ਬ੍ਰਿਟੇਨ ‘ਚ ਸਿੱਖ ਫੌਜੀਆਂ ਦੀ ਬਹਾਦਰੀ ਨੂੰ ਸਲਾਮ

On: 23 November, 2013

ਲੰਡਨ—ਬ੍ਰਿਟੇਨ ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਭਾਰਤੀ ਫੌਜ ਲਈ ਲੜਦੇ ਹੋਏ ਆਪਣੀਆਂ ਜਾਨਾਂ ਵਾਰਨ ਵਾਲੇ ਹਜ਼ਾਰਾਂ ਸਿੱਖਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਬਰਕਸ਼ਾਇਰ ਵਿਚ ‘ਰਾਇਲ ਮਿਲਟਰੀ ਅਕੈਡਮੀ’ ਵੱਲੋਂ ਆਯੋਜਿਤ ਇਕ ਸਮਾਗਮ ਵਿਚ ਬ੍ਰਿਟਿਸ਼ ਭਾਰਤੀ ਫੌਜ ਵਿਚ ਸਿੱਖਾਂ ਦੇ ਮਹਾਨ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਸਮਾਗਮ ਦਾ ਆਯੋਜਨ ਕਰਨ ਵਾਲੇ ਲੈਫਟੀਨੈਂਟ ਜਾਨ ਕੇਂਡਲ ਨੇ ਕਿਹਾ, ” ਅੱਜ ਫੌਜ ਵਿਚ ਸਿੱਖ ਭਾਈਚਾਰੇ ਦੇ ਭੂਤਕਾਲ ਅਤੇ ਵਰਤਮਾਨ ਯੋਗਦਾਨ ਨੂੰ ਸਨਮਾਨਤ ਕਰਨ ਦਾ ਦਿਨ ਹੈ। ਇਹ ਵਫਾਦਾਰੀ, ਬਹਾਦਰੀ ਅਤੇ ਬਿਨਾਂ ਕਿਸੇ ਸਵਾਰਥ ਦੇ ਵਚਨਬੱਧਤਾ ਦੀ ਕਹਾਣੀ ਹੈ।”ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਰਾਜ ਸਮੇਂ ਵੀ ਸਿੱਖ ਫੌਜੀਆਂ ਨੂੰ ਕਾਫੀ ਸਨਮਾਨ ਦਿੱਤਾ ਜਾਂਦਾ ਸੀ।