ਕੁੜੀਆਂ ਜੰਮੀਆਂ ਕਰਕੇ, ਬਹੁਤਿਆਂ ਮਾਪਿਆਂ ਨੂੰ ਕਨੇਡਾ, ਅਮਰੀਕਾ ਰਹਿੱਣ ਨੂੰ ਮਿਲ ਗਿਆ ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ

On: 19 January, 2018

ਕਈ ਔਰਤਾਂ ਗਰਭ-ਪਾਤ ਕਰਾਂਉਣ ਬਾਰੇ ਮਰਦ ਨੂੰ ਨਹੀਂ ਦਸਦੀਆਂ। ਆਪੇ ਮਰਦ ਤੋਂ ਚੋਰੀ ਫੈਸਲਾਂ
ਲੈਂਦੀਆਂ ਹਨ। ਕਈਆਂ ਔਰਤਾਂ ਨੂੰ ਕੁੜੀ, ਮੁੰਡੇ ਦੇ ਫ਼ਰਕ ਦੀ ਵੀ ਪ੍ਰਵਾਹ ਨਹੀਂ ਹੁੰਦੀ। ਉਨਾਂ ਨੇ ਗਰਭ-ਪਾਤ ਕਰਾਂਉਣਾਂ ਹੀ ਹੁੰਦਾ ਹੈ। ਇੱਕ, ਦੋ ਬੱਚਿਆਂ ਨੂੰ ਹੀ ਜਨਮ ਦਿੰਦੀਆਂ ਹਨ। ਇੰਨਾਂ ਨੂੰ ਵੀ ਮਾਰ ਦੇਣ। ਜੇ ਬੁੱਢਾਪੇ ਵਿੱਚ ਸੇਵਾ ਕਰਾਂਉਣ ਦਾ ਟਿੱਚਾ ਨਾਂ ਹੋਵੇ। ਬੰਦਾ ਆਪਦੇ ਫ਼ੈਇਦੇ ਤੋਂ ਬਗੈਰ, ਨੁਕਸਾਨ ਮੁੱਲ ਨਹੀਂ  ਲੈਂਦਾ। ਕੁੱਖ ਵਿੱਚ ਤੇ ਬਰਥ ਕੰਟਰੌਲ ਵਿੱਚ ਪਤਾ ਨਹੀਂ, ਕਿੰਨਾਂ ਜੀਆਂ ਘਾਤ ਹੁੰਦਾ ਹੈ? ਔਰਤਾਂ ਹੀ ਕੁੜੀਆਂ ਦੇ ਭਰੂਣ ਨੂੰ ਗਰਭ ਵਿੱਚ ਮਾਰ ਦਿੰਦੀਆਂ ਹਨ। ਕੁੜੀਆਂ ਮਾਰਨ ਦਾ ਦੋਸ਼ ਕੀਹਦੇ ਤੇ ਆਉਂਦਾ ਹੈ? ਔਰਤਾਂ ਹੋਸ਼-ਹਵਾਸ ਵਿੱਚ ਗਰਭ-ਪਾਤ ਕਰਾਂਉਂਦੀਆਂ ਹਨ। ਔਰਤਾਂ ਇੰਨੀਆਂ ਵੀ ਬੇਹੋਸ਼ ਨਹੀਂ ਹੁੰਦੀਆਂ। ਆਪਦੇ ਪੈਰਾਂ ਤੇ ਚੱਲ ਕੇ ਡਾਕਟਰ ਦੇ ਜਾਂਦੀਆਂ ਤੇ ਵਾਪਸ ਘਰ ਆਉਂਦੀਆਂ ਹਨ। ਨਰਸਾਂ ਵੀ ਕੁੜੀਆਂ ਹੁੰਦੀਆਂ ਹਨ। ਕੁੜੀਆਂ ਡਾਕਟਰ ਵੀ ਕੁੜੀਆਂ, ਭੂਆ, ਮਾਸੀ, ਮਾਮੀ, ਚਾਚੀ, ਤਾਈ, ਦਾਦੀ, ਨਾਨੀ ਵੀ ਕੁੜੀਆਂ ਹੀ ਹੁੰਦੀਆਂ ਹਨ। ਇੰਨਾਂ ਨੂੰ ਸਬ ਕੁੱਝ ਪਤਾ ਹੁੰਦਾ ਹੈ। ਕਿੰਨੀ ਅਜੀਬ ਗੱਲ ਹੈ। ਜਦੋਂ ਤਾਂ ਬੱਚਾ-ਮੁੰਡਾ ਚਾਹੀਦਾ ਹੈ। ਉਸ ਨੂੰ ਪੈਦਾ
ਕੀਤਾ ਜਾਂਦਾ ਹੈ। ਚੂੰਮਿਆ ਚੱਟਿਆ ਜਾਂਦਾ ਹੈ। ਕੁੜੀਆਂ ਦੇ ਭਰੂਣ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਘੁਟ-ਘੁਟ ਕੇ ਮਰਨ ਲਈ ਸਹਿਕਣ ਦਿੱਤਾ ਜਾਂਦਾ ਹੈ। ਜਿਵੇਂ ਗੋਲ਼ੀ ਵੱਜੀ ਤੋਂ ਆਰ-ਆਰ ਹੁੰਦੇ ਹੀ ਬੰਦਾ ਮਰ ਜਾਂਦਾ ਹੈ। ਉਵੇਂ ਉਸ ਦੀ ਕਿਹੜਾ ਝੱਟ-ਪੱਟ ਜਾਨ ਨਿੱਕਲਦੀ ਹੈ? ਚਾਰ, ਪੰਜ, ਛੇ ਮਹੀਨੇ ਦੇ ਭਰੂਣ ਨੂੰ ਗਲ਼ਾ ਘੁੱਟ ਕੇ
ਨਹੀਂ ਮਾਰਿਆ ਜਾ ਸਕਦਾ। ਨਾਂ ਹੀ ਜ਼ਹਿਰ ਦਿੱਤਾ ਜਾਂਦਾ ਹੈ। ਕੀ ਲੋਕਾਂ ਵਿੱਚ ਕੁੜੀਆਂ ਜੰਮਣ ਦੀ ਹਿੰਮਤ ਨਹੀਂ ਹੈ? ਕੀ ਪਾਲਨ-ਪੋਸ਼ਨ ਨਹੀਂ ਕਰ ਸਕਦੇ? ਕੀ ਕੁੜੀਆਂ ਦੇ ਵਿਆਹ ਕਰਨ ਦੀ ਗੁਜ਼ੈਸ਼ ਨਹੀਂ ਹੈ? ਕੀ ਬਹੁਤ ਗਰੀਬੀ ਹੈ? ਸ਼ਰਾਬ ਪੀਣ, ਨਸ਼ੇ ਖਾਂਣ ਲਈ ਬਰੀਬੀ ਨਹੀਂ ਹੈ। ਗੱਲ ਕੀ ਹੇ ਹੈ? ਕੀ ਕੁੜੀਆਂ ਜੰਮਣ ਨਾਲ ਇੱਜ਼ਤ ਨੂੰ ਦਾਗ਼ ਲੱਗਦਾ ਹੈ। ਜੋ ਮਰਦ ਦੂਜਿਆਂ ਦੀਆਂ ਔਰਤਾਂ ਦੇ ਆਸ਼ਕ ਬੱਣਦੇ ਹਨ। ਉਨਾਂ ਨੂੰ ਵੱਧ ਡਰ ਲੱਗਦਾ ਹੈ। ਜੇ ਦਾਗ਼ ਲੱਗਣਾਂ ਹੀ ਹੈ। ਤਾਂ ਕੁੜੀਆਂ ਦੇ ਭਰੂਣ ਨੂੰ ਮਾਰਨ ਨਾਲ ਇੱਜ਼ਤ ਨਹੀਂ ਬਚ ਸਕਦੀ। ਦਾਗ਼ ਤਾਂ ਮਾਂ, ਪਤਨੀ ਵੀ ਲਗਾ ਸਕਦੀਆਂ ਹਨ। ਲੋਕਾਂ ਦੀਆਂ ਮਾਂਵਾਂ, ਪਤਨੀਆਂ ਵੀ ਗੈਰ ਸਬੰਧ ਕਰਦੀਆਂ ਹਨ।

ਜੇ ਕੋਈ ਮਰਦ ਕਿਸੇ ਦੀ ਮਾਂ, ਪਤਨੀ ਨਾਲ ਨ਼ਜਾਇਜ਼ ਸਬੰਧ ਕਰਦਾ ਹੈ। ਫਿਰ ਉਸ ਦੀ ਮਾਂ, ਪਤਨੀ ਵੀ ਦੂਜੇ ਮਰਦਾਂ ਨਾਲ ਸਬੰਧ ਕਰ ਸਕਦੀਆਂ ਹਨ। ਪੁੱਤਾ ਨੂੰ ਹੀ ਕਿਉਂ ਜੰਮਿਆਂ ਜਾਂਦਾ ਹੈ? ਕੀ ਉਹ ਬਹੁਤ ਸੇਵਾ ਕਰਦੇ ਹਨ? ਕਈਆਂ ਦੀ ਸੇਵਾ ਹੁੰਦੀ, ਮੈਂ ਵੀ ਦੇਖ਼ੀ ਹੈ। ਮਾਂਪੇਂ ਪੁੱਤ ਜੰਮ ਕੇ ਪੱਛਤਾਉਂਦੇ ਹਨ। ਉਹ ਡੱਕਾ ਦੂਰਾਂ ਨਹੀਂ ਕਰਦੇ।

  ਸਗੋੰ ਮਾਪਿਆਂ ਨੂੰ ਡਰਾਉਂਦੇ, ਧੱਮਕਾਂਉਂਦੇ ਹਨ। ਡਰਾ ਕੇ ਪੈਸੇ ਲੈਂਦੇ ਹਨ। ਮਾਂਪਿਆਂ ਨੂੰ ਮਾਂਵਾਂ, ਭੈਣਾਂ ਦੀਆਂ ਗਾਲ਼ਾਂ ਕੱਢਦੇ ਹਨ। ਪੈਰਾਂ ਵਿੱਚ ਜੁੱਤੀ ਸਣੇ ਮਾਪਿਆਂ ਨੂੰ ਕੁੱਟਦੇ ਹਨ। ਕਈ ਪੁੱਤ ਤਾਂ ਜਿਉਂਦਿਆਂ ਮਾਂਪਿਆਂ ਤੋਂ ਜ਼ਮੀਨ, ਘਰ ਲੈ ਲੈਂਦੇ ਹਨ। ਫਿਰ ਘਰੋਂ ਕੱਢ ਦਿੰਦੇ ਹਨ। ਜਿਹੜੀ ਕਿਸੇ ਦੀ ਜੰਮੀ ਧੀ ਪੁੱਤ ਨਾਲ ਵਿਆਹ ਕੇ ਲਿਉਂਦੇ ਹਨ। ਉਹ ਆ ਕੇ ਐਸੀ ਸੇਵਾ ਕਰਦੀ ਹੈ। ਪੁੱਤਾਂ ਵਾਲੇ ਘਰ-ਘਰ ਭੀਖ਼ ਮੰਗਦੇ ਫਿਰਦੇ ਹਨ। ਜੇ ਕੁੜੀਆਂ ਜੰਮਦੇ, ਤਾਂ ਐਸੇ ਮਾਪੇਂ ਕੁੜੀਆਂ ਕੋਲ ਵੀ ਰਹਿ ਸਕਦੇ ਸਨ। ਕੁੜੀਆਂ ਜੰਮੀਆਂ ਕਰਕੇ, ਬਹੁਤਿਆਂ ਮਾਪਿਆਂ ਨੂੰ ਕਨੇਡਾ, ਅਮਰੀਕਾ ਰਹਿੱਣ ਨੂੰ ਮਿਲ ਗਿਆ। ਕੁੜੀਆਂ ਨੇ ਮਾਪਿਆਂ ਨੂੰ ਕਨੇਡਾ ਬੁਲਾਇਆ ਹੈ। ਜੇ ਹਰ
ਘਰ ਦੇ ਮਰਦ ਭ੍ਰਰੂਣ ਹੱਤਿਆਂ ਕਰਨ ਵਾਲੀਆਂ ਔਰਤਾਂ ਨੂੰ ਰੋਕਣ। ਕੁੜੀਆਂ ਦੀ ਜਾਨ ਬੱਚ ਜਾਵੇ। ਜੇ ਕਿਸੇ ਘਰ ਵਿੱਚ ਧੀ ਤੇ ਪੁੱਤ ਹੁੰਦੇ ਹਨ। ਮਾਂ-ਬਾਪ ਮੁੰਡੇ ਨੂੰ ਦੇਖ਼ ਕੇ ਕਹਿੰਦੇ ਹਨ, " ਮੇਰਾ ਸ਼ੇਰ ਪੁੱਤ ਆ ਗਿਆ। " ਪੁੱਤ ਚਾਹੇ ਚੂਹੇ ਨੂੰ ਦੇਖ਼ ਕੇ ਚੀਕ ਮਾਰ ਦਿੰਦਾ ਹੋਵੇ। ਅੱਜ-ਕੱਲ ਦੇ ਪੁੱਤ ਤਾਂ ਮੱਛਰ, ਮੱਖੀਆਂ ਤੋਂ ਡਰ ਕੇ ਚੀਕ ਮਾਰ ਦਿੰਦੇ ਹਨ। ਪੁੱਤਾਂ ਦੀਆਂ ਲਾੜਾ ਚੱਟੀਆਂ ਜਾਂਦੀਆਂ ਹਨ। ਧੀਆਂ ਨੂੰ ਚੱਜ ਨਾਲ ਬੁਲਾਇਆ ਵੀ ਨਹੀਂ ਜਾਂਦਾ। ਕੁੜੀ ਭਿੱਜੀ ਬਿੱਲੀ ਵਾਂਗ ਕਿਸੇ ਖੂੰਝੇ ਵਿੱਚ ਬੈਠੀ ਹੁੰਦੀ ਹੈ।

Section: