...ਜਦੋਂ ਕੁੱਤਿਆਂ ਨੇ ਅਕਾਲੀਆਂ ਨੂੰ ਘੇਰਿਆ

On: 10 April, 2013

ਪਣਜੀ-ਅੱਜ ਇੱਥੇ ਸਮੁੰਦਰ ਕੰਢੇ ਚੱਲ ਰਹੇ ਅਕਾਲੀ ਚਿੰਤਨ ਕੈਂਪ ਦਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਸਵੇਰ ਸਮੇਂ ਉਸ ਵੇਲੇ ਸੰਕਟਮਈ ਸਥਿਤੀ ਪੈਦਾ ਹੋ ਗਈ ਜਦੋਂ ਆਵਾਰਾ ਕੁੱਤਿਆਂ ਨੇ ਅਕਾਲੀਆਂ 'ਤੇ ਹਮਲਾ ਕਰਦਿਆਂ ਉਨ੍ਹਾਂ ਨੂੰ ਘੇਰ ਲਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਕਈ ਅਕਾਲੀ ਮੈਂਬਰ ਸਮੁੰਦਰ ਕੰਢੇ ਘੁੰਮਣ ਲਈ ਨਿਕਲੇ ਸਨ। ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਤਾਂ ਕੁੱਤਿਆਂ ਤੋਂ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਚੰਦੂਮਾਜਰਾ ਮਗਰ ਅਚਾਨਕ ਕੁੱਤੇ ਪੈ ਗਏ ਅਤੇ ਉਹ ਡਿਗਦੇ-ਡਿਗਦੇ ਬਚੇ। ਨਾਲ ਹੀ ਦਰਬਾਰਾ ਸਿੰਘ ਗੁਰੂ ਵੀ ਸਨ ਜਿਨ੍ਹਾਂ ਨੇ ਹਿੰਮਤ ਕਰਕੇ ਕੁੱਤਿਆਂ ਨੂੰ ਲਲਕਾਰਾ ਮਾਰ ਕੇ ਭਜਾਇਆ।