ਦੁਨੀਆ ਦੀਆਂ ਸੁਰੱਖਿਅਤ ਏਅਰਲਾਈਨਾਂ ਦੇ ਵਿਚ 'ਏਅਰ ਨਿਊਜ਼ੀਲੈਂਡ' ਟਾਪ ਟੈਨ ਦੇ ਵਿਚ - ਘੱਟ ਲਾਗਤ ਪਰ ਸੁਰੱਖਿਅਤ ਦੇ ਵਿਚ 'ਜੈਟ ਸਟਾਰ' ਸ਼ਾਮਿਲ

On: 8 January, 2015

ਆਕਲੈਂਡ 7 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਦੁਨੀਆ ਦੀਆਂ ਸਾਰੀਆਂ ਏਅਰਲਾਈਨਾਂ ਉਤੇ ਪਾਰਖੂ ਨਜ਼ਰ ਰੱਖਣ ਵਾਲੀ ਇਕੋ-ਇਕ ਵੈਬਸਾਈਟ 'ਏਅਰਲਾਈਨ ਰੇਟਿੰਗ ਡਾਟ. ਕਾਮ' ਦੇ ਤਾਜ਼ਾ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਦੀਆਂ ਸਭ ਤੋਂ ਜਿਆਦਾ ਸੁਰੱਖਿਅਤ ਏਅਰ ਲਾਈਨਾਂ ਦੇ ਵਿਚ ਕੁਆਂਟਸ ਏਅਰਲਾਈਨ ਸਭ ਤੋਂ ਉਪਰ ਹੈ। 449 ਏਅਰ ਲਾਈਨਾਂ ਦਾ ਇਹ ਸਰਵੇ ਕੀਤਾ ਗਿਆ ਹੈ। ਇਸ ਏਅਰ ਲਾਈਨ ਦੇ ਜ਼ਹਾਜ਼ਾਂ ਦੇ ਜੈਟ ਖੇਤਰ (ਇੰਜਣਾਂ) ਦੇ ਵਿਚ ਕਦੀ ਕੋਈ ਮੁਸ਼ਕਿਲ ਨਹੀਂ ਆਈ ਜਿਸ ਦੇ ਨਾਲ ਕਿਸੀ ਦੀ ਜਾਨ ਗਈ ਹੋਵੇ। ਬਾਕੀ ਦੀਆਂ 9 ਏਅਰਲਾਈਨਾਂ ਦੀ ਲਿਸਟ ਨੂੰ ਅਲਫਾਬੈਟੀਕਲੀ ਕਰਦਿਆਂ 'ਏਅਰ ਨਿਊਜ਼ੀਲੈਂ' ਦਾ ਨੰਬਰ ਦੂਜੇ ਸਥਾਨ 'ਤੇ ਹੈ। ਕੁਆਂਟਸ ਅਤੇ ਏਅਰ ਨਿਊਜ਼ੀਲੈਂਡ ਦੀ ਰੇਟਿੰਗ 10 ਵਿਚੋਂ 10 ਹੈ। ਸਿੰਗਾਪੁਰ ਦੇ 10 ਵਿਚੋਂ 9 ਹੈ। ਇਸ ਤੋਂ ਬਾਅਦ ਬ੍ਰਿਟਿਸ਼ ਏਅਰਵੇਜ਼, ਕੈਥੇ ਪੈਸੇਫਿਕ, ਅਮੀਰੇਟਸ, ਏਥੀਹਡ, ਈ.ਵੀ.ਏ., ਫਿਨਏਅਰ, ਲੁਫਤਹਾਂਸਾ ਅਤੇ ਸਿੰਗਾਪੁਰ ਏਅਰ ਲਾਈਨ ਹਨ। ਏਅਰ ਇੰਡੀਆ ਦੇ ਸੇਫਟੀ ਵਾਲੇ ਪਾਸੇ ਤੋਂ 7 ਵਿਚੋਂ 6 ਨੰਬਰ ਹਨ ਅਤੇ ਪ੍ਰੋਡਕਟ ਰੇਟਿੰਗ ਦੇ ਵਿਚ 7 ਵਿਚੋਂ 5 ਹਨ। 
      ਘੱਟ ਲਾਗਤ 'ਤੇ ਸੁਰੱਖਿਅਤ ਸਫਰ ਕਰਵਾਉਣ ਦੇ ਲਈ ਟਾਪ ਟੈਨ ਦੇ ਵਿਚ ਸ਼ਾਮਿਲ ਹਨ ਏਅਰ ਲਿੰਗਸ, ਅਲਾਸਕਾ, ਆਈਸਲੈਂਟਰ, ਜੈਟਬਲੂ, ਜੈਟਸਟਾਰ, ਕੂਲੂਲਾ ਡਾਟ ਕਾਮ, ਮੋਨਾਰਚ, ਥੋਮਸ ਕੁੱਕ, ਟੂਈ ਫਲਾਈ ਅਤੇ ਵੈਸਟ ਜੈਟ। ਜੈਟ ਸਟਾਰ ਦੀ ਰੇਟਿੰਗ ਦੇ ਵਿਚ 10 ਵਿੱਚੋਂ 6 ਨੰਬਰ ਹਨ।  

 

 

Section: