ਪਿੰਡ ਨਨਾਨਸੂੰ ਦੀ ੩੩੩ ਏਕੜ ਸ਼ਾਮਲਾਤ ਜ਼ਮੀਨ ਦੀ ਖੁੱਲੀ ਬੋਲੀ ੫ ਨੂੰ

On: 1 January, 2015

ਪਟਿਆਲਾ, ੧ ਜਨਵਰੀ: (ਧਰਮਵੀਰ ਨਾਗਪਾਲ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਿਲੇ ਆਦੇਸ਼ਾਂ ਅਨੁਸਾਰ ਗਰਾਮ ਪੰਚਾਇਤ ਨਨਾਨਸੂੰ, ਬਲਾਕ ਸਨੌਰ ਦੀ ਸ਼ਾਮਲਾਤ ਜਮੀਨ ਰਕਬਾ ੩੩੩ ਏਕੜ ਦੀ ਖੁੱਲੀ ਬੋਲੀ ਕਰਨ ਸਬੰਧੀ ਸ੍ਰੀ ਰਾਜੇਸ਼ ਤ੍ਰਿਪਾਠੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਟਿਆਲਾ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾ ਦੀ ਸਮੀਖਿਆ ਕਰਨ ਸਬੰਧੀ ਅੱਜ ਵਿਸ਼ੇਸ਼ ਮੀਟਿੰਗ ਕੀਤੀ ਗਈ। ਸ਼੍ਰੀ ਰਾਜੇਸ਼ ਤ੍ਰਿਪਾਠੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਟਿਆਲਾ ਦੀ ਪ੍ਰਧਾਨਗੀ ਹੇਠ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰ: ੨੩੩੦੩ ਆਫ਼ ੨੦੧੨ ਵਿੱਚ ਕੀਤੇ ਗਏ ਹੁਕਮਾਂ ਅਨੁਸਾਰ ਗਰਾਮ ਪੰਚਾਇਤ ਨਨਾਨਸੂੰ ਬਲਾਕ ਸਨੌਰ ਦੀ ੩੩੩ ਏਕੜ ਸ਼ਾਮਲਾਤ ਜਮੀਨ ਦੀ ਖੁੱਲੀ ਬੋਲੀ ਮਿਤੀ ੫-੧-੨੦੧੫ ਨੂੰ ਸਵੇਰੇ ੧੧:੦੦ ਵਜੇ ਕਮਿਊਨਿਟੀ ਸੈਂਟਰ ਨਨਾਨਸੂੰ ਵਿਖੇ ਕਰਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਸ੍ਰੀ ਗੁਰਭਜਨ ਸਿੰਘ ਜਿਲਾ ਮੰਡੀ ਅਫ਼ਸਰ ਪਟਿਆਲਾ, ਸ੍ਰੀ ਕੌਰ ਸਿੰਘ ਡੀ.ਆਰ. ਕੋਆ ਪ੍ਰੇਟਿਵ ਸੋਸਾਇਟੀ ਪਟਿਆਲਾ, ਸ੍ਰੀ ਵਿਨੋਦ ਕੁਮਾਰ ਗਾਗਟ ਜਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ, ਪਟਿਆਲਾ, ਸ੍ਰੀ ਹਰਦਿਆਲ ਸਿੰਘ ਚੱਠਾ ਉਪ ਮੁੱਖ ਕਾਰਜਕਾਰੀ ਅਫ਼ਸਰ ਜਿਲਾ ਪ੍ਰੀਸ਼ਦ ਪਟਿਆਲਾ, ਸ੍ਰੀ ਗੁਰਲੀਨ ਸਿੰਘ ਖੁਰਾਣਾ ਏ.ਐਸ.ਪੀ. (ਦਿਹਾਤੀ) ਪਟਿਆਲਾ, ਸ੍ਰੀਮਤੀ ਜ਼ਸਵੰਤ ਕੌਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਸਨੌਰ, ਸ੍ਰੀ ਗੁਰਿੰਦਰ ਸਿੰਘ ਤੁੰਗ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਭੁਨਰਹੇੜੀ, ਸ੍ਰੀ ਕਰਮਜੀਤ ਸਿੰਘ ਨਾਇਬ ਤਹਿਸੀਲਦਾਰ ਪਟਿਆਲਾ, ਮਿਉਂਸਪਲ ਕਾਰਪੋਰੇਸ਼ਨ ਦਫ਼ਤਰ ਵੱਲੋਂ ਸ੍ਰੀ ਅਵਤਾਰ ਸਿੰਘ ਏ.ਡੀ.ਐਫ.ਓ ਪਟਿਆਲਾ, ਡਾ: ਧਾਲੀਵਾਲ, ਸ੍ਰੀ ਰਜਿੰਦਰ ਸਿੰਘ ਐਸ.ਈ.ਪੀ.ਓ ਬਲਾਕ ਸਨੌਰ ਹਾਜਰ ਰਹੇ। 

Section: