਆ ਗਿਆ। ਕੈਦੀ ਵੀ ਟੀਵੀ ਉੱਪਰ ਦੂਰ ਦਰਸ਼ਨ ਖ਼ਬਰਾਂ ਦੇਖ ਚੁੱਕੇ ਸਨ।

ਇੱਕ ਕੈਦੀ ਦੇ ਕਰਕੇ 24 ਅਗਸਤ 2017 ਤੋਂ 29 ਅਗਸਤ 2017 ਤੋਂ ਵੀ ਵੱਧ ਸਮੇਂ ਲਈ ਜੇਲ ਦੀਆਂ ਕਾਰਵਾਈਆਂ, ਕੈਦੀਆਂ ਨੂੰ ਕਮਰੇ ਵਿਚੋਂ ਕੱਢਣ ਤੇ ਖੁੱਲ੍ਹੀ ਹਵਾ ਵਿਚ ਘੁੰਮਣ ਦੀ ਆਜ਼ਾਦੀ ਬੰਦ ਕਰ ਦਿੱਤੀ। 24 ਅਗਸਤ 2017 ਤੋਂ 29 ਅਗਸਤ 2017 ਅਦਾਲਤਾਂ, ਮੁਲਾਕਾਤਾਂ ਦੀ ਕਾਰਵਾਈ ਬੰਦ ਕਰ ਦਿੱਤੀ। ਕੈਦੀਆਂ ਦੇ ਪਰਿਵਾਰ ਦੀ ਮੁਲਾਕਾਤਾਂ ਬੰਦ ਕਰ ਦਿੱਤੀਆਂ। ਕੈਦੀਆਂ ਨੂੰ ਘਰ ਜਾਂ ਵਕੀਲ ਨੂੰ ਹਰ ਰੋਜ਼ 5 ਮਿੰਟ ਜੋ ਫ਼ੋਨ ਕਰਨ ਦੀ ਛੋਟ ਦਿੱਤੀ ਜਾਂਦੀ ਸੀ। ਇਹ ਬੰਦ ਕਰ ਦਿੱਤਾ। ਕੈਦੀ ਸਵਦੇਸ਼ ਕਿਰਾੜ ਦੀ ਅਦਾਲਤਾਂ ਦੀ ਸੁਣਵਾਈ ਦਾ ਫ਼ੈਸਲਾ 24 ਅਗਸਤ 2017 ਦਾ ਸੀ। ਬਲਾਤਕਾਰੀ ਸਾਧ ਰਾਮ ਰਹੀਮ ਦੇ ਭੜਥੂ ਪੈ ਜਾਣ ਕਰਕੇ 29 ਅਗਸਤ 2017 ਨੂੰ ਅਦਾਲਤਾਂ ਵਿਚੋਂ ਕੈਦੀ ਸਵਦੇਸ਼ ਕਿਰਾੜ ਦੀ ਰਿਹਾਈ ਹੋਈ। 5 ਦਿਨ ਵਾਧੂ ਦੀ ਕੈਦ ਕੱਟੀ। ਹੋਰ ਕੈਦੀਆਂ ਨੂੰ ਵੀ ਜੇਲ ਬਹੁਤ ਮੁਸ਼ਕਲਾਂ ਆਈਆਂ। ਇਹ ਜੋ ਪਬਲਿਕ ਨੂੰ ਬਲਾਤਕਾਰੀ, ਗੁੰਡੇ ਰਾਮ ਰਹੀਮ ਕਰਕੇ ਪ੍ਰੇਸ਼ਾਨੀ ਕੱਟਣੀ ਪਈ ਹੈ। ਇਸ ਦਾ ਮੁਆਵਜ਼ਾ ਕੌਣ ਭਰੇਗਾ? ਇਹ ਦਿਨ ਕੌਣ ਮੋੜ ਕੇ ਲਿਆਵਾਂਗੇ? ਜੋ ਜਨਤਾ ਨੂੰ ਬਾਹਰ ਵੀ ਪ੍ਰੇਸ਼ਾਨੀ ਭੁਗਤਣੀ ਪੈ ਰਹੀ ਹੈ। ਕਈ ਭਾਰਤੀ ਤੇ ਵਿਦੇਸ਼ੀ ਪੰਜਾਬ, ਹਰਿਆਣਾ ਚੰਡੀਗੜ੍ਹ, ਦਿੱਲੀ ਰੋਹਤਕ ਵਿੱਚ ਬਹੁਤ ਪ੍ਰੇਸ਼ਾਨ ਹਨ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ? ਇੱਕ ਬਲਾਤਕਾਰੀ, ਗੁੰਡੇ ਰਾਮ ਰਹੀਮ ਕਰਕੇ ਲੋਕਾਂ ਜੀਵਨ ਨਰਕ ਬਣ ਗਿਆ ਹੈ। ਦਹਿਸ਼ਤ ਫੈਲ ਗਈ ਹੈ। ਲੋਕਾਂ ਦਾ ਨੁਕਸਾਨ ਸਮਾ ਖ਼ਰਾਬ ਹੋ ਰਿਹਾ ਹੈ। ਬਿਮਾਰਾਂ ਨੂੰ ਸਮੇਂ ਸਿਰ ਹਸਪਤਾਲ ਨਾਂ ਲਿਜਾਣਾ ਕਾਰਨ ਕਈਆਂ ਦੀ ਮੌਤ ਹੋ ਗਈ ਹੈ। ਸਕੂਲ, ਕਾਲਜ ਸਰਕਾਰੀ, ਪ੍ਰਾਈਵੇਟ ਦਫ਼ਤਰ ਬੰਦ ਰਹੇ। ਕੌਣ ਜ਼ੁੰਮੇਵਾਰ ਹੈ? ਪ੍ਰਸ਼ਾਸ਼ਨ ਤੇ ਬਲਾਤਕਾਰੀ, ਗੁੰਡੇ ਰਾਮ ਰਹੀਮ ਕਰਕੇ ਲੋਕਾਂ ਜੀਵਨ ਨਰਕ ਬਣ ਗਿਆ ਹੈ। ਪੁਲਿਸ, ਫ਼ੌਜ ਲੱਗੇਗੀ ਹੋਣ ਕਰਕੇ ਵੀ ਉਨ੍ਹਾਂ ਦੇ ਹੱਥ ਬਾਂਹ ਦਿੱਤੇ ਗਏ। ਕਿ ਬਲਾਤਕਾਰੀ, ਗੁੰਡੇ ਰਾਮ ਰਹੀਮ ਦੇ ਭਗਤਾਂ ‘ਤੇ ਧੱਕਾ ਨਹੀਂ ਕਰਨਾ। ਤਾਂਹੀਂ ਤਾਂ ਹੱਲਾ-ਗੁੱਲਾ ਹੋਇਆ। ਅਜੇ ਬਲਾਤਕਾਰੀ, ਗੁੰਡੇ ਰਾਮ ਰਹੀਮ ਵਰਗੇ ਸਾਧਾ ਬਣਿਆਂ ਨੂੰ ਨਕੇਲ ਪਾ ਲਵੋ। ਨਹੀਂ ਤਾਂ ਹਰ ਬਾਰ ਐਸੇ ਹੀ ਪਬਲਿਕ ਦਾ ਨੁਕਸਾਨ ਹੋਵੇਗਾ

 

Section: