ਇੰਡੀਆ ਤੋਂ ਨਿਊਜ਼ੀਲੈਂਡ ਦਾ ਕਿਸਾਨ ਮੇਲਾ (ਫੀਲਡੇਅਜ਼) ਵੇਖਣ ਆਏ ਵਫ਼ਦ ਦੀ ਆਓ ਭਗਤ ਕੀਤੀ ਗਈ

On: 18 June, 2013

ਸ. ਕੰਵਲਜੀਤ ਸਿੰਘ ਬਖਸ਼ੀ, ਸ. ਮੋਹਨਪਾਲ ਸਿੰਘ ਬਾਠ, ਸ. ਬਚਨ ਸਿੰਘ ਲਾਲੀ ਅਤੇ ਇੰਡੀਆ ਤੋਂ ਆਇਆ ਵਫਦ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਵਿਖੇ।

ਔਕਲੈਂਡ 17 ਜੂਨ (ਹਰਜਿੰਦਰ ਸਿੰਘ ਬਸਿਆਲਾ)- ਬੀਤੇ ਦਿਨੀਂ ਹਮਿਲਟਨ ਵਿਖੇ 12 ਤੋਂ 15 ਜੂਨ ਤੱਕ  ਚੱਲੇ 45ਵੇਂ  ‘ਫੀਲਡੇਅਜ਼’ (ਕਿਸਾਨ ਮੇਲਾ) ਦੇ ਵਿਚ ਭਾਰਤ ਤੋਂ ਵੀ ਇਕ ਵਫਦ ਅੰਤਰਰਾਸ਼ਟਰੀ ਪੱਧਰ ਦੇ ਖੇਤੀਬਾੜੀ ਸਮਾਨ ਅਤੇ ਤਕਨੀਨ ਨੂੰ ਵੇਖਣ ਲਈ ਪਹੁੰਚਿਆ ਹੋਇਆ ਸੀ। ਇਸ ਮੇਲੇ ਤੋਂ ਵਿਹਲੇ ਹੋ ਕੇ ਕੁਝ ਸਮਾਂ ਇਸ ਵਫਦ ਨੇ ਭਾਰਤੀ ਲੋਕਾਂ ਨਾਲ ਗੁਜ਼ਾਰਿਆ। ਬੀਤੇ ਕੱਲ੍ਹ ਇਹ ਵਫਦ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪੁੱਜਾ ਜਿਥੇ ਉਨ੍ਹਾਂ ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਵਫਦ ਦੇ ਵਿਚ ਸ. ਦਲਜੀਤ ਸਿੰਘ ਗਿੱਲ, ਪ੍ਰਧਾਨ ਆਲ ਇੰਡੀਆ ਪ੍ਰੋਗ੍ਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ, ਨਿਰ ਦੇਸ਼ਕ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਅਤੇ ਸੱਤ ਹੋਰ ਮੈਂਬਰ ਵੀ ਨਾਲ ਸਨ। ਇਸ ਸਾਰੇ ਦੱਲ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਦਲ ਨੇ ਹਮਿਲਟਨ ਵਿਖੇ ਕੁਝ ਪੰਜਾਬੀ ਫਾਰਮਰ ਦੇ ਕਾਰੋਬਾਰ ਵੀ ਵੇਖੇ। ਇਹ ਵਫਦ ਬੀਤੀ ਰਾਤ ਇੰਡੀਆ ਰਵਾਨਾ ਹੋ ਗਿਆ।