ਚਾਈਨਾ ਡੋਰ ਖਿਲਾਫ ਡੀ. ਸੀ. ਅਤੇ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ-ਪਕਸ਼ੀ ਸੇਵਾ ਸਮਿਤੀ ਨੇ ਡੋਰ ਵੇਚਣ ਅਤੇ ਇਸਤੇਮਾਲ ਕਰਨ ਵਾਲਿਆਂ ਤੇ ਕੀਤੀ ਕਾਰਵਾਈ ਦੀ ਮੰਗ

On: 12 January, 2015

    ਲੁਧਿਆਣਾ, 12 ਜਨਵਰੀ (ਸਤ ਪਾਲ ਸੋਨੀ) ਅੱਜ (ਪਕਸ਼ੀ ਸੇਵਾ ਸੰਮਿਤੀ ਰਜਿ.) ਵਲੋਂ ਪਲਾਸਟਿਕ ਦੀ ਪਤੰਗ ਡੋਰ ਨਾਲ ਵੱਡੀ ਗਿਣਤੀ ਵਿੱਚ ਜਖਮੀ ਹੋ ਰਹੇ ਮਨੁੱਖਾਂ ਅਤੇ ਪੰਛੀਆਂ ਦੀ ਜਾਨਮਾਲ ਦੀ ਰਾਖੀ ਲਈ ਪਲਾਸਟਿਕ ਦੀ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਲਾਉਣ ਦੀ ਮੰਗ ਨੂੰ ਲੈ ਕੇਜੀਏ ਟੂ ਅਤੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਡੋਰ ਵੇਚਣ ਅਤੇ ਇਸਤੇਮਾਲ ਕਰਨ ਵਾਲਿਆਂ ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਸਮਿਤੀ ਦੇ ਫਾਊਂਡਰ ਅਤੇ ਸਾਬਕਾ ਪ੍ਰਧਾਨ ਵਿਪਨ ਭਾਟੀਆ, ਪ੍ਰਧਾਨ ਅਕਸ਼ੇ ਭਾਟੀਆ, ਸੁਨੀਲ ਕੁਮਾਰ, ਰੁਪਿੰਦਰ, ਅਰਵਿੰਦਰ ਕੁਮਾਰ, ਲੁਕੇਸ਼ ਕਾਲੀਆ ਨੇ ਕਿਹਾ ਕਿ ਲੋਕਾਂ ਲਈ ਪ੍ਰੇਸ਼ਾਨੀ ਦਾ ਸਵੱਬ ਬਣੀ ਇਸ ਡੋਰ ਕਾਰਨ ਜਿੱਥੇ ਅਨੇਕਾਂ ਲੋਕ ਜ਼ਖਮੀ ਹੋ ਰਹੇ ਹਨ ਉੱਥੇ ਕਈ ਲੋਕ ਡੋਰ ਦੀ ਚਪੇਟ 'ਚ ਆ ਕੇ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਉਹਨਾ ਕਿਹਾ ਕਿ ਹੁਣ ਤੱਕ ਇਸ ਪਤੰਗ ਡੋਰ ਨਾਲ ਪੂਰੇ ਪੰਜਾਬ ਵਿੱਚ ਕਰੀਬ 17 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੀ ਹੈ। ਜਦੋਂ ਕਿ ਜ਼ਖਮੀਆਂ ਦੀ ਸੰਖਿਆ ਹਜ਼ਾਰਾਂ ਵਿੱਚ ਹੈ।  ਉਹਨਾ ਕਿਹਾ ਕਿ ਇਸ ਨਾਲ ਮਰਨ ਵਾਲੇ ਪੰਛੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ।
      ਸਮਿਤੀ ਦੇ ਫਾਊਂਡਰ ਅਤੇ ਸਾਬਕਾ ਪ੍ਰਧਾਨ ਵਿਪਨ ਭਾਟੀਆ ਅਤੇ  ਪ੍ਰਧਾਨ ਅਕਸ਼ੇ ਭਾਟੀਆ ਨੇ  ਦੱਸਿਆ ਕਿ ਪਿਛਲੇ ਸਾਲ 52 ਤੋਂ ਵੱਧ ਲੁਧਿਆਣਾ ਵਿੱਚ ਜ਼ਖਮੀ ਪੰਛੀਆਂ ਦਾ ਇਲਾਜ ਸਮਿਤੀ ਨੇ ਕੀਤਾ ਸੀ ਜਦੋਂ ਕਿ ਪੂਰੇ ਪੰਜਾਬ ਵਿੱਚ ਇਹਨਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ । ਉਹਨਾ ਮੰਗ ਕਰਦੇ ਹੋਏ ਕਿਹਾ ਕਿ ਬਨਾਉਂਣ ਵਾਲੇ ਸਮੇਤ ਵੇਚਣ, ਖਰੀਦਣ ਅਤੇ ਇਸ ਦਾ ਇਸਤੇਮਾਲ ਕਰਨ ਵਾਲੇ ਤੇ ਵੀ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਹਨਾ ਕਿਹਾ ਕਿ ਸ਼ਹਿਰ ਵਿੱਚ ਘੁੰਮ ਰਹੇ ਪੀਸੀਆਰ ਕਰਮਚਾਰੀਆਂ ਨੂੰ ਵੀ ਵਿਸ਼ੇਸ਼ ਅਧਿਕਾਰ ਦਿੱਤੇ ਜਾਣ ਜਿਸ ਤਹਿਤ ਡੋਰ ਦਾ ਇਸਤੇਮਾਲ ਕਰਨ ਵਾਲੇ 18 ਸਾਲ ਦੀ ਉਮਰ ਤੋਂ ਵੱਧ ਵਾਲੇ ਤੇ ਕਾਰਵਾਈ ਕਰ ਸਕਣ ਅਤੇ ਇਸ ਤੋਂ ਘਟ ਉਮਰ ਵਾਲੇ ਮਾਪਿਆਂ ਤੇ ਮਾਮਲਾ ਦਰਜ ਕੀਤਾ ਜਾਵੇ । ਸਮਿਤੀ ਦੇ ਫਾਊਂਡਰ ਅਤੇ ਸਾਬਕਾ ਪ੍ਰਧਾਨ ਵਿਪਨ ਭਾਟੀਆ ਅਤੇ ਪ੍ਰਧਾਨ ਅਕਸ਼ੇ ਭਾਟੀਆ ਨੇ  ਦੱਸਿਆ ਕਿ ਉਹ ਸਕੂਲਾਂ, ਕਾਲਜ਼ਾਂ ਸਮੇਤ ਸੋਸ਼ਲ ਸਾਈਟਸ ਤੇ ਪੰਛੀਆਂ ਨੂੰ ਬਚਾਉਂਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

Section: