ਮੋਹਨ ਲਾਲ ਵਰਮਾ ਜਿਊਲਰਜ ਅਤੇ ਗੋਲਡ ਸਮਿਥ ਐਸ਼ੋਸੀਏਸ਼ਨ ਦੇ ਦੁਬਾਰਾ ਪ੍ਰਧਾਨ ਬਣੇ

On: 29 December, 2014

ਰਾਜਪੁਰਾ (ਧਰਮਵੀਰ ਨਾਗਪਾਲ) ਮਿਤੀ ੨੮ ਦਸੰਬਰ ਨੂੰ ਜਿਉੂਲਰਜ ਅਤੇ ਗੋਲਡ ਸਮਿਥ ਐਸ਼ੋਸੀਏਸ਼ਨ ਦੀ ਵਿਸ਼ੇਸ ਮੀਟਿੰਗ ਸ੍ਰੀ ਚੇਅਰਮੈਨ ਸ਼੍ਰੀ ਰਾਮ ਲਾਲ ਸਮੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਰਾਜਪੁਰਾ ਜਿਉੂਲਰਜ ਅਤੇ ਐਸੋਸ਼ੀਏਸ਼ਨ ਦੇ ੭੦ ਮੈਂਬਰਾਂ ਨੇ ਹਿੱਸਾ ਲਿਆ ਤੇ ਇਸ ਮੀਟਿੰਗ ਵਿੱਚ ਸਰਵ ਸੰਮਤੀ ਨਾਲ ੨ ਸਾਲਾ ਲਈ ਪਹਿਲੇ ਹੀ ਪ੍ਰਧਾਨ ਚਲੇ ਆ ਰਹੇ ਸ਼੍ਰੀ ਮੋਹਨ ਲਾਲ ਵਰਮਾ ਨੂੰ ਦੁਬਾਰਾ ਪ੍ਰਧਾਨ ਚੁਣ ਲਿਆ ਗਿਆ । ਸਾਰੇ ਮੈਂਬਰਾਂ ਨੇ ਹੱਥ ਉਚੇ ਕਰਕੇ ਮੋਹਨ ਲਾਲ ਦਾ ਸਮਰਥਨ ਕੀਤਾ। ਇਸ ਮੌਕੇ ਮੋਹਨ ਲਾਲ ਵਰਮਾ ਨੇ ਸਾਰੇ ਮੈਂਬਰਾਂ ਦਾ ਅਤਿ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਦਿਲੋਂ ਹਰ ਸਮੇਂ ਨਿਭਾਉਣਗੇ ਤੇ ਹਰੇਕ ਮੈਂਬਰ ਦੀ ਸਮਸਿਆ ਦਾ ਹੱਲ ਕਰਾਉਣਗੇ। ਇਸ ਮੀਟਿੰਗ ਵਿੱਚ ਸ਼ਾਮ ਲਾਲ, ਚੰਦ ਕਪੂਰ (ਚੰਨੀ) ਢਾਲੂ ਰਾਮ, ਅਛਰੂ ਰਾਮ, ਗਿਆਨ ਚੰਦ, ਮਹਿੰਦਰ ਕੁਮਾਰ, ਕੁਲਵੰਤ, ਦਿਨੇਸ਼ ਆਦਿ ਵੀ ਸ਼ਾਮਲ ਸਨ। ਮੀਡੀਆ ਨੂੰ ਇਹ ਲਿਖਤੀ ਜਾਣਕਾਰੀ ਅੈਸੋਸ਼ਇੇਸ਼ਨ ਦੇ ਸੈਕਟਰੀ ਸ਼੍ਰੀ ਸ਼ਾਮ ਲਾਲ ਨੇ ਦਿੱਤੀ।

Section: