'ਨਾਸਾ' ਸਪੇਸ ਸੈਂਟਰ ਵਿਖੇ ਸੁਸ਼ੋਭਿਤ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ

On: 27 July, 2014

- ਨਾਸਾ ਹੈਡਕੁਆਟਰ ਵਿਖੇ ਨਹੀਂ ਰੱਖੇ ਜਾਂਦੇ ਧਾਰਮਿਕ ਗ੍ਰੰਥ-ਮੈਨੇਜਰ
ਔਕਲੈਂਡ-26 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)-ਪਿਛਲੇ ਕਈ ਸਾਲਾਂ ਤੋਂ ਅਖਬਾਰਾਂ ਦੇ ਵਿਚ ਛਪੀਆਂ ਖਬਰਾਂ ਕਿ ਅਮਰੀਕਾ ਸਰਕਾਰ ਦੇ ਸਪੇਸ ਸੈਂਟਰ 'ਦਾ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਅਡਮਨਿਸਟ੍ਰੇਸ਼ਨ' ਦੇ ਵਾਸ਼ਿੰਗਟਨ ਸਥਿਤ ਮੁੱਖ ਦਫਤਰ ਦੀ ਸੱਤਵੀਂ ਮੰਜ਼ਿਲ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਨੂੰ ਨਾਸਾ ਅਧਿਕਾਰੀਆਂ ਨੇ ਰੱਦ ਕੀਤਾ ਹੈ। ਇਸ ਪੱਤਰਕਾਰ ਵੱਲੋਂ ਭੇਜੀ ਈਮੇਲ ਅਤੇ ਨਿਊਜ਼ੀਲੈਂਡ ਵਸਦੇ ਇਕ ਹੋਰ ਵੀਰ ਵੱਲੋਂ ਭੇਜੀ ਈਮੇਲ ਦੇ ਜਵਾਬ ਵਿਚ ਉਨ੍ਹਾਂ ਸਾਫ ਕਿਹਾ ਹੈ ਕਿ ਮੁੱਖ ਦਫਤਰ ਵਿਖੇ ਕੋਈ ਧਾਰਮਿਕ ਗ੍ਰੰਥ ਨਹੀਂ ਰੱਖਿਆ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਸੱਤਵੀਂ ਮੰਜ਼ਿਲ ਉਤੇ ਪ੍ਰਕਾਸ਼ ਕਰਨਾ ਵੀ ਸੱਚ ਨਹੀਂ ਹੈ। 
     ਇਨ੍ਹਾਂ ਖਬਰਾਂ ਦੇ ਪਿਛੋਕੜ ਉਤੇ ਜਾਇਆ ਜਾਵੇ ਤਾਂ ਪਤਾ ਲਗਦਾ ਹੈ ਕਿ ਅਜਿਹਾ ਪੁਲਾੜ ਵਿਗਿਆਨੀ ਸ੍ਰੀਮਤੀ ਕਲਪਨਾ ਚਾਵਲਾ ਦੇ ਪਿਤਾ ਸ੍ਰੀ ਬੀ. ਐਲ. ਚਾਵਲਾ ਨੇ ਦੱਸਿਆ ਸੀ, ਜਦ ਕਿ ਇਸ ਵਿਚ ਵੀ ਸਚਾਈ ਨਹੀਂ ਜਾਪਦੀ ਕਿ ਉਸਨੇ ਅਜਿਹਾ ਬਿਆਨ ਦਿੱਤਾ ਹੋਵੇ। ਨਾਸਾ ਦਫਤਰ ਤੋਂ ਈਮੇਲ ਰਾਹੀਂ ਜਵਾਬ ਪ੍ਰਾਪਤ ਹੋਇਆ ਹੈ ਉਸ ਦਾ ਮੂਲ ਉਤਾਰਾ ਇਸ ਤਰ੍ਹਾਂ ਹੈ:-