ਰੂਸ ‘ਚ ਜਹਾਜ਼ ਹਾਦਸੇ ਦਾ ਸ਼ਿਕਾਰ, 50 ਮਰੇ

On: 18 November, 2013

ਮਾਸਕੋ- ਰੂਸ ਦੀ ਇਕ ਘਰੇਲੂ  ਏਅਰਲਾਈਨਜ਼ ਦਾ ਇਕ ਬੋਇੰਗ  737 ਜਹਾਜ਼ ਐਤਵਾਰ ਨੂੰ ਦੁਰਘਟਨਾਗ੍ਰਸਤ ਹੋ ਗਿਆ, ਜਿਸ  ਕਾਰਨ ਇਸ ਵਿਚ ਸਵਾਰ ਸਾਰੇ 50 ਵਿਅਕਤੀਆਂ ਦੀ ਮੌਤ ਹੋ ਗਈ।  ਹੰਗਾਮੀ ਮਾਮਲਿਆਂ ਦੇ   ਮੰਤਰਾਲਾ ਦੀ ਇਕ ਬੁਲਾਰਨ ਨੇ ਕਿਹਾ ਕਿ ਮੁੱਢਲੀ ਸੂਚਨਾ ਅਨੁਸਾਰ ਜਹਾਜ਼ ਵਿਚ ਸਵਾਰ ਸਾਰੇ  44 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਵਿਚ ਕੋਈ ਵੀ ਬੱਚਾ ਨਹੀਂ ਸੀ। ਮੰਤਰਾਲਾ ਦੀ ਸਥਾਨਕ ਸ਼ਾਖਾ ਨੇ  ਇਸ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ ਸੀ ਕਿ ਮਾਸਕੋ ਦੇ ਦੋਮੋਦੇਦੋਵੋ ਹਵਾਈ ਅੱਡੇ ਤੋਂ ਆ ਰਿਹਾ ਜਹਾਜ਼ ਵੋਲਗਾ ਸ਼ਹਿਰ ਦੇ ਕਜ਼ਾਨ ਹਵਾਈ ਅੱਡੇ ‘ਤੇ ਸਥਾਨਕ  ਸਮੇਂ ਅਨੁਸਾਰ  ਰਾਤ 7.25 ‘ਤੇ ਦੁਰਘਟਨਾਗ੍ਰਸਤ ਹੋ ਗਿਆ, ਜਿਸ ਨਾਲ 50 ਵਿਅਕਤੀਆਂ ਦੀ ਮੌਤ ਹੋ ਗਈ।  ਸਥਾਨਕ  ਨਿਊਜ਼ ਏਜੰਸੀਆਂ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਜਹਾਜ਼ ਨੇ  ਤਿੰਨ ਵਾਰ ਉਤਰਨ ਦਾ ਯਤਨ ਕੀਤਾ।

Section: