ਨੀਲਾਮ ਹੋ ਰਿਹਾ ਹੈ ਮਹਾਰਾਜਾ ਪਟਿਆਲਾ ਦਾ ਡਿਨਰ ਸੈੱਟ

On: 4 July, 2013

ਲੰਡਨ- ਪਟਿਆਲਾ ਦੇ ਮਹਾਰਾਜ ਦਾ ਇਕ ਡਿਨਰ ਸੈੱਟ ਲੰਡਨ 'ਚ ਨੀਲਾਮ ਕੀਤਾ ਜਾਵੇਗਾ। ਇਸ ਸੈੱਟ ਦਾ ਭਾਰ ਤਕਰੀਬਨ 500 ਕਿਲੋ ਹੈ ਅਤੇ ਇਸ ਦੀ ਨੀਲਾਮੀ ਨਾਲ ਤਕਰੀਬਨ 9 ਕਰੋੜ ਤੋਂ 13.86 ਕਰੋੜ ਰੁਪਏ ਤੱਕ ਮਿਲਣ ਦੀ ਉਮੀਦ ਹੈ। ਕ੍ਰਿਸਟੀ ਨੀਲਾਮੀ ਘਰ ਅਨੁਸਾਰ 1400 ਬਰਤਨ ਵਾਲੇ ਚਾਂਦੀ ਦੇ ਇਸ ਡਿਨਰ ਸੈੱਟ ਦਾ ਹਰ ਬਰਤਨ ਬੇਜੋੜ ਹੈ ਅਤੇ ਹਰ ਇਕ 'ਤੇ ਲਾਜਵਾਬ ਕਾਰੀਗਰੀ ਹੈ। ਸਾਲ 1922 'ਚ ਕਿੰਗ ਐਡਵਰਗ ਅਸ਼ਟਮ ਦੀ ਪਟਿਆਲਾ ਯਾਤਰਾ ਲਈ ਮਹਾਰਾਜਾ ਭੂਪਿੰਦਰ ਸਿੰਘ ਨੇ ਖਾਸ ਤੌਰ 'ਤੇ ਇਹ ਡਿਨਰ ਸੈੱਟ ਤਿਆਰ ਕਰਵਾਇਆ ਸੀ। ਉਹ ਉਸ ਸਮੇਂ ਪ੍ਰਿੰਸ ਆਫ ਵੇਲਸ ਸਨ। ਇਨ੍ਹਾਂ ਬਰਤਨਾਂ 'ਤੇ ਜਾਨਵਰਾਂ, ਪੱਤੀਆਂ ਦੀਆਂ ਤਸਵੀਰਾਂ ਬਣੀਆਂ ਹਨ। ਇਸ ਦੇ ਨਾਲ ਹੀ ਕੁਲ-ਚਿੰਨ੍ਹ, ਮੁਕੁਟ ਅਤੇ ਨਾਂ ਵੀ ਹਨ। ਬੀ. ਬੀ. ਸੀ. ਨੂੰ ਜਾਰੀ ਇਕ ਬਿਆਨ 'ਚ ਕ੍ਰਿਸਟੀ ਨੇ ਕਿਹਾ ਕਿ ਨਿਲਾਮੀ ਘਰ ਦੀ ਵਿਸ਼ੇਸ਼ ਵਿੱਕਰੀ ਤਹਿਤ ਇਸ ਨੂੰ ਵੇਚਿਆ ਜਾ ਰਿਹਾ ਹੈ। ਖਾਣ ਦੇ ਬਰਤਨਾਂ ਦਾ ਇਹ ਨਮੂਨਾ ਮਹਾਰਾਜਾ ਦੇ ਰੰਗੀਨ ਅਤੇ ਸ਼ਾਨਦਾਰ ਜੀਵਨਸ਼ੈਲੀ ਦੀ ਝਲਕ ਦਿਖਾਉਂਦਾ ਹੈ। ਉਹ ਪਹਿਲੇ ਭਾਰਤੀ ਸਨ ਜਿਨ੍ਹਾਂ ਕੋਲ ਹਵਾਈ ਜਹਾਜ਼ ਸੀ ਅਤੇ ਕਾਰਾਂ ਦੇ ਸ਼ੌਕੀਨ ਵੀ ਸਨ। ਉਨ੍ਹਾਂ ਕੋਲ 20 ਰਾਲਸ ਰਾਇਲਸ ਗੱਡੀਆਂ ਦਾ ਇਕ ਕਾਫਲਾ ਸੀ।

Section: