ਸਿੰਗਾਪੁਰ 'ਚ ਭਾਰਤੀ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ, 27 ਸ਼ੱਕੀ ਗ੍ਰਿਫਤਾਰ

On: 11 December, 2013

ਸਿੰਗਾਪੁਰ—ਸਿੰਗਾਪੁਰ 'ਚ ਇਕ ਭਾਰਤੀ ਵਰਕਰ ਦੀ ਐਤਵਾਰ ਨੂੰ ਬੱਸ ਨਾਲ ਹੋਈ ਟਕੱਰ ਕਾਰਨ ਮੌਤ ਹੋ ਜਾਣ ਤੋਂ ਬਾਅਦ ਭੜਕੀ ਹਿੰਸਾ 'ਚ 400 ਤੋਂ ਜ਼ਿਆਦਾ ਲੋਕਾਂ ਦਾ ਪੁਲਸ ਨਾਲ ਸੰਘਰਸ਼ ਹੋਇਆ, ਜਿਸ 'ਚ 10 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਭੜਕੀ ਭੀੜ ਨੇ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਮਾਮਲੇ 'ਚ ਪੁਲਸ ਨੇ 27 ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ 33 ਸਾਲ ਦੇ ਇਕ ਭਾਰਤੀ ਵਰਕਰ ਦੀ ਨਿੱਜੀ ਵਾਹਨ ਨਾਲ ਟਕੱਰ ਤੋਂ ਬਾਅਦ ਲਿਟਿਲ ਇੰਡੀਆ ਇਲਾਕੇ 'ਚ ਹਿੰਸਾ ਭੜ ਗਈ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਏਨ ਲੂੰਗ ਨੇ ਹਿੰਸਾ ਦੀ ਇਸ ਘਟਨਾ ਨੂੰ ਬੇਹੱਦ ਨਿਰਾਸ਼ਾਜਨਕ ਦੱਸਿਆ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ ਚਾਹੇ ਕਿਸੇ ਵੀ ਕਾਰਨ ਹਿੰਸਾ ਭੜਕੀ ਹੋਵੇ ਪਰ ਇਸ ਨੂੰ ਕਿਸੇ ਤਰ੍ਹਾਂ ਨਾਲ ਜ਼ਾਇਜ ਨਹੀਂ ਠਹਿਰਾਇਆ ਜਾ ਸਕਦਾ। ਅਸੀਂ ਅਜਿਹੀ ਹਿੰਸਕ ਘਟਨਾਵਾਂ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਮੁਆਫ ਨਹੀਂ ਕਰਾਂਗੇ। ਸਿੰਗਾਪੁਰ ਦੀ ਸਿਵਲ ਡਿਫੈਂਸ ਫੋਰਸ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਕਿ ਭੜਕੀ ਭੀੜ ਨੇ ਤਿੰਨ ਪੁਲਸ ਵਾਹਨਾਂ, ਇਕ ਐਂਬੂਲੈਂਸ ਅਤੇ ਇਕ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ। ਸਿੰਗਾਪੁਰ 'ਚ ਹਿੰਸਾ ਦੀ ਕਿਸੇ ਵੀ ਘਟਨਾ ਲਈ ਸਖਤ ਸਜ਼ਾ ਦਾ ਨਿਯਮ ਹੈ। ਇਥੇ ਅਜਿਹੇ ਕੰਮ 'ਚ ਸ਼ਾਮਲ ਲੋਕਾਂ ਨੂੰ ਸੱਤ ਸਾਲ ਦੀ ਸਜ਼ਾ ਹੋ ਸਕਦੀ ਹੈ। ਅਜਿਹੇ 'ਚ ਇਥੇ ਹੋਈ ਹਿੰਸਾ ਦੀ ਇਹ ਇਕ ਭਿਆਨਕ ਘਟਨਾ ਹੈ ਜਦੋਂਕਿ ਬਾਹਰੀ ਵਰਕਰਾਂ ਦੇ ਦਰਮਿਆਨ ਰੋਸ ਦੇ ਕਾਰਨ ਹੋਏ ਵਿਦਰੋਹ 'ਚ ਪਿਛਲੇ ਸਾਲ ਸਭ ਤੋਂ ਹਿੰਸਾ ਭੜਕੀ ਸੀ। ਇਸ ਦੌਰਾਨ ਲਗਭਗ 170 ਬੱਸ ਡਰਾਈਵਰ ਹੜਤਾਲ 'ਤੇ ਚਲ ਗਏ ਸਨ। ਸਿੰਗਾਪੁਰ ਦੇ ਉਪ ਰਾਸ਼ਟਰਪਤੀ ਤਿਓ ਚੀ ਹਿਯਾਨ ਨੇ ਕਿਹਾ ਕਿ ਇਹ ਹਿੰਸਾ ਦੀ ਇਕ ਗੰਭੀਰ ਘਟਨਾ ਹੈ, ਜਿਸ 'ਚ ਲੋਕ ਜ਼ਖਮੀ ਹੋਏ ਹਨ ਅਤੇ ਜਨਤਕ ਜਾਈਦਾਦ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਲੋਕਾਂ ਨੂੰ ਫੜਨ ਲਈ ਕੋਈ ਅਣਲੋੜੀਂਦੀ ਫੋਰਸ ਦਾ ਪ੍ਰਯੋਗ ਨਹੀਂ ਕੀਤਾ।

Section: