ਸੁਤੰਤਰਤਾ ਸੈਨਾਨੀ ਉਤਰਾਧਿਕਾਰੀ ਸੰਘ ਫਗਵਾੜਾ ਯੁੂਨਿਟ ਵਲੋਂ ਸਨਮਾਨ ਸਮਾਰੋਹ

On: 27 August, 2012

ਫਗਵਾੜਾ (ਹਰਿੰਦਰ ਪਾਲ ਸਿੰਘ ਹਨੀ, ਸ਼ਰਮਾ) ਸੁਤੰਤਰਤਾ ਸੈਨਾਨੀ ਉਤਰਾਧਿਕਾਰੀ ਸੰਘ ਫਗਵਾੜਾ ਯੁਨਿਟ ਵਲੋਂ ਸਥਾਨਕ ਬਲੱਡ ਬੈਂਕ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਸ੍ਰ: ਗੁਰਬਚਨ ਸਿੰਘ ਵਾਲੀਆ (ਪ੍ਰਧਾਨ) ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿੱਚ ਐਸ ਡੀ ਐਮ ਫਗਵਾੜਾ ਸ੍ਰ: ਪੀ ਪੀ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਸ੍ਰ: ਗਿਆਨ ਸਿੰਘ ਸੱਗੂ (ਪ੍ਰਧਾਨ ਪੰਜਾਬ ਪ੍ਰਦੇਸ਼ ਉਤਰਾਧਿਕਾਰੀ ਸੰਗਠਨ), ਸ਼੍ਰੀ ਅਵਿਨਾਸ਼ ਚੰਦਰ ਮੀਤ ਪ੍ਰਧਾਨ ਪੰਜਾਬ ਸੁਤੰਤਰਤਾ ਸੈਨਾਨੀ ਸੰਗਠਨ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਸ੍ਰ: ਗੁਰਬਚਨ ਸਿੰਘ ਵਾਲੀਆ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਪ੍ਰੋਜੈਕਟ ਚੇਅਰਮੈਨ ਅਰੁਣ ਵਰਮਾ ਨੇ ਸੰਘ ਦੇ ਸੰਗਠਨ ਦੇ ਉਦੇਸ਼ਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸ਼੍ਰੀ ਸੁਸ਼ੀਲ ਸ਼ਰਮਾ ਵਲੋਂ ਸ਼੍ਰੀ ਸਰਵੇਸ਼ ਕੌਸ਼ਲ ਪ੍ਰਿੰਸੀਪਲ ਸਕੱਤਰ, ਅਜਾਦੀ ਘੁਲਾਟੀਏ, ਪੰਜਾਬ ਸਰਕਾਰ ਦੇ ਨਾਂ ਤੇ ਮੰਗ ਪੱਤਰ ਐਸ ਡੀ ਐਮ ਫਗਵਾੜਾ ਰਾਹੀਂ ਪੇਸ਼ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੋਰ ਤੇ ਉਤਰਾਧਿਕਾਰੀ ਨੂੰ ਬਣਦਾ ਸਨ ਮਾਨ , ਸਹੂਲਤਾਂ ਅਤੇ ਪਹਿਚਾਣ ਪੱਤਰ ਬਣਾਉਣ ਦੀ ਮੁੱਖ ਮੰਗ ਸ਼ਾਮਲ ਸੀ। ਮੁੱਖ ਮਹਿ ਮਾਨ ਐਸ ਡੀ ਐ ਫਗਵਾੜਾ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਸੰਘ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਉਨਾਂ ਨੂੰ ਹਰ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਅਤੇ ਅਜਾਦੀ ਪ੍ਰਾਪਤੀ ਲਈ ਸ਼ਹੀਦਾਂ ਦੇ ਯੋਗਦਾਨ ਨੂੰ ਪ੍ਰਣਾਮ ਕਰਦਿਆਂ, ਸਮਾਗਮ ਵਿੱਚ ਹਾਜਰ ਅਜਾਦੀ ਘੁਲਾਟੀਆਂ ਅਤੇ ਉਨਾਂ ਦੇ ਉਤਰਾਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਿਦਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀ ਮਿਸ ਰਿਚਾ ਵਰਮਾ ਅਤੇ ਰਣਜੀਤ ਵਾਲੀਆ ਨੂੰ ਉਨਾਂ ਦੀ ਵਿਦਿਆਕ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਅਵਿਨਾਸ਼ ਛਾਬੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸ਼੍ਰੀਮਤੀ ਪੁਸ਼ਪਾ ਦੇਵੀ, ਸ੍ਰ:  ਟਹਿਲ ਸਿੰਘ, ਸ੍ਰ: ਕਰਨੈਲ ਸਿੰਘ, ਸ੍ਰ: ਦਲਜੀਤ ਸਿੰਘ, ਸ੍ਰ: ਕੁਲਦੀਪ ਸਿੰਘ, ਸ਼੍ਰੀਮਤੀ ਚਮਨ ਕੁਮਾਰੀ, ਸ਼੍ਰੀ ਦੇਵਦੱਤ ਸ਼ਰਮਾ ਉਚੇਚੇ ਤੋਰ ਤੇ ਰਾਜਪੁਰਾ, ਅੰਮ੍ਰਿਤਸਰ ਅਤੇ ਅੰਬਾਲਾ ਤੋਂ ਸਮਾਗਮ ਵਿੱਚ ਹਾਜਰ ਹੋਏ। ਇਸ ਤੋਂ ਇਲਾਵਾ ਮਲਕੀਅਤ ਸਿੰਘ ਰਘਬੋਤਰਾ, ਕੁਸਮ ਸ਼ਰਮਾ, ਬਾਬਾ ਬਿਲੇ ਸ਼ਾਹ ਜੀ, ਬੂਟਾ ਮੁਹੰਮਦ, ਬਾਸੀਮ ਅਖਤਰ ਅਲੀ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ।