ਔਕਲੈਂਡ 'ਚ ਹੋਈ ਗੜਿਆਂ ਦੀ ਬਰਸਾਤ ਨੇ ਸੜਕਾਂ ਕੀਤੀਆਂ ਚਿੱਟੀਆਂ

On: 5 August, 2014

ਔਕਲੈਂਡ-4 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਅੱਜ ਔਕਲੈਂਡ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਾਅਦ ਦੁਪਹਿਰ ਗੜਿਆਂ ਦੀ ਬਰਸਾਤ ਹੋਈ ਜਿਸ ਦੇ ਨਾਲ ਸੜਕਾਂ ਕਾਲੀਆਂ ਤੋਂ ਚਿੱਟੀਆਂ ਨਜ਼ਰ ਆਈਆਂ।  ਮੌਸਮ ਵਿਭਾਗ ਅਨੁਸਾਰ ਅਜੇ ਹੋਰ ਗੜੇ ਅਤੇ ਮੀਂਹ ਇਸ ਹਫਤੇ ਦੇ ਅਖੀਰ ਵਿਚ ਪੈਣ ਦੀ ਸੰਭਾਵਨਾ ਹੈ। ਜਿਵੇਂ ਕਿ ਆਸ ਕੀਤੀ ਜਾਂਦੀ ਸੀ ਕਿ ਅਗਸਤ ਮਹੀਨੇ ਸਰਦੀ ਖਤਮ ਹੋ ਜਾਵੇਗੀ ਅਤੇ ਸਤੰਬਰ ਮਹੀਨੇ ਬਸੰਤ ਰੁੱਤ ਸ਼ੁਰੂ ਹੋ ਜਾਵੇਗੀ ਪਰ ਲਗਦਾ ਹੈ ਕਿ ਸਰਦੀ ਅਜੇ ਹੋਰ ਲੰਮਾ ਸਮਾਂ ਚੱਲੇਗੀ। ਬਸੰਤ ਰੁੱਤ ਦਾ ਸਮਾਂ ਇਥੇ ਨਵੰਬਰ ਤੱਕ ਰਹਿੰਦਾ ਹੈ ਅਤੇ ਦਸੰਬਰ ਤੋਂ ਪੂਰੀ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ ਜੋ ਕਿ ਫਰਵਰੀ ਤੱਕ ਜਾਰੀ ਰਹਿੰਦੀ ਹੈ।