ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ ਡਾਨ ਦੇ ਪ੍ਰਧਾਨ ਇੱਕਬਾਲ ਸਿੰਘ ਭੱਟੀ ਵੱਲੋਂ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਸੁਪਰੀਮ ਕੋਰਟ ਵੱਲੋਂ ਫਾਂਸੀ ਦੀ ਸਜਾ ਬਰਕਰਾਰ ਰੱਖਣ ਦੇ ਰੋਸ ਵੱਜੋਂ,ਅਗਲੇ ਹਫਤੇ ਤੋਂ, ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਰੱਖਣ ਦਾ ਫੈਸਲਾ।

On: 13 April, 2013

ਸਿੱਖ ਕੌਮ ਵੀ ਕਤਲੇਆਮ ਅਤੇ ਅਹਿੰਸਾ ਦੇ ਵਿਰੁੱਧ ਹੈ,ਪਰ ਅਨਿਆ ਦੇ ਖਿਲਾਫ ਲੜਨਾ ਵੀ ਆਪਣਾ ਹੱਕ ਸਮਝਦੀ ਹੈ। ਇੱਕੋ ਆਦਮੀਂ ਵਾਸਤੇ ਦੁਨੀਆ ਦੇ ਇਤਿਹਾਸ ਅਤੇ ਕਿਸੇ ਵੀ ਮੁਲਕ ਦੇ ਸੰਵਿਧਾਨ ਵਿੱਚ ਦੋਹਰੀ ਸਜਾ ਦਾ ਕਾਨੂੰਨ ਮੌਜੂਦ ਨਹੀਂ ਹੈ,ਫਿਰ ਭਾਰਤ ਦੀ ਸਰਕਾਰ ਅਤੇ ਜੁਡੀਸ਼ਰੀ,ਆਪਣੇ ਆਪ ਨੂੰ ਦੁਨੀਆਂ ਵਿੱਚ ਜਮਹੂਰੀਅਤ ਹੱਕਾਂ ਦੀ ਰਾਖੀ ਕਰਨ ਤੇ ਕਹਾਉਣ ਵਾਲੀ,ਇਹ ਸਭ ਕੁੱਝ ਕਰਕੇ ਮਨੁੱਖੀ ਹੱਕਾਂ ਦੀ ਉਲੰਘਣਾਂ ਕਿਉਂ ਕਰ ਰਹੀ ਹੈ। ਜਰਮਨ ਦੀ ਸਰਕਾਰ ਨੂੰ ਵੀ,ਪ੍ਰੋ. ਭੁੱਲਰ ਦੇ ਮਾਮਲੇ ਵਿੱਚ ਦਖਲ ਅੰਦਾਜੀ ਕਰਕੇ ਆਪਣੀ ਕੀਤੀ ਸੰਧੀ ਦੀ ਰਾਖੀ ਕਰਨੀ ਚਾਹੀਦੀ ਹੈ।ਕਿਸ਼ੋਰੀ ਲਾਲ ਵਰਗੇ,ਜਿਸ ਤੇ ਅਠਾਈ ਕਤਲਾਂ ਦਾ ਦੋਸ਼ ਸਿੱਧ ਹੋ ਚੁੱਕਾ ਹੈ,ਉਸਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ,ਪ੍ਰੋ.ਸਾਹਿਬ ਨੂੰ ਕਿਉਂ ਨਹੀਂ
   ਪੈਰਿਸ 12 ਅਪ੍ਰੈਲ (ਦਲਜੀਤ ਬਾਬਕ) ਪੈਰਿਸ ਤੋਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆਂ, ਇੱਕਬਾਲ ਸਿੰਘ ਭੱਟੀ ਨੇ ਕਿਹਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਨੂੰ,ਸੁਪਰੀਮ ਕੋਰਟ ਵੱਲੋਂ ਬਰਕਰਾਰ ਰੱਖਣਾ,ਇਹ ਦਰਸਾਉਂਦਾ ਹੈ ਕਿ ਭਾਰਤ ਵਿੱਚ ਸਿੱਖਾਂ ਵਾਸਤੇ ਵੱਖਰਾ ਕਾਨੂੰਨ ਹੈ ਤੇ ਹੋਰਨਾਂ ਵਾਸਤੇ ਵੱਖਰਾ।ਸ. ਭੱਟੀ ਨੇ ਹੋਰ ਕਿਹਾ ਕਿ ਆਉ ਅਸੀਂ ਸਾਰੇ ਰਲ ਮਿਲਕੇ ਪ੍ਰੋ. ਸ਼ਾਹਿਬ ਨੂੰ ਬਚਾਉਣ ਵਾਸਤੇ ਕੋਈ ਠੌਸ ਅਤੇ ਮਜਬੂਤ ਹੱਲ ਲੱਭੀਏ,ਅਸੀਂ ਮੈਮੋਰੰਡਮ,ਅਪੀਲਾਂ,ਦਸਤਖਤੀ ਮੁਹਿੰਮ,ਅਖਬਾਰਾਂ ਵਿੱਚ ਗਰਮਾਂ ਗਰਮ ਬਿਆਨ ਅਤੇ ਮੁਜਾਹਰੇ ਕਰਕੇ ਦੇਖ ਲਿਆ ਹੈ,ਸਰਕਾਰ ਤੇ ਕੋਈ ਅਸਰ ਨਹੀਂ ਹੋਇਆ।ਵੈਸੇ ਕੋਈ ਵੀ ਗੈਰਤ ਮੰਦ ਕੌਮ ਸਮੇਤ ਸਿੱਖ ਕੌਮ ਦੇ,ਕਤਲੇਆਮ ਅਤੇ ਹਿੰਸਾ ਵਿੱਚ ਵਿਸ਼ਵਾਸ਼ ਨਹੀਂ ਰੱਖਦੀ ਅਤੇ ਨਾ ਹੀ ਰੱਖਣਾ ਚਾਹੀਦਾ ਹੈ,ਪਰ ਅਫਸੋਸ,ਜੁਲਮ ਦੇ ਖਿਲਾਫ ਚੁੱਪ ਵੀ ਨਹੀਂ ਰਿਹਾ ਜਾਂਦਾ।ਨਾਲੇ ਕਿਸੇ ਵੀ ਮਾਨਸਿਕ ਬਿਮਾਰੀ ਦੇ ਰੋਗੀ ਜਾਂ ਸਰੀਰਕ ਤੌਰ ਤੇ ਅਪਾਹਜ ਵਿਅਕਤੀ ਨੂੰ ਕਾਨੂੰਨੀ ਤੌਰ ਤੇ ਫਾਂਸੀ ਨਹੀਂ ਲਟਕਾਇਆ ਜਾ ਸਕਦਾ,ਇਸ ਲਈ ਜੇਕਰ ਇਸ ਵਿਸ਼ੇ ਤੇ ਇਕੱਠੇ ਹੋ ਕੇ ਅਸੀ ਹੰਭਲਾ ਮਾਰੀਏ ਤਾਂ ਅਸੀਂ ਪ੍ਰੋ.ਸਾਹਿਬ ਨੂੰ ਕਾਨੂਂਨੀ ਤੌਰ ਤੇ ਵੀ ਬਚਾ ਸਕਦੇ ਹਾਂ,ਲੋੜ ਹੈ ਨੇਅਕ ਦਿਲੀ ਨਾਲ,ਸਾਰੀਆਂ ਜਥੈਬੰਦੀਆਂ ਇੱਕਮੁੱਠ ਹੋ ਕੇ,ਹਉਮੇਂ ਤਿਆਗ ਕੇ ਸਿਰਫ ਤੇ ਸਿਰਫ ਪ੍ਰੋ. ਸ਼ਾਹਿਬ ਨੂੰ ਬਚਾਉਣ ਦਾ ਸੋਚਣ,ਟੈਲੀਵੀਜਨਾਂ ਤੇ ਗਰਮਾਂ ਗਰਮ ਤਕਰੀਰਾਂ ਅਸੀਂ ਆਪਣੇ ਦਿੱਲ ਦੀ ਭੜਾਸ ਤਾਂ ਕੱਢ ਸਕਦੇ ਹਾਂ,ਪਰ ਭਾਰਤ ਸਰਕਾਰ ਦੇ ਫੈਸਲੇ ਨੂੰ ਨਹੀ ਬਦਲ ਸਕਦੇ।