ਮੈਗ਼ਜ਼ੀਨ ਜਾਂ ਅਖ਼ਬਾਰ ਕੱਢਣਾ ਬਹੁਤ ਹੀ ਔਖਾ ਕੰਮ ਹੈ - ਕੈਂਥ

On: 4 February, 2013

ਮੀਡੀਆ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਲਈ ਅਹਿਮ ਰੋਲ ਅਦਾ ਕਰਦਾ ਹੈ - ਧਾਲੀਵਾਲ, ਸੋਢੀ
ਦਸਤਕ 2013 ਮੈਗ਼ਜ਼ੀਨ ਰਿਲੀਜ਼
ਫਗਵਾੜਾ 4 ਫਰਵਰੀ (ਅਸ਼ੋਕ ਸ਼ਰਮਾ / ਸੁਖਵਿੰਦਰ ਸਿੰਘ) ਕੇ.ਐਸ.ਮੀਡੀਆ ਲਿੰਕਸ ਵਲੋਂ  ਸੁਖਵਿੰਦਰ ਸਿੰਘ ਦੀ ਦੇਖ ਰੇਖ ਹੇਠ ਤਿਆਰ ਕੀਤਾ ਸਾਲਾਨਾ ਮੈਗ਼ਜ਼ੀਨ -ਦਸਤਕ 2013- ਰਿਲੀਜ਼ ਕਰਨ ਲਈ ਵਿਸ਼ੇਸ਼ ਸਮਾਗਮ ਸਥਾਨਕ ਹੋਟਲ ਹੇਅਰ ਪੈਲੇਸ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਸੋਮ ਪ੍ਰਕਾਸ਼ ਕੈਂਥ ਮੁੱਖ ਸੰਸਦੀ ਸਕੱਤਰ ਸਥਾਨਕ ਸਰਕਾਰਾਂ ਪੰਜਾਬ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸ੍ਰ. ਸੁਰਿੰਦਰ ਸਿੰਘ ਸੋਢੀ ਡੀ.ਆਈ.ਜੀ. ਪੰਜਾਬ ਪੁਲਿਸ, ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਆਈ.ਏ.ਐਸ. ਏ.ਡੀ.ਸੀ. ਹੁਸ਼ਿਆਰਪੁਰ, ਪ੍ਰਵੀਨ ਬੰਗਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੁਰੇਸ਼ ਮੱਲਹਣ, ਬਿਕਰਮਜੀਤ ਵਾਲੀਆ ਅਤੇ ਬਲਵੀਰ ਗੋਸਲ ਸਮਾਜ ਸੇਵਕ ਆਦਿ ਸ਼ਾਮਲ ਹੋਏ। ਇਸ ਮੌਕੇ ’’ ਦਸਤਕ ਮੈਗ਼ਜ਼ੀਨ ਰਿਲੀਜ਼ ਕਰਨ ਦੀ ਰਸਮ ਮੁੱਖ ਮਹਿਮਾਨ ਸ਼੍ਰੀ ਸੋਮ ਪ੍ਰਕਾਸ਼ ਕੈਂਥ ਤੇ ਪ੍ਰਮੁੱਖ਼ ਸ਼ਖ਼ਸੀਅਤਾਂ ਨੇ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ। ਹਲਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼ ਕੈਂਥ ਨੇ ਮੈਗ਼ਜ਼ੀਨ ਪ੍ਰਕਾਸ਼ਿਤ ਕਰਨ ਵਾਲੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਗ਼ਜ਼ੀਨ ਜਾਂ ਅਖ਼ਬਾਰ ਕੱਢਣਾ ਬਹੁਤ ਔਖਾ ਕੰਮ ਹੈ ਇਸ ਵਿੱਚ ਉਹ ਹੀ ਇਨਸਾਨ ਕਾਮਯਾਬ ਹੁੰਦਾ ਹੈ ਜਿਸਦੀ ਸਮੁੱਚੀ ਟੀਮ ਸੰਘਰਸ਼ਸ਼ੀਲ ਹੋਵੇ ਉਨ੍ਹਾਂ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਰਬ ਨੌਜਵਾਨ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸਿੰਘ ਸੋਢੀ ਨੇ ਮੈਗ਼ਜ਼ੀਨ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਮੈਗ਼ਜ਼ੀਨ ਰਾਹੀਂ ਇਲਾਕੇ ਦੇ ਲੋਕਾਂ ਨੂੰ ਇਲਾਕੇ ਸਬੰਧੀ ਭਰਪੂਰ ਜਾਣਕਾਰੀ ਹਾਸਲ ਹੋਵੇਗੀ। ਉਨ੍ਹਾਂ ਕਿਹਾ ਕਿ ਦਸਤਕ ਮੈਗ਼ਜ਼ੀਨ ਜਿੱਥੇ ਸ਼ਹਿਰ ਸਬੰਧੀ ਜਾਣਕਾਰੀ ਹਾਸਲ ਕਰਵਾਏਗਾ, ਉੱਥੇ ਹੀ ਸ਼ਹਿਰ ਦੀਆਂ ਪ੍ਰਮੁੱਖ਼ ਸ਼ਖ਼ਸੀਅਤਾਂ ਬਾਰੇ ਚਾਨਣਾ ਪਾਏਗਾ।  ਇਸ ਮੌਕੇ ਏ.ਡੀ.ਸੀ. ਹੁਸ਼ਿਆਰਪੁਰ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਮੈਗ਼ਜ਼ੀਨ ਜਾਂ ਅਖ਼ਬਾਰ ਪ੍ਰਕਾਸ਼ਿਤ ਕਰਨਾ ਬਹੁਤ ਹੀ ਔਖਾ ਕੰਮ ਹੈ, ਪਰ ਸੁਖਵਿੰਦਰ ਸਿੰਘ ਦੀ ਸਮੁੱਚੀ ਟੀਮ ਸਾਲਾਨਾ ਮੈਗ਼ਜ਼ੀਨ ਕੱਢ ਕੇ ਬਹੁਤ ਹੀ ਵੱਡਾ ਉਪਰਾਲਾ ਕਰ ਰਹੀ ਹੈ। ਇਸ ਲਈ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਹਾਂ ਤੇ ਇਸਦੀ ਤਰੱਕੀ ਲਈ ਕਾਮਨਾ ਕਰਦਾ ਹਾਂ। ਉਨ੍ਹਾਂ  ਕਿਹਾ ਕਿ ਪ੍ਰਿੰਟ ਮੀਡੀਆ  ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਅਹਿਮ ਰੋਲ ਅਦਾ ਕਰਦੇ ਹਨ। ਇਸ ਮੌਕੇ ਤੇ ਸਹਾਇਕ ਕਮਿਸ਼ਨਰ (ਜਨਰਲ) ਕਪੂਰਥਲਾ ਡਾ. ਨਯਨ ਪੀ.ਸੀ.ਐਸ. ਨੇ ਦਸਤਕ ਦੀ ਟੀਮ ਨੂੰ ਆਪਣਾ ਵਧਾਈ ਸੰਦੇਸ਼ ਭੇਜਿਆ। ਇਸ ਮੌਕੇ ਓਮ ਪ੍ਰਕਾਸ਼ ਬਿੱਟੂ ਪੀ.ਏ.ਸੰਸਦੀ ਸਕੱਤਰ, ਵਿਨੋਦ ਵਰਮਾਨੀ, ਹਰਜੀਤ ਰਾਮਗੜ੍ਹ, ਆਰਿਫ਼ ਗੋਬਿੰਦਪੁਰੀ, ਹਰਜਿੰਦਰ ਗੋਗਨਾ, ਰਮੇਸ਼ ਅਰੋੜਾ, ਡਾ. ਕੁਲਦੀਪ ਸਿੰਘ, ਰਮੇਸ਼ ਸਰੋਆ, ਡਾ.ਵਿਜੈ ਕੁਮਾਰ, ਅਨੂਪ ਦੁੱਗਲ, ਰਜਿੰਦਰ ਰੂਪਰਾਏ, ਹਰਦੀਪ ਨੀਟਾ, ਬਲਵਿੰਦਰ ਕੁਮਾਰ ਰੱਤੂ, ਗੁਰਦੀਪ ਕੰਗ ਜ਼ਿਲ੍ਹਾ ਕੰਜਿਊਮਰ ਪ੍ਰੋਟੈਕਸ਼ਨ ਫੋਰਮ, ਹਿੰਦੂ ਸੁਰੱਕਸ਼ ਸੰਮਤੀ ਤੋਂ  ਸੁਧੀਰ ਸ਼ਰਮਾ, ਸੁਸ਼ੀਲ ਟਿੰਕਾ, ਸੋਨੂੰ ਪ੍ਰੀਤਨਗਰ, ਰਾਕੇਸ਼ ਰਾਣਾ, ਸ਼ਿਵ ਸੈਨਾ ਸਮਾਜਵਾਦੀ ਅਜੈ ਮਹਿਤਾ, ਪੰਜਾਬੀ ਗਾਇਕ ਮਨਮੀਤ ਮੇਵੀ, ਪ੍ਰਨੀਸ਼ ਬੰਗਾ ਕਰਾਟੇ ਕੋਚ, ਹਰਵਿੰਦਰ ਸੈਣੀ, ਪ੍ਰੋਫ਼ੈਸਰ ਹੁਸਨ ਲਾਲ ਬਸਰਾ, ਡਾ. ਰਮਨ ਸ਼ਰਮਾ, ਅਸ਼ੋਕ ਸ਼ਰਮਾ, ਏ. ਕੇ. ਪਾਸੀ, ਗੁਰਮੇਲ ਸਿੰਘ, ਕਰਮਜੀਤ ਸਿੰਘ, ਚਰਨਪ੍ਰੀਤ ਸਿੰਘ, ਬੇਅੰਤ ਸਿੰਘ, ਸ਼ਰਨਜੀਤ ਰਾਮਗੜ੍ਹ, ਸਿਮਰਨ ਚੀਮਾ, ਖ਼ੁਸ਼ਵੀਰ ਰੂਪਰਾਏ, ਦਮਨਜੀਤ ਸਿੰਘ ਆਦਿ ਪ੍ਰਮੁੱਖ਼ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਕੇ. ਐਸ. ਮੀਡੀਆ ਲਿੰਕਸ ਵਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਮਾ. ਹਰਜਿੰਦਰ ਗੋਗਨਾ ਨੇ ਬਾਖ਼ੂਬੀ ਨਿਭਾਈ।