ਵੇਸਵਾਪੁਣੇ ਦੇ ਦੋਸ਼ 'ਚ ਫੜੀ ਗਈ ਅਖੌਤੀ ਰਾਜਕੁਮਾਰੀ

On: 25 July, 2013

ਲੰਡਨ—ਸਾਊਦੀ ਅਰਬ ਦੀ ਇਕ ਅਖੌਤੀ ਰਾਜਕੁਮਾਰੀ ਨੂੰ ਪੁਲਸ ਨੇ ਵੇਸਵਾਪੁਣੇ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਹੈ। ਸਾਰਾਹ ਅਲ ਅਮੌਦੀ ਨਾਂ ਦੀ ਇਸ ਮਹਿਲਾ 'ਤੇ ਦੋਸ਼ ਹੈ ਕਿ ਉਸ ਨੇ ਅਖੌਤੀ ਰਾਜਕੁਮਾਰੀ ਬਣ ਕੇ ਲੰਡਨ ਦੇ ਪ੍ਰਾਪਰਟੀ ਕਾਰੋਬਾਰੀ ਅਮਾਂਡਾ ਕਲਟਰਬਗ ਅਤੇ ਇਯਾਨ ਪੈਟੋਨ ਨਾਲ ਸੰਬੰਧ ਬਣਾ ਕੇ ਉਨ੍ਹਾਂ ਤੋਂ 14 ਮਿਲੀਅਨ ਪੌਂਡ ਦੇ ਲਗਜ਼ਰੀ ਫਲੈਟ ਹੜੱਪ ਲਏ। ਦੂਜੇ ਪਾਸੇ ਸਾਰਾਹ ਦਾ ਕਹਿਣਾ ਹੈ ਕਿ ਉਹ ਸੱਚਮੁੱਚ ਸਾਊਦੀ ਅਰਬ ਦੀ ਰਾਜਕੁਮਾਰੀ ਹੈ ਅਤੇ ਉਸ ਕੋਲ ਇੰਨਾ ਧਨ ਹੈ ਕਿ ਉਸ ਨੇ ਪਿਛਲੇ ਦਿਨੀਂ ਅੱਠ ਕਰੋੜ 30 ਲੱਖ ਦੇ ਪਰਫਿਊਮ ਖਰੀਦ ਲਏ।  ਵੇਸਵਾਪੁਣੇ ਦੇ ਦੋਸ਼ਾਂ ਅਧੀਨ ਜਦੋਂ ਪੁਲਸ ਨੇ ਸਾਰਾਹ ਨੂੰ ਅਦਾਲਤ ਵਿਚ ਪੇਸ਼ ਕੀਤਾ ਤਾਂ ਉਹ ਪੂਰੀ ਤਰ੍ਹਾਂ ਬੁਰਕੇ ਵਿਚ ਲੁਕੀ ਹੋਈ ਸੀ ਅਤੇ ਉਸ ਨੇ 6 ਇੰਚ ਉੱਚੀ ਹੀਲ ਪਾਈ ਹੋਈ ਸੀ। ਅਦਾਲਤ ਨੇ ਉਸ ਨੂੰ ਚਿਹਰਾ ਨੰਗਾ ਕਰਨ ਦਾ ਹੁਕਮ ਦਿੱਤਾ ਤਾਂ ਉਸ ਨੇ ਬੁਰਕਾ ਹਟਾ ਦਿੱਤਾ ਪਰ ਫਿਰ ਵੀ ਮੂੰਹ ਛੁਪਾਉਣ ਦਾ ਯਤਨ ਕਰਦੀ ਰਹੀ। ਸਾਰਾਹ ਨੇ ਇਹ ਵੀ ਕਿਹਾ ਕਿ ਉਸ ਨੂੰ ਸ਼ਾਪਿੰਗ ਕਰਨ ਦੀ ਬੀਮਾਰੀ ਹੈ ਅਤੇ ਇਸ ਸਿਲਸਿਲੇ ਵਿਚ ਉਹ ਇਕ ਵਾਰ ਡਾਕਟਰ ਕੋਲ ਵੀ ਗਈ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਦਾ ਇਯਾਨ ਪੈਟੋਨ ਨਾਲ ਇਸ਼ਕ-ਪੇਚਾ ਸੀ ਅਤੇ ਪੈਟੋਨ ਦੀ ਕਾਰੋਬਾਰੀ ਸਹਿਯੋਗੀ ਅਮਾਂਡਾ ਨੂੰ ਇਸ ਦੀ ਜਾਣਕਾਕੀ ਨਹੀਂ ਸੀ। ਸਾਰਾਹ ਨੇ ਅਦਾਲਤ ਵਿਚ ਦਾਅਵਾ ਕੀਤਾ ਕਿ ਉਸ ਨੇ ਪੈਟੋਨ ਫਲੈਟ ਹੜੱਪੇ ਨਹੀਂ ਸਨ, ਸਗੋਂ ਪੈਟੋਨ ਨੇ ਉਸ ਤੋਂ ਕੁਝ ਪੈਸੇ ਉਧਾਰ ਲਏ ਸਨ, ਜਿਸ ਦੇ ਬਦਲੇ ਕਰਜਾ ਚੁਕਾਉਣ ਲਈ ਪੈਟੋਨ ਨੇ ਆਪਣੇ ਕੁਝ ਫਲੈਟ ਉਸ ਦੇ ਨਾਂ ਕਰ ਦਿੱਤੇ। ਹਾਲਾਂਕਿ ਪੈਟੋਨ ਨੇ ਕਿਹਾ ਕਿ ਸਾਰਾਹ ਝੂਠ ਬੋਲ ਰਹੀ ਹੈ। ਪੈਟੋਨ ਨੇ ਅਦਾਲਤ ਵਿਚ ਸਫਾਈ ਦਿੰਦੇ ਹੋਏ ਕਿਹਾ ਕਿ ਸਾਰਾਹ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਸਾਊਦੀ ਅਰਬ ਤੋਂ ਪ੍ਰਾਪਰਟੀ ਵਿਚ ਨਿਵੇਸ਼ ਕਰਨ ਆਈ ਹੈ, ਜਿਸ ਕਾਰਨ ਉਨ੍ਹਾਂ ਨੇ ਉਸ ਵੱਲੋਂ ਕੀਤੇ ਨਿਵੇਸ਼ ਬਦਲੇ ਕਈ ਫਲੈਟ ਉਸ ਦੇ ਨਾਂ ਕੀਤੇ ਸਨ ਨਾ ਕਿ ਉਸ ਨਾਲ ਸੰਬੰਧਾਂ ਦੇ ਚੱਲਦੇ ਅਜਿਹਾ ਕੀਤਾ ਗਿਆ ਸੀ।
ਦੂਜੇ ਪਾਸੇ ਸਾਰਾਹ ਨੇ ਅਦਾਲਤ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਉਹ ਇਕ ਸਾਊਦੀ ਅਰਬ ਦੀ ਰਾਜਕੁਮਾਰੀ ਹੈ। ਉਸ ਨੇ ਕਿਹਾ ਕਿ 13 ਸਾਲ ਦੀ ਉਮਰ ਵਿਚ ਉਸ ਦਾ ਵਿਆਹ ਸਾਊਦੀ ਅਰਬ ਦੇ ਬਜ਼ਰੁਗ ਰਾਜੇ ਅਬਦੁੱਲਾਹ ਨਾਲ ਹੋ ਗਿਆ ਸੀ ਅਤੇ ਹੁਣ ਉਸ ਦੀ 13 ਸਾਲ ਦੀ ਇਕ ਬੇਟੀ ਵੀ ਹੈ। ਸਾਰਾਹ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ ਇਸ 10 ਮਿਲੀਅਨ ਪੌਂਡ ਦਿੱਤੇ ਸਨ, ਜਿਸ ਦੀ ਵਰਤੋਂ ਉਹ ਪ੍ਰਾਪਰਟੀ 'ਚ ਨਿਵੇਸ਼ ਕਰਨ ਅਤੇ ਸ਼ਾਪਿੰਗ ਕਰਨ 'ਚ ਕਰ ਰਹੀ ਸੀ। ਸਾਰਾਹ ਨੇ ਕਿਹਾ ਕਿ ਉਹ ਵੇਸਵਾ ਨਹੀਂ ਹੈ, ਪਰ ਉਸ ਦੀ ਇੰਨੀ ਔਕਾਤ ਹੈ ਕਿ ਉਹ ਇਕ ਝਟਕੇ ਵਿਚ 50 ਹਜ਼ਾਰ ਤੋਂ ਇਕ ਲੱਖ ਪੌਂਡ ਖਰਚ ਕਰ ਸਕਦੀ ਹੈ। ਸਾਰਾਹ ਨੇ ਪੈਟੋਨ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਕੋਲ ਇੰਨਾ ਧਨ ਦੇਖ ਕੇ ਪੈਟੋਨ ਉਸ ਨੂੰ ਫਸਾ ਲਿਆ ਅਤੇ ਉਸ ਦੇ ਹਲਾਤਾਂ ਦਾ ਗਲਤ ਫਾਇਦਾ ਉਠਾਇਆ।

Section: