ਗੋਆ ਦੇ ਸਮੁੰਦਰੀ ਕੰਢਿਆਂ 'ਤੇ ਪੰਜਾਬ ਦੀ ਸਰਕਾਰ

On: 8 April, 2013

ਪਣਜੀ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਪੰਜਾਬ ਦੀ ਪੂਰੀ ਕੈਬਨਿਟ ਅਤੇ ਅਕਾਲੀ ਭਾਜਪਾ ਦੀ ਪੂਰੀ ਲੀਡਰਸ਼ਿਪ ਗੋਆ ਪੁੱਜ ਗਈ ਹੈ। ਗੋਆ ਵਿਖੇ ਪੰਜਾਬ ਦੇ ਸਾਰੇ ਲੀਡਰ ਤਾਜ ਦੇ ਪੰਜ ਤਾਰਾ ਹੋਟਲਾਂ 'ਚ ਠਹਿਰੇ ਹਨ ਜਿਥੇ ਅਕਾਲੀ ਭਾਜਪਾ ਸੋਮਵਾਰ ਤੋਂ ਮੰਥਨ ਸ਼ੁਰੂ ਕਰੇਗੀ। ਗੋਆ ਪੁੱਜੀ ਫਰੀਦਕੋਟ ਦੀ ਲੋਕਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ ਨੇ ਦੱਸਿਆ ਕਿ ਦੋ ਦਿਨ ਦੀ ਚਿੰਤਨ ਬੈਠਕ 'ਚ ਪੰਜਾਬ ਦੇ ਵਿਕਾਸ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ। 
ਇਸ ਦੌਰਾਨ ਸਾਬਕਾ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਚਿੰਤਨ ਬੈਠਕ 'ਚ ਲੋਕ ਸਭਾ ਚੋਣਾਂ ਦੇ ਨਾਲ ਮਈ 'ਚ ਹੋਣ ਵਾਲੀਆਂ ਪੰਚਾਇਤ ਚੋਣਾਂ ਦੀ ਰਣਨੀਤੀ 'ਤੇ ਵੀ ਵਿਚਾਰ ਕੀਤਾ ਜਾਵੇਗਾ। ਗੋਆ ਪੁੱਜੇ ਜਲੰਧਰ ਤੋਂ ਅਕਾਲੀ ਵਿਧਾਇਕ ਪ੍ਰਗਟ ਸਿੰਘ ਨੇ ਵੀ ਚਿੰਤਨ ਬੈਠਕ ਦੌਰਾਨ ਵੱਖ-ਵੱਖ ਸਿਆਸੀ ਮੁੱਦਿਆਂ 'ਤੇ ਚਰਚਾ ਕੀਤੇ ਜਾਣ ਦੀ ਗੱਲ ਕਹੀ ਹੈ।

Section: