ਸੜਕ ਹਾਦਸਿਆਂ ‘ਚ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਸਮੇਤ 6 ਮਰੇ

On: 23 November, 2013

ਭੀਲਵਾੜਾ- ਰਾਜਸਥਾਨ ਦੇ ਭੀਲਵਾੜਾ ਜ਼ਿਲੇ ‘ਚ ਸ਼ੁੱਕਰਵਾਰ ਨੂੰ ਦੇਰ ਰਾਤ 2 ਵੱਖ-ਵੱਖ ਸੜਕ ਹਾਦਸਿਆਂ ‘ਚ ਜੋੜੇ ਅਤੇ ਬੇਟੀ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਵਿਜੇਨਗਰ ਥਾਣਾ ਇਲਾਕੇ ‘ਚ ਟੋਲ ਨਾਕੇ ‘ਤੇ ਟੋਲ ਚੁਕਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੀ ਕਾਰ ਨੂੰ ਪਿੱਛੋਂ ਆਏ ਬੇਕਾਬੂ ਕਨਟੇਨਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਕਾਮੇਸ਼ (55), ਉਸ ਦੀ ਪਤਨੀ ਵਿਜੇ (52), ਬੇਟੀ ਮੇਘਾ (28) ਅਤੇ ਕਾਰ ਚਾਲਕ ਛਤੀਰ (52) ਦੀ ਮੌਤ ਹੋ ਗਈ। ਕਾਰ ‘ਚ ਸਵਾਰ ਜੋੜੇ ਦਾ ਬੇਟੇ ਆਕਾਸ਼ ਬਾਲ-ਬਾਲ ਬਚ ਗਿਆ। ਕਾਰ ਭੀਲਵਾੜਾ ਤੋਂ ਵਿਜੇਨਗਰ ਵੱਲ ਜਾ ਰਹੀ ਸੀ। ਸੂਤਰਾਂ ਅਨੁਸਾਰ ਇਕ ਵੱਖ ਮਾਮਲੇ ‘ਚ ਗੁਲਾਬਪੁਰਾ ਥਾਣਾ ਇਲਾਕੇ ‘ਚ ਕਨਟੇਨਰ ਨੇ ਦੋਪਹਿਆ ਨੂੰ ਟੱਕਰ ਮਾਰੀ, ਜਿਸ ਨਾਲ ਦੋਪਹਿਆ ਚਾਲਕ ਅਤੇ ਸਵਾਰ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਸੋਹਨ ਅਤੇ ਬਾਲੂ ਦੇ ਰੂਪ ‘ਚ ਹੋਈ ਹੈ। ਦੋਹਾਂ ਰਿਸ਼ਤਿਆਂ ‘ਚ ਸਹੁਰਾ ਅਤੇ ਜਵਾਈ ਸੀ। ਪੁਲਸ ਦੋਵੇਂ ਹਾਦਸਿਆਂ ‘ਚ ਕਨਟੇਨਰ ਚਾਲਕਾਂ ਦੇ ਖਿਲਾਫ ਲਾਪਰਵਾਹੀ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਕਰ ਰਹੀ ਹੈ। ਪੁਲਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਅੰਤਿਮ ਸੰਸਕਾਰ ਲਈ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ।

Section: