ਇਟਲੀ ‘ਚ ਚੱਕਰਵਤੀ ਤੂਫਾਨ ਨਾਲ 14 ਲੋਕਾਂ ਦੀ ਮੌਤ

On: 19 November, 2013

ਰੋਮ—ਇਟਲੀ ਦੇ ਸਰਡੀਨੀਆ ਟਾਪੂ ‘ਚ ਚੱਕਰਵਤੀ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਇਸ ਟਾਪੂ ਦੇ ਗਵਰਨਰ ਉਗੋ ਕਾਪੇਲਾਚੀ ਨੇ ਦੱਸਿਆ ਕਿ ਤੂਫਾਨ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਮ੍ਰਿਤਕਾਂ ‘ਚ ਇਕ ਹੀ ਪਰਿਵਾਰ ਦੇ ਚਾਰ ਲੋਕ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬੀ ਦੇ ਓਲਬੀਆ ਸ਼ਹਿਰ ‘ਚ ਕਈ ਪੁੱਲ ਡਿੱਗ ਗਏ ਹਨ ਅਤੇ ਇਸ ਸ਼ਹਿਰ ‘ਚ ਹੜ੍ਹ ਆ ਗਿਆ ਹੈ। ਇਸ ਤਰ੍ਹਾਂ ਦੀ ਹਾਲਤ ਨਿਯੂਰੋ ਸ਼ਹਿਰ ਦੇ ਨੇੜੇ ਵੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲਤ ਬਹੁਤ ਭਿਆਨਕ ਹੈ। ਓਲਬੀਆ ‘ਚ ਸਾਰੇ ਹੋਟਲ ਲੋਕਾਂ ਨਾਲ ਭਰੇ ਹੋਏ ਹਨ ਕਿਉਂਕਿ ਹਜ਼ਾਰਾਂ ਲੋਕਾਂ ਦੇ ਘਰ ਇਸ ਤੂਫਾਨ ਨਾਲ ਨੁਕਸਾਨੇ ਗਏ ਹਨ ਅਤੇ ਉਨ੍ਹਾਂ ਨੇ ਹੋਟਲਾਂ ‘ਚ ਰਹਿਣ ਨੂੰ ਮਜ਼ਬੂਰ ਹੋਣਾ ਪਿਆ।