ਝੋਨੇ ਦਾ ਇਤਿਹਾਸ–ਜਨਮੇਜਾ ਸਿੰਘ ਜੌਹਲ

On: 26 April, 2014

ਝੋਨੇ ਦਾ ਇਤਿਹਾਸ–ਜਨਮੇਜਾ ਸਿੰਘ ਜੌਹਲ

ਅੱਜ ਤੋਂ 4500 ਸਾਲ ਪਹਿਲੋਂ ਝੋਨਾ ਚੀਨ ਦੀ ਹੀ ਮੁੱਖ ਫਸਲ ਸੀ। ਸਮਾਂ ਪੈਣ ਨਾਲ ਇਹ ਏਸ਼ੀਆ ਤੇ ਭਾਰਤ ਵਿੱਚ ਆਇਆ। ਦੁਨੀਆ ਵਿਚ ਮੱਕੀ ਤੋਂ ਬਾਅਦ ਝੋਨਾ ਦੂਜੇ ਨੰਬਰ ਤੇ ਬੀਜਿਆ ਜਾਂਦਾ ਹੈ। ਝੋਨਾ ਦੋ ਤਰ੍ਹਾਂ ਦਾ ਹੁੰਦਾ ਹੈ, 1. ਏਸ਼ੀਅਨ ਅਤੇ ਅਫਰੀਕਨ। ਇਸਦੀ ਖੋਜ ਤੋਂ ਪਤਾ ਲੱਗਾ ਹੈ ਕਿ 13500 ਸਾਲ ਪਹਿਲੋਂ ਇਹ ਚੀਨ ਦੀ 'ਮੋਤੀ ਨਦੀ' ਤੇ ਪੈਦਾ ਹੋਇਆ ਸੀ। ਇਸ ਤੋਂ ਬਾਅਦ ਇਸਦੀ ਖੇਤੀ 'ਯੰਗਤੀਜ' ਦਰਿਆ ਲਾਗੇ ਕੀਤੀ ਜਾਣ ਲੱਗੀ। ਇਸਤੋਂ ਬਾਅਦ ਹੀ ਇਹ ਬਾਕੀ ਦੁਨੀਆਂ ਵਿੱਚ ਫੈਲਿਆ। ਅਮਰੀਕਾ ਵਿੱਚ ਇਹ 1700 ਵਿਚ ਆ ਗਿਆ ਜਦੋਂ ਇੱਕ ਏਸ਼ੀਅਨ ਮੁਸਾਫਰ ਜਹਾਜ਼ ਵਾਲੇ ਨੇ ਝੋਨੇ ਦਾ ਇੱਕ ਥੈਲਾ, ਅਮਰੀਕਾ ਤੋਂ ਕਿਸੇ ਲਈ ਸੇਵਾ ਬਦਲੇ ਦਿੱਤਾ। ਆਮ ਤੌਰ 'ਤੇ ਇਹ ਸਾਲਾਨਾ ਫਸਲ ਹੈ, ਪਰ ਨਮੀ ਵਾਲੇ  ਥਾਵਾਂ ਤੇ ਇਹ ਮੋਢੇ ਕਮਾਦ ਵਾਂਗ 30 ਸਾਲ ਤੱਕ ਉੱਗਦਾ ਰਹਿੰਦਾ ਹੈ। ਅਮਰੀਕਾ ਵਿੱਚ 1861 ਵਿੱਚ ਇੱਕ ਪੂਰੀ ਯੂਨੀਵਰਸਿਟੀ ਝੋਨੇ ਦੀ ਖੋਜ ਲਈ ਬਣੀ ਹੋਈ ਹੈ। ਝੋਨੇ 'ਚੋਂ ਕੱਢੇ ਹੋਏ ਚਾਵਲ (100 ਗ੍ਰਾਮ) ਦੀ ਖੁਰਾਕੀ ਸਮਰੱਥਾ ਹੇਠ ਅਨੁਸਾਰ ਹੈ। ਪਾਣੀ 12 %, ਤਾਕਤ 1528 ਕੇ.ਜੇ., ਪ੍ਰੋਟੀਨ 7.1, ਫੈਟ 0.66, ਕਾਰਬੋਹਾਈਡਰੇਟ 80, ਫਾਇਬਰ 1.3, ਮਿੱਠਾ 0.12, ਕੈਲਸ਼ੀਅਮ 2.8, ਲੋਹਾ 0.8, ਮੈਗਨੀਸ਼ੀਅਮ 25, ਫਾਸਫੋਰਸ 115, ਪੋਟਾਸ਼ੀਅਮ 115, ਸੋਡੀਅਮ 5, ਜਿੰਕ 1.09, ਕਾਪਰ 0.22, ਮੈਗਨੀਜ .09, ਸਲੇਨੀਅਮ 15.1, ਥੀਅਮਿਨ 0.07, ਰਿਬੋਫਲੈਵਿਨ 0.05, ਨਾਇਸਿਨ 1.6, ਪੈਂਟੋਥੈਨਿਕ ਏਸਿਡ 1.01, ਵਿਟਾਮਿਨ ਬੀ 6–0.16, ਫੋਲੇਟ 8, ਵਿਟਾਮਿਨ ਈ 0.11, ਵਿਟਾਮਿਨ ਕੇ 0.1, ਸੈਚੂਰੇਟਿਡ ਫੈਟੀ ਏਸਿਡ 0.18, ਮੋਨੋ ਸੈਚੂਰੇਟਿਡ ਫੈਟੀ ਏਸਿਡ 0.21, ਪੋਲੀ ਸੈਟੂਰੇਟਿਡ ਫੈਟੀ ਏਸਿਡ 0.18 ਆਦਿ ਹੁੰਦੇ ਹਨ। 
     ਖਾਣ ਵਾਲੇ ਚਾਵਲਾਂ ਵਿੱਚ ਦੋ ਜ਼ਹਿਰਾਂ ਵੀ ਹੁੰਦੀਆਂ ਹਨ  'ਆਰਸਨਿਕ' ਅਤੇ 'ਬੈਕੀਲਸ ਸੀਰਸਨ'। ਪਰ ਇਹ ਖਤਰੇ ਦੇ ਲੈਵਲ ਤੋਂ ਕਾਫੀ ਘੱਟ ਹੁੰਦੀਆਂ ਹਨ। ਉਬਲੇ ਹੋਏ ਚੌਲਾਂ ਨੂੰ ਇੰਨਾਂ ਦੇ ਅਸਰ ਤੋਂ ਬਚਾਉਣ ਲਈ ਯਕਦਮ ਠੰਡਾ ਕਰਕੇ ਰੱਖੋ, ਨਹੀਂ ਤਾਂ ਦੇਰ ਨਾਲ ਵਰਤਾਉਣ ਤੇ ਇਹ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ। ਇਸ ਲਈ ਖਾਣ ਵਾਲੇ ਚਾਵਲ 60 ਡਿਗਰੀ ਸੈਂਟੀਗਰੇਡ ਤੋਂ ਉੱਤੇ ਹੀ ਗਰਮ ਕਰਕੇ ਵਰਤੋ। ਠੰਡੇ ਚਾਵਲ ਕਦੇ ਨਹੀਂ ਖਾਣੇ ਚਾਹੀਦੇ। ਦੁਨੀਆ ਦਾ 92% ਝੋਨਾ, ਚੀਨ, ਭਾਰਤ, ਪਾਕਿਸਤਾਨ ਆਦਿ ਏਸ਼ੀਅਨ ਦੇਸ਼ਾਂ ਵਿੱਚ ਹੀ ਹੁੰਦਾ ਹੈ। ਪੰਜਾਬ ਵਿਚ ਹਿਸਦੀ ਕਾਸ਼ਤ ਦੇ ਸਬੂਤ 1925 ਵਿਚ ਵੀ ਮਿਲੇ ਹਨ।