ਕਾਂਗ੍ਰੇਸ ਦੇ ਉਮੀਦਵਾਰ ਹਰਦਿਆਲ ਕੰਬੋਜ ਨੇ ਕਾਗਜ ਦਾਖਲ ਕੀਤੇ

On: 12 January, 2012

ਰਾਜਪੁਰਾ (ਪੰਜਾਬ) 11 ਜਨਵਰੀ (ਧਰਮਵੀਰ ਨਾਗਪਾਲ) ਪੰਜਾਬ ਵਿਧਾਨ ਸਭਾ ਦੀਆ 30 ਜਨਵਰੀ ਨੂੰ ਹੋਣ ਵਾਲੀਆ ਚੋਣਾ ਦੇ ਮਧ ਨਜਰ ਅਜ ਕਾਂਗ੍ਰੇਸ ਪਾਰਟੀ ਦੇ ਉਮੀਦਵਾਰ ਸ੍ਰ, ਹਰਦਿਆਲ ਸਿੰਘ ਕੰਬੋਜ ਨੇ ਆਪਣੇ ਕਾਗਜ ਦਾਖਲ ਕੀਤੇ. ਬਾਅਦ ਵਿਚ ਉਹਨਾਂ ਨੇ ਵਖ ਵਖ ਥਾਵਾ ਤੇ ਨੁਕੜ ਮੀਟੀਂਗਾ ਕਰਕੇ ਕਈ ਭਾਜਪਾ ਅਤੇ ਅਕਾਲੀ ਐਮ ਸੀਜ ਨੂੰ ਕਾਂਗ੍ਰੇਸ ਵਿਚ ਸ਼ਾਮਲ ਕੀਤਾ ਤੇ ਬਲਾਕ ਕਾਂਗ੍ਰੇਸ ਪ੍ਰਧਾਨ ਨਰਿੰਦਰ ਸ਼ਾਸਤਰੀ ਦੇ ਘਰ ਰਾਜਪੁਰਾ ਵਿਖੇ 25 ਵਾਰਡਾ ਦੇ ਵਰਕਰਾ ਦੀ ਮੀਟੀਂਗ ਹੋਈ ਜਿਸਦੀ ਪ੍ਰਧਾਨਗੀ ਸ੍ਰ, ਹਰਦਿਆਲ ਸਿੰਘ ਕੰਬੋਜ ਨੇ ਕੀਤੀ ਤੇ ਉਹਨਾਂ ਇਸ ਮੌਕੇ ਕਿਹਾ ਕਿ ਅਸੀ ਸੌ ਤੋ ਜਿਆਦਾ ਨੁਕੜ ਮੀਟੀਂਗਾ ਕਰ ਚੁਕੇ ਹਾਂ ਜਿਸ ਵਿਚ ਸਾਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਉਹਨਾਂ ਕਿਹਾ ਕਿ ਕਈ ਭਾਜਪਾ ਤੇ ਅਕਾਲੀ ਐਮ ਸੀ ਤੇ ਸਾਬਕਾ ਐਮ ਸੀ ਕਾਂਗ੍ਰੇਸ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ. ਇਸ ਮੌਕੇ ਅਚਨਚੇਤ ਪਹੁੰਚੀ ਬੀਬੀ ਪ੍ਰਨੀਤ ਕੌਰ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ ਨੇ ਰਾਜਪੁਰਾ ਦੇ ਲੋਕਾਂ ਨੂੰ ਕਾਂਗ੍ਰੇਸ ਦੇ ਉਮੀਦਵਾਰ ਨੂੰ ਵਧ ਤੋਂ ਵਧ ਵੋਟਾ ਨਾਲ ਜਿਤਾਉਣ ਦੀ ਅਪੀਲ ਕੀਤੀ. ਇਥੇ ਇਹ ਵਰਣਨ ਯੋਗ ਹੈ ਕਿ ਪੰਜਾਬ ਵਿਚ ਹੋਣ ਵਾਲੀਆ ਚੋਣਾ ਵਿਚ ਚੋਣ ਕਮੀਸ਼ਨ ਨੇ ਪੂਰੀ ਸਖਤਾਈ ਕੀਤੀ ਹੋਈ ਹੈ ਹੋਰ ਤੇ ਹੋਰ ਉਮੀਦਵਾਰਾ ਵਲੋਂ ਕਾਗਜ ਭਰਨ ਵੇਲੇ ਪਤਰਕਾਰਾ ਨੂੰ ਅੰਦਰ ਨਹੀਂ ਜਾਣ ਦਿਤਾ ਜਾ ਰਿਹਾ ਹੈ ਤੇ ਨਾ ਹੀ ਅੰਦਰ ਫੋਟੋ ਖਿਚਣ ਦੀ ਇਜਾਜਤ ਹੈ ਇਸ ਦੇ ਨਾਲ ਹੀ ਉਮੀਦਵਾਰ ਵਲੋਂ ਖਰਚਾ ਘਟ ਕਰਨ ਦੀਆ ਹਿਦਾਇਤਾ ਦਿਤੀਆ ਗਈਆ ਹਨ. ਜਿਸ ਨਾਲ ਇਥੋ ਦੇ ਵੋਟਰਾਂ ਦੇ ਰੋਜਾਨਾ ਖਾਣ ਪੀਣ ਤੇ ਰਾਤ ਨੂੰ ਲਾਲ ਪਰੀ ਵਰਤਣ ਦੀ ਵੀ ਇਜਾਜਤ ਨਹੀ ਹੈ ਜਿਸ ਕਾਰਣ ਪਿਅਕੜਾ ਦੇ ਚੇਹਰੇ ਮੁਰਝਾਏ ਹੋਏ ਦਿਸਦੇ ਹਨ.