ਸੁਧਾਕਰਨ 'ਤੇ ਕੇਸ ਦਰਜ ਨਹੀਂ ਕਰੇਗੀ ਕੇਰਲ ਸਰਕਾਰ

On: 19 February, 2013

ਤਿਰੂਵਨੰਤਪੁਰਮ : ਕੇਰਲ ਸਰਕਾਰ ਨੇ ਸੂਰੀਆਨੇਲੀ ਸਮੂਹਿਕ ਜਬਰ ਜਨਾਹ ਕਾਂਡ 'ਚ ਪੀੜਤਾ ਦੇ ਚਰਿੱਤਰ 'ਤੇ ਉਂਗਲੀ ਉਠਾਉਣ ਵਾਲੇ ਕਾਂਗਰਸ ਐਮਪੀ ਕੇ ਸੁਧਾਕਰਨ 'ਤੇ ਮੁਕੱਦਮਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਵਿਧਾਨ ਸਭਾ 'ਚ ਸਰਕਾਰ ਨੇ ਇਹ ਵੀ ਕਿਹਾ ਕਿ ਉਹ ਸੁਧਾਕਰਨ ਦੇ ਬਿਆਨ ਨਾਲ ਸਹਿਮਤੀ ਨਹੀਂ ਰੱਖਦੀ। ਗ੍ਰਹਿ ਮੰਤਰੀ ਟੀ ਰਾਧਾਕ੍ਰਿਸ਼ਨਨ ਨੇ ਮੰਗਲਵਾਰ ਨੂੰ ਮਾਕਪਾ ਵਿਧਾਇਕ ਕੇ ਐਸ ਸਲੀਖਾ ਦੇ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਸੁਧਾਕਰਨ ਨੇ ਇਹ ਬਿਆਨ ਮਸਕਟ 'ਚ ਦਿੱਤਾ ਸੀ, ਲਿਹਾਜ਼ਾ ਸਰਕਾਰ ਇਸ 'ਤੇ ਕੇਸ ਦਰਜ ਨਹੀਂ ਕਰ ਸਕਦੀ। ਹਾਲਾਂਕਿ, ਰਾਧਾਕ੍ਰਿਸ਼ਨਨ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਕਾਂਗਰਸ ਜਾਂ ਯੂਡੀਐਫ ਗਠਜੋੜ ਸਰਕਾਰ ਉਨ੍ਹਾਂ ਦੇ ਬਿਆਨ ਨੂੰ ਅਸਵੀਕਾਰ ਕਰਦੀ ਹੈ। ਸਲੀਖਾ ਨੇ ਕਿਹਾ ਕਿ ਸੁਧਾਕਰਨ ਦਾ ਬਿਆਨ ਪੀੜਤਾ ਦਾ ਮਨੋਬਲ ਡੇਗਣ ਤੇ ਅਸਿੱਧੇ ਤੌਰ 'ਤੇ ਕੁਰੀਅਨ ਨੂੰ ਬਚਾਉੁਣ ਦੀ ਕੋਸ਼ਿਸ਼ ਹੈ। ਕੰਨੂਰ ਤੋਂ ਲੋਕ ਸਭਾ ਸੰਸਦ ਮੈਂਬਰ ਸੁਧਾਕਰਨ ਦੇ ਬਿਆਨ ਨੂੰ ਬੇਹੱਦ ਅਪਮਾਨਜਨਕ ਤੇ ਕੇਰਲ ਦੇ ਸੱਭਿਆਚਾਰ ਲਈ ਚੁਣੌਤੀ ਦੱਸਦਿਆਂ ਸਲੀਖਾ ਨੇ ਕਿਹਾ ਕਿ ਦੇਸ਼ ਦੀਆਂ ਅੌਰਤਾਂ ਗਹਿਰੀ ਚਿੰਤਾ 'ਚ ਹਨ ਕਿਉਂਕਿ ਸੁਧਾਕਰਨ ਜਿਹੇ ਐਮਪੀ ਅੌਰਤਾਂ ਖ਼ਿਲਾਫ਼ ਅਪਰਾਧ ਨਾਲ ਜੁੜੇ ਕਾਨੂੰਨ 'ਤੇ ਚਰਚਾ 'ਚ ਹਿੱਸਾ ਲੈਣ ਵਾਲੇ ਹਨ। ਪਿਛਲੇ ਹਫਤੇ ਮਸਕਟ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਸੂਰੀਆਨੇਲੀ ਕਾਂਡ 'ਚ ਫੈਸਲਾ ਦੇਣ ਵਾਲੇ ਕੇਰਲ ਹਾਈ ਕੋਰਟ ਨੇ ਕਿਹਾ ਸੀ ਕਿ ਪੀੜਤਾ ਨਾਲ ਜਬਰ ਜਨਾਹ ਨਹੀਂ ਹੋਇਆ ਸੀ ਤੇ ਉਹ ਵੇਸਵਾਗਮਨੀ 'ਚ ਸ਼ਾਮਲ ਸੀ। ਉੁਨ੍ਹਾਂ ਦੇ ਇਸ ਬਿਆਨ ਦੀ ਵਿਰੋਧੀ ਧਿਰ ਤੋਂ ਇਲਾਵਾ ਮਹਿਲਾ ਕਾਂਗਰਸ ਵਲੋਂ ਸਖ਼ਤ ਆਲੋਚਨਾ ਕੀਤੀ ਗਈ ਸੀ।

Section: