ਆਸਾ ਰਾਮ ਲਈ ਪੁੱਤਰ ਲਿਆਉਂਦਾ ਸੀ ਮਾਸੂਮ ਲੜਕੀਆਂ, ਧੀ ਦਿੰਦੀ ਸੀ ਪਹਿਰਾ

On: 21 November, 2013

ਜੋਧਪੁਰ – ਨਾਬਾਲਿਗ ਵਿਦਿਆਰਥਣ ਦੇ ਸੈਕਸ ਸ਼ੋਸ਼ਣ ਦੇ ਮਾਮਲੇ ਵਿਚ ਲੱਗਭਗ ਢਾਈ ਮਹੀਨਿਆਂ ਤੋਂ ਸਥਾਨਕ ਜੇਲ ਵਿਚ ਬੰਦ ਆਸਾ ਰਾਮ ਨੂੰ ਫਿਰ ਜ਼ਮਾਨਤ ਨਹੀਂ ਮਿਲ ਸਕੀ। ਜੋਧਪੁਰ ਦੇ ਜ਼ਿਲਾ ਅਤੇ ਸੈਸ਼ਨ ਜੱਜ ਨੇ ਜ਼ਮਾਨਤ ਸੰਬੰਧੀ ਅਰਜ਼ੀ ਖਾਰਜ ਕਰ ਦਿੱਤੀ ਹੈ। ਜ਼ਮਾਨਤ ਦੀ ਅਰਜ਼ੀ ਖਾਰਜ ਕਰਨ ਸੰਬੰਧੀ ਆਪਣੇ ਹੁਕਮ ਵਿਚ ਜੱਜ ਮਨੋਜ ਕੁਮਾਰ ਵਿਆਸ ਨੇ ਕਿਹਾ ਕਿ ਆਸਾ ਰਾਮ ਦੀ ਪਿਛਲੀ ਅਰਜ਼ੀ ਖਾਰਜ ਕੀਤੇ ਜਾਣ ਦੇ ਸਮੇਂ ਤੋਂ ਹੁਣ ਤਕ ਸਥਿਤੀ ਜਿਉਂ ਦੀ ਤਿਉਂ ਹੈ, ਇਸ ਲਈ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਪੁਲਸ ਨੇ ਆਸਾ ਰਾਮ ਦੇ ਵਿਰੁੱਧ 6 ਨਵੰਬਰ ਨੂੰ ਫਰਦ ਜੁਰਮ ਦਾਖਲ ਕਰ ਦਿੱਤੀ ਸੀ। 1021 ਸਫਿਆਂ ‘ਤੇ ਆਧਾਰਿਤ ਫਰਦ ਜੁਰਮ ਵਿਚ ਕਈ ਖੌਫਨਾਕ ਗੱਲਾਂ ਦਾ ਇੰਕਸ਼ਾਫ ਹੋਇਆ ਹੈ। ਇਸ ਤੋਂ ਪਤਾ ਲੱਗਾ ਹੈ ਕਿ ਆਸਾ ਰਾਮ ਦਾ ਆਸ਼ਰਮ ਸੈਕਸ ਅੱਡਾ ਬਣਿਆ ਹੋਇਆ ਹੈ, ਜਿਥੇ ਹਰ ਰੋਜ਼ ਆਸਾ ਰਾਮ ਨੂੰ ਲੜਕੀਆਂ ਦੀ ਸਪਲਾਈ ਹੁੰਦੀ ਸੀ ਅਤੇ ਸਮਰਪਣ ਦੀ ਆੜ ਵਿਚ ਲੜਕੀਆਂ ਨਾਲ ਬਦਫੈਲੀ ਕੀਤੀ ਜਾਂਦੀ ਸੀ। ਬੇਟਾ ਨਾਰਾਇਣ ਸਾਈਂ ਵੀ ਘੱਟ ਨਹੀਂ ਸੀ, ਉਹ ਵੀ ਪਿਤਾ ਲਈ ਲੜਕੀਆਂ ਲਿਆਉਂਦਾ ਸੀ ਅਤੇ ਬੇਟੀ ਕੁਟੀਆ ਦੇ ਬਾਹਰ ਨਿਗਰਾਨੀ ਰੱਖਦੀ ਸੀ।

Section: